ਨੀ ਮਿੰਦੋਂ ਨੀ ਕੱਲ ਮੈਂ ਫੂਸਬੁੱਕ ਤੇ ਬਣਾਇਆ ਪਰਫੈਲ..ਨੀ ਬਾਹਲੀ
ਵਧੀਆ ਚੀਜ ਬਣਾਈ ਆਂ ਜੱਕੜਛੱਡ ਨੇ ..ਲੋਕਾ ਦੇ ਜੱਕੜ ਪੜਦੀ
ਪੜਦੀ ਮੈਂ ਤਾਂ ਸਿੰਗਾਰੇ ਕੀ ਬਹੁਟੀ ਦੀ ਪਰਫੈਲ ਖੋਲ ਲਈ ——
.ਨੀ ਮੈਂ ਤਾ ਦੇਖ ਕੇ ਫੋਟੋਮਾਂ ਪਾਣੀ ਪਾਣੀ ਹੋ ਗਈ …ਨੀ ਖਸਮ ਨਾਲ ਜੱਫੀਆਂ ਪਾ ਪਾ ਫੋਟੋਮਾਂ ਪਾਈਆਂ, ਜਮਾਂ ਸਰਮ ਹਯਾ ਨੀ ਕੰਜਰੀਆਂ ਨੂੰ .—–
ਅਾਪਾ ਤਾਂ ਨਿਅਾਣਿਆ ਦੇ ਬਾਪੂ ਦੇ ਬਰਾਬਰ ਵੀ ਨੀ ਸੀ ਤੁਰਦੀਆਂ ..
ਨੀ ਆ ਮਨਜੀਤੇ ਕਾ ਛੋਟਾ ਮੁੰਡਾ ਇਹ ਰਫਲਾ ਨਾਲ ਫੋਟੋਮਾਂ ਪਾਈ ਫਿਰੇ , ਅਖੇ ਨਾਲ ਸਟੈਟਸ ਲਿਖਿਆ ” ਸਾਨੂੰ ਰੱਬ ਨੇ ਬਣਾਇਆ ਮਹਾਰਾਜੇ”..ਊਂ ਤਾਂ ਇਹਨਾਂ ਦੇ ਘਰੇ ਦੋ ਟਾਈਮ ਰੋਟੀ ਮਸਾ ਪੱਕਦੀ ਇਹ ਰਫਲਾ ਕਿਹਦੀਆ ਚੱਕੀ ਫਿਰਦਾ…
ਨੀ ਆਹ ਲੋਕਾ ਦੇ ਪਰਫੈਲ ਖੋਲਦੀ ਖੋਲਦੀ ਮੈ ਮਸਤਾਨੇ ਕੀ ਕੁੜੀ ਦੇਖੀ
ਨੀ ਜਿਹੜੀ ਜੂਨੀਬਰਸਟੀ ਚ ਪੜਦੀ ਵਕਾਲਤ ਕਰਦੀ , ਉਹਨੇ ਵੀ ਚੱਕਮੀਅਾਂ ਫੋਟੋਮਾਂ ਪਾਈਆਂ ਨਾਲ ਆਂਹਦੀ”ਕੁੜੀ ਮੈਂ ਪਟੋਲੇ ਵਰਗੀ
” ਅਪਣੇ ਪਿੰਡ ਆਲੇ ਸੇਰੇ ਸਰਪੰਚ ਦਾ ਮੁੰਡਾ ਨੀ ਪੈੱਗ ਦੀਆਂ ਫੋਟੋਮਾਂ ਪਾ ਕੇ ਲਿਖਿਆ ” ਦੋ ਚੀਜਾ ਜੱਟ ਭਾਲਦਾ” ..
ਆਪਣੀ ਤਾਂ ਭੈਣ ਜਵਾਨੀ ਚੁੱਲੇ ਚ ਫੂਕਾ ਮਾਰ ਦੀਆਂ ਦੀ ਲੰਘਗੀ ਆ ਚਲਾਉਂਦੇ ਹੁੰਦੇ ਫੂਸਬੁੱਕ ਤਾਂ ਹੁਣ ਨੂੰ ਫੂਸ ਨੀ ਸੀ ਚੱਕਣਾ ..ਨੀ ਆਪਾ ਤਾਂ ਮਾਈਆ, ਭੋਗਾ, ਸਗਨਾ ਵਿੱਚ ਹੀ ਮਿਲਦੀਅਾ ਰਹੀਆਂ…ਆ ਅੱਜ ਕੱਲ ਦੇ ਛੋਕਰੇ ਤਾਂ ਸਕੈਂਟਾ ਚ
ਨੰਬਰ ਵਟਾਈ ਫਿਰਦੇ…
ਨੀ ਚੁਗਲੀਆਂ ਕਰਨ ਨੂੰ ਬਲਾ ਵਧੀਆ…ਅਗਲਿਆ ਨੂੰ ਅੈਨਬਾਕਸ ਕਰਕੇ ਜਿਵੇਂ ਮਰਜੀ ਕਰੀ ਜਾਉ ਜਾਂ ਫੇਰ ਮਰੇ ਸੰਜ ਵਿੱਚ ਚੂਟਿੰਗਾ ਚਾਟਿੰਗਾ ਕਰੀ ਜਾਉ…ਨੀ ਮੈ ਕਹਿਣੀ ਆ ਭਿੰਦੇ ਦੇ ਬਾਪੂ ਨੂੰ ਵੱਡੀ ਸਕਰੀਨ ਵਾਲਾ ਮੋਗਲੈਲ ਲੇ ਕੇ ਦੇ ..
ਨੀ ਆ ਨਿਆਣੇ ਵਟਜਗੱਪ ਵਟਜਗੱਪ ਕਰਦੇ ਰਹਿੰਦੇ ਨੇ ਮੈਂ ਵੀ ਦੇਖਾ ਕੀ ਦੁੱਧ ਨਿਕਲਦਾ ਇਹਦੇ ਚੋ ਜਿਹੜਾ ਸਾਰੀ ਦਿਹਾੜੀ ਇਹ ਕੁੱਤਖਾਨੇ ਚੋ ਨੀ ਨਿਕਲਦੇ …ਮੈਨੂੰ ਤਾਂ ਕਈ ਆਰ ਸਿਧਰੇ ਹੀ ਲੱਗਦੇ ਨੇ ਵੀ ਦੇਖ ਦੇਖ ਮੁਗਲੈਲ ਨੂੰ ਕੱਲੇ ਹੱਸੀ ਜਾਣਗੇ ਨਾਲੇ ਟਿਪ ਟਿਪ ਕਰਕੇ ਕੁਤਰੀ ਜਾਣਗੇ….ਨਾ ਰੋਟੀ ਦੀ ਸੁਰਤ ਨਾ ਪੜਨ ਦੀ
…
ਨੀ ਕੱਲ ਅਸੀ ਮਕਾਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ