ਨੋਟ ਆ ਬਿੱਗ ਡੀਲ
” ਡੈਡੀ, ਅੱਜ ਵੀ ਤੁਸੀਂ ਮੇਰੇ ਲਈ ਨਵੀਂ ਯੂਨੀਫ਼ਾਰਮ ਨਹੀਂ ਲੈ ਕੇ ਆਏ? ਕੱਲ੍ਹ ਮੈਨੂੰ ਫਿਰ ਸਕੂਲ ਵਿੱਚ ਪੁਨਿਸ਼ਮੈਂਟ ਮਿਲੇਗੀ।” ਰਮੇਸ਼ ਦਾ ਪੰਜ ਸਾਲਾਂ ਪੁੱਤਰ ਰਵੀ ਰੋਣਹਾਕੀ ਆਵਾਜ਼ ਵਿੱਚ ਉਸਨੂੰ ਕਹਿ ਰਿਹਾ ਸੀ।
” ਕੋਈ ਗੱਲ ਨਹੀਂ ਬੇਟਾ, ਮੈਂ ਕੱਲ੍ਹ ਜਾ ਕੇ ਤੇਰੀ ਪ੍ਰਿੰਸੀਪਲ ਨਾਲ ਗੱਲ ਕਰ ਲਵਾਂਗਾ। ਤੂੰ ਜਾ ਕੇ ਖੇਡ।” ਰਮੇਸ਼ ਨੇ ਪਿਆਰ ਨਾਲ ਰਵੀ ਨੂੰ ਧਰਵਾਸ ਦਿੰਦਿਆ ਕਿਹਾ।
” ਕੀ ਗੱਲ ਕਰ ਲਵੋਗੇ ਤੁਸੀ? ਇਹ ਕਿਹੜਾ ਕੋਈ ਅੱਜ ਦਾ ਮਸਲਾ ਹੈ? ਨਿੱਤ ਦਾ ਇਹੀ ਕੁਛ ਤਾਂ ਹੈ, ਕਦੇ ਇਸਦੇ ਸਕੂਲ ਦਾ ਕੋਈ ਖਰਚਾ ਤੇ ਕਦੇ ਕੋਈ। ਹੁਣ ਆਹ ਯੂਨੀਫਾਰਮ, ਪੁਰਾਣੀ ਯੂਨੀਫਾਰਮ ਤੇ ਛੋਟਾ ਜਿਹਾ ਦਾਗ਼ ਹੀ ਤਾ ਹੈ; ਪਰ ਕਹਿੰਦੇ ਸਾਡੇ ਸਕੂਲ ਦੀ ਰੈਪੂਟੇਸ਼ਨ ਦਾ ਸਵਾਲ ਹੈ ਨਵੀਂ ਯੂਨੀਫ਼ਾਰਮ ਦਵਾਓ। ਕਿਹਾ ਸੀ ਥੋਨੂੰ ਨਾ ਕਰਾਓ ਰਵੀ ਦਾ ਦਾਖਲਾ ਇਹਨੇ ਮਹਿੰਗੇ ਸਕੂਲ ‘ਚ, ਪਰ ਤੁਸੀ ਕਿਸੇ ਦੀ ਮੰਨੇ ਤਾਂ ਨਾ।” ਰਮੇਸ਼ ਦੀ ਪਤਨੀ ਸੁਮਨ ਗੁੱਸੇ ਵਿੱਚ ਬੋਲ ਰਹੀ ਸੀ।
ਰਮੇਸ਼ ਇੱਕ ਛੋਟੀ ਜਿਹੀ ਕੰਪਨੀ ਵਿੱਚ ਕਰਮਚਾਰੀ ਸੀ।ਤਨਖਾਹ ਵੀ ਬਸ ਏਨੀ ਕੁ ਸੀ ਕਿ ਗੁਜ਼ਾਰਾ ਚਲਦਾ ਰਹੇ। ਪਰ ਉਸਦੀ ਦਿਲੀ ਇੱਛਾ ਸੀ ਕਿ ਉਸਦਾ ਇਕਲੌਤਾ ਪੁੱਤਰ ਰਵੀ ਨੰਬਰ ਵਨ ਸਕੂਲ ਵਿੱਚ ਪੜ੍ਹੇ। ਇਸ ਲਈ ਉਸਨੇ ਰਵੀ ਦਾ ਦਾਖਲਾ ਜਿਲ੍ਹੇ ਦੇ ਸਭ ਤੋਂ ਵਧੀਆ ਸਕੂਲ ਵਿੱਚ ਕਰਵਾਇਆ ਸੀ। ਹਾਲਾਕਿ ਇਸ ਸਕੂਲ ਦਾ ਖਰਚ ਉਸਦੇ ਵਿੱਤੋ ਬਾਹਰ ਦੀ ਗੱਲ ਸੀ ਪਰ ਆਪਣੇ ਪੁੱਤਰ ਲਈ ਉਹ ਸਭ ਕੁਝ ਕਰ ਰਿਹਾ ਸੀ।
” ਸੁਮਨ, ਮੈਂ ਤੈਨੂੰ ਕਲ ਜੋ, ਹਜ਼ਾਰ ਰੁਪਏ ਦਿੱਤੇ ਸੀ, ਉਹ ਲੈ ਆ ਤੇ ਛੇਤੀ ਤਿਆਰ ਹੋ ਜਾ। ਆਪਾ ਰਵੀ ਦੀ ਯੂਨੀਫ਼ਾਰਮ ਲੈਣ ਜਾਣਾ।” ਰਮੇਸ਼ ਨੇ ਸੁਮਨ ਨੂੰ ਆਵਾਜ਼ ਦੇ ਕੇ ਕਿਹਾ।
” ਪਰ ਉਹ ਪੈਸੇ ਤਾਂ ਤੁਸੀਂ ਆਪਣੀ ਦਵਾਈ ਲਈ ਰੱਖੇ ਸੀ? ਕਿੰਨੇ ਦਿਨਾਂ ਤੋਂ ਤੁਹਾਡੀ ਤਬੀਅਤ ਖਰਾਬ ਹੈ,ਇਹਨਾਂ ਪੈਸਿਆਂ ਦੀ ਚੰਗੀ ਜਿਹੀ ਦਵਾਈ ਹੀ ਲੈ ਕੇ ਆਓ। ਤੇ ਮੇਰੀ ਮੰਨੋ ਰਵੀ ਦਾ ਦਾਖਲਾ ਕਿਸੇ ਹੋਰ ਸਕੂਲ ‘ਚ ਕਰਵਾ ਦਿਓ, ਏਨੇ ਮਹਿੰਗੇ ਸਕੂਲ ਦਾ ਖਰਚ ਸਾਡੇ ਵੱਸ ਦੀ ਗੱਲ ਨਹੀਂ।” ਸੁਮਨ ਰਮੇਸ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ।
” ਦੇਖ ਸੁਮਨ, ਰਵੀ ਆਪਣਾ ਇਕਲੌਤਾ ਬੇਟਾ ਹੈ, ਤੇ ਉਸਦੇ ਭਵਿੱਖ ਨਾਲ ਮੈਂ ਕੋਈ ਵੀ ਸਮਝੌਤਾ ਨਹੀਂ ਕਰਨਾ। ਰਹੀ ਗੱਲ ਮੇਰੀ ਦਵਾਈ ਦੀ ਤਾਂ ਮੈਂ ਬਿਲਕੁਲ ਠੀਕ ਹਾਂ, ਮੈਨੂੰ ਕੁਛ ਨਹੀਂ ਹੋਇਆ।” ਰਮੇਸ਼ ਸਖਤੀ ਨਾਲ ਬੋਲਿਆ।
“ਪਰ…।”
” ਪਰ ਵਰ ਕੁਛ ਨਹੀਂ ।” ਰਮੇਸ਼ ਸੁਮਨ ਦੀ ਗੱਲ ਕੱਟਦਿਆ ਬੋਲਿਆ। “ਛੇਤੀ ਤਿਆਰ ਹੋ ਤੇ ਬਾਜ਼ਾਰ ਚੱਲ।”
ਅਗਲੇ ਦਿਨ ਰਵੀ ਨਵੀਂ ਯੂਨੀਫ਼ਾਰਮ ਪਾ ਕੇ ਬਹੁਤ ਖੁਸ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ