ਜਦ ਵੀ ਮੈਂ ਉਸ ਘਰ ਕੰਮ ਕਰਨ ਜਾਦੀ ਤਾ ਪਤਾ ਨਹੀ ਕਿਉ ਮਨ ‘ਚ ਇਹੀ ਹੁੰਦਾ ਕਿ ਕਾਸ਼ ਕਦੇ ਮੇਰਾ ਘਰ ਵੀ ਇਸ ਤਰ੍ਹਾ ਦਾ ਹੁੰਦਾ….ਇਹ ਆਲੀਸ਼ਾਨ ਕੋਠੀ, ਦੋ ਕਾਰਾਂ ਤੇ ਫਰਨੀਚਰ ਕਦ ਮੇਰੇ ਹਿੱਸੇ ਆਉਣਗੇ ????
ਫ਼ੇਰ ਸੋਚਾਂ ਕਿ ਸਭ ਕਰਮਾਂ ਦੀਆ ਗੱਲਾਂ ਨੇ ਜੇ ਸਭ ਹੀ ਅਮੀਰ ਹੋ ਗਏ ਤਾਂ ਫਿਰ ਕੌਣ ਇੰਨੇ ਅਮੀਰਾਂ ਦੇ ਘਰ ਕੰਮ ਕਰੇਗਾ??? ਜੇ ਸਾਡੇ ਵਰਗੇ ਸਧਾਰਨ ਪਰਿਵਾਰ ਨਾ ਹੋਏ ਤਾਂ ਪੋਚਿਆਂ ਨਾਲ ਲਿਸ਼ਕਾਈਆਂ ਕੋਠੀਆ ਕਿੱਥੇ ਰਹਿਣੀਆ ਜਾ ਫਿਰ ਜਿੱਦਾ ਕਹਿੰਦੇ ਹੁੰਦੇ ਆ ਕਿ ਬਾਹਰਲੇ ਮੁਲਕਾਂ ਦੀ ਤਰ੍ਹਾਂ ਸਭ ਖੁਦ ਹੀ ਘਰ ਦਾ ਕੰਮ ਕਰਨਗੇ, ਬਸ ਅਜਿਹੀਆ ਗੱਲਾਂ ਖੁਦ ਨਾਲ ਕਰਦੀ ਮੈਂ ਕਦ ਉਸ ਕੋਠੀ ਦਾ ਕੰਮ ਨਿਬੇੜ ਦਿੰਦੀ ਮੈਨੂੰ ਖੁਦ ਵੀ ਪਤਾ ਨਾ ਲੱਗਦਾ।
ਉਹ ਅਕਸਰ ਹੀ ਇੱਡੀ ਕੋਠੀ ‘ਚ ਕੱਲੀ ਹੁੰਦੀ, ਬਹੁਤਾ ਨਹੀ ਬੋਲਦੀ ਸੀ ਪਰ ਇੱਕ ਗੱਲ ਅਕਸਰ ਆਖ ਦਿੰਦੀ,” ਜਦ ਤੂੰ ਘਰ ਆ ਜਾਦੀ ਏ ਤਾ ਇੰਞ ਲੱਗਦਾ ਕੋਈ ਆਪਣਾ ਆ ਗਿਆ ਹੋਵੇ।” ਬਹੁਤੀ ਵਾਰ ਉਹ ਸ਼ੀਸ਼ੇ ਅੱਗੇ ਤਿਆਰ ਹੁੰਦੀ ਮੈਨੂੰ ਕੋਲ ਬੁਲਾ ਲੈਦੀ ਤੇ ਮੈਂ ਕਮਰੇ ਦੀ ਝਾੜ-ਪੂੰਝ ਕਰਦੀ ਉਸਦੇ ਕੱਦ ਤੋਂ ਵੀ ਉੱਚਾ ਸ਼ੀਸ਼ਾ ਦੇਖਦੀ ਤਾ ਮੈਨੂੰ ਆਪਣਾ ਕਿਰਦਾਰ ਬੌਣਾ ਮਹਿਸੂਸ ਹੁੰਦਾ।
ਉਹਦੇ ਘਰ ਤੋਂ ਨਿਕਲਦਿਆਂ ਤੇ ਮੇਰੇ ਮੁਹੱਲੇ ਤੱਕ ਅੱਪੜਦਿਆ ਇਦਾ ਲੱਗਦੇ ਜਿਦਾ ਸਦੀਆ ਪਿੱਛੇ ਆ ਗਈ ਹੋਵਾ ਜਿੱਥੇ ਕਾਮਿਆਂ ਦੇ ਨਿੱਕੇ- ਨਿੱਕੇ ਘਰ ਤੇ ਵੱਡੀਆ ਖੁਆਇਸ਼ਾ …. ਜਿਨ੍ਹਾਂ ਨੂੰ ਪੂਰੀਆ ਕਰਨ ‘ਚ ਉਮਰੋਂ ਪਹਿਲਾ ਪਈਆ ਚਿਹਰੇ ਤੇ ਝੁਰੜੀਆ, ਪੈਰਾਂ ‘ਚ ਕਾਹਲਪਨ, ੳਮੀਦ ਤੋਂ ਤੇਜ਼ ਭਰੀਆ ਪੁਲਾਘਾਂ, ਛੋਟਿਆਂ ਫੋਨਾਂ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ