ਉਹ ਜੋ ਤਕਲੀਫ਼ ਵਿੱਚ ਸੀ….ਉਹ ਹੁਣ ਨਹੀਂ ਰਹੀ…
ਤੰਗ ਤਾਂ ਉਹ ਪਿਛਲੇ ਕਈ ਮਹੀਨਿਆਂ ਤੋਂ ਸੀ… ਸਿਆਲਾਂ ਤੋਂ ਹੀ …ਪਰ ਜਿਵੇਂ ਕਿਵੇਂ ਵੇਲ਼ਾ ਟਪਾਈ ਜਾ ਰਹੀ ਸੀ। ਸਰੀਰ ਬੱਸ ਹੱਡੀਆਂ ਦੀ ਮੁੱਠ ਬਣਦਾ ਜਾ ਰਿਹਾ ਸੀ। ਪਰ ਗੁੱਸਾ ਘਟਣ ਦੀ ਬਜਾਏ ਦਿਨ-ਬ-ਦਿਨ ਹੋਰ ਗੂੜ੍ਹਾ ਹੋਰ ਗਹਿਰਾ ਹੁੰਦਾ ਜਾ ਰਿਹਾ ਸੀ। ਮਨ ਪਹਿਲਾਂ ਤੋਂ ਵੀ ਵੱਧ ਵਹਿਮੀ ਹੋ ਗਿਆ ਸੀ। ਹਰ ਬੰਦੇ ਨੂੰ ਹੋਰ ਵੀ ਸ਼ੱਕ ਦੀ ਤਿੱਖੀ ਨਜ਼ਰ ਨਾਲ ਦੇਖਣ ਲੱਗ ਪਈ ਸੀ। ਗਲ਼ੀ ਮੁਹੱਲੇ ਦੇ ਲੋਕ ਸੋਚਦੇ ਕਿ ਇਹਤੋਂ ਦੂਰੀ ਹੀ ਬਣਾ ਕੇ ਰੱਖੀ ਜਾਵੇ। ਇਹਦਾ ਕੀ ਪਤਾ ਬਈ ਕਿਹਦੇ ਸਿਰ ਚੋਰੀ ਚੱਕਾਰੀ ਜਾਂ ਮਾਰ ਕੁੱਟ ਦਾ ਦੂਸ਼ਣ ਧਰ ਦਏ।
ਹਾਂ ਇਹ ਸੱਚ ਹੈ ਕਿ ਪਸੰਦ ਤਾਂ ਉਹ ਮੈਨੂੰ ਵੀ ਨਹੀਂ ਸੀ ਕਰਦੀ ਪਰ ਫੇਰ ਵੀ ਉਹਨੂੰ ਮੇਰੇ ਤੇ ਮਾਣ ਜਿਹਾ ਰਹਿੰਦਾ ਸੀ। ਕੋਈ ਚੀਜ਼ ਚਾਹੀਦੀ ਹੁੰਦੀ ਤਾਂ ਧੱਕੇ ਨਾਲ ਮੰਗਦੀ। ਮੈਨੂੰ ਉਹਦਾ ਧੱਕਾ ਵੀ ਜਿਵੇਂ ਸਕੂਨ ਦਿੰਦਾ ਸੀ। ਮੇਰੇ ਲਈ ਉਹਦੇ ਜਿਉਂਦੀ ਹੋਣ ਦੇ ਜਿਵੇਂ ਕੋਈ ਅਰਥ ਸਨ…। ਹਫ਼ਤੇ ਦੇ ਪਿਛਲੇ ਤਿੰਨ ਦਿਨ ਮੇਰੀ ਡਿਊਟੀ ਜਲੰਧਰ ਹੋਣ ਕਰਕੇ ਉਹ ਮੇਰੀ ਨਿੱਕੀ ਧੀ ਨੂੰ ਡੋਰਬੈੱਲ ਵਜਾ ਕੇ ਮੇਰੀ ਘਰ ਹੋਣ ਬਾਰੇ ਪੁੱਛਦੀ ਰਹਿੰਦੀ। ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਉਹ ਤਾਂ ਮੈਨੂੰ ਪਸੰਦ ਵੀ ਨਹੀਂ ਸੀ ਕਰਦੀ, ਫੇਰ ਮੇਰੀ ਗ਼ੈਰ ਮੌਜੂਦਗੀ ਵਿੱਚ ਮੈਨੂੰ ਭਾਲ਼ਦੀ ਕਿਉਂ ਰਹਿੰਦੀ ਸੀ। ਕੁਝ ਗੱਲਾਂ ਦੇ ਕੋਈ ਜਵਾਬ ਨਹੀਂ ਹੁੰਦੇ ਤੇ ਮੇਰੇ ਲਈ ਵੀ ਉਹਦਾ ਰਵੱਈਆ ਸਮਝ ਤੋਂ ਬਾਹਰ ਸੀ।
ਹੁਣ ਉਹ ਜ਼ਿਆਦਾ ਬਾਹਰ ਨਾ ਨਿਕਲਦੀ। ਮੈਨੂੰ ਜਿਵੇਂ ਬੇਚੈਨੀ ਰਹਿੰਦੀ ਖ਼ਬਰੇ ਕੁਝ ਵਾਪਰ ਹੀ ਨਾ ਗਿਆ ਹੋਵੇ.. ਫ਼ੇਰ ਇੱਕ ਦਿਨ ਅਚਾਨਕ ਕਹਿਰ ਵਾਪਰਿਆ। ਉਹ ਬੂਹਾ ਭੇੜ ਕੇ ਅਜਿਹੀ ਸੁੱਤੀ ਕਿ ਫਿਰ ਉੱਠੀ ਹੀ ਨਹੀਂ। ਮੈਂ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੀ ਸੀ। ਹਸਪਤਾਲੋਂ ਆਕੇ ਅਜੇ ਪਿੱਠ ਸਿੱਧੀ ਕਰਨ ਹੀ ਲੱਗੀ ਸੀ ਕਿ ਮੇਰੇ ਬੱਚਿਆਂ ਨੇ ਬਾਹਰੋਂ ਆ ਕੇ ਖ਼ਬਰ ਦਿੱਤੀ,” ਮੰਮੀ! ਸ਼ੀਲਾ ਮਰਗੀ…।” ਹੈਂਅਅਅਅ… ਕਦੋਂ… ਕੀ ਹੋਇਆ ਸੀ ਉਹਨੂੰ, ਆਖ਼ਦੀ ਮੈਂ ਮੇਨ ਗੇਟ ਵੱਲ ਦੌੜੀ। ਬਾਹਰ ਮਿਊਨਸਪੈਲਿਟੀ ਦੀ ਗੱਡੀ ਖੜ੍ਹੀ ਦੇਖ ਮੇਰਾ ਦਿਲ ਦਹਿਲ ਗਿਆ।
ਗਲ਼ੀ ਵਿੱਚ ਪੂਰੇ ਦਾ ਪੂਰਾ ਮੁਹੱਲਾ ਤਮਾਸ਼ਬੀਨ ਬਣਿਆ ਸਿਰਫ਼ ਗਤੀਵਿਧੀਆਂ ਰਿਕਾਰਡ ਕਰ ਰਿਹਾ ਸੀ। ਔਰਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ