ਨਿੱਕਾ ਕਿੰਨੇ ਚਿਰ ਤੋਂ ਮਗਰ ਪਿਆ ਸੀ ਅਖ਼ੇ ਪੰਜਾਬੀ ਕੁੜਤਾ ਲੈਣਾ..ਇੱਕ ਦਿਨ ਕੰਮ ਤੋਂ ਉਚੇਚੀ ਛੁੱਟੀ ਲੈ ਕੇ ਪੰਜਾਬੀ ਸਟੋਰ ਲੈ ਗਈ..!
ਅੰਦਰ ਗਿਆ ਤਾਂ ਕਾਊਂਟਰ ਤੇ ਇੱਕ ਬਜ਼ੁਰਗ ਜੋੜਾ..ਓਹਨਾ ਦੋ ਕੁੜਤੇ ਵਿਖਾਏ..ਇਹ ਦੋਵੇਂ ਪਸੰਦ ਕਰ ਬੈਠਾ..!
ਆਖਣ ਲੱਗੇ ਦੋ ਲਵੇਗਾਂ ਤਾਂ ਇੱਕ ਅੱਧੇ ਮੁੱਲ ਤੇ..ਇਸਨੂੰ ਘਰੋਂ ਪੱਕੀ ਕਰ ਕੇ ਗਈ ਸਾਂ ਕੇ ਇੱਕੋ ਹੀ ਲੈਣਾ..ਪਰ ਓਥੇ ਗਿਆ ਪੰਘਰ ਗਿਆ..ਦੋਵੇਂ ਹੱਥ ਵਿਚ ਫੜ ਮੇਰੇ ਵੱਲ ਵੇਖੀ ਜਾਵੇ..ਮੈਂ ਇਸ਼ਾਰੇ ਜਿਹੇ ਨਾਲ ਨਾਂਹ ਕਰ ਦਿੱਤੀ..!
ਇੱਕ ਵੇਰ ਫੇਰ ਆਖਣ ਲੱਗਾ ਪਲੀਜ ਦੋਵੇਂ ਅੱਧੇ ਮੁੱਲ ਤੇ ਦੇ ਦਵੋ..ਓਹਨਾ ਨਾਂਹ ਕਰ ਦਿੱਤੀ..ਇਸ ਨੇ ਆਖਰੀ ਕੋਸ਼ਿਸ਼ ਦੇ ਤੌਰ ਤੇ ਇੱਕ ਵੇਰ ਫੇਰ ਮੇਰੇ ਵੱਲ ਵੇਖਿਆ..ਮੇਰਾ ਮਗਰ ਖਲੋਤੀ ਦਾ ਓਹੀ ਜੁਆਬ ਸੀ!
ਇਸ ਵੇਰ ਅੱਖੀਆਂ ਵਿਚ ਗਲੇਡੂ ਭਰ ਦੋਵੇਂ ਕਾਊਂਟਰ ਤੇ ਵਾਪਿਸ ਰੱਖ ਦਿੱਤੇ..ਅਗਲਿਆਂ ਰਮਝ ਪਛਾਣ ਲਈ ਤੇ ਆਖਣ ਲੱਗੇ ਮੰਮੀ ਨਹੀਂ ਮੰਨਦੀ ਤਾਂ ਅਗਲੀ ਵੇਰ ਡੈਡੀ ਨਾਲ ਆਵੀਂ..ਇਸ ਮੌਕੇ ਤੇ ਡੈਡੀ ਅਕਸਰ ਹੀ ਮੰਨ ਜਾਂਦੇ ਵੇਖੇ..!
ਨੀਵੀਂ ਜਿਹੀ ਪਾ ਲਈ ਤੇ ਆਖਣ ਲੱਗਾ ਮੇਰਾ ਡੈਡੀ ਹੈਨੀ..ਚਾਰ ਸਾਲ ਪਹਿਲੋਂ ਪੂਰਾ ਹੋ ਗਿਆ ਸੀ..!
ਕਾਊਂਟਰ ਅੰਦਰ ਖਲੋਤਿਆਂ ਹੱਥੋਂ ਕਿੰਨਾ ਕੁਝ ਛੁੱਟ ਗਿਆ..ਮਾਤਾ ਜੀ ਤਾਂ ਕਾਊਂਟਰ ਤੋਂ ਬਾਹਰ ਆ ਗਈ ਤੇ ਇਸਨੂੰ ਕਲਾਵੇ ਵਿਚ ਲੈਂਦੀ ਆਖਣ ਲੱਗੀ..ਛਿੰਦਿਆ ਬੇਸ਼ੱਕ ਦੋਵੇਂ ਹੀ ਲੈ ਜਾ ਪੈਸੇ ਵੀ ਨਾ ਦੇ..!
ਇਸ ਵੇਰ ਮੈਨੂੰ ਮਗਰ ਖਲੋਤੀ ਨੂੰ ਇੰਝ ਲੱਗਿਆ ਜਿੱਦਾਂ ਕਿਸੇ ਨੇ ਸਾਨੂੰ ਦੋਹਾਂ ਮਾਂ ਪੁੱਤਾਂ ਨੂੰ ਵੱਡੇ ਇਮਤਿਹਾਨ ਵਿਚ ਪਾ ਦਿੱਤਾ ਹੋਵੇ..ਉਡੀਕਣ ਲੱਗੀ ਕੇ ਵੇਖਦੀ ਹਾਂ ਹੁਣ ਇਹ ਕੀ ਜੁਆਬ ਦਿੰਦਾ..!
ਆਖਣ ਲੱਗਾ ਮੇਰੀ ਮਾਂ ਨੇ ਸਮਝਾਇਆ ਏ ਕੇ ਨਾ ਕਿਸੇ ਦਾ ਹੱਕ ਲੈਣਾ ਤੇ ਨਾ ਆਪਣਾ ਕਿਸੇ ਨੂੰ ਲੈਣ ਹੀ ਦੇਣਾ..ਤੁਸੀਂ ਇੱਕ ਹੀ ਦੇ ਦੇਵੋ..ਦੂਜਾ ਫੇਰ ਲੈ ਜਾਵਾਂਗਾ!
ਕਾਫੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ