ਤਿੰਨ ਨੂੰਹਾਂ ਪੁੱਤ..ਪੜ ਲਿਖ ਕੇ ਸ਼ਹਿਰ ਵੱਸ ਗਏ..
ਪਰ ਬੀਜੀ ਪੁਸ਼ਤੈਨੀ ਘਰ ਨਾਲੋਂ ਮੋਹ ਨਾ ਤੋੜ ਸਕੀ..ਜਮੀਨ ਵੰਡ ਦਿੱਤੀ..ਬੱਸ ਦੋ ਕੂ ਵਿਘੇ ਕੋਲ ਰੱਖ ਲਏ..!
ਵੱਡੀ ਨੂੰਹ..ਬੜੀ ਹੀ ਮਿੱਠ ਬੋਲੜੀ..ਜਦੋਂ ਵੀ ਸ਼ਹਿਰੋਂ ਆਉਂਦੀ ਉਸ ਜੋਗਾ ਕਿੰਨਾ ਕੁਝ ਲੈ ਕੇ ਆਉਂਦੀ..!
ਵਿਚਲੇ ਨੂੰਹ-ਪੁੱਤ..ਰੱਬ ਦੇ ਨਾਮ ਵਾਲੇ..ਉਚੇਚਾ ਤੀਰਥਾਂ ਦਾ ਪ੍ਰਸ਼ਾਦ ਦੇਣ ਪਿੰਡ ਆਉਂਦੇ..ਫੇਰ ਕਿੰਨੀਆਂ ਗੱਲਾਂ ਕਰਦੇ ਤੇ ਆਥਣ ਵੇਲੇ ਪਿਛਾਂਹ ਪਰਤ ਜਾਂਦੇ!
ਸਭ ਤੋਂ ਛੋਟੀ..
ਨਿੱਰੀ ਅੱਗ ਦੀ ਨਾਲ਼..ਅਗਲੇ ਦੇ ਮੂੰਹ ਤੇ ਸਿਧੀ ਗੱਲ ਮਾਰਨ ਵਾਲੀ..ਜਦੋਂ ਵੀ ਪਿੰਡ ਆਉਂਦੀ ਤਾਂ ਕਿਸੇ ਗੱਲੋਂ ਦੋਵੇਂ ਆਪਸ ਵਿਚ ਲੜ ਪੈਂਦੀਆਂ..ਪਿਛਲੀ ਵਾਰ ਆਈ ਤਾਂ ਮਿੱਠਾ ਖਾਣ ਤੋਂ ਮੋੜਿਆ ਤਾਂ ਗੱਲ ਵਿਗੜ ਗਈ..ਤੁਰੀ ਜਾਂਦੀ ਨੂੰ ਬੀਜੀ ਪਿੱਛਿਓਂ ਉਚੀ ਸਾਰੀ ਵਾਜ ਮਾਰ ਆਖਣ ਲੱਗੀ..”ਮਰਦੀ ਵੀ ਹੋਵਾਂਗੀ ਤਾਂ ਵੀ ਤੇਰੇ ਹੱਥ ਦਾ ਪਾਣੀ ਨਾ ਪਿਉਂ..ਏਨੀ ਗੱਲ ਯਾਦ ਰੱਖੀਂ”
ਇੱਕ ਦਿਨ ਸਵੱਖਤੇ ਖੇਤਾਂ ਵੱਲ ਨੂੰ ਜਾਂਦੀ ਹੋਈ ਬੀਜੀ ਨੂੰ ਚੱਕਰ ਆਇਆ..ਓਥੇ ਹੀ ਭੁੰਝੇ ਡਿੱਗ ਗਈ..!
ਪਿੰਡ ਵਾਲਿਆਂ ਵੱਡੀ ਨੂੰ ਸੁਨੇਹਾਂ ਘੱਲ ਦਿੱਤਾ..ਉਹ ਅੱਗਿਓਂ ਆਖਣ ਲੱਗੀ ਕੇ ਆਇਆ ਨੀ ਜਾਣਾ..ਨਿਆਣਿਆਂ ਦੇ ਪੇਪਰ ਚੱਲਦੇ ਨੇ..ਦੋ ਤਿੰਨ ਦਿਨ ਸਾਂਭ ਲਵੋਂ ਫੇਰ ਵੇਖਾਂਗੇ..!
ਮਗਰੋਂ ਵਿਚਲੀ ਨੇ ਵੀ ਆਖ ਭੇਜਿਆ ਕੇ ਅਸੀ ਤਾਂ ਹੁਜ਼ੂਰ ਸਾਬ ਪਹੁੰਚਣ ਹੀ ਵਾਲੇ ਹਾਂ..ਹੁਣ ਤੇ ਯਾਤਰਾ ਤੋਂ ਪਰਤਣ ਮਗਰੋਂ ਹੀ ਵੇਖਾਂਗੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ