( ਨੀਲੀਆਂ ਅੱਖਾਂ)
ਦਿਨ ਸੋਮਵਾਰ ਮੇਰੇ ਜਨਮ ਦਾ ‘ਤੇ ਇਸ ਦੁਨੀਆਂ ਨੂੰ ਅਪਣਾਉਣ ਦਾ ਦਿਨ ।
“ਮੁਬਾਰਕਾਂ ਜੀ…..ਮੁਬਾਰਕਾਂ….. ਮੈਂਨੂੰ ਦਾਈ ਮਾਂ ਹੱਥਾਂ ਵਿਚ ਚੁੱਕ ਸਾਰਿਆਂ ਨੂੰ ਵਧਾਈਆਂ… ਦੇ ਰਹੀ ਸੀ।”
ਮੇਰੀ ਮਾਂ ਨੂੰ ਕੋਈ ਹੋਸ਼ ਨਹੀਂ ਸੀ। ਬਾਪੂ ਜੀ ਬਹੁਤ ਖੁਸ਼ ਸੀ। ਸਾਰੇ ਪਰਿਵਾਰ ਦੇ ਚਿਹਰੇ ਤੇ ਇਕ ਵੱਖਰੀ ਹੀ ਖੁਸ਼ੀ ਸੀ।
ਮੇਰੇ ਦਾਦਾ ਜੀ ਨੂੰ ਬੱਗਾ ਸਿਉਂ ਨੇ “ਬਾਗ ਵਿਚ ਜਾ ਸੁਨੇਹਾ ਦਿੱਤਾ।” ਕਿ ਤੁਹਾਡੇ ਘਰ ” ਇਕ ਬੱਚੇ ਨੇ ਜਨਮ ਲਿਆ।”
ਦਾਦਾ ਜੀ ਨੇ ਚੱੜਦੇ ਸੂਰਜ ਵੱਲ ਸਿਰ ਨਿਵਾਂ, “ਰੱਬ ਦਾ ਸ਼ੁਕਰੀਆ ਅਦਾ ਕਰਿਆ।”
(੭ ਸਾਲ ਬਾਅਦ)
ਹੁਣ ਮੈਂ ਕੁਛ ਵੱਡਾ ਤੇ ਸਮਝ ਵਿਚ ਹੋ ਗਿਆ ਹਾਂ। ਤੇ ਦਾਦਾ ਜੀ ਅੱਜ ਕੱਲ ਸੋਟੀ ਨਾਲ ਤੁਰਦੇ ਨੇ, ਮਾਂ ‘ਤੇ ਬਾਪੂ ਜੀ ਦੇ ਬਾਲ ਵੀ ਚਿੱਟੇ ਹੁੰਦੇ ਜਾ ਰਹੇ ਹਨ। ਮੈਂ ਆਪਣੀ ਮਾਂ ਦੇ ਘਰ ਪੂਰੇ (੧੨ ਸਾਲ ਬਾਅਦ) ਜਨਮ ਲਿਆ ਸੀ।
ਮੈਂ ਆਪਣੇ ਬਾਪੂ ਜੀ ਨਾਲ ਕਈ ਵਾਰ ਬਾਗ ਵਿਚ ਜਾਂਦਾ ਹੁੰਦਾ ਸੀ।
ਸਾਡਾ “ਪੁੱਛਤਾਂ ਤੋ ਬਾਗਾਂ ਦਾ ਹੀ ਵਿਉਪਾਰ ਸੀ।”
ਸਾਡੇ ਬਾਗ ਵਿਚ ਨਿੰਬੂ, ਬੇਰ, ਅੰਬ, ਢੇਉੰ, ਅਣਾਖਾਂ, ਤੇ ਕਈ ਤਰਾਂ ਦੇ ਫਲ ਸਨ। ਕੇਲੇ ਦੇ ਵੀ ਕਾਫੀ ਸਾਰੇ ਰੁੱਖ ਇਹ ਬਾਗ ਬਹੁਤ ਸਾਰੀ ਜਗ੍ਹਾ ਵਿਚ ਬਣਿਆ ਹੋਇਆ ਸੀ। ਬਹੁਤ ਸਾਰੇ ਜਾਨਵਰ ‘ਤੇ ਪੰਛੀ ਵੀ ਰਹਿੰਦੇ ਸਨ।
ਸਾਡੇ ਬਾਗ ਦੇ ਸਬਤੋਂ ਪਿੱਛੇ ਜਾਕੇ ਇਕ ਨੁੱਕੜ ‘ਤੇ ਬਹੁਤ ਵੱਡੀ ਵਰਮੀ ਸੀ। ਉਸ ਪਾਸੇ ਕੋਈ ਨਹੀਂ ਜਾਂਦਾ ਸੀ । ਉਹ ਥਾਂ ਏਦਾਂ ਸੀ, ਜਿਵੇਂ ਜਨੰਤ ਹੋਏ।
ਸਬਤੋਂ ਜਿਆਦਾ ਫਲ ਵੀ, ਉਸ ਪਾਸੇ ਵਾਲੇ ਰੁੱਖਾਂ ਨੂੰ ਹੀ ਲੱਗਦੇ ਸਨ। ਪਰ ਕਿਸੇ ਵਿਚ ਏਨੀ ਹਿੰਮਤ ਨਹੀਂ ਸੀ। ਕਿ ਕੋਈ ਓਧਰ ਜਾ ਸਕੇ।
ਮੈਂਨੂੰ ਦਾਦਾ ਜੀ ਦੱਸਦੇ ਹੁੰਦੇ ਸੀ। ਕਿ ਓਥੇ ਇਕ ਜੋੜਾ ਸਗਾਹ ਸੱਪਾਂ ਦਾ ਰਹਿੰਦਾ ਹੈ। ਜੋ ਉਥੋਂ ਦੇ ਸਾਰੇ ਫਲ ਖਾ ਜਾਂਦੈ, “ਰੂਪਵੰਤ” ਆਪਣੇ ਵੱਡੇ ਬਜ਼ੁਰਗ ਦੱਸਦੇ ਹੁੰਦੇ ਸੀ। ਕਿ ਉਹ ਸਾਡੇ ਸਾਰੇ ਬਾਗ ਦੇ ਫਲ ਖਾ ਜਾਂਦੇ ਸਨ। ਤੇ ਤੇਰੇ ਪਰਦਾਦਾ ਯਾਨੀ ‘ਕਿ ਮੇਰੇ ਪਿਤਾ ਜੀ ਨੇ ਇਹ ਸਭ ਦੇਖ ਕੇ ਚੁੱਪ ਨਾ ਰਹਿਣ ਬਾਰੇ ਸੋਚਿਆ। ਉਹ ਬਹੁਤ ਬਹਾਦੁਰ ਸਨ । ਉਹ ਇਕ ਦਿਨ ਉਸ ਥਾਂ ਤੇ ਗਏ।
ਤੇ ਸਰਪ ਉਹਨਾਂ ਦੇ ਸਾਹਮਣੇ ਸੀ। ਉਹਨਾਂ ਆਪਣੇ ਸਿਰ ਦਾ ਮੜਾਸਾ ਉਸਦੇ ਅੱਗੇ ਸੁਟ ਦਿੱਤਾ। ਜਦ ਉਸਨੇ ਡੱਸਣ ਦੀ ਕੋਸ਼ਿਸ਼ ਕੀਤੀ ਤੇ ਉਸਦੇ ਦੰਦ ਕੱਪੜੇ ਵਿਚ ਫੱਸ ਗਏ ।
ਜਦੋਂ ਬਾਪੂ ਜੀ ਨੇ ਆਪਣਾ ਕੁਹਾੜਾ ਉਸਦੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ। ਤੇ ਉਹ ਆਪਣੇ ਅਸਲੀ ਰੂਪ ਵਿਚ ਆ ਗਿਆ।
ਤੇ ਕਿਹਣ ਲੱਗਾ…. ।
ਸਰਪ ਦੇਵ : ਅਸੀਂ ਤੇਰੀ ਬਹਾਦੁਰੀ ਦੇਖਕੇ ਬਹੁਤ ਖੁਸ਼ ਹੋਏ ਹਾਂ।
ਮੰਗ ਲਓ ਜੇ ਤੁਹਾਨੂੰ ਕੁੱਝ ਚਾਹੀਦਾ ਹੈ ?
ਬਾਪੂ ਜੀ ਨੇ ਹੱਥ ਜੋੜਕੇ ਪ੍ਰਣਾਮ ਕੀਤਾ। ਤੇ ਆਖਣ ਲਗੇ…. ।
ਬਾਪੂ ਜੀ : ਸਾਨੂੰ ਕੁਝ ਨਹੀਂ ਚਾਹੀਦਾ ਹੈ। ਐ ਦੇਵਤਾ ਜੇ ਕੁਝ ਦੇਣਾ ਹੀ ਚਾਹੁੰਦੇ ਹੋ, ਤਾਂ ਕਿਰਪਾ ਕਰੋ ਸਾਡੇ ਤੇ…. ਸਾਰੇ ਬਾਗ ਦੇ, ਫਲਾਂ ਨੂੰ ਨਾ ਖਾਇਆ ਕਰੋ। ਤੁਸੀਂ ਸਬਤੋਂ ਪਿੱਛੇ ਵਾਲੀ ਜਗ੍ਹਾ ਲੈ ਲਓ ਓਥੇ ਬਹੁਤ ਵਧੀਆ ਤੇ ਸਵਾਦਦੀਸ਼ਟ ਫਲ ਲੱਗਦੇ ਹਨ।
ਸਰਪ ਦੇਵਤਾ ਨੇ ਗੱਲ ਮੰਨ ਲਈ, ਤੇ ਬਦਲੇ ਵਿਚ ਕੁੱਝ ਲੈਣ ਬਾਰੇ ਫਿਰ ਕਿਹਾ । ਬਾਪੂ ਜੀ ਨੇ ਫਿਰ ਇਨਕਾਰ ਕਰਤਾ। ਫਿਰ ਸਰਪ ਦੇਵਦਾ ਨੇ ਕਿਹਾ – ਕਿ ਅਗਰ ਤੁਹਾਨੂੰ ਆਪਣੇ ਲਈ ਕੁੱਝ ਨਹੀਂ ਚਾਹੀਦਾ। ਤੇ ਆਪਣੇ ਪਰਿਵਾਰ ਲਈ ਕੁੱਝ ਮੰਗ ਲਓ।
ਬਾਪੂ ਜੀ ਨੇ ਕਿਹਾ – ਜੀ ਆਪ ਜੀ ਅਗਰ ਕੁੱਝ ਦੇਣਾ ਹੀ ਚਾਹੁੰਦੇ ਹੋ ਤੇ ਆਪਣੀ ਇੱਸ਼ਾ ਅਨੁਸਾਰ ਜੋ ਮਰਜੀ ਦੇਦਿਓ…. ਹੇ ਦੇਵ….. ।
ਸਰਪ ਦੇਵਤਾ ਨੇ ਇਕ ਵਰਦਾਨ ਦਿੱਤਾ।
ਤੇਰੀ ਪਿੜੀ ਵਿਚ ਇਕ ਬੱਚਾ ਜਨਮ ਲਏਗਾ।
ਜਿਸਨੂੰ ਦੁਨੀਆਂ ਦੇ ਕਿਸੇ ਵੀ ਸਰਪ ਦਾ ਜ਼ਹਿਰ ਨੁਕਸਾਨ ਨਹੀਂ ਪਹੁੰਚਾ ਪਾਏਗਾ। ਅਗਰ ਏਦਾਂ ਦਾ ਕੁੱਝ ਹੋ ਵੀ ਗਇਆ। ਤੇ ਉਸਦੀ ਜਾਨ ਨਹੀਂ ਜਾਏਗੀ। ਕੁੱਝ ਸਮੇਂ ਬਾਅਦ ਸਾਰਾ ਜ਼ਹਿਰ ਉਸਦੀਆਂ ਅੱਖਾਂ ਵਿਚ ਆ ਜਾਏਗਾ। ਤੇ ਅੱਖਾਂ ਦਾ ਰੰਗ ਨੀਲਾ….. ਹੋ ਜਾਏਗਾ।
ਜਦ ਉਹ ਕਿਸੇ ਵੱਲ ਵੀ ਨਜ਼ਰ ਭਰ ਕੇ ਦੇਖੇਗਾ, ਤੇ ਸਾਹਮਣੇ ਵਾਲੇ ਵਿਅਕਤੀ ਦੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ। ਪਰ ਉਹ ਆਪਣੀ ਜ਼ਿੰਦਗੀ ਲੋਕਾਂ ਦੇ ਦੁੱਖ- ਦਰਦ ਦੂਰ ਕਰਨ ਵਿੱਚ ਹੀ ਰਹੇਗਾ। ਉਹ ਕਦੀ ਵੀ ਵਿਆਹ ਨਹੀਂ ਕਰਵਾ ਸਕੇਗਾ। ਅਗਰ ਉਸਨੇ ਏਦਾਂ ਕਰ ਵੀ ਲਿਆ, ਜਿਸ ਵੀ ਇਸਤਰੀ ਨਾਲ ਵਿਆਹ ਕਰਵਾਏਗਾ। ਉਸਦੇ ਨਾਲ ਜਿਣਸੀ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰੇਗਾ। ਤੇ ਨੀਲੀਆਂ ਅੱਖਾਂ ਦਾ ਸਾਰਾ ਜ਼ਹਿਰ ਉਸ ਇਸਤਰੀ ਵਿਚ ਪਰਵੇਸ਼ ਕਰ ਜਾਏਗਾ।
ਜਿਸ ਕਾਰਨ ਉਸ ਇਸਤਰੀ ਦੀ “ਮ੍ਰੀਤਿਉ ਹੋ ਜਾਏਗੀ।” ਇਸ ਲਈ ਉਸਨੂੰ ਕੁਆਰੇ ਰਹਿਕੇ ਹੀ ਸਾਡੇ ਵਰਦਾਨ ਦਾ ਫਾਇਦਾ ਸਾਰੀ ਲੁਕਾਈ ਨੁੂੰ ਦੇਣਾ ਹੋਏਗਾ।
ਸਰਪ ਦੇਵ ਨੇ ਕਿਹਾ ਕਿ ਅਸੀਂ ਹੁਣ (੧੦੦ ਵਰਸ਼) ਲਈ ਤਪੱਸਿਆ ਵਿਚ ਲਿਨ ਹੋ ਜਾਵਾਂਗੇ, ਮੇਰੀ ਪਤਨੀ ਸੁਰਕਸ਼ਾ ਵਿਚ ਲੱਗ ਜਾਏਗੀ। ਕਿ ਕੋਈ ਮੇਰੀ ਤਪੱਸਿਆ ਭੰਗ ਨਾ ਕਰ ਸਕੇ। ਅਗਰ ਕੋਈ ਐਸਾ ਕਰੇਗਾ। ਤੇ ਉਹ, ਉਸ ਵਿਅਕਤੀ ਨੂੰ ਜਿਊਂਦਾ ਨਹੀਂ ਛੱਡੇਗੀ। ਏਨਾ ਆਖ ਸਰਪ ਦੇਵਤਾ ਅਲੋਪ ਹੋ ਗਏ।
ਦਾਦਾ ਜੀ : ਪੁੱਤ ਇਹ ਵਰਦਾਨ ਸਰਪ ਦੇਵ ਨੇ ਸਾਡੇ ਬਾਪੂ ਜੀ ਨੂੰ ਦਿੱਤਾ ਸੀ।
ਰੂਪਵੰਤ : ਅੱਛਾ….. ਤੇ ਦਾਦਾ ਜੀ ਫਿਰ ਉਹ ਬੱਚਾ ਕੌਣ ਹੈ ?
ਦਾਦਾ ਜੀ : ਪਤਾ ਨਹੀਂ ਪੁੱਤ… ਪਰ ਹਾਂ ਉਹ ਤੂੰ ਵੀ ਹੋ ਸਕਦਾ ਮੈਂ ਵੀ, ਤੇ ਤੇਰਾ ਬਾਪੂ ਵੀ ਹੋ ਸਕਦਾ।
ਰੂਪਵੰਤ : ਅੱਛਾ ਦਾਦਾ ਜੀ….।
ਮੈਂ ਕਈ ਵਾਰ ਸਕੂਲ ਤੋ ਆਉਂਣਾ, ਤੇ ਮਾਂ ਨੇ ਮੈਂਨੂੰ ਦਾਦਾ ਜੀ, ਤੇ ਬਾਪੂ ਜੀ ਹੁਰਾਂ ਲਈ ਰੋਟੀ ਦੇਕੇ ਭੇਜ ਦੇਣਾ। ਮੈਂਨੂੰ ਵੀ ਬਾਗ ਜਾਣਾ ਬਹੁਤ ਚੰਗਾ ਲੱਗਦਾ ਸੀ। ਜਦੋ ਮੈਂ ਬਾਗ ਜਾਣਾ ਤੇ ਦਾਦਾ ਜੀ ਨੇ ਕਹਿਣਾ – ਰੂਪਵੰਤ ਆ ਖਾਲਾ ਬੇਰ ਦੇਖ ਕਿੰਨੇ ਮਿੱਠੇ ਆ । ਮੈਂ ਕੁੱਝ ਬੇਰ ਖਾ ਲੈਣੇ ਕੁੱਝ ਘਰ ਆਪਣੀ ਮਾਂ ਲਈ ਲੈ ਆਉਣੇ।
ਇਕ ਬਾਰ ਮੋਸਮ ਬਹੁਤ ਖਰਾਬ ਸੀ। ਮੈਂ ਸਕੂਲ ਤੋਂ ਛੂੱਟੀ ਕੀਤੀ ਹੋਈ ਸੀ। ਤੇ ਬਾਪੂ ਜੀ ਨਾਲ ਬਾਗ ਜਾਣ ਲਈ ਬਹੁਤ ਜ਼ਿੱਦ ਕੀਤੀ।
ਬਾਪੂ -(ਸਮਝਾਉਂਦੇ ਹੋਏ) ਨਹੀਂ ਰੂਪਵੰਤ ਅੱਜ ਨਹੀਂ ਮੋਸਮ ਕੁੱਝ ਠੀਕ ਨਹੀਂ ਕੱਲ ਲੈਕੇ ਜਾਵਾਂਗਾ।
ਰੂਪਵੰਤ – (ਜ਼ਿੱਦ ਕਰਦਾ) ਨਹੀਂ ਮੈਂਨੂੰ ਕੁੱਝ ਨਹੀਂ ਪਤਾ ਮੈਂ ਜਾਣਾ… ਹੀ… ਜਾਣਾ… ।
ਬਾਪੂ – (ਪਿਆਰ ਨਾਲ) ਪੁੱਤ ਕੱਲ ਲੈਜਾਂਗਾ ਅੱਜ ਤੂੰ ਘਰ ਆਪਣੀ ਮਾਂ ਕੋਲ ਰਹਿ।
ਰੂਪਵੰਤ – (ਰੋਂਦਾ ਤੇ ਜ਼ਿੱਦ ਕਰਦਾ) ਅਮਮਮਮਹਹਹਹ…..ਮੈਂਨੂੰ ਨਹੀਂ ਪਤਾ ਮੈਂ ਜਾਣਾ… ਜਾਣਾ…. ।
ਮਾਂ – ਲੈਜੋ ਜੇ ਏਨੀ ਜ਼ਿੱਦ ਕਰਦਾ ਪਿਆ ਹੈ। ਐੰਵੇ ਏਥੇ ਰੋਂਦਾ ਰਾਹੁ ਨਾਲੇ ਮੇਰਾ ਸਿਰ ਖਾਂਦਾ ਰਹੁ।
ਬਾਪੂ – (ਹੱਸਦੇ ਹੋਏ) ਓ ਤੇ ਠੀਕ ਹੈ ਭਾਗਵਾਨੇ, ਪਰ ਪਾਪਾ ਜੀ ਗੁੱਸੇ ਹੋਣਗੇ। ਮੈਂਨੂੰ ਕਿਹਣ ਗੇ ਏਨੇ ਖਰਾਬ ਮੋਸਮ ਵਿਚ ਤੂੰ ਰੂਪਵੰਤ ਨੂੰ ਨਾਲ ਕਿਉੰ ਲੈਕੇ ਅਇਆ ਵਾ।
ਮਾਂ – (ਸਮਝਾਉਂਦੇ ਹੋਏ) ਉਹ ਤੇ ਠੀਕ ਹੈ, ਪਰ ਤੁਹਾਨੂੰ ਪਤਾ ਤੇ ਹੈ, ਇਸਦੀ ਜ਼ਿੱਦ ਕਿੰਨੀ ਮਾੜੀ ਏਨੇ ਸਾਰਾ ਦਿਨ ਚੁੱਪ ਨਹੀਂ ਕਰਨਾ ਤੇ ਮੈਂਨੂੰ ਵੀ ਕੋਈ ਕੰਮ ਨਹੀਂ ਕਰਨ ਦੇਣਾ, ਰਹੀ ਗੱਲ ਪਾਪਾ ਜੀ ਦੀ, ਉਹਨਾਂ ਨੂੰ ਬੋਲ ਦਿਓ ਤੁਸੀਂ ਹੀ ਏਨੂੰ ਸਿਰ ਚੜਾਇਆ ਹੁਣ ਭੁਗਤੋ। ਤੇ ਲੈ ਜਾਓ ਕੁੱਝ ਨਹੀਂ ਆਖਦੇ ਪਾਪਾ ਜੀ।
ਬਾਪੂ – ਚੱਲ ਠੀਕ ਹੈ ਫਿਰ, ਅਸੀਂ ਚਲਦੇ ਹਾਂ, ਊਠ ਓ ਤਾਂਹ, ਐੰਵੇ ਮਿੱਠੀ ਚ ਲੀਟੀ ਜਾਂਦਾ ਵਾ, ਤੇ ਭਾਗਵਾਨੇ ਤੂੰ ਡੰਗਰਾਂ ਨੂੰ ਪੱਠੇ ਪਾ, ਪਾਣੀ ਡਾਹ… ਡੰਗਰ ਕੂੱਲੀ ਚ ਕਰਦੀ ਮੋਸਮ ਬਹੁਤ ਖਰਾਬ ਵਾ ਮੀਂਹ ਦਾ ਕੋਈ ਪਤਾ ਨਹੀਂ ਕੱਦੋ ਆਜੇ।
ਮਾਂ – ਠੀਕ ਹੈ ਜੀ….।
ਮੈਂ ਉਪਰ ਉਠ ਹੱਸਕੇ ਬਾਪੂ ਦੀ ਉਂਗਲ ਫੱੜਕੇ ਬਾਗ ਵੱਲ ਤੁਰ ਪਿਆ। ਤੇ ਨਾਲੇ ਗੀਤ ਗਾਉਂਦਾ ਜਾਵਾਂ….. ।
ਕੱਚੀਆਂ ਕੱਚੀਆਂ ਉਮਰਾਂ ਨੇ,
ਹਾਸੇ ਮਾਂ ਪਿਉ ਨਾਲ ਹੱਸਾਂ,
ਉਮਰ ਚਾਹੇ ਨਿਆਣੀ ਮੱਲ੍ਹਾ,
ਰੱਖ ਹੌਸਲੇ ਮੈਂ ਪਹਾੜ ਟੱਪਾਂ,
ਕੁੱਝ ਦੇਰ ਵਿਚ ਅਸੀਂ ਬਾਗ ਵਿਚ ਪਹੁੰਚ ਗਏ।
ਪਾਪਾ ਜੀ : ਤੂੰ ਏਨੀ ਹਨੇਰੀ ਵਾਲੇ ਮੋਸਮ ਵਿਚ ਰੂਪਵੰਤ ਨੂੰ ਕਿਉੰ ਨਾਲ ਲੈਕੇ ਆਇਆਂ ?
ਬਾਪੂ : ਪਾਪਾ ਜੀ ਜ਼ਿੱਦ ਕਰਦਾ ਪਿਆ ਸੀ। ਫਿਰ ਮੈਂ ਕੀ ਕਰਦਾ।
ਪਾਪਾ ਜੀ : ਚੱਲ ਕੋਈ ਨਾ ਰੋਟੀ ਲਿਆਂਦੀ ਮੇਰੀ….।
ਬਾਪੂ : ਹਾਂਜੀ ਆ ਲਓ ਤੁਸੀਂ ਪਹਿਲਾਂ ਖਾ ਲਓ…..।
ਪਾਪਾ ਜੀ : ਲਿਆ ਫੜਾ ।
ਦਾਦਾ ਜੀ ਰੋਟੀ ਖਾਣ ਲੱਗ ਗਏ । ਤੇ ਬਾਪੂ ਜੀ ਬੰਦਿਆਂ ਨੂੰ ਨਾਲ ਲੈ ਕੇ ਤੰਬੂ ਠੀਕ ਕਰਨ ਵਿਚ ਲੱਗ ਗਏ…..।
ਹਵਾ ਬਹੁਤ ਵਧੀਆ ਚੱਲ ਰਹੀ ਸੀ। ਬਾਗ ਦੇ ਸਾਰੇ ਰੁੱਖ ਏਦਾਂ ਚੂਮ ਰਹੇ ਸਨ । ਜਿਵੇਂ ਵਿਆਹ ਵਿਚ ਬਾਰਾਤੀ। ਚਾਰੇ ਪਾਸੇ ਘੁੱਪ ਹਨੇਰਾ ਛਾਹਿਆ ਹੋਇਆ ਸੀ।
ਗੁਲਾਬ ਦੇ ਫੁੱਲਾਂ ਦੀਆਂ ਪੰਖੜੀਆਂ, ਹਵਾ ਦੇ ਜ਼ੋਰ ਨਾਲ ਚੱੜ ਪੂਰੇ ਬਾਗ ਵਿਚ ਉਡ ਰਹੀਆਂ ਸਨ । ਬੇਰਾਂ ਨੇ ਪੂਰੀ ਜਮੀਨ ਨੂੰ ਏਦਾਂ ਢੱਕਿਆ ਹੋਇਆ ਸੀ। ਜਿਵੇਂ ਕਿਸੇ ਮਹਿਲ ਵਿਚ ਸੰਘ ਮਰ- ਮਰ ਲੱਗਾ ਹੋਏ, ਚਾਰੇ ਪਾਸੇ ਚਹਿਲ – ਪਹਿਲ ਸੀ। ਬਾਗ ਦੇ ਜਿਵ-ਜੰਤ, ਜਾਨਵਰ, ਤੇ ਪੰਛੀ ਵੀ ਆਪਣੀ ਸੁਰੱਖਿਆ ਕਰਨ ਵਿਚ ਲੱਗੇ ਹੋਏ ਸਨ।
ਰੁੱਖਾਂ ਨੂੰ ਛੱਡ ਫਲ ਜ਼ਮੀਨ ਤੇ ਗਿਰ ਆਪਣਾ ਵਜ਼ੂਦ ਭੁੱਲਦੇ ਜਾ ਰਹੇ ਸਨ।
ਸਾਰੇ ਬਹੁਤ ਡਰੇ ‘ਤੇ ਸਹਿਮੇ ਹੋਏ ਸਨ। ਇਕ ਮੈਂ ਹੀ ਸੀ ਜੋ ਇਸ ਮੋਸਮ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ