ਬੀਜੀ ਨੂੰ ਦੌਰੇ ਤੇ ਅੱਗੇ ਵੀ ਪਿਆ ਕਰਦੇ ਪਰ ਉਸ ਦਿਨ ਵਾਲਾ ਬੜਾ ਹੀ ਅਜੀਬ ਜਿਹਾ ਸੀ..!
ਡਾਕੀਏ ਨੇ ਟੈਲੀਗ੍ਰਾਮ ਫੜਾਈ..ਉਹ ਬੁੱਤ ਬਣ ਕੁਝ ਚਿਰ ਕਾਗਜ ਵੱਲ ਵੇਖਦੀ ਰਹੀ ਫੇਰ ਮੁੱਠੀ ਵਿਚ ਮੀਚ ਹੇਠਾਂ ਡਿੱਗ ਪਈ..!
ਭਾਪਾ ਜੀ ਦੇ ਜਾਣ ਮਗਰੋਂ ਇਹ ਨਿੱਤ ਦਾ ਵਰਤਾਰਾ ਹੀ ਹੋ ਨਿੱਬੜਿਆਂ ਸੀ..!
ਅਤੀਤ ਵਰਤਮਾਨ ਬਣ ਅੱਖੀਆਂ ਅੱਗੇ ਘੁੰਮਣ ਲੱਗਾ..ਭਾਪਾ ਜੀ ਦੇ ਜਾਣ ਵੇਲੇ ਵੱਡੇ ਵੀਰ ਜੀ ਦੀ ਅਮਰੀਕਾ ਵਾਲੀ ਨੌਕਰੀ ਦੀਆਂ ਕੁਝ ਸ਼ਰਤਾਂ ਹੀ ਪੂਰੀਆਂ ਕਰਨ ਵਾਲੀਆਂ ਰਹਿ ਗਈਆਂ ਸਨ..ਪਰ ਸਭ ਕੁਝ ਧਰਿਆ ਧਰਾਇਆ ਰਹਿ ਗਿਆ..!
ਮਗਰੋਂ ਨਿੱਕੇ ਦੋਵੇਂ ਭੈਣ ਭਰਾ ਪ੍ਰਾਈਵੇਟ ਸਕੂਲੋਂ ਹਟਾ ਲਏ ਗਏ..ਦੁੱਧ ਵੀ ਚਾਰ ਤੋਂ ਇੱਕ ਕਿੱਲੋ ਕਰ ਦਿੱਤਾ ਗਿਆ..ਮੇਰੀ ਬੀ.ਐੱਡ ਅੱਧ ਵਿਚਕਾਰ ਰਹਿ ਗਈ..ਹੱਟੀ ਵਾਲੇ ਨੇ ਉਧਾਰ ਦੇਣਾ ਬੰਦ ਕਰ ਦਿੱਤਾ..ਸਭ ਤੋਂ ਵਧ ਦਰਦਨਾਕ ਸੀ ਭੋਗ ਵਾਲੇ ਦਿਨ ਨਜਦੀਕੀ ਕਹਾਉਂਦੇ ਕਈ ਰਿਸ਼ਤੇਦਾਰਾਂ ਵੱਲੋਂ ਭਾਪਾ ਜੀ ਨੂੰ ਦਿੱਤਾ ਉਧਾਰ ਵਾਪਿਸ ਮੰਗ ਲੈਣਾ..!
ਮੇਰਾ ਭਾਪਾ ਜੀ ਸੰਤ ਬੰਦਾ ਸੀ..ਕਦੇ ਕਿਸੇ ਨਾਲ ਮਾੜੀ ਚੰਗੀ ਨਹੀਂ..ਇਮਾਨਦਾਰੀ ਦੇ ਪੈਸੇ ਨਾਲ ਰੁੱਖੀ ਸੁੱਖੀ ਖਾਣ ਵਾਲਾ ਉਹ ਦਰਵੇਸ਼ ਹਰੇਕ ਲੋੜਵੰਦ ਦੀ ਮਦਦ ਕਰਨਾ ਧਰਮ ਸਮਝਿਆ ਕਰਦਾ..!
ਦਫਤਰ ਵਿਚ ਉੱਪਰ ਤੋਂ ਲੈ ਕੇ ਥੱਲੇ ਤੱਕ ਸਭ ਔਖੇ..!
ਅਖ਼ੇ ਫੌਜਾ ਸਿੰਘ ਨਾ ਤੇ ਆਪ ਖਾਂਦਾ ਤੇ ਨਾ ਕਿਸੇ ਹੋਰ ਨੂੰ ਖਾਣ ਹੀ ਦਿੰਦਾ..ਇਹ ਇਥੇ ਰਿਹਾ ਤਾਂ ਸਭ ਭੁੱਖੇ ਮਰਾਂਗੇ..ਫੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ