ਅੱਜ ਫਿਰ ਨੰਬਰਦਾਰਾਂ ਦੀ ਕਰਤਾਰ ਕੌਰ ਇੱਕ ਮਹੀਨਾ ਪਹਿਲਾਂ ਵਿਆਹ ਕੇ ਲਿਆਂਦੀ ਆਪਣੀ ਨੂੰਹ ਨਾਲ਼ ਲੜ ਰਹੀ ਸੀ। ਤੇ ਉੱਚੀ ਅਵਾਜ਼ ਵਿੱਚ ਬੋਲ ਰਹੀ ਸੀ। ਇਹ ਭੁੱਖੇ ਨੰਗੇ ਘਰ ਦੀ ਪਤਾ ਨਹੀਂ ਕਿਉਂ ਸਾਡੇ ਪੱਲੇ ਪੈ ਗਈ ਹੈ। ਮੈਂ ਤਾਂ ਸੋਚਿਆ ਸੀ ਵੀ ਦਾਜ ਨਾਲ਼ ਸਾਡਾ ਘਰ ਭਰ ਦੇਣਗੇ । ਪਰ ਦੋ ਲੱਖ ਰੁਪਏ ਦੇ ਕੇ ਕਲਜੋਗਣੀ ਸਾਡੇ ਪੱਲੇ ਬੰਨ੍ਹ ਦਿੱਤੀ। ਮੇਰਾ ਪੁੱਤਰ ਸਰਕਾਰੀ ਨੌਕਰੀ ਕਰਦਾ ਹੈ ਜ਼ਮੀਨ ਵੀ ਬਥੇਰੀ ਹੈ ਪਰ ਇਹ ਭੁੱਖੇ ਨੰਗਿਆ ਦੀ ਸਾਡੇ ਪੱਲੇ ਪੈ ਗਈ। ਬਰਾਂਡੇ ਵਿੱਚ ਨੌਕਰਾਣੀ ਰਜਨੀ ਸਫ਼ਾਈ ਕਰ ਰਹੀ ਸੀ, ਅਤੇ ਸਭ ਕੁਝ ਸੁਣ ਰਹੀ ਸੀ। ਅਚਾਨਕ ਫ਼ੋਨ ਆਇਆ ਨੌਕਰਾਣੀ ਰਜਨੀ ਨੇ ਫ਼ੋਨ ਚੁੱਕਿਆ, ਫ਼ੋਨ ਕਰਤਾਰ ਕੌਰ ਦੀ ਛੋਟੀ ਧੀ ਦਾ ਸੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ