ਓਹਨੀ ਦਿੰਨੀ ਮੈਂ ਅਕਸਰ ਹੀ ਕੋਠੇ ਤੇ ਬਣੇ ਇਕਾਂਤ ਜਿਹੇ ਕਮਰੇ ਵਿਚ ਬੈਠ ਇੰਟਰਵਿਊ ਦੀ ਤਿਆਰੀ ਕਰਦਾ ਹੁੰਦਾ ਸਾਂ..
ਇੱਕ ਦਿਨ ਬੈਠੇ ਬੈਠੇ ਹੀ ਧਿਆਨ ਬਾਹਰ ਨੂੰ ਗਿਆ ਤਾਂ ਉਹ ਆਪਣੀ ਬਾਲਕੋਨੀ ਵਿਚ ਖਲੋਤੀ ਉੱਪਰ ਵੱਲ ਨੂੰ ਕੁਝ ਦੇਖ ਨਿੰਮਾਂ-ਨਿੰਮਾਂ ਮੁਸਕੁਰਾ ਰਹੀ ਸੀ..
ਬੱਸ ਦੇਖਦਾ ਹੀ ਰਹਿ ਗਿਆ..ਕੁਦਰਤੀ ਸੁਹੱਪਣ ਅਤੇ ਸਧਾਰਨ ਜਿਹੇ ਲਿਬਾਸ ਵਿਚ ਉਹ ਮੈਨੂੰ ਕਾਇਨਾਤ ਨਾਲ ਇੱਕ ਮਿੱਠੀ ਜਿਹੀ ਸਾਂਝ ਪਾਉਂਦੀ ਹੋਈ ਲੱਗੀ..
ਫੇਰ ਮੈਂ ਉਸਨੂੰ ਰੋਜ ਓਹਲੇ ਜਿਹੇ ਹੋ ਕੇ ਦੇਖਣਾ ਸ਼ੁਰੂ ਕਰ ਦਿੱਤਾ..ਉਹ ਨਵੇਂ ਨਵੇਂ ਹੀ ਸਾਮਣੇ ਵਾਲੇ ਘਰ ਦੇ ਉੱਪਰਲੇ ਹਿੱਸੇ ਵਿਚ ਕਿਰਾਏ ਤੇ ਸ਼ਿਫਟ ਹੋਏ ਸਨ..ਕਦੀ ਕਦੀ ਉਹ ਓਥੇ ਨਹੀਂ ਵੀ ਹੁੰਦੀ ਤਾਂ ਵੀ ਉਸਦਾ ਝੌਲਾ ਜਿਹਾ ਪੈਣ ਲੱਗਦਾ..!
ਇੱਕ ਦਿਨ ਦਿਨ ਢਲੇ ਦੁੱਧ ਦਾ ਗਿਲਾਸ ਦੇਣ ਆਈ ਮਾਂ ਨੇ ਮੈਨੂੰ ਲਗਾਤਾਰ ਬਾਹਰ ਤੱਕਦੇ ਹੋਏ ਨੂੰ ਦੇਖ ਲਿਆ..ਫੇਰ ਹੱਸਦੀ ਹੋਈ ਪੁੱਛਣ ਲੱਗੀ ਕੇ ਤੇਰਾ ਧਿਆਨ ਕਿੱਧਰ ਨੂੰ ਏ ਕਾਕਾ..?
ਮੈਨੂੰ ਲੱਗਾ ਮੈਂ ਰੰਗੇ ਹੱਥੀਂ ਫੜਿਆ ਗਿਆ ਹੋਵਾਂ..ਹੋਰ ਤੇ ਕੋਈ ਗੱਲ ਨਾ ਸੁੱਝੀ..ਬੱਸ ਕਾਹਲੀ ਵਿਚ ਏਨਾ ਆਖ ਦਿੱਤਾ ਕੇ ਬੀਜੀ ਬਾਹਰ ਅਸਮਾਨ ਤੇ ਟਿਕੇ ਹੋਏ ਇੱਕ”ਚੰਦ” ਨੂੰ ਤੱਕ ਰਿਹਾ ਸਾਂ..ਨਾਲ ਹੀ ਮੈਂ ਬਾਰੀ ਬੰਦ ਕਰ ਦਿੱਤੀ..ਫੇਰ ਵੀ ਇੰਝ ਲੱਗਾ ਜਿੱਦਾਂ ਬੰਦ ਬਾਰੀ ਦੀ ਝੀਥ ਥਾਣੀ ਉਸਨੇ ਕੁਝ ਦੇਖ ਲਿਆ ਹੋਵੇ..
ਮੇਰੀ ਰਗ ਰਗ ਤੋਂ ਵਾਕਿਫ ਨੂੰ ਸ਼ਾਇਦ ਅਸਲ ਗੱਲ ਵੀ ਸੁੱਝ ਗਈ ਸੀ..ਫੇਰ ਏਨੀ ਗੱਲ ਆਖਦੀ ਹੋਈ ਹੇਠਾਂ ਉੱਤਰ ਗਈ ਕੇ ਪੁੱਤ ਡੱਟ ਕੇ ਤਿਆਰੀ ਕਰ ਲੈ..ਜਿੰਦਗੀ ਦੀ ਔਖੀ ਮੰਜਿਲ ਸਰ ਕਰ ਲਈ ਤਾਂ ਅਰਸ਼ ਦੀਆਂ ਸਾਰੀਆਂ ਚੰਨ-ਚਾਨਣੀਆਂ ਤੇਰੇ ਕਦਮਾਂ ਵਿਚ ਢੇਰੀ ਹੋ ਜਾਣਗੀਆਂ..
ਮੈਂ ਅਕਸਰ ਹੈਰਾਨ ਹੋ ਜਾਇਆ ਕਰਦਾ ਕੇ ਕੋਰੀ ਅਨਪੜ ਮੇਰੀ ਮਾਂ ਦੀ ਕਲਪਨਾ ਦੀ ਉਡਾਣ ਕਈ ਵਾਰ ਕਿੰਨੀ ਉਚੀ ਹੁੰਦੀ..
ਫੇਰ ਮੇਰੀ ਸਿਲੈਕਸ਼ਨ ਹੋ ਗਈ ਅਤੇ ਮੈਨੂੰ ਦਸਾਂ ਮਹੀਨਿਆਂ ਦੀ ਟਰੇਨਿੰਗ ਲਈ ਬੰਗਲੌਰ ਜਾਣਾ ਪਿਆ..
ਵਾਪਿਸ ਮੁੜਿਆ ਤਾਂ ਬਹਾਨੇ ਜਿਹੇ ਨਾਲ ਕੋਠੇ ਤੇ ਜਾ ਚੜਿਆ ਤੇ ਓਹੀ ਬਾਰੀ ਖੋਲ ਦਿੱਤੀ..ਪਰ ਹੁਣ ਓਸੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਜਗਪਿੰਦਰ ਸਿੰਘ
ਜੀ ਬਿਲਕੁਲ ਬਹੁਤ ਵਧੀਆ ਸਟੋਰੀ