ਊਠ ਦੀ ਤਾਕਤ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਇੱਕ ਊਠਣੀ ਤੇ ਉਸਦਾ ਬੱਚਾ ਗੱਲਾਂ ਕਰ ਰਹੇ ਸੀ। ਬੱਚੇ ਨੇ ਮਾਂ ਨੂੰ ਸਵਾਲ ਕੀਤਾ, “ਮਾਂ, ਸਾਡੀ ਪਿੱਠ ਤੇ ਢੁੱਠ ਕਿਉਂ ਹੈ?” ਊਠਣੀ ਨੇ ਜਵਾਬ ਦਿੱਤਾ, “ਇਹ ਪਾਣੀ ਤੇ ਖੁਰਾਕ ਜਮਾਂ ਰੱਖਦੇ ਨੇ ਤਾਂ ਜ਼ੋ ਅਸੀਂ ਰੇਗਿਸਤਾਨਾਂ ਵਿੱਚ ਮਾੜੇ ਸਮੇਂ ਤੇ ਲੰਬੇ ਸਫਰ ਵਿੱਚ ਜਿਉਂਦੇ ਰਹਿਏ”.
“ਅੱਛਾ”, ਬੱਚੇ ਨੇ ਕਿਹਾ, “ਤੇ ਸਾਡੇ ਪੈਰ ਗੋਲ ਗੱਦੀਦਾਰ ਕਿਉਂ ਨੇ ਮਾਂ?”
“ਗੋਲ ਗੱਦੀਦਾਰ ਪੈਰਾਂ ਨਾਲ ਰੇਤੀਲੇ ਮੈਦਾਨ ਵਿੱਚ ਅਸੀਂ ਆਸਾਨੀ ਨਾਲ ਚੱਲ ਸਕਦੇ ਹਾਂ.”
“ਠੀਕ. ਪਰ ਇਹ ਸਾਡੀਆਂ ਅੱਖਾਂ ਦੇ ਬਾਲ ਇਨ੍ਹੇਂ ਲੰਬੇ ਕਿਸ ਲਈ।” ” ਰੇਤ ਜਾਂ ਮਿੱਟੀ ਘੱਟਾ ਅੱਖਾਂ ਵਿੱਚ ਨਾ ਪੈਣ ਤੋਂ ਇਹ ਸਾਡੀਆਂ ਅੱਖਾਂ ਦੀ ਹਿਫ਼ਾਜ਼ਤ ਕਰਦੇ ਹਨ”, ਊਠਨੀ ਨੇ ਫੇਰ ਜਵਾਬ ਦਿੱਤਾ। #Harjotsingh
ਊਠਣੀ ਦਾ ਬੱਚਾ ਕੁਝ ਦੇਰ ਸੋਚਣ ਤੋਂ ਬਾਅਦ ਬੋਲਿਆ ਸਾਡੇ ਕੋਲ ਢੁੱਠ ਹੈ ਜਿਸ ਨਾਲ ਲੰਬੇ ਰੇਤੀਲੇ ਸਫਰ ਵਿੱਚ ਪਾਣੀ ਤੇ ਖੁਰਾਕ ਜਮਾਂ ਕਰਕੇ ਰੱਖੀਂ ਜਾ ਸਕਦੀ ਹੈ, ਗੱਦੀਦਾਰ ਪੈਰਾਂ ਨਾਲ ਰੇਗਿਸਤਾਨਾਂ ਵਿੱਚ ਚੱਲਿਆ ਜਾ ਸਕਦਾ ਹੈ ਤੇ ਰੇਗਿਸਤਾਨਾਂ ਦੇ ਤੁਫ਼ਾਨਾ ਵਿੱਚ ਵੀ ਅੱਖਾਂ ਮਹਫੂਜ਼ ਹੋ ਸਕਦੀਆਂ ਹਨ.
“ਤਾਂ ਫੇਰ ਅਸੀਂ ਚਿੜੀਆਘਰ ਵਿੱਚ ਕੀ ਕਰ ਰਹੇ ਹਾਂ?”
ਊਠ ਦੀ ਤਾਕਤ