ਹਾਲੇ ਥੋੜੇ ਕੂ ਦਿਨਾਂ ਦੀ ਗੱਲ ਹੈ, ਸਰਜੀਤ ਮੈਨੂੰ ਮਿਲ ਕੇ ਹੀ ਗਿਆ ਸੀ। ਕਿ ਅੱਗਲੇ ਦਿਨ ਮੈਨੂੰ ਮੇਰੇ ਦੁਕਾਨ ਵਾਲੇ ਦੋਸਤ ਤੋ ਪਤਾ ਲੱਗਾ। ਕੀ ਉਸ ਨੂੰ ਤਾਂ ਕਰੋਨਾ ਦਾ ਇਲਾਜ ਕਰਨ ਵਾਲੇ ਲੈ ਗੈ ਨੇ, ਉਹ ਪਹਿਲਾਂ ਵੀ ਪਿਛਲੇ ਸਾਲ ਬਿਮਾਰ ਜਿਹਾਂ ਹੋਇਆ ਸੀ, ਤੇ ਕਾਫੀ ਇਲਾਜ ਤੇ ਖਰਚ ਹੋਇਆ ਸੀ। ਹੁਣ ਅੱਗੇ ਨਾਲੋਂ ਕਾਫ਼ੀ ਠੀਕ ਰਹਿੰਦਾ ਸੀ। ਮੈਨੂੰ ਜਦੋਂ ਉਸ ਬਾਰੇ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਕਰੋਨਾ ਵਾਲਿਆਂ ਨੇ ਦਾਖਲ ਕਰ ਲਿਆ ਹੈ। ਤਾ ਮੇਰੇ ਅੰਦਰ ਉਸ ਨੂੰ ਮਿਲਣ ਦੀ ਤਾਂਘ ਉਠੀ ਆਖਿਰ ਮੇਰਾ ਪੁਰਾਣਾ ਦੋਸਤ ਹੈ। ਬੜੇ ਚੰਗੇ ਦਿਲ ਦਾ ਇਨਸਾਨ ਹੈ, ਪਿੰਡ ਵਿੱਚ ਕਾਫੀ ਸੋਭਾ ਹੈ। ਮੈਂ ਆਪਣੇ ਘਰ ਆਇਆ ਤੇ ਤਿਆਰ ਹੋ ਉਹਨਾਂ ਦੇ ਘਰ ਗਿਆ , ਉਸ ਦਾ ਛੋਟਾ ਮੁੰਡਾ ਘਰ ਸੀ, ਉਸ ਨੇ ਮੈਨੂੰ ਸਤ ਸ੍ਰੀ ਅਕਾਲ ਬੁਲਾਈ ਤੇ ਪਾਣੀ ਲੈ ਕੇ ਆਇਆ, ਮੈ ਪਾਣੀ ਦੀ ਘੁੱਟ ਭਰਦੇ ਨੇ ਉਸ ਨੂੰ ਪੁੱਛਿਆ ਸੁਰਜੀਤ ਸਿੰਘ ਕਿਸ ਹਸਪਤਾਲ ਵਿੱਚ ਦਾਖ਼ਲ ਹੈ। ਉਸ ਨੇ ਉਦਾਸੀ ਵਿੱਚ ਮੈਨੂੰ ਪਤਾ ਦੱਸਿਆ ਤੇ ਆਪਣੇ ਵੱਡੇ ਭਰਾ ਦਾ ਨੰਬਰ ਦਿੱਤਾ । ਮੈਂ ਪਾਣੀ ਪੀ ਕੇ ਹੀ ਮੋਟਰਸਾਈਕਲ ਵੱਲ ਨੂੰ ਹੋ ਤੁਰਿਆ, ਉਹ ਮੈਨੂੰ ਚਾਹ ਲਈ ਕਹਿ ਰਿਹਾ ਸੀ, ਪਰ ਮੈਂ ਇਨ੍ਹਾਂ ਹੀ ਕਿਹਾ ਨਾ ਭਾਈ ਮੈ ਹੁਣੇ ਘਰੋ ਰੋਟੀ ਖਾ ਕੇ ਆਇਆ ਹਾਂ, ਚਾਹ ਨੂੰ ਜੀ ਨਹੀਂ ਕਰਦਾ। ਮੈ ਜਿਲਦੀ ਨਾਲ ਮੋਟਰਸਾਈਕਲ ਉਸ ਦੇ ਦੱਸੇ ਹੋਏ ਪਤੇ ਵੱਲ ਨੂੰ ਤੋਰ ਲਿਆ , ਕਾਫ਼ੀ ਸਮਾਂ ਲੱਗਾ ਤੇ ਮੈਂ ਉਸ ਹਸਪਤਾਲ ਪਹੁੰਚ ਗਿਆ। ਪਹੁੰਚ ਕੇ ਮੈਂ ਸੁਰਜੀਤ ਦੇ ਵੱਡੇ ਮੁੰਡੇ ਨੂੰ ਫੋਨ ਕੀਤਾ ਤਾਂ ਉਹ ਮੈਨੂੰ ਅੱਗੋਂ ਹਸਪਤਾਲ ਵਿੱਚ ਲੈ ਗਿਆ । ਜਦੋਂ ਮੈਂ ਪੁੱਛਿਆ ਕਿ ਸਰਜੀਤ ਸਿੰਘ ਕਿਥੇ ਆ ਤਾ ਉਸ ਨੇ ਕਿਹਾ ਆ ਸਾਮਣੇ ਰੂਮ ਵਿਚ ਹੈ । ਮੈਂ ਅੱਗੇ ਹੋ ਕੇ ਦੇਖਿਆ ਤਾਂ ਦਰਵਾਜ਼ਾ ਬੰਦ ਸੀ, ਦਰਵਾਜ਼ੇ ਵਿੱਚ ਲੱਗੇ ਛੋਟੇ ਜਿਹੇ ਸ਼ੀਸ਼ੇ ਥਾਣੀ ਨਜ਼ਰ ਅੰਦਰ ਮਾਰੀ ਤਾਂ ਸੁਰਜੀਤ ਦਾ ਚਿਹਰਾ ਦਿਖਾਈ ਦਿੱਤਾ । ਅੱਖਾਂ ਬੰਦ ਸੀ ਉਸ ਦੀਆਂ ਤੇ ਅੰਦਰੋ ਮਸ਼ੀਨਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ । 2, ਬੋਤਲਾਂ ਉਸ ਦੇ ਸੁਰਹਣੇ ਇਧਰ ਉਧਰ ਲਮਕ ਰਹੀਆਂ ਸਨ। ਮੈਂ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੌਕ ਸੀ । ਇਨ੍ਹੇ ਨੂੰ ਉਸ ਦਾ ਵੱਡਾ ਮੁੰਡਾ ਸਨੀ ਬੋਲਿਆ ਅੰਦਰ ਜਾਣਾ ਮਨਾ ਹੈ । ਬਸ ਡਾਕਟਰ ਹੀ ਅੰਦਰ ਜਾਂਦੇ ਹਨ। ਮੈਂ ਚੁੱਪ ਜਿਹਾ ਰਿਹਾ ਤੇ ਇਕ ਪਾਸੇ ਤੇ ਲੱਗਿਆ ਲੋਹੇ ਦੀਆਂ ਕੁਰਸੀਆਂ ਵਲ ਹੋ ਇੱਕ ਖਾਲੀ ਕੁਰਸੀ ਤੇ ਬੈਠ ਗਿਆ,ਸਨੀ ਵੀ ਮੇਰੇ ਕੋਲ ਹੀ ਬੈਠ ਗਿਆ। ਉਸ ਨਾਲ ਗਲਬਾਤ ਕਰਕੇ ਪਤਾ ਲੱਗਾ ਕਿ ਕੱਲ੍ਹ ਸ਼ਾਮ ਹੀ ਉਸ ਨੂੰ ਲੈਕੇ ਆਏ ਹਨ। ਘਰ ਵਿੱਚ ਟੈਸਟ ਜਿਹਾਂ ਕਰਨ ਆਏ ਸੀ ਕਰੋਨਾ ਦਾ ਤੇ ਨਾਲ ਹੀ ਲੈ ਆਏ। ਥੋੜੇ ਕੂ ਦਿਨਾਂ ਦੀ ਖੰਗ ਜੀ ਵੀ ਲੱਗੀ ਹੋਈ ਸੀ। ਬਸ ਜਦੋਂ ਚੈੱਕ ਜਿਹਾ ਕਰ ਰਹੇ ਸੀ ਤਾਂ ਵਾਰ ਵਾਰ ਖੰਗ ਦੇ ਨੂੰ ਦੇਖ ਹੀ ਕਰੋਨਾ ਕਰੋਨਾ ਕਹਿੰਦੇ ਗੱਡੀ ਚ ਬਿਠਾ ਲਿਆ ਤੇ ਪੁਲਿਸ ਨਾਲ ਹੋਣ ਕਰਕੇ ਮੈਂ ਵੀ ਰੋਕ ਨਾ ਸਕਿਆ। ਬਸ ਹੁਣ ਕੱਲ੍ਹ ਦਾ ਦਾਖਲ ਕੀਤਾ ਹੋਇਆ ਹੈ। ਤੇ ਕਰੋਨਾ ਦੀ ਰਿਪੋਰਟ ਵੀ ਪੋਜਟੀਵ ਆਈ ਹੈ। ਮੈਂ ਕਾਫੀ ਹੈਰਾਨ ਜਿਹਾ ਸੀ ਕਿ ਇਹ ਕੀ ਹੋਇਆ ਹੈ। ਉਹ ਤਾਂ ਘਰ ਹੀ ਰਹਿੰਦਾ ਸੀ ਬਾਹਰ ਤਾ ਘੱਟ ਵੱਧ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Ajay
bina koi proof tusi eh gal na kho ji pde likhe di nishani nhi eh, ehta gumrah hoye loka dia glla ne ji, I am shocked tusi eh story bnati ,
Ranjeet
Very true indeed