ਨੂੰਹ, ਪਤੀ ਅਤੇ ਸੱਸ ਨਾਲ ਲੜ ਕੇ ਪੇਕੇ ਜਾ ਬੈਠੀ। ਦੋਹਾਂ ਪਰਿਵਾਰਾਂ ਦੇ ਸਕੇ ਸਬੰਧੀ ਅਤੇ ਪੰਚਾਇਤ ਮਸਲੇ ਨੂੰ ਸੁਲਝਾਉਣ ਲਈ ਇਕੱਠੇ ਹੋਏ। ਲੜਕੀ ਨੂੰ ਝਗੜੇ ਦਾ ਕਾਰਣ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ “ਇਹ ਮੈਨੂੰ ਪੇਕੇ ਨਹੀ ਜਾਣ ਦਿੰਦੇ, ਹਰ ਵਕਤ ਸ਼ੱਕ ਕਰਦੇ ਹਨ, ਫੋਨ ਕਰਨ ਤੇ ਪਾਬੰਦੀ ਹੈ। ਜਦ ਮੇਰੇ ਮਾਪੇ ਮਿਲਣ ਆਉਂਦੇ ਹਨ ਇਹਨਾਂ ਦਾ ਵਿਵਹਾਰ ਠੀਕ ਨਹੀ ਹੁੰਦਾ। ਪਰ ਇਹਨਾਂ ਦੀ ਧੀ ਤੀਜੇ ਚੌਥੇ ਦਿਨ ਕੱਛ ‘ਚ ਬੈਗ ਪਾ ਕੇ ਆ ਜਾਂਦੀ ਹੈ।”
ਨੂੰਹ ਦੀ ਧੀ ਬਾਰੇ ਕੀਤੀ ਗੱਲ ਸੁਣ ਕੇ ਸੱਸ ਗੁੱਸੇ ਚ ਕਹਿਣ ਲੱਗੀ, “ਤੂੰ ਮੇਰੀ ਧੀ ਦੀ ਕੀ ਰੀਸ ਕਰੇਗੀਂ..? ਉਹਦੇ ਸਹੁਰੇ ਉਹਦੀਆ ਸਿਫਤਾਂ ਕਰਦੇ ਨੀ ਥਕਦੇ।”
ਇਹ ਸਭ ਸੁਣਕੇ ਲੜਕੀ ਦੀ ਮਾਂ ਕਹਿਣ ਲੱਗੀ “ਭੈਣ ਜੀ ਤੁਹਾਡੀ ਕਿਸਮਤ ਚੰਗੀ ਹੈ, ਤੁਹਾਨੂੰ ਚੰਗੇ ਰਿਸ਼ਤੇਦਾਰ ਮਿਲੇ। ਕਿਸਮਤ ਤਾਂ ਸਾਡੀ ਮਾੜੀ ਹੈ ਜਿਹਨਾ ਦਾ ਕੰਜਰਾ ਨਾਲ ਵਾਹ ਪਿਆ।” ਗੱਲ ਕਾਫੀ ਵੱਧ ਗਈ। ਮੇਹਣੋ ਮੇਹਣੀ, ਪੂਰੇ ਤੀਰ ਚੱਲੇ। ਰਿਸ਼ਤੇਦਾਰਾਂ ਨੇ ਮਹੌਲ ਨੂੰ ਸ਼ਾਤ ਕੀਤਾ। ਸਭ ਦੀਆ ਸੁਣਕੇ ਪੰਚਾਇਤ ਨੇ ਫੈਸਲਾ ਲੜਕੀ ਦੇ ਹੱਥ ਦੇ ਦਿਤਾ ਤਾਂ ਆਖਰ ਲੜਕੀ ਇੱਕ ਸ਼ਰਤ ਤੇ ਸਹੁਰੇ ਆਉਣ ਲਈ ਰਾਜੀ ਹੋਈ ਕਿ “ਜਿੰਨੀ ਵਾਰ ਮੇਰੀ #ਨਨਾਣ ਇਥੇ ਆਪਣੇ ਪੇਕੇ ਆਊ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur
ryt
Rekha Rani
ਮੈਨੂੰ ਲਗਦਾ ਹੈ ਕਿ ਇਹ ਹਰ ਘਰ ਦੀ ਕਹਾਣੀ ਹੈ ਨੂੰਹ ਨੇ ਠੀਕ ਫੈਸਲਾ ਕੀਤਾ। ਮੈਂ ਨੂੰਹ ਦੇ ਕੀਤੇ ਫੈਸਲੇ ਨਾਲ ਸਹਿਮਤ ਹਾ।
Baljeet kaur
right story
Jaswinder kaur
Story vadia hai but ek pahlu hai .ek sas ty v likh dyvo jo apne daughter in law nu sab kuz mande hovy.par sas nu kady v ghar izat na mili.
kuldip kaur
ਬਹੁਤ ਵਧੀਆ ਜੀ। ਯਥਾਰਥ ਨੂੰ ਪੇਸ਼ ਕਰਦੀ ਨਿੱਕੀ ਕਹਾਣੀ ।