ਨਵੇਂ ਮੁਹਾਵਰੇ
ਕੁਝ ਕੁ ਗੱਲਾਂ ਹਮੇਸ਼ਾ ਲਈ ਮੁਹਾਵਰੇ ਬਣ ਜਾਂਦੀਆਂ ਨੇ। ਕਈ ਵਾਰ ਸਹਿਜ ਸੁਭਾ ਕੀਤੀ ਗੱਲ ਹਮੇਸ਼ਾ ਲਈ ਚੇਤੇ ਚ ਵੱਸ ਜਾਂਦੀ ਏ ।ਤੇ ਨਾਲ ਹੀ ਇੱਕ ਨਵਾਂ ਮੁਹਾਵਰਾ ਬਣ ਜਾਂਦੀ ਏ।
ਜਿਸ ਵੀ ਕਿਸੇ ਬੰਦੇ ਬੰਦੀ ਨੂੰ ਬੜੀ ਜੱਦੋਜਹਿਦ ਤੋਂ ਬਾਅਦ ਮਨਚਾਹੀ ਚੀਜ ਵਸਤ ਜਾਂ ਕੁਝ ਹੋਰ ਮਿਲ ਜਾਵੇ, ਤਾਂ ਉਸਦਾ ਅਸਰ ਕਾਫੀ ਦੇਰ ਤੱਕ ਬੰਦੇ ਦੇ ਦਿਮਾਗ ਤੇ ਛਾਇਆ ਰਹਿੰਦਾ ਏ। ਉਸਦੇ ਮੂਹੋਂ ਘੜੀ ਘੜੀ ,ਗਾਹੇ ਬਗਾਹੇ ਉਸ ਚੀਜ ਵਸਤ ਦਾ ਜਿਕਰ ਕਰ ਰਹਿੰਦਾ ਏ।
ਇੰਝ ਹੀ ਮੇਰੇ ਗੁਆਂਢ ਚ ਇੱਕ ਬੰਦਾ ਰਹਿੰਦਾ ਏ , ਬਚਪਨ ਚ ਉਸਦਾ ਬਾਪ ਮਰ ਗਿਆ । ਘਰੇ ਕਮਾਉਣ ਵਾਲਾ ਸਖਸ਼ ਸਿਰਫ ਉਸਦਾ ਦਾਦਾ ਹੀ ਸੀ। ਕਦੇ ਕੁਝ ਰਿਸ਼ਤੇਦਾਰਾਂ ਹੱਥ ਪੱਲਾ ਫੜ ਲੈਣਾ । ਗੁਜਾਰਾ ਔਖਾ ਸੀ।
ਸਿਆਣੇ ਕਹਿੰਦੇ ਨੇ ਸੌ ਚਾਚਾ ਤੇ ਇੱਕ ਪਿਓ ,
ਸੌ ਦਾਰੂ ਤੇ ਇੱਕ ਘਿਓ
ਮਾਮੇ, ਚਾਚੇ , ਪਾਲ ਪੋਸ ਤਾਂ ਸਕਦੇ ਨੇ ਪਰ ਖਾਹਿਸ਼ਾਂ ਪੂਰੀਆਂ ਨਹੀਂ ਕਰਦਾ ਕੋਈ।
ਓਹੀ ਮੁੰਡਾ ਜਦੋਂ ਜਵਾਨ ਹੋਇਆ, ਤਾਂ ਆਪਣੀ ਕਮਾਈ ਕਰ ਕੇ ਪਹਿਲਾ ਵੱਡਾ ਕੰਮ ਉਸਨੇ ਕਲਰ ਟੀਵੀ ਲਿਆਂਦਾ । ਚਿਰਾਂ ਦਾ ਡੱਕਾ ਟੁੱਟ ਗਿਆ । ਭਾਵਨਾਂਵਾ ਦਾ ਹੜ ਆ ਗਿਆ । ਟੀਵੀ ਨਾਲ ਇਸ਼ਕ ਜੇਹਾ ਹੋ ਗਿਆ । ਆਪਣੀ ਬੂਥੀ ਭਾਵੇਂ ਧੋਤੀ ਜਾਂ ਨਹੀਂ ਪਰ ਟੀਵੀ ਨੂੰ ਪੂਰੀ ਖਾਤਰਦਾਰੀ ਮਿਲਦੀ ।
ਟੀਵੀ ਦਾ ਜਾਦੂ ਏਨਾ ਸਿਰ ਚੜ ਗਿਆ ਕਿ ਉਸਦੀਆਂ ਸਹਿਜ ਗੱਲਾਂ ਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ