ਕਰਮ ਸਿੰਘ ਸਵਖਤੇ ਹੀ ਸਪਰੇਅ ਪੰਪ ਅਤੇ ਕੀੜੇਮਾਰ ਦਵਾਈ ਅਪਣੇ ਨੌਕਰ ਨੂੰ ਦੇ ਕੇ ਸਮਝਾ ਰਿਹਾ ਸੀ ਕਿ ਬਹੁਤ ਵਧੀਆ ਕੀਟਨਾਸ਼ਕ ਹੈ, ਸੁੰਡੀਆਂ/ਕੀੜਿਆਂ ਦਾ ਬਿਲਕੁਲ ਸਫਾਇਆ ਕਰ ਦੇਵੇਗੀ। ਜੀਰੀ ਦੇ ਪੰਜਾਂ ਕਿੱਲਿਆਂ ਵਿੱਚ ਅੱਜ ਛਿੜਕ ਦਿਓ। ਐਨ ਉਸੇ ਵਕਤ ਕਰਮ ਸਿੰਘ ਦੀ ਬੇਬੇ ਰੋਜ਼ ਦੀ ਤਰਾਂ ਗੁਰਦੁਆਰੇ ਤੋਂ ਵਾਪਸ ਆ ਕੇ ਖਿੱਲਾਂ/ਪਤਾਸਿਆਂ ਦਾ ਪ੍ਰਸ਼ਾਦ ਸਭ ਨੂੰ ਵੰਡਦੀ ਹੋਈ ਬੋਲੀ – ਵੇ ਪੁੱਤ ਕਰਮ ਸਿਆਂ ਸੁੰਡੀਆਂ/ਕੀੜੇ ਮਾਰਨ ਦਾ ਵੀ ਪਾਪ ਲਗਦੈ। ਇਨ੍ਹਾਂ ਚ ਵੀ ਜਾਨ ਹੁੰਦੀ ਐ। ਪੁੱਤ ਦਵਾਈ ਨਾ ਛਿੜਕਿਆ ਕਰੋ- ਕਰਮ ਸਿੰਘ ਨੇ ਚੰਗਾ ਬੇਬੇ ਕਹਿ ਕੇ ਨੌਕਰ ਨੂੰ ਖੇਤ ਤੋਰ ਦਿੱਤਾ।
ਕਰਮ ਸਿੰਘ ਪੜਿ੍ਆ ਲਿਖਿਆ ਕਿਸਾਨ ਹੈ। ਉਸਦਾ ਵਿਆਹ ਹੋਏ ਨੂੰ 6-7 ਸਾਲ ਹੋ ਗਏ ਹਨ। ਉਸ ਦੀ ਪਤਨੀ ਕੋਲ ਦੋ ਪੁੱਤਰੀਆਂ ਹਨ ਅਤੇ ਪੁੱਤਰ ਦੀ ਇੱਛਾ ਨੂੰ ਲੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ