ਪਾਣੀ ਕੁਦਰਤ ਦੀ ਅਨਮੋਲ ਦਾਤ
ਕੁਦਰਤ ਨੇ ਧਰਤੀ ਉੱਪਰ ਅਨੇਕਾਂ ਦਾਤਾਂ ਦਿੱਤੀਆਂ ਹਨ ਤਾਂ ਜੋ ਅਸੀਂ ਜੀਵਨ ਅਸਾਨੀ ਨਾਲ ਜੀਅ ਸਕੀਏ। ਇਨ੍ਹਾਂ ਦਾਤਾਂ ਵਿੱਚੋਂ ਪਾਣੀ ਇੱਕ ਮਹੱਤਵਪੂਰਣ ਦਾਤ ਹੈ ਜਿਸਤੋਂ ਬਿਨਾ ਜੀਵਨ ਅਸੰਭਵ ਹੈ।
ਗੱਲ 1995-96 ਦੀ ਹੈ। ਉਸ ਸਮੇਂ ਰਾਜਸਥਾਨ ਵਿੱਚੋਂ ਇੱਕ ਮਿੱਟੀ ਜਿਸਨੂੰ ਜਿਪਸਮ ਕਿਹਾ ਜਾਂਦਾ ਸੀ ਲਿਆ ਕੇ ਪੰਜਾਬ ਦੇ ਖੇਤਾਂ (ਕੱਲਰ) ਵਿੱਚ ਮਿਲਾਈ ਜਾਂਦੀ ਸੀ। ਜਿਸ ਨਾਲ ਕੱਲਰ ਖਤਮ ਹੋ ਜਾਂਦਾ ਸੀ ਅਤੇ ਜਮੀਨ ਉਪਜਾਊ ਹੋ ਜਾਂਦੀ ਸੀ।
ਉਸ ਸਮੇਂ ਇੱਕ ਵਾਰ ਮੈਂ ਵੀ ਇਹ ਜਿਪਸਮ ਭਰਨ ਲਈ ਗਿਆ। ਜੋ ਆਦਮੀ ਸਾਡੀ ਗੱਡੀ ਭਰਵਾਉਣ ਲਈ ਲੈ ਕੇ ਗਿਆ ਸੀ ਉਹ ਸਾਨੂੰ ਇੱਕ ਜਗ਼੍ਹਾ ਤੇ ਛੱਡ ਕੇ ਲੇਬਰ ਲੈਣ ਲਈ ਚਲਾ ਗਿਆ।
ਮੈਨੂੰ ਗੱਡੀ ਵਿੱਚ ਬੈਠੇ ਨੂੰ ਪਿਆਸ ਲੱਗੀ ਪਰ ਗੱਡੀ ਵਿੱਚ ਪਾਣੀ ਨਾ ਹੋਣ ਕਰਕੇ ਮੈਂ ਡਰਾਈਵਰ ਨੂੰ ਕਹਿ ਕੇ ਪਾਣੀ ਦੀ ਤਲਾਸ਼ ਵਿੱਚ ਤੁਰ ਪਿਆ। ਜਿਵੇਂ ਸਾਡੇ ਪੰਜਾਬ ਵਿੱਚ ਥੋੜਾ ਜਿਹਾ ਅੱਗੇ ਪਿੱਛੇ ਜਾ ਕੇ ਸਾਨੂੰ ਪਾਣੀ ਮਿਲ ਜਾਂਦਾ ਹੈ ਪਰ ਉੱਥੇ ਮੈਨੂੰ ਨੇੜੇ ਕਿਤੇ ਪਾਣੀ ਨਾ ਮਿਲਿਆ।
ਲੱਗਭੱਗ ਇੱਕ ਕਿਲੋਮੀਟਰ ਦੇ ਕਰੀਬ ਜਾ ਕੇ ਮੈਂ ਇੱਕ ਟੋਏ (ਟੋਭੇ) ਵਿੱਚ ਪਾਣੀ ਦੇਖਿਆ ਜੋ ਕਿ ਬਰਸਾਤ ਦਾ ਜਮ੍ਹਾਂ ਹੋਇਆ ਪਾਣੀ ਸੀ। ਪਿਆਸ ਕਾਰਨ ਮੈਂ ਉਸ ਪਾਣੀ ਨੂੰ ਪੀਣਾ ਤਾਂ ਚਾਹੁੰਦਾ ਸੀ ਪਰ ਸਾਫ ਹੋਣ ਦੇ ਬਾਵਜੂਦ ਵੀ ਮੈਂ ਉਸ ਪਾਣੀ ਨੂੰ ਨਹੀਂ ਪੀ ਸਕਿਆ ਕਿ ਹੋ ਸਕਦਾ ਹੈ ਇਹ ਪਾਣੀ ਪੀਣ ਯੋਗ ਨਾ ਹੋਵੇ।
ਇਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ