ਵਾਸ਼ਿੰਗਟਨ ਅਮਰੀਕਾ ਦੀ ਰਾਜਧਾਨੀ ਵਾਲਾ ਖ਼ੂਬਸੂਰਤ ਸ਼ਹਿਰ ਹੈ । ਇਕ ਦਿਨ ਉੱਥੇ ਦੀ ਮੈਟਰੋ ਰੇਲਵੇ ਸ਼ਟੇ਼ਸ਼ਨ ਤੇ ਇਕ ਬੰਦਾ ਵਾਇਲਨ ਵਜਾ ਰਿਹਾ ਸੀ । ਉਹਨੇ ਪੂਰੇ 45 ਮਿੰਟ ਆਪਦਾ ਸੰਗੀਤ ਵਜਾਇਆ ਜਿਹਦੇ ਵਿੱਚ ਉਹਨੇ 6 ਵੱਖ ਵੱਖ ਰਾਗ ਵਜਾਏ । ਉਹਦੇ ਕੋਲ ਦੀ ਤਕਰੀਬਨ 1100 ਬੰਦਾ ਲੰਘਕੇ ਗਿਆ ਪਰ ਕਿਸੇ ਨੇ ਵੀ ਉਹਨੂੰ ਖੜ੍ਹ ਕੇ ਨਹੀਂ ਸੁਣਿਆ ਕਿਉਂਕਿ ਹਰ ਕੋਈ ਇੰਨੀ ਤੇਜ਼ੀ ਨਾਲ ਜਾ ਰਿਹਾ ਸੀ ਜਿਵੇਂ ਕਿਸੇ ਕੋਲ ਇਕ ਮਿੰਟ ਦੀ ਵੀ ਵਿਹਲ ਨਹੀਂ ਹੈ।
ਉਹਦੀ ਪਟਾਰੀ ਵਿੱਚ ਦੋ ਕੁ ਮਿੰਟ ਬਾਅਦ ਇਕ ਔਰਤ ਨੇ ਦੋ ਡਾਲਰ ਸੁੱਟੇ ਤੇ ਉਹ ਵੀ ਤੁਰੀ ਤੁਰੀ ਜਾਂਦੀ ਨੇ । ਉਹਨੇ ਵੀ ਖੜ ਕੇ ਮਿਯੂਜਕ ਨਹੀਂ ਸੁਣਿਆ । ਥੋੜੀ ਦੇਰ ਬਾਅਦ ਇਕ ਨੌਜਵਾਨ ਆਇਆ ਤੇ ਕੰਧ ਨਾਲ ਲੱਗ ਕੇ ਖੜ੍ਹ ਗਿਆ ਪਰ ਜਦੋਂ ਉਹਨੇ ਘੜੀ ਤੇ ਨਿਗਾਹ ਮਾਰੀ ਤਾਂ ਉਹ ਵੀ ਉੱਥੋਂ ਜਲਦੀ ਨਾਲ ਤੁਰ ਗਿਆ । ਜੇ ਕਿਸੇ ਨੇ ਸਭ ਤੋਂ ਵੱਧ ਸਮਾਂ ਉਹਨੂੰ ਦਿੱਤਾ ਤਾਂ ਉਹ ਸੀ ਤਿੰਨ ਕੁ ਸਾਲ ਦਾ ਬੱਚਾ ਪਰ ਉਹਦੀ ਮਾਂ ਨੇ ਆਪਦੇ ਬੱਚੇ ਨੂੰ ਬਾਹੋਂ ਫੜ ਕੇ ਉਹਨੂੰ ਵੀ ਉਹ ਨਾਲ ਲੈ ਕੇ ਤੁਰ ਗਈ ।
ਉਹਦੇ 45 ਮਿੰਟਾਂ ਵਿੱਚ ਵੀਹ ਬੰਦਿਆਂ ਨੇ ਉਹਨੂੰ ਡਾਲਰ-ਡਾਲਰ ਦੋ-ਦੋ ਡਾਲਰ ਦਿੱਤੇ ਤੇ ਕੁਲ 6 ਬੰਦਿਆਂ ਨੇ ਉਹਨੂੰ ਖੜ੍ਹ ਕੇ ਥੋੜਾ ਚਿਰ ਸੁਣਿਆ ਤੇ ਉਹ ਵੀ ਤੁਰ ਗਏ ।
ਜਦੋਂ ਉਹ ਵਜਾ ਹਟਿਆ ਤਾਂ ਕਿਸੇ ਨੇ ਤਾੜੀ ਨਹੀਂ ਮਾਰੀ ਤੇ ਨਾ ਹੀ ਕਿਸੇ ਨੂੰ ਉਹਦੀ ਪ੍ਰਵਾਹ ਸੀ । ਉਹਨੂੰ ਕੁਲ 32 ਡਾਲਰ ਬਣੇ ।
ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਹ ਵਾਇਲਨ ਵਜਾਉਣ ਵਾਲਾ Joshua Bell (ਜੋਸ਼ੂਆ ਬੈੱਲ) ਹੈ ਜੋ ਦੁਨੀਆਂ ਦਾ ਬਹੁਤ ਮਸ਼ਹੂਰ ਮਿਊਜੀਸ਼ੀਅਨ ਹੈ ਤੇ ਉਹਨੇ ਜੋ ਮਿਊਜ਼ਿਕ ਵਜਾਇਆ ਸੀ ਉਹਦੀ ਕੀਮਤ 35 ਲੱਖ ਡਾਲਰ ਸੀ*।
ਉਹਦੇ ਰੇਲਵੇ ਸਟੇਸ਼ਨ ਤੇ ਵਜਾਉਣ ਤੋ *ਦੋ ਦਿਨ ਪਹਿਲਾਂ ਉਹ ਆਪਣਾ ਸ਼ੋਅ ਬੌਸਟਨ ਦੇ ਸ਼ਹਿਰ ਵਿੱਚ ਕਰਕੇ ਆਇਆ ਸੀ ਜਿੱਥੇ ਉਹਦਾ ਸ਼ੋਅ ਸਾਰੇ ਦਾ ਸਾਰਾ ਵਿਕ ਗਿਆ ਸੀ ਤੇ ਕੋਈ ਵੀ ਸੀਟ ਖਾਲ਼ੀ ਨਹੀਂ ਸੀ । ਸੱਭਤੋਂ ਸਸਤੀ ਸੀਟ ਦੀ ਕੀਮਤ 100$ ਸੀ*।
ਉਹਦਾ ਇਹ ਸਾਰਾ ਕਰਨ ਦਾ *ਮਕਸਦ* ਇਹ ਸੀ ਕਿ *ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇੰਨੇ ਖੁਬੇ ਹੋਏ ਹਨ ਕਿ ਉਨਾਂ ਨੂੰ ਆਪਣੇ ਆਲੇ ਦੁਆਲੇ ਦੀ ਕੋਈ ਸੋਝੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ