ਵਲੈਤ ਵਿੱਚ ਜਦੋਂ ਕਦੇ ਵੀ ਪੰਜਾਬ ਦੀ ਗੱਲ ਚੱਲਦੀ ਤਾਂ ਸਾਡਾ ਇਲਾਕਾ ਏਨੀ ਗੱਲ ਆਖ ਅਕਸਰ ਹੀ ਨਕਾਰ ਦਿੱਤਾ ਜਾਂਦਾ ਕੇ ਲੋਕ ਪੜਾਈ,ਰਹਿਣ ਸਹਿਣ ਅਤੇ ਸੋਚ ਪੱਖੋਂ ਅਜੇ ਵੀ ਕਾਫੀ ਪੱਛੜੇ ਹੋਏ ਨੇ..!
ਮੈਂ ਬਹੁਤੀ ਬਹਿਸ ਨਾ ਕਰਦੀ ਅਤੇ ਛੇਤੀ ਹੀ ਪਾਸੇ ਹੋ ਜਾਂਦੀ!
ਪਰ ਜਦੋਂ ਵੀ ਮੇਰਾ ਪੰਜਾਬ ਦਾ ਚੱਕਰ ਲੱਗਦਾ ਤਾਂ ਹਮੇਸ਼ਾਂ ਏਹੀ ਕੋਸ਼ਿਸ਼ ਰਹਿੰਦੀ ਕੇ ਅੰਮ੍ਰਿਤਸਰੋਂ ਛੀਨੇ ਤੱਕ ਦਾ ਸਫ਼ਰ ਰੇਲ ਗੱਡੀ ਵਿੱਚ ਹੀ ਕੀਤਾ ਜਾਂਵੇ..!
ਮੈਂ ਇਹ ਵੀ ਸੁਣ ਰੱਖਿਆ ਸੀ ਕੇ ਅੱਜ ਕੱਲ ਰਿਕਸ਼ੇ ਅਤੇ ਕੁੱਲੀ ਆਮ ਹੀ ਮਿਲ ਜਾਂਦੇ ਨੇ!
ਉਸ ਦਿਨ ਵੀ ਰੇਲਵੇ ਸਟੇਸ਼ਨ ਤੇ ਉੱਤਰਦਿਆਂ ਹੀ ਮੈਂ ਆਸੇ ਪਾਸੇ ਦੌੜਾਈ..ਮੇਰੇ ਨਾਲ ਹੀ ਹੇਠਾਂ ਉੱਤਰੀ ਇੱਕ ਹੋਰ ਸਵਾਰੀ ਤਾਂ ਓਸੇ ਵੇਲੇ ਹੀ ਡੰਡੀਓਂ-ਡੰਡੀ ਹੋ ਕੇ ਆਪਣੇ ਰਾਹ ਪੈ ਗਈ..ਪਰ ਕੁੱਲੀ ਲੱਭਦੀ ਮੈਂ ਕੱਲੀ ਰਹਿ ਗਈ!
ਮੇਰੇ ਕੋਲ ਦੋ ਅਟੈਚੀ ਅਤੇ ਦੋ ਵੱਡੇ ਬੈਗ ਸਨ..ਅਲੂਣੀ ਜਿਹੀ ਉਮਰ ਦਾ ਮੁੰਡਾ ਕੋਲ ਭੱਜਾ ਆਇਆ..ਮੋਢੇ ਟੰਗੇ ਪਰਨੇ ਨਾਲ ਮੂੰਹ ਪੂੰਝਦੇ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਦਿੱਤੀ!
ਮੇਰੇ ਬਾਰੇ ਪੁੱਛ ਆਖਣ ਲੱਗਾ ਜੀ ਪੰਜਾਹ ਰੁਪਈਏ ਦੇ ਦਿਓ ਜੀ..ਪਿੰਡ ਤੱਕ ਛੱਡ ਆਵਾਂਗੇ..!
ਮਨ ਵਿਚ ਸੋਚਿਆ “ਸਿਰਫ ਪੰਜਾਹ”..ਓਸੇ ਵੇਲੇਂ ਹਾਂ ਕਰ ਦਿੱਤੀ..!
ਉਸ ਨੇ ਓਹੀ ਪਰਨਾ ਸਿਰ ਤੇ ਬੰਨ ਲਿਆ ਤੇ ਨਾਲ ਹੀ ਥੋੜੀ ਦੂਰ ਰੁੱਖ ਹੇਠ ਬੈਠੇ ਇੱਕ ਹੋਰ ਬਜ਼ੁਰਗ ਨੂੰ ਵੀ ਵਾਜ ਮਾਰ ਕੋਲ ਸੱਦ ਲਿਆ..ਆਖਣ ਲੱਗਾ ਚਾਚਾ ਇਹ ਦੋ ਬੈਗ ਤੂੰ ਚੁੱਕ ਲੈ..!
ਉਸਦੀ ਇਹ ਹਰਕਤ ਮੈਨੂੰ ਬਹੁਤ ਅਜੀਬ ਅਤੇ ਭੈੜੀ ਲੱਗੀ ਤੇ ਮੈਂ ਆਪਮੁਹਾਰੇ ਹੀ ਆਖ ਉਠੀ..”ਭਲਾ ਆਹ ਕੀ ਗੱਲ ਹੋਈ..ਗੱਲ ਸਿਰਫ ਤੇਰੇ ਨਾਲ ਹੀ ਹੋਈ ਸੀ ਤੇ ਤੂੰ ਉਸ ਨੂੰ ਵੀ ਵਾਜ ਮਾਰ ਲਈ..ਮੈਂ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ