ਮਿੱਤਰ ਪਿਆਰਾ ਸੀ..ਉਚੇਚੀ ਸਹੁੰ ਪਵਾਈ ਅਖ਼ੇ ਨਵੇਂ ਆਇਆਂ ਬਾਰੇ ਕੁਝ ਨੀ ਲਿਖੇਂਗਾ..ਤਸੱਲੀ ਦਿੱਤੀ ਨਹੀਂ ਲਿਖਦਾ..!
ਫੇਰ ਅਮ੍ਰਿਤਸਰ ਅੱਡੇ ਤੇ ਰੁਲਦੀ ਆਮ ਜਨਤਾ ਦਿਸ ਪਈ..ਥਾਂ ਥਾਂ ਲੱਗਿਆ ਵੱਡਾ ਜਾਮ..ਸਵਾ ਤਿੰਨ ਲੱਖ ਕਰੋੜ ਕਰਜੇ ਵਾਲਿਆਂ ਪੂਰੇ ਢਾਈ ਤਿੰਨ ਕਰੋੜ ਘੜੀਆਂ ਪਲਾਂ ਵਿੱਚ ਹੀ ਅਹੁ ਗਏ ਅਹੁ ਗਏ ਕਰ ਦਿੱਤੇ..!
ਆਖਣ ਲੱਗਾ ਟ੍ਰਾੰਸਪੋਰਟ ਮਹਿਕਮੇਂ ਨੂੰ ਪੂਰਾ ਭੁਗਤਾਨ ਹੋਵੇਗਾ..ਆਖਿਆ ਨੱਕ ਚੋਂ ਕੱਢ ਗੱਲ ਤੇ ਲਾ ਦਿੱਤਾ..ਸਵਾਦ ਤੇ ਤਾਂ ਸੀ ਜੇ ਭੁਗਤਾਨ ਪਾਰਟੀ ਫ਼ੰਡ ਵਿਚੋਂ ਹੁੰਦਾ..!
ਨਾਲ ਹੀ ਬਾਪੂ ਜੀ ਚੇਤੇ ਆ ਗਿਆ..ਅਖ਼ੇ ਚਾਹ ਫਿੱਕੀ ਬਣਾਇਆ ਕਰੋ..ਸ਼ੂਗਰ ਏ..ਪਰ ਵੇਸਣ ਦੀਆਂ ਚਾਰ ਪੇਸੀਆਂ ਖਾ ਗਿਆ!
ਵੱਡੀ ਭਾਬੀ ਕੰਮ ਨੂੰ ਬਾਹਲੀ ਢਿੱਲੀ..ਧਾਰਾਂ ਮੇਰੀ ਬੇਬੇ ਚੋਵੇ..ਗੋਹਾ ਫੇਰੇ ਬੇਬੇ..ਚੁੱਲ੍ਹਾ ਚੌਂਕਾ ਸਾਂਹਬੇ ਬੇਬੇ..ਉਹ ਸਿਰ ਨੂੰ ਚੁੰਨੀ ਦੀ ਗੰਢ ਮਾਰ ਮੰਜੇ ਤੇ ਹੀ ਪਈ ਰਿਹਾ ਕਰੇ..!
ਅਖੀਰ ਨਿੱਕਾ ਵੀਰ ਵਿਆਹ ਦਿੱਤਾ..ਅਖ਼ੇ ਨਵੀਂ ਆਈ ਬੜੀ ਸਚਿਆਰੀ ਹਰ ਕੰਮ ਭੱਜ ਭੱਜ ਕੇ ਕਰਦੀ..ਆਲੂਆਂ ਦੇ ਪਰੌਠੇ ਤੇ ਏਡੇ ਸਵਾਦ ਬਣਾਉਂਦੀ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ