ਸਤਿ ਸ੍ਰੀ ਅਕਾਲ ਜੀ ਸਾਰੀਆਂ ਨੂੰ,
ਮੇਰੀਆਂ ਲਿਖੀਆਂ ਦੋ ਕਿਤਾਬਾਂ “ਮੈਂ ਰੱਬ ਲੱਭਦਾ” ਭਾਗ 1 ਤੇ 2 ਪੜਨ ਤੋਂ ਬਾਅਦ ਮੈਨੂੰ ਬਹੁਤ ਮੈਸੇਜ ਆਏ ਕਿ “ਤੁਸੀ ਰੱਬ ਵਿਚ ਯਕੀਨ ਰੱਖਦੇ ਹੋ ਜਾਂ ਨਹੀਂ?”
ਇਹ ਇਕ ਇਹੋ ਜਿਹਾ ਸਵਾਲ ਸੀ ਜੋ ਹਰ ਇਕ ਨੇ ਮੈਨੂੰ ਪੁੱਛਿਆ ਸੀ। ਹੋਰ ਵੀ ਕਈ ਤਰ੍ਹਾਂ ਦੇ ਸਵਾਲ ਮੇਰੇ ਤੋਂ ਪੁੱਛੇ ਗਏ, ਜਿਨ੍ਹਾਂ ਦੇ ਮੇਰੇ ਕੋਲ ਸ਼ਾਇਦ ਜਵਾਬ ਨਹੀਂ ਸਨ।
ਪਰ ਜੋ ਸਵਾਲ ਇਕ ਵੀਰ ਨੇ ਪੁੱਛਿਆ ਤੇ ਜਿਸ ਸਵਾਲ ਨੇ ਮੈਨੂੰ ਇਕ ਅਚੰਬੇ ਵਿਚ ਪਾ ਦਿਤਾ। ਮੈਂ ਇਕ ਪਲ ਲਈ ਸੋਚਣ ਲਈ ਮਜਬੂਰ ਹੋ ਗਿਆ ਕਿ ਮੈਂ ਇਸ ਸਵਾਲ ਦਾ ਜਵਾਬ ਹਾਂ ਵਿਚ ਦੇਵਾਂ ਜਾਂ ਨਾ ਵਿਚ। ਉਹ ਸਵਾਲ ਸੀ ,
“ਕਿ ਤੁਸੀ ਅਦ੍ਰਿਸ਼ ਤਾਕਤਾਂ ਵਿਚ ਵਿਸ਼ਵਾਸ ਰੱਖਦੇ ਹੋ?”
ਮੈਂ ਉਸਦਾ ਸਵਾਲ ਸੁਣ ਕੇ ਸੋਚਾਂ ਵਿਚ ਪੈ ਗਿਆ। ਉਸਦਾ ਸਵਾਲ ਦਾ ਜਵਾਬ ਜਿਨ੍ਹਾਂ ਉਹ ਸੋਚਦਾ ਸੀ ਉਸਤੋਂ ਕੀਤੇ ਜ਼ਿਆਦਾ ਮੁਸ਼ਕਿਲ ਸੀ। ਮੈਂ ਆਮ ਤੌਰ ਤੇ ਇਹ ਗੱਲਾਂ ਵਿਚ ਯਕੀਨ ਨਹੀਂ ਰੱਖਦਾ ਪਰ ਮੇਰੇ ਨਾਲ ਕੁਝ ਏਦਾਂ ਦੀਆਂ ਗੱਲਾਂ ਹੋਇਆਂ ਹਨ ਜਿਨ੍ਹਾਂ ਕਰਕੇ ਮੈਂ ਥੋੜ੍ਹਾ ਇਹਨਾਂ ਚੀਜ਼ਾਂ ਬਾਰੇ ਸੋਚਣ ਲਈ ਮਜਬੂਰ ਹੋ ਗਿਆ।
ਮੈਂ ਕਿਸੇ ਦੀਆਂ ਕਹੀਆਂ ਗੱਲਾਂ ਤੇ ਜਲਦੀ ਯਕੀਨ ਨਹੀਂ ਕਰਦਾ। ਮੈਂ ਹਮੇਸ਼ਾ ਤਰਕ ਨਾਲ ਗੱਲ ਕਰਨ ਵਿਚ ਯਕੀਨ ਰੱਖਦਾ ਹਾਂ। ਮੈਂ ਜੋ ਅੱਗੇ ਗੱਲਾਂ ਦੱਸਣ ਜਾ ਰਿਹਾ ਹਾਂ ਉਹ ਮੇਰੇ ਅੱਖੀਂ ਦੇਖੀਆਂ ਗੱਲਾਂ ਹਨ। ਮੈਂ ਇਹ ਨਹੀਂ ਕਹਿੰਦਾ ਕਿ ਇਹ ਗੱਲਾਂ ਅਦ੍ਰਿਸ਼ ਤਾਕਤਾਂ ਕਰਕੇ ਹੋਇਆਂ ਸਨ, ਮੈਂ ਸਿਰਫ ਉਹ ਦੱਸ ਰਿਹਾ ਹਾਂ ਜੋ ਮੈਂ ਦੇਖਿਆ, ਮੈਂ ਕੋਈ ਵੀ ਗੱਲ ਆਪਣੇ ਕੋਲੋਂ ਬਣਾ ਕੇ ਕਾਲਪਨਿਕ ਨਹੀਂ ਦੱਸ ਰਿਹਾ ਤੇ ਨਾ ਕਿਸੇ ਦੀ ਸੁਣੀ ਸੁਣਾਈ ਕੋਈ ਗੱਲ ਦੱਸ ਰਿਹਾ ਹਾਂ।
ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ 2010 ਦੀ ਗੱਲ ਹੈ। ਮੇਰੇ ਤਾਏ ਦੀ ਕੁੜੀ ਦਾ ਮੰਗਣਾ ਸੀ। ਮੰਗਣਾ ਮੁੰਡੇ ਦੇ ਘਰ ਹੋਇਆ ਸੀ। ਸਾਰਾ ਪਰਿਵਾਰ ਬਹੁਤ ਖੁਸ਼ ਸੀ। ਮੁੰਡੇ ਵਾਲਿਆਂ ਨੇ ਇਕ ਖੁਲੀ ਜਗ੍ਹਾ ਉੱਤੇ ਟੈਂਟ ਲੈਕੇ ਕੁੜੀ ਵਾਲਿਆ ਲਈ ਖਾਣ ਪੀਣ ਦਾ ਪ੍ਰਬੰਧ ਕਰਿਆ ਸੀ। ਸਭ ਪਰਿਵਾਰ ਵਾਲੇ ਇਕ ਦੂਜੇ ਨਾਲ ਹੱਸੀ ਮਜ਼ਾਕ ਕਰ ਰਹੇ ਸਨ। ਮੇਰੀ ਭੂਆ ਦੀ ਕੁੜੀ ਮੇਰੇ ਸਾਹਮਣੇ ਖੜੀ ਕਿਸੇ ਨਾਲ ਹੱਸੀ ਮਜ਼ਾਕ ਕਰ ਰਹੀ ਸੀ। ਮੈਂ ਖੜਾ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਉਹਨਾਂ ਦਾ ਵੈਸੇ ਵਿਆਹ ਹੋ ਗਿਆ ਸੀ ਤੇ 2 ਕੁੜੀਆਂ ਤੇ ਇਕ ਮੁੰਡਾ ਵੀ ਸੀ ਓਹਨਾ ਕੋਲ, ਉਹ ਹਮੇਸ਼ਾ ਹੱਸੀ ਮਜ਼ਾਕ ਕਰਨ ਵਾਲੇ ਸਨ, ਇਸ ਲਈ ਮੈਂ ਖੜਾ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਉਹ ਗੱਲਾਂ ਕਰ ਹੀ ਰਹੇ ਸਨ ਕਿ ਅਚਾਨਕ ਹੀ ਪਤਾ ਨਹੀਂ ਉਹਨਾਂ ਨੂੰ ਕਿ ਹੋਇਆ, ਗੱਲਾਂ ਕਰਦੇ ਕਰਦੇ ਅਚਾਨਕ ਉਹ ਚੱਕਰਾਂ ਕੇ ਗਿਰ ਗਏ।
ਸਾਰੇ ਇਕ ਦਮ ਹੈਰਾਨ ਹੋ ਗਏ, ਇਕ ਦਮ ਭਾਜੜਾ ਪੈ ਗਈਆਂ ਸਭ ਨੂੰ, ਕੋਈ ਓਹਨਾ ਦੇ ਮੂੰਹ ਉੱਤੇ ਪਾਣੀ ਪਾ ਰਿਹਾ ਸੀ, ਉਹਨਾਂ ਨੂੰ ਹੋਸ਼ ਚ ਲਿਆਉਣ ਲਈ ਤੇ ਕੋਈ ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰ ਰਿਹਾ ਸੀ, ਪਰ ਕੋਈ ਵੀ ਫਾਇਦਾ ਨਾ ਹੋਇਆ।
ਫਿਰ ਉਹਨਾਂ ਨੂੰ ਗੱਡੀ ਵਿਚ ਬਿਠਾਇਆ ਤੇ ਹਸਪਤਾਲ ਵਿਚ ਲੈ ਕੇ ਜਾਇਆ ਗਿਆ, ਹਸਪਤਾਲ ਵਿਚ ਉਹਨਾਂ ਨੂੰ ਡਾਕਟਰ ਨੇ ਗੁਲੂਕੋਜ਼ ਲਗਾਇਆ, ਉਹਨਾਂ ਦੀਆਂ ਹਸਪਤਾਲ ਵਿਚ ਥੋੜੀਆਂ ਅੱਖਾਂ ਖੁੱਲ੍ਹੀਆਂ, ਬਾਕੀ ਉਹਨਾਂ ਦੀ ਸਰੀਰ ਵਿਚ ਕੋਈ ਹਲਚਲ ਨਹੀਂ ਸੀ ਪਰ ਉਹ ਅੱਖਾਂ ਨਾਲ ਬੱਲਬ ਵੱਲ ਇਕ ਅਜੀਬ ਜਿਹਾ ਇਸ਼ਾਰਾ ਕਰ ਰਹੇ ਸਨ, ਸਾਰੇ ਬਹੁਤ ਹੈਰਾਨ ਹੋਏ ਇਸ ਗੱਲ ਤੋਂ, ਪਰ ਉਹ ਉਸੇ ਤਰ੍ਹਾਂ ਬੱਲਬ ਵੱਲ ਇਸ਼ਾਰਾ ਕਰਦੇ ਰਹੇ, ਸਾਡੇ ਨਾਲ ਖੜੀ ਇਕ ਔਰਤ ਨੇ ਪੁੱਛਿਆ
“ਤੈਨੂੰ ਕੁਝ ਦਿੱਖ ਰਿਹਾ ਉਥੇ”
ਉਹਨਾਂ ਨੇ ਅੱਖਾਂ ਨਾਲ “ਹਾਂ” ਦਾ ਇਸ਼ਾਰਾ ਕੀਤਾ। ਉਸ ਔਰਤ ਨੇ ਆਪਣੇ ਗੱਲ ਵਿਚੋਂ ਆਪਣਾ ਤਵੀਤ ਕੱਢ ਕੇ ਮੇਰੀ ਭੂਆ ਦੀ ਕੁੜੀ ਦੇ ਹੱਥ ਉੱਤੇ ਬੰਨ ਦਿੱਤਾ ਤੇ ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਗਏ। ਕਿਸੇ ਨੂੰ ਕੁਝ ਸਮਝ ਨਹੀਂ ਆਇਆ ਕਿ ਉਹ ਕਹਿਣਾ ਕਿ ਚਾਹੁੰਦੇ ਸਨ।
ਅਗਲੇ ਦਿਨ ਉਹਨਾਂ ਨੂੰ ਹੋਸ਼ ਆਇਆ ਤਾਂ ਸਭ ਦੇ ਸਾਹ ਵਿਚ ਸਾਹ ਆਏ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੂੰ ਬੱਲਬ ਵੱਲ ਇਸ਼ਾਰੇ ਕਿਉਂ ਕਰ ਰਹੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਉਥੇ ਬੱਲਬ ਕੋਲ ਇਕ ਔਰਤ ਬੈਠੀ ਸੀ, ਜਿਸ ਨੇ ਆਪਣੇ ਵਾਲ ਖੋਲ ਰੱਖੇ ਸਨ ਤੇ ਉਸਦੇ ਹੱਥ ਵਿਚ ਇਕ ਬਰਛੇ ਵਰਗੀ ਚੀਜ਼ ਸੀ। ਸਭ ਉਸਦੀ ਗੱਲ ਸੁਣ ਕੇ ਹੈਰਾਨ ਹੋਏ, ਸਭ ਨੂੰ ਲੱਗਿਆ ਕਿ ਉਸਨੂੰ ਸ਼ਾਇਦ ਦਵਾਈਆਂ ਦੇ ਅਸਰ ਕਰ ਕੇ ਕੁਝ ਦਿਖਿਆ ਹੋਣਾ, ਤੇ ਸਭ ਨੇ ਉਸ ਗੱਲ ਨੂੰ ਅਣਗੌਲਿਆ ਕਰ ਦਿੱਤਾ। ਉਹਨਾਂ ਨੂੰ ਹਸਪਤਾਲ ਵਿਚੋਂ ਛੁੱਟੀ ਤਾਂ ਮਿਲ ਗਈ ਪਰ ਉਹਨਾਂ ਦੀ ਸਿਹਤ ਨਾ ਜਾਣੇ ਕਿਉਂ ਪਹਿਲਾ ਵਰਗੀ ਨਾ ਰਹੀ। ਉਸ ਦਿਨ ਤੋਂ ਬਾਅਦ ਉਹ ਅਚਾਨਕ ਹੋਲੀ ਹੋਲੀ ਸੁੱਕਣ ਲੱਗ ਗਏ। ਇਕ ਸਮੇਂ ਤੇ ਆ ਕੇ ਓਹ ਏਨੇ ਜ਼ਿਆਦਾ ਪਤਲੇ ਹੋ ਗਏ ਕਿ ਉਹ ਚੱਲਣ ਫਿਰਨ ਤੋਂ ਵੀ ਅਸਮਰੱਥ ਹੋ ਗਏ। ਉਹਨਾਂ ਦਾ ਸ਼ਹਿਰ ਦੇ ਸਰਕਾਰੀ ਹਸਪਤਾਲ ਤੋਂ ਇਲਾਜ਼ ਵੀ ਕਰਾਇਆ ਗਿਆ ਪਰ ਉਹਨਾਂ ਦਾ ਇਲਾਜ਼ ਨਾ ਹੋ ਪਾਇਆ। ਹਸਪਤਾਲ ਵਾਲਿਆਂ ਨੂੰ ਉਹਨਾਂ ਦੀ ਬਿਮਾਰੀ ਕੁਝ ਖਾਸ ਸਮਝ ਨਹੀਂ ਆ ਰਹੀ ਸੀ। ਸਰਕਾਰੀ ਹਸਪਤਾਲਾਂ ਵਿਚ ਵੈਸੇ ਵੀ ਮਰੀਜ਼ਾਂ ਦੀ ਜ਼ਿਆਦਾ ਦੇਖ ਭਾਲ ਨਹੀਂ ਕੀਤੀ ਜਾਂਦੀ । ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਕਿਸੇ ਬੜੇ ਹਸਪਤਾਲ ਵਿਚ ਉਹਨਾਂ ਨੂੰ ਭਰਤੀ ਨਹੀਂ ਸੀ ਕਰਾ ਸਕਦੇ ਸੀ । ਹੌਲੀ ਹੌਲੀ ਉਹ ਏਨੇ ਜ਼ਿਆਦਾ ਸੁੱਕ ਗਏ ਸੀ, ਮੈਨੂੰ ਆਪਣੀਆਂ ਅੱਖਾਂ ਤੇ ਵੀ ਯਕੀਨ ਨਹੀ ਹੋ ਰਿਹਾ ਸੀ ਕਿ ਕੋਈ ਏਨਾ ਵੀ ਜ਼ਿਆਦਾ ਸੁੱਕ ਸਕਦਾ ਆ, ਸਿਰਫ ਹੱਡੀਆਂ ਦਾ ਪਿੰਜਰ ਹੀ ਰਹਿ ਗਿਆ ਸੀ ਹੁਣ ਤਾਂ, ਹਸਪਤਾਲ ਤੋਂ ਇਲਾਜ਼ ਨਾ ਹੁੰਦਾ ਦੇਖ ਕੇ ਮੇਰੇ ਫੁੱਫੜ ਹੁਣਾ ਨੇ ਉਹਨਾਂ ਨੂੰ ਕਾਫੀ ਬਾਬਿਆਂ ਕੋਲ ਵੀ ਦਿਖਾਇਆ ਗਿਆ, ਪਰ ਕਿਤੋਂ ਵੀ ਕੋਈ ਫਰਕ ਪੈਂਦਾ ਨਾ ਦਿਖਿਆ, ਤੇ ਕਈ ਦਿਨ ਤੜਫਣ ਤੋਂ ਬਾਅਦ ਉਹਨਾਂ ਦੀ ਬੇਵਕਤੀ ਮੌਤ ਹੋ ਗਈ। ਮੈਨੂੰ ਯਕੀਨ ਨਹੀਂ ਹੋਇਆ ਕਿ ਕੋਈ ਏਦਾਂ ਦੀ ਬਿਮਾਰੀ ਵੀ ਹੋ ਸਕਦੀ ਹੈ ਜਿਥੇ ਡਾਕਟਰਾਂ ਨੂੰ ਵੀ ਕੁਝ ਸਮਝ ਨਾ ਆਇਆ ਹੋਵੇ, ਏਨਾ ਹੱਸਣ ਖੇਡਣ ਵਾਲੀ ਕੁੜੀ ਦੀ ਅਚਾਨਕ ਹੋਈ ਏਨੀ ਅਜੀਬੋਗਰੀਬ ਮੌਤ ਨੇ ਮੇਰੇ ਦਿਮਾਗ ਉੱਤੇ ਬਹੁਤ ਅਸਰ ਕੀਤਾ। ਲੋਕਾਂ ਦੇ ਕਹਿਣਾ ਸੀ, ਮੇਰੀ ਇਕ ਦੂਜੀ ਭੂਆ ਨੇ ਕਾਲੇ ਜਾਦੂ ਨਾਲ ਉਸ ਕੁੜੀ ਉਪਰ ਕੁਝ ਕੀਤਾ ਸੀ। ਮੇਰੀ ਦੂਜੀ ਭੂਆ ਕਾਲਾ ਜਾਦੂ ਵਗੈਰਾ ਕਰਨ ਵਿਚ ਮਾਹਿਰ ਸੀ। ਬਾਕੀ ਹਾਲੇ ਵੀ ਉਸ ਕੁੜੀ ਦੀ ਮੌਤ ਇਕ ਰਹੱਸਿਆ ਹੀ ਹੈ।
ਉਸ ਤੋਂ ਬਾਅਦ ਮੇਰੇ ਨਾਨਕੇ ਵਿਚ ਵੀ ਮੇਰੇ ਨਾਲ ਇਕ ਬਹੁਤ ਅਜੀਬ ਘਟਨਾ ਵਾਪਰੀ। ਮੈਂ ਤੇ ਮੇਰਾ ਪਰਿਵਾਰ ਮੇਰੇ ਨਾਨਕੇ ਘਰ ਗਏ ਹੋਏ ਸੀ। ਮੇਰੀ ਉਮਰ 12-13 ਸਾਲ ਦੇ ਲੱਗਭਗ ਹੋਣੀ । ਮੇਰੇ ਮਾਮੇ ਨੇ ਵੈਸੇ ਕਈ ਬਾਰੀ ਦੱਸਿਆ ਸੀ ਕਿ “ਮੰਮੀ ਵਿਚ ਕੁਝ ਅਜੀਬ ਚੀਜ਼ਾਂ ਆਉਦੀਆਂ ਰਹਿੰਦੀਆਂ ਨੇ, ਉਹਨਾਂ ਵਿਚ ਕੁਝ ਗੇਬੀ ਸ਼ਕਤੀਆਂ ਆਉਦੀਆਂ ਹਨ ਜਿਸ ਕਰਕੇ ਉਹਨਾਂ ਦੇ ਗੱਲਾਂ ਕਰਨ ਦਾ ਤਰੀਕਾ ਤੇ ਸੁਭਾਹ ਬਦਲ ਜਾਂਦਾ ਹੈ’
ਪਰ ਮੈਂ ਕਦੇ ਵੀ ਇਹਨਾਂ ਗੱਲਾਂ ਉੱਤੇ ਜ਼ਿਆਦਾ ਯਕੀਨ ਨਹੀਂ ਕਰਿਆ ਸੀ।
ਇਕ ਵਾਰ ਦੀ ਗੱਲ ਹੈ, ਮੇਰੀ ਮੰਮੀ ਤੇ ਡੈਡੀ ਮਾਮੇ ਨਾਲ ਦੂਜੇ ਕਮਰੇ ਵਿਚ ਬੈਠੇ ਸਨ ਤੇ ਮੈਂ ਤੇ ਮੇਰਾ ਭਾਈ ਮੇਰੀ ਨਾਨੀ ਨਾਲ ਬੈਠੇ ਅੰਬ ਖਾ ਰਹੇ ਸਨ, ਅਚਾਨਕ ਮੇਰੀ ਨਜ਼ਰ ਮੇਰੀ ਨਾਨੀ ਤੇ ਪਈ ਜੋ ਪਹਿਲਾ ਤਾਂ ਅੰਬ ਆਮ ਤਰੀਕੇ ਨਾਲ ਖਾ ਰਹੀ ਸੀ ਪਰ ਅਚਾਨਕ ਉਹਨਾਂ ਦਾ ਸੁਭਾਹ ਬਦਲ ਗਿਆ ਤੇ ਉਹ ਅੰਬ ਇਸ ਤਰ੍ਹਾਂ ਖਾਣ ਲੱਗ ਗਏ ਜਿਵੇਂ ਇਕ ਭੁੱਖਾ ਸ਼ੇਰ ਹਿਰਨ ਨੂੰ ਖਾਂਦਾ ਹੁੰਦਾ। ਮੈਨੂੰ ਦੇਖ ਕੇ ਬਹੁਤ ਅਜੀਬ ਲੱਗਿਆ, ਏਨੇ ਨੂੰ ਮੇਰਾ ਛੋਟਾ ਭਾਈ ਬੋਲ ਪਿਆ,
“ਨਾਨੀ ਇਹ ਗੇਬੀ ਸ਼ਕਤੀਆਂ ਕਿ ਹੁੰਦੀਆਂ ਹਨ?”
(ਸ਼ਾਇਦ ਨਿਆਣੀ ਮੱਤ ਕਰਕੇ ਉਸਨੇ ਮੇਰੀ ਨਾਨੀ ਤੋਂ ਹੀ ਇਹ ਸਵਾਲ ਪੁੱਛ ਲਿਆ ਸੀ।)
ਮੇਰੀ ਨਾਨੀ ਦੀ ਅਚਾਨਕ ਆਵਾਜ਼ ਹੀ ਬਦਲ ਗਈ, ਉਹਨਾਂ ਦੀ ਆਵਾਜ਼ ਵਿਚ ਭਾਰੀਪਨ ਆ ਗਿਆ ਤੇ ਮੇਰੇ ਭਾਈ ਨੂੰ ਬੋਲੀ
“ਅਸੀਂ ਗੇਬੀ ਸ਼ਕਤੀਆਂ ਹਾਂ, ਮਜ਼ਾਕ ਨਾ ਕਰ ਸਾਡੇ ਨਾਲ”
ਮੇਰੀ ਨਾਨੀ ਬਹੁਤ ਅਜੀਬ ਤਰੀਕੇ ਨਾਲ਼ ਸਾਡੇ ਵੱਲ ਦੇਖ ਰਹੀ ਸੀ। ਅਸੀਂ ਦੋਵੇਂ ਡਰ ਕੇ ਕਮਰੇ ਵਿਚੋਂ ਭੱਜ ਕੇ ਆਪਣੇ ਮੰਮੀ ਡੈਡੀ ਕੋਲ ਚਲੇ ਗਏ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਜਾ ਕੇ, ਉਸਤੋਂ ਬਾਅਦ ਮੇਰੇ ਮਾਮੇ ਨੇ ਸਾਡੇ ਮਨ ਚੋਂ ਡਰ ਕੱਢਣ ਲਈ ਸਾਨੂੰ ਹੋਰ ਗੱਲਾਂ ਵਿਚ ਲਾ ਦਿਤਾ ਪਰ ਇਹ ਗੱਲ ਮੈਂ ਅੱਜ ਤੱਕ ਨਹੀਂ ਭੁੱਲ ਪਾਇਆ ਤੇ ਉਸਤੋਂ ਬਾਅਦ ਅਸੀਂ ਰੋਟੀ ਖਾਣ ਲੱਗ ਗਏ ਸਾਰੇ ਮਿਲ ਕੇ, ਮੇਰੀ ਨਾਨੀ ਵੀ ਸਾਡੇ ਨਾਲ ਬੈਠੀ ਸੀ। ਅਚਾਨਕ ਫੇਰ ਮੇਰੀ ਨਾਨੀ ਦੀ ਆਵਾਜ਼ ਬਦਲ ਗਈ ਤੇ ਮੇਰੀ ਮੰਮੀ ਨੂੰ ਅਜ਼ੀਬ ਨਜ਼ਰ ਨਾਲ ਦੇਖਣ ਲੱਗੀ ਤੇ ਬੋਲੀ
“ਨੀ ਕੁੜੀਏ, ਕੌਣ ਆ ਤੂੰ, ਏਥੇ ਕਿ ਕਰਨ ਆਈ ਆਂ, ਕਿ ਲੱਗਦੇ ਨੇ ਇਹ ਤੇਰੇ”
ਮੇਰੀ ਮੰਮੀ ਅਚਾਨਕ ਹੈਰਾਨ ਹੋ ਗਈ ਵੀ ਇਹ ਕਿ ਹੋ ਗਿਆ ਮੇਰੀ ਨਾਨੀ ਨੂੰ, ਮੇਰੇ ਮਾਮੇ ਨੇ ਮੰਮੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਤੇ ਮੇਰਾ ਨਾਨਾ ਅਚਾਨਕ ਬੋਲਿਆ,
“ਆਪਣੀ ਕੁੜੀ ਆ ਭਾਈ ਇਹ, ਰੋਟੀ ਖਾਲੋ ਹੁਣ ਚੁੱਪ ਕਰ ਕੇ”
ਤੇ ਫੇਰ ਸਾਰੇ ਰੋਟੀ ਖਾਣ ਲੱਗ ਗਏ।
ਇਹ 2 ਗੱਲਾਂ ਤਾਂ ਮੇਰੇ ਸਾਹਮਣੇ ਹੋਇਆ ਸਨ ਇਸ ਤੋਂ ਬਿਨਾਂ ਬਹੁਤ ਇਹੋ ਜਿਹੀਆਂ ਗੱਲਾਂ ਨੇ ਜੋ ਮੇਰੇ ਮਾਮੇ ਤੇ ਮਾਮੀ ਨੇ ਸਾਨੂੰ ਦੱਸੀਆਂ ਸਨ। ਪਹਿਲਾਂ ਤਾਂ ਮੈਂ ਉਹ ਗੱਲਾਂ ਤੇ ਯਕੀਨ ਨਹੀਂ ਕਰਦਾ ਸੀ, ਪਰ ਆਹ 2 ਗੱਲਾਂ ਤੋਂ ਬਾਅਦ ਮੈਨੂੰ ਕੁਝ ਹੱਦ ਤੱਕ ਇਹ ਗੱਲਾਂ ਤੇ ਯਕੀਨ ਆ ਗਿਆ ਸੀ।
ਮੇਰੇ ਮਾਮੇ ਨੇ ਦੱਸਿਆ ਕਿ ਜਦੋ ਦੀ ਆਪਣੇ ਘਰ ਦੇ ਨਾਲ ਮਸੀਤ ਪਈ ਆ ਉਸਤੋਂ ਬਾਅਦ ਏਦਾਂ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ। ਮਸੀਤ ਪੈਣ ਤੋਂ ਪਹਿਲਾਂ ਇਹ ਗੱਲਾਂ ਰੋਜ਼ ਵਾਂਗ ਹੀ ਹੁੰਦੀਆਂ ਸਨ, ਪਰ ਮਸੀਤ ਪੈਣ ਤੋਂ ਬਾਅਦ ਇਕ ਵਾਰ ਵੀ ਕੋਈ ਏਦਾਂ ਦੀ ਗੱਲ ਸਾਹਮਣੇ ਨਹੀਂ ਆਈ।
ਦੇਖੋ ਮੈਂ ਕੋਈ ਅੰਧ ਵਿਸ਼ਵਾਸ਼ ਫੈਲਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਬਾਹਰੀ ਤਾਕਤ ਦਾ ਕੰਮ ਹੈ ਜਾਂ ਕਿਸੇ ਭੂਤ ਪ੍ਰੇਤ ਦਾ ਕੰਮ ਹੈ। ਜੋ ਮੈਂ ਆਪਣੇ ਅੱਖੀਂ ਦੇਖਿਆ ਮੈਂ ਸਿਰਫ ਓਹੀ ਦੱਸ ਰਿਹਾ ਹਾਂ।
ਏਦਾਂ ਦੀ ਹੀ ਇਕ ਹੋਰ ਗੱਲ ਹੋਈ ਜਿਸ ਦਾ ਮੇਰੇ ਮਨ ਉੱਤੇ ਬਹੁਤ ਅਸਰ ਪਿਆ ਤੇ ਮੈਨੂੰ ਨਹੀਂ ਪਤਾ ਲੱਗਿਆ ਕਿ ਸੱਚ ਹੈ ਤੇ ਕਿ ਝੂਠ!
ਸਾਡੇ ਨਾਲ ਦੇ ਪਿੰਡ ਇਕ ਬਾਬਾ ਸੀ ਜਿਸ ਕੋਲ ਇਕ ਕੁੜੀ ਨੂੰ ਲੈ ਕੇ ਆਏ ਸਨ ਕੁਝ ਬੰਦੇ, ਜਿਸਦੀ ਉਮਰ ਦੇਖਣ ਨੂੰ 20-22 ਸਾਲ ਹੀ ਲੱਗ ਰਹੀ ਸੀ। ਉਹ ਕੁੜੀ ਦੇਖਣ ਵਿਚ ਬਹੁਤ ਸੋਹਣੀ ਸੀ, ਉਹ ਕੁੜੀ ਸਾਡੇ ਪਿੰਡ ਦੇ ਨਾਲ ਰੇਲ ਦੀ ਪੱਟੜੀ ਹੈ, ਜਿਥੇ ਉਹ ਸੁੱਕੇ ਦਰੱਖਤਾਂ ਦੀਆਂ ਟਾਹਣੀਆਂ ਚੁੱਕ ਰਹੀ ਸੀ ਤੇ ਅਚਾਨਕ ਉਥੇ ਉਸਨੂੰ ਕੁਝ ਹੋ ਗਿਆ, ਜਿਸ ਕਰਕੇ ਉਹ ਅਜ਼ੀਬ-ਅਜ਼ੀਬ ਹਰਕਤਾਂ ਕਰਨ ਲੱਗ ਗਈ ਸੀ ਤੇ ਅਜ਼ੀਬ ਤਰੀਕੇ ਨਾਲ ਗੱਲਾਂ ਕਰਨ ਲੱਗ ਗਈ। ਉਸ ਦੇ ਪਰਿਵਾਰ ਵਾਲੇ ਉਸਨੂੰ ਉਸ ਬਾਬੇ ਕੋਲ ਲੈ ਕ ਆਏ ਸਨ। ਉਹ ਕੁਝ ਅਜ਼ੀਬ ਜਿਹੀ ਆਵਾਜ਼ ਵਿਚ ਬੁੜਬੁੜਾ ਰਹੀ ਸੀ। ਉਸ ਬਾਬੇ ਨੇ ਕੁੜੀ ਨੂੰ ਆਪਣੇ ਕੋਲ ਬੁਲਾਇਆ ਤੇ ਕੁਝ ਮੰਤਰ ਪੜਨ ਲੱਗ ਗਿਆ ਤੇ ਕੁਝ ਦੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur
i think eh Apne unconscious mind krke v hunda
parveen rakhra
jrur ji…8360000267 whatsapp kro ji
Guri Kaur
Ki meria kvita vi veer g likh skde o book vich