ਨਵਾਂ ਸਾਲ
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਵਾਨ ਕਰਨਾ ਜੀ।
ਨਵੇਂ ਸਾਲ ਵਾਲੇ ਦਿਨ ਕਲੰਡਰ ਤੇ ਪਾਈ ਹੋਈ ਤਰੀਕ ਦੇ ਅੱਠ ਵਿੱਚੋਂ ਛੇ ਅੱਖਰ ਬਦਲੀ ਹੁੰਦੇ ਹਨ । ਸਾਡੇ ਵਿੱਚੋਂ ਬਹੁਤ ਜਾਣੇ ਅਜਿਹੇ ਵੀ ਹੋਣਗੇ ਜ਼ਿਹਨਾਂ ਨੇ ਅੱਠ ਦੇ ਅੱਠ ਅੱਖਰ ਬਦਲੀ ਹੁੰਦੇ ਵੀ ਦੇਖੇ ਹਨ। ਮੇਰੇ ਕਹਿਣ ਤੋਂ ਭਾਵ 31.12.1999 ਤੋਂ 01.01.2000 ਵਿੱਚ ਪ੍ਰਵੇਸ਼ ਕਰਨ ਤੋਂ ਸੀ। ਘੜੀ ਦੀ ਗੱਲ ਕਰੀਏ ਤਾਂ ਘੜੀ ਤੇ ਵੀ ਨਵਾਂ ਸਾਲ ਚੜ੍ਹਨ ਤੇ ਨਵਾਂ ਘੰਟਾ, ਮਿੰਟ , ਸਕਿੰਟ ਨਵੇਂ ਸਿਰੇ ਤੋਂ ਨਵਾਂ ਚੱਕਰ ਲਾਉਣ ਲੱਗ ਪੈਂਦੇ ਹਨ।
ਭਾਵੇਂ ਕਿ ਨਵੇਂ ਸਾਲ ਵਾਲੇ ਦਿਨ ਸੂਰਜ ਦਾ ਚੜ੍ਹਨਾ ਅਤੇ ਢਲਣਾ , ਚੰਦਰਮਾ ਦਾ ਚੜ੍ਹਨਾ ਤੇ ਢਲਣਾ, ਕੁਦਰਤੀ ਪ੍ਰਕਿਰਿਆ ਸਭ ਕੁਝ ਰੋਜ਼ ਦੀ ਤਰਾਂ ਹੀ ਹੁੰਦੀ ਹੈ . ਪਤਾ ਨਹੀਂ ਕਿੰਨੇ ਨਵੇਂ ਸਾਲ ਅਸੀਂ ਸੁਰਤ ਸੰਭਾਲਣ ਤੋਂ ਬਾਅਦ ਅੱਜ ਤੱਕ ਮਨਾ ਚੁੱਕੇ ਹਾਂ ਜਾ ਕਿੰਨੇ ਨਵੇਂ ਸਾਲ ਚੜ੍ਹਦੇ ਦੇਖ ਚੁੱਕੇ ਹਾਂ । ਆਉ ਇਸ ਵਾਰ ਕੁਝ ਖਾਸ ਪ੍ਰਣ ਕਰੀਏ, ਰਲ ਮਿਲ ਕੇ ਅਸੀਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਸਾਫ਼ ਸੁਥਰਾ ਵਾਤਾਵਰਨ, ਤੰਦਰੁਸਤੀ ਭਰਿਆ ਜੀਵਨ ਪੱਧਰ ਤਿਆਰ ਕਰਨ ਦੀ ਕੋਸ਼ਿਸ਼ ਕਰੀਏ ।
ਜਿਵੇ -ਜਿਵੇਂ ਅਸੀਂ ਅਗਲੇ ਸਮੇਂ ਵੱਲ ਵਧਦੇ ਜਾ ਰਹੇ ਹਾਂ ।
ਸਾਨੂੰ ਲੱਗਦਾ ਅਸੀਂ ਪੁਰਾਣੇ ਵਕਤ ਦੇ ਮੁਕਬਲੇ ਬਹੁਤ ਤਰੱਕੀ ਕਰ ਰਹੇ ਹਾਂ । ਪਰ ਕੀ ਇਹ ਮੰਨਣਾ ਅਸਲ ਵਿੱਚ ਸਹੀ ਹੈ ? ਸੱਚ-ਸੱਚ ਦੱਸਣਾ ਜੀ ? ਅਸੀਂ ਕਿਉਂ ਇਸ ਸਮੇਂ ਦੇ ਨਾਲ-ਨਾਲ ਚੱਲਕੇ ਵੀ ਪੁਰਾਣੇ ਸਮੇਂ ਦੇ ਮੁਕਾਬਲੇ ਬਹੁਤੇ ਖੁਸ਼ ਨਹੀਂ ਹਾਂ । ਕਿਉਂ ਅਸੀਂ ਪੁਰਾਣੇ ਵਕਤ ਅਤੇ ਪੁਰਾਣੀਆਂ ਕਦਰ -ਕੀਮਤਾਂ ਨੂੰ ਹਮੇਸ਼ਾ ਯਾਦ ਕਰਦੇ ਹਾਂ? ਕਿਉਂਕਿ ਉਹ ਵਕਤ ਆਧੁਨਿਕ...
ਨਹੀਂ ਸੀ । ਉਹ ਵਕਤ ਸਧਾਰਨ -ਸਾਦਗੀ ਭਰਪੂਰ ਲੋਕਾਂ ਦਾ , ਮਿੱਠੇ ਅਤੇ ਨਿੱਘ ਦਿੰਦੇ ਰਿਸ਼ਤਿਆਂ ਦਾ , ਬਿਨਾ ਮਸ਼ੀਨਾਂ ਦਾ , ਹੱਥੀਂ ਕੀਤੀ ਕਿਰਤ ਦਾ , ਆਦਰ ਸਤਿਕਾਰ ਦਾ , ਪਿਆਰ ਦਾ ਵਕਤ ਸੀ । ਆਓ ਇਸ ਨਵੇਂ ਸਾਲ ਵਿੱਚ ਫ਼ੇਰ
ਤੋਂ ਕੁਝ ਇਕ ਨਵੀਂ ਸੰਸਥਾਪਨਾਂ ਅਸੀਂ ਆਪਣੇ ਵੱਲੋਂ ਕਰੀਏ ।
ਹੋ ਸਕਦਾ ਆਉਣ ਵਾਲੀ ਪੀੜੀਆਂ ਲਈ ਅਸੀਂ ਕੁਝ ਸਾਫ ਸੁਥਰਾ , ਪਿਆਰ ਸਤਿਕਾਰ ਦਾ , ਬਿਨਾਂ ਸੁਆਰਥ ਦਾ ਇਕ ਸੁਨੇਹਾ ਤਿਆਰ ਕਰ ਸਕੀਏ । ਜਿੰਨੀਆਂ ਜ਼ਿਆਦਾ ਸਹੂਲਤਾਂ ਇਨਸਾਨ ਕੋਲ਼ ਆ ਰਹੀਆਂ ਹਨ, ਕਿਤੇ ਨਾ ਕਿਤੇ ਇਨਸਾਨ ਉੱਨਾਂ ਹੀ ਜ਼ਿਆਦਾ ਸੁਆਰਥੀ ਹੋ ਰਿਹਾ ਹੈ।
ਆਉ ਆਉਣ ਵਾਲੇ ਨਵੇਂ ਸਾਲ ਵਿੱਚ ਘੱਟੋ ਘੱਟ ਆਪਣੇ ਅੰਦਰ ਦੇ ਇੱਕ ਸੁਆਰਥ ਦੀ ਨਿਸ਼ਾਨੀ ਘੱਟ ਕਰਨ ਦੀ ਕੋਸ਼ਿਸ਼ ਕਰੀਏ । ਕੁਝ ਲੋਕ ਨਵੇਂ ਸਾਲ ਤੇ ਪਟਾਕੇ ਚਲਾਉਂਦੇ ਹਨ, ਕੁਝ ਸਵਾਦ ਦਾ ਮਹਿੰਗਾ ਭੋਜਨ ਖਾਂਦੇ ਹਨ, ਕੁਝ ਸ਼ਰਾਬ ਪੀ ਕੇ ਲਲਕਾਰੇ ਮਾਰਦੇ ਹਨ, ਸਭ ਤੋਂ ਵਡਭਾਗੀ ਹਨ ਉਹ ਲੋਕ ਜੋ ਵਾਹਿਗੁਰੂ ਵਾਹਿਗੁਰੂ ਕਰਦੇ ਨਵਾਂ ਸਾਲ ਝੜਾਉਂਦੇ ਹਨ ਤੇ ਸਾਰਾ ਸਾਲ ਮਾਲਕ ਦੀਆਂ ਦਿੱਤੀਆਂ ਦਾਤਾ ਪਾਉਂਦੇ ਹਨ। ਪਟਾਕੇ ਚਲਾਉਣ ਵਾਲੀਆਂ ਦੇ ਘਰ ਕਈ ਵਾਰ ਸਾਰਾ ਸਾਲ ਪਟਾਕੇ ਹੀ ਪੈਂਦੇ ਹਨ।
ਅਸੀਂ ਸਾਰੇ ਹੀ ਬਹੁਤ ਸਮਝਦਾਰ ਹਾਂ ਤੇ ਭਲੀ ਭਾਂਤ ਇਹ ਵੀ ਜਾਣਦੇ ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਲਿਆ ਗਿਆ ਹਰ ਅਨੰਦ ਬੇਲੋੜਾ ਹੈ।
ਵਾਹਿਗੁਰੂ ਕਰੇ ਆਉਣ ਵਾਲਾ ਸਾਲ ਹਰ ਇੱਕ ਲਈ ਖੁਸ਼ੀਆਂ , ਖੇੜਿਆਂ , ਤੰਦਰੁਸਤੀ ਅਤੇ ਸਕੂਨ ਭਰਿਆ ਹੋਵੇਂ,
ਸਰਬਜੀਤ
ਦੇਨੋਵਾਲ ਕਲਾਂ
Access our app on your mobile device for a better experience!