ਵੇ ਨਿੰਮਿਆ , ਛਟੀਆਂ ਦਾ ਲਿਆ ਥੱਬਾ ਚੱਕਕੇ ਰੋਟੀਆਂ ਪਕਾਵਾ ਫਿਰ । ਐਥੇ ਕਿਹਡ਼ਾ ਸਿਲੰਡਰ ਭਰਾਇਆ ਜਿਹਡ਼ਾ ਪੰਜ ਮਿੰਟਾਂ ਚ ਰੋਟੀਆਂ ਲਾਹ ਦੇਊ।
ਕਮਰੇ ਵਿੱਚ ਬੈਠਾ ਨਿੰਮੇ ਦਾ ਪਾਪਾ ਰਾਮਾਂ ਬੋਲਿਆ,,,, ਹੁਣ ਗੈਸ ਦੱਸ ਮੈਂ ਆਵਦੇ ਝਾਟੇ ਨਾਲ ਭਰਾ ਦਿਆ ਪਤਾ ਕਿੰਨਾਂ ਮਹਿੰਗਾ ਨਾਲੇ ਆਪ ਤੈਂਨੂੰ ਪਤਾ ਵੀ ਕਿਹਡ਼ੇ ਹਾਲਾਤਾ ਚੋ ਗੁਜਰਦੇ ਪੲੇ ਆ ਆਪਾਂ।
ਛਿੰਦੀ,,,, ਆਹੋ ਪਤਾ ਮੈਂਨੂੰ , ਪਰ ਇੱਕ ਗੱਲ ਦਾ ਮੈਂਨੂੰ ਨੀਂ ਅੱਜ ਤੱਕ ਪਤਾ ਲੱਗਿਆ ਵੀ ਤੇਰੀ ਕਮਾਈ ਜਾਂਦੀ ਕਿੱਥੇ ਆ ? ਆਪਾ ਤਾਂ ਨਪੁੱਤਿਆ ਦਾ ਕਦੇ ਚੱਜ ਦਾ ਪਾ ਹੰਢਾਂ ਕੇ ਨੀਂ ਵੇਖਿਆ ਲੋਕਾਂ ਵਾਂਗੂੰ । ਵੇਖਲਾ ਲੋਕਾਂ ਦੀਆਂ ਤੀਵੀਆਂ ਦੇ ਚਡ਼ਦੇ ਤੋਂ ਚਡ਼ਦੇ ਸੂਟ ਪਾਏ ਹੁੰਦੇ ਆ ਪਰ ਆਹ ਵੇਖਲਾ ਤਿੰਨ ਸੂਟ ਆ ਘਸੇ ਪੲੇ ਆ ਓਹ ਵੀ ।
ਰਾਮਾਂ,,,ਲੋਕਾਂ ਦੀ ਆਪਾ ਕੀ ਰੀਸ ਕਰਲਾਂਗੇ ? ਜੱਗ ਨੀਂ ਜਿੱਤਿਆ ਜਾਂਦਾ ਛਿੰਦੀਏ , ਕੋਈ ਨਾਂ ਅਗਲੇ ਵਾਰੀ ਭਰਾ ਲਾਂਗੇ ਗੈਸ ਹੁਣ ਤੂੰ ਚੁੱਲ੍ਹੇ ਤੇ ਹੀ ਲਾਹ ਦੇ ਰੋਟੀਆਂ ਜਵਾਕ ਸਕੂਲ ਜਾਣ ਕੰਨੀਓ ਬੈਠੇ ਆ ਨਾਲੇ ਮੈਂ ਵੀ ਕੰਮ ਤੇ ਜਾਣਾ ਫਿਰ ।
ਛਿੰਦੀ,,, ਆਹਾ ਬੂਰੇ ਆਲੀ ਅੰਗੀਠੀ ਜੀ ਹੀ ਲਿਆਦੇ ਪਾਣੀ ਤੱਤਾ ਛੇਤੀ ਹੋ ਜਾਂਦਾ ਓਹਦੇ ਚ ।
ਰਾਮਾ,, ਕੋਈ ਨਾਂ ਹੁਣ ਤੂੰ ਆਏ ਕਰ ਰੋਟੀ ਲਾਹ ਤੇ ਮੈਂ ਜਾਵਾ ਕੰਮ ਤੇ ਬਾਕੀ ਤੂੰ ਫਿਕਰ ਨਾਂ ਕਰਿਆ ਕਰ ਮੇਰੇ ਤੋਂ ਜਿੰਨਾਂ ਹੁੰਦਾ ਓਨਾਂ ਕਰੀ ਜਾਨਾ । ਅੱਡੀਆਂ ਚੱਕਕੇ ਫਾਹਾ ਨੀਂ ਲੈ ਸਕਦੇ । ਮੁਟਿਆਰ ਹੋ ਰਹੀਆਂ ਧੀਆਂ ਵੀ ਮੇਰੀਆਂ ।
ਛਿੰਦੀ ਮਨ ਹੌਲਾ ਜਾ ਕਰਦੀ ਬੋਲੀ,,, ਧੀਆਂ ਦੀ ਟੈਨਸ਼ਨ ਤਾਂ ਜੰਮਦੀਆਂ ਦੀ ਹੋਣ ਲੱਗ ਪੈਂਦੀ ਆ ਪਰ ਤੂੰ ਵੀ ਨਾਂ ਬਾਹਲਾ ਸੋਚਿਆ ਕਰ ਮੈਂਨੂੰ ਤਾਂ ਘਬਰਾ ਜਾ ਆ ਜਾਦਾ ਤਾਂ ਬੋਲ ਪੈਂਦੀ ਆਂ।
ਰਾਮਾ ,,,,, ਛਿੰਦੀਏ ਐਤਕੀ ਸਿਆਲ ਚ ਤੈਂਨੂੰ ਵਧੀਆਂ ਸੂਟ ਲੈਕੇ ਦੇਣਾ ਤੇਰੀ ਰੂਹ ਖੁਸ਼ ਕਰ ਦੇਣੀ ਆ ਮੈਂ।
ਛਿੰਦੀ ਦੇ ਬੁੱਲਾਂ ਤੇ ਮਿੰਨਾਂ ਜਾ ਹਾਸਾ ਆਇਆ ਤੇ ਰਾਮਾ ਰੋਟੀ ਵਾਲਾ ਟਿਫਨ ਚੱਕ ਕੰਮ ਤੇ ਚਲਿਆ ਗਿਆ । ਮਗਰੋ ਛਿੰਦੀ ਕੰਮ ਧੰਦਾਂ ਨਿਬੇਡ਼ ਕੇ ਬਰੋਟੇ ਹੇਠ ਬੈਠ ਗੲੀ । ਦੁਪਹਿਰੇ ਜਿਹੇ ਕੋਈ ਭਾਈ ਦਰੀਆਂ ਵੇਚਣ ਦਾ ਹੋਕਾ ਦੇ ਰਿਹਾ ਸੀ ਛਿੰਦੀ ਕੀਆਂ ਤਿੰਨ ਚਾਰ ਗੁਆਂਢਣਾ ਨੇ ਭਾਈ ਨੂੰ ਰੋਕਿਆ ਤੇ ਸਿੱਧਾ ਛਿੰਦੀ ਦੇ ਬਰੋਟੇ ਹੇਠਾਂ ਬਹਾ ਲਿਆ । ਗੁਆਂਢਣਾ ਨੇ ਦਰੀਆਂ ਵੇਖੀਆਂ ਨਵੇ ਨਮੂਨੇ ਬਹੁਤ ਸੋਹਣੀਆਂ ਦਰੀਆਂ ਵੇਖ ਛਿੰਦੀ ਦੇ ਮਨ ਵਿੱਚ ਆਇਆ ਕਿ ਇੱਕ ਇੱਕ ਜੋਡ਼ਾ ਮੈਂ ਵੀ ਲੈ ਲਵਾਂ ਪਰ ਦੂਜੇ ਪਲ ਓਹ ਸੋਚਣ ਲੱਗੀ ,,, ਘਰੇ ਤਾਂ ਵਿਓ ਖਾਣ ਨੂੰ ਨੀਂ ਪੈਸਾ ਮੈਂ ਕਿੱਥੋ ਲੈ ਲਵਾਂਗੀ ?
ਗੁਆਂਢਣ ਮੂਰਤੀ ਨੇ ਦੋ ਜੋਡ਼ੇ ਦਰੀਆਂ ਦੇ ਭਾਅ ਕਰਕੇ ਲੈ ਲੲੇ , ਦੋਹਾਂ ਨੇ ਹੋਰ ਦਰੀਆਂ ਲੈ ਲੲੀਆਂ ਛਿੰਦੀ ਨੂੰ ਉਹ ਪੁੱਛਣ ਲੱਗੀਆਂ ਪਰ ਓਹਨੇ ਪੱਜ ਜਿਹਾ ਲਾਇਆ ਕਿ ਮੇਰੀ ਮਾਂ ਕੋਲ ਬਥੇਰੀਆਂ ਦਰੀਆਂ ਪੲੀਆਂ ਮੈਂ ਕੀ ਕਰਨੀਆਂ ।
ਛਿੰਦੀ ਸੋਚ ਰਹੀ ਸੀ ਸਭ ਪੈਸੇ ਦੀ ਖੇਡ ਆ ਜੇ ਮੇਰੇ ਕੋਲ ਪੈਸੇ ਹੁੰਦੇ ਮੈਂ ਵੀ ਇੱਕ ਜੋਡ਼ਾ ਲੈ ਲੈਦੀ । ਛਿੰਦੀ ਨੂੰ ਸੋਚੀ ਪੲੀ ਵੇਖ ਮੂਰਤੀ ਬੋਲੀ ,,, ਨੀਂ ਛਿੰਦੀਏ , ਘਰਵਾਲਿਆ ਦੇ ਪੈਸਿਆ ਨਾਲ ਸ਼ੌਕ ਨੀਂ ਪੂਰੇ ਹੁੰਦੇ , ਮੈਂ ਵੇਖਲਾ ਕਦੇ ਇੱਕ ਪੰਝੀ ਨੀਂ ਮੰਗੀ ਗੱਗੂ ਦੇ ਪਿਓ ਤੋਂ।
ਛਿੰਦੀ,,,,, ਤੇ ਫਿਰ ਆਹ ਪੈਸੇ ਕਿੱਥੋ ਆਏ ਤੇਰੇ ਕੋਲ ?
ਮੂਰਤੀ,,, ਓਹ ਨੰਬਰਦਾਰਾ ਦਾ ਹੈਪੀ ਨੀਂ ਹੈਗਾ , ਓਹਦੇ ਨਾਲ ਯਾਰੀ ਲਾਈ ਆ ਕਦੇ ਮੂੰਹ ਨੀ ਫੁਟਕਾਰਦਾ ਮੇਰਾ ਓਹ ਜਿੰਨੇ ਪੈਸੇ ਮੰਗਾ ਓਨੇ ਦਿੰਦਾ ।
ਛਿੰਦੀ,,,, ਨਾਂ ਭੈਣੇ ਪੈਸਿਆ ਦੀ ਖਾਤਿਰ ਆਵਦੀ ਇੱਜਤ ਕਿਓ ਲਹਾਉਣੀ ।
ਮੂਰਤੀ ,,,, ਘਰਵਾਲਿਆ ਨੂੰ ਵੀ ਇੱਜਤ ਦਿੱਤੀ ਆ , ਆਏ ਨੀਂ ਕੁਝ ਹੁੰਦਾ ਕਿਹਡ਼ਾ ਕਿਸੇ ਨੂੰ ਪਤਾ ਲੱਗਦਾ । ਮੈਂਨੂੰ ਤਾਂ ਹੈਪੀ ਕਹਿੰਦਾ ਸੀ ਅਖੇ ਮੂਰਤੀ ਨਾਲ ਗੱਲ ਕਰਨ ਨੂੰ ਫਿਰਦਾ ਗੋਰਾ । ਜੇ ਹੈ ਤੇਰੀ ਕੋਈ ਵਿਚਾਰ ਤਾਂ ਕਰਾਵਾ ਤੇਰੀ ਗੱਲ ? ਬਥੇਰੇ ਪੈਸੇ ਦਿਆ ਕਰੂ ਤੈਂਨੂੰ , ਫਿਰ ਤੂੰ ਮੇਰੇ ਵਾਗੂੰ ਨਿੱਤ ਬਦਲਵਾ ਲੀਡ਼ਾ ਕੱਪਡ਼ਾ ਪਾਇਆ ਕਰੇਗੀ ।
ਛਿੰਦੀ,,,, ਨਾਂ ਨਾਂ ਭੈਣੇ ਮੈੰ ਆਵਦੇ ਰੱਬ ਵਰਗੇ ਬੰਦੇ ਨੂੰ ਧੋਖਾ ਨੀਂ ਦੇ ਸਕਦੀ ।
ਮੂਰਤੀ,,ਛਿੰਦੀਏ ਸਭ ਪੈਸੇ ਦੀ ਖੇਡ ਆ ਜੇ ਕੋਲੇ ਚਾਰ ਪੈਸੇ ਆ ਤਾਂ ਸਲਾਮਾਂ ਨਹੀ ਕੋਈ ਢੂਈ ਨੀਂ ਮਾਰਦਾ ਅਗਲਾ ।
ਛਿੰਦੀ,,,,, ਇੱਜਤ ਲਹਾ ਕੇ ਲੲੇ ਪੈਸਿਆ ਨੂੰ ਕੀ ਕਰਨਾਂ ਮੂਰਤੀ ? ਰੁੱਖੀ ਮਿੱਸੀ ਖਾ ਕੇ ਬੰਦਾ ਗੁਜਾਰਾ ਕਰਲੇ ਚੰਗਾ ਰਹਿੰਦਾ ।
ਮੂਰਤੀ,,,, ਚੱਲ ਤੇਰੀ ਮਰਜੀ ਮੈੰ ਚੱਲੀ ।
ਮੂਰਤੀ ਤਾਂ ਚਲੀ ਗੲੀ ਸੀ ਪਰ ਛਿੰਦੀ ਨੂੰ ਸੋਚਣ ਲੲੀ ਮਜਬੂਰ ਕਰ ਗੲੀ ਕਿ ਜੇ ਮੈਂ ਗੋਰੇ ਨਾਲ ਗੱਲ ਕਰਲੀ ਫਿਰ ਮੈਂ ਵੀ ਇਹਨਾਂ ਵਾਗੂੰ ਟੋਹਰ ਕੱਢ ਕੇ ਰਿਹਾ ਕਰੂਗੀ , ਪਰ ਐਹੋ ਜੀ ਟੌਹਰ ਨੂੰ ਕੀ ਕਰੂਗੀ ? ਆਵਦੇ ਬੰਦੇ ਨੂੰ ਛੱਡ ਬੇਗਾਨੇ ਨਾਲ ,,,,,,,
ਨਹੀ ਨਹੀ ਇਹ ਕੰਮ ਨੀਂ ਕਰਨਾਂ । ਲੋਕਾਂ ਨੂੰ ਪਤਾ ਨਹੀ ਕੀ ਹੋ ਗਿਆ ਕਿਹਡ਼ੇ ਪਾਸੇ ਚੱਲਪੀ ਦੁਨੀਆਂ , ਅੱਗੇ ਅਗਲਾ ਐਹੋ ਜੇ ਕੰਮਾਂ ਤੋਂ ਡਰਦਾ ਸੀ ਪਰ ਅੱਜਕੱਲ ਸ਼ਰਮ ਹਯਾ ਨਾਂਮ ਦੀ ਕੋਈ ਚੀਜ ਨੀ ਰਹਿ ਗੲੀ । ਚੱਲ ਮਨਾਂ ਜਵਾਕ ਸਕੂਲੋ ਆਉਣ ਆਲੇ ਹੋਣਗੇ ਚਾਹ ਧਰਾਂ ।
ਚਾਹ ਧਰਦੀ ਛਿੰਦੀ ਇਹੀ ਸੋਚੀ ਜਾਵੇ ਕਿ ਜਿੱਥੇ ਆਵਦੇ ਬੰਦੇ ਨੇ ਖਡ਼ਨਾਂ ਓਥੇ ਬੇਗਾਨਾ ਭਲਾ ਕਿਵੇ ਖਡ਼ਜੂ ? ਆਵਦਾ ਬੰਦਾ ਭਾਂਵੇ ਜਿਵੇ ਮਰਜੀ ਆ ਉਹਦੇ ਵਰਗਾ ਨੀਂ ਕੋਈ ਬਣ ਸਕਦਾ ਘੱਟ ਖਾ ਲਵੋ ਪਰ ਪੈਸਿਆ ਪਿੱਛੇ ਆਵਦੇ ਆਪ ਨੂੰ ਧੋਖਾ ਨਾਂ ਦੇਓ । ਚੰਗੇ ਮਾਡ਼ੇ ਦਿਨ ਆਉਦੇ ਜਾਂਦੇ ਰਹਿੰਦੇ ਆ ਸਮਾਂ ਇੱਕੋ ਜਿਹਾ ਨਹੀ ਰਹਿੰਦਾ ।
ਚਾਹ ਧਰੀ ਹੋਈ ਸੀ ਕਿ ਐਨੇ ਨੂੰ ਰਾਮਾਂ ਵੀ ਆ ਗਿਆ , ਰਾਮੇ ਨੂੰ ਵੇਖਕੇ ਛਿੰਦੀ ਬੋਲੀ ,,, ਅੱਜ ਕਿਵੇ ਸੰਦੇਹਾ ਆ ਗਿਆ ?
ਰਾਮਾਂ,,, ਬਸ ਕੁਝ ਨੀਂ ਓਹ ਤਾਂ ਜਿਹਨਾਂ ਦੇ ਘਰੇ ਮੈਂ ਕੰਮ ਕਰਦਾ ਓਨਾਂ ਦੇ ਰੌਲਾ ਜਾ ਪੈ ਗਿਆ ਸੀ ਛੋਟੀ ਜੀ ਗੱਲ ਦਾ। ਮਕਾਨ ਮਾਲਕ ਕਹਿੰਦਾ ਕੱਲ ਨੂੰ ਸ਼ੁਰੂ ਕਰਦਿਓ ਕੰਮ ਤਾਂਹੀ ਅਸੀ ਤਿੰਨੇ ਹੀ ਆ ਗੲੇ।
ਛਿੰਦੀ,,,,, ਲੈ ਐਹੋ ਜਾ ਕੀ ਹੋ ਗਿਆ ਸੀ ?
ਰਾਮਾਂ,,, ਹੁਣ ਤੈਂਨੂੰ ਕੀ ਦੱਸਾਂ ,,, ਆਹ ਆਪਣੀ ਗੁਆਂਢਣ ਆ ਜਿਹਡ਼ੀ ਮੂਰਤੀ ਇਹ ਕਿਤੇ ਹੈਪੀ ਕੀ ਮੋਟਰ ਤੇ ਗੲੀ ਸੀ ਹੈਪੀ ਦੀ ਬਹੂ ਨੂੰ ਪਤਾ ਨੀੰ ਕਿੱਥੋ ਕਣਸੋਅ ਪੈ ਗੲੀ ਉਹ ਤਾਂ ਸਿੱਧਾ ਮੋਟਰ ਤੇ ਜਾਵਡ਼ੀ ਤੇ ਮੂਰਤੀ ਦਾ ਬਣਾ ਕੇ ਹਜਾ ਲਾਹਿਆ ਫਿਰ ਵੇਖਲਾ ਹੁਣ ਸਾਰੇ ਪਿੰਡ ਚ ਬੇਜਤੀ ਹੋ ਗੲੀ । ਕੀ ਕਰੂ ਅਗਲਾ ।
ਛਿੰਦੀ,,, ਸੋ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ । ਅੱਜ ਦੁਪਹਿਰੇ ਤਾਂ ਦਰੀਆਂ ਖਰੀਦਦੀ ਸੀ ਮੈਂਨੂੰ ਆਵਦੇ ਜਣੇ ਪੈਸੇ ਵਖਾਉਦੀ ਸੀ ਪਰ ਐਹੋ ਜਿਹੇ ਪੈਸਿਆ ਦਾ ਕਾਹਦਾ ਮਾਣ ?
ਛਿੰਦੀਏ ਪੈਸਾ ਕਮਾਇਆ ਜਾ ਸਕਦਾ ਹੱਥੀ ਕਿਰਤ ਕਰਕੇ ,ਪਰ ਇੱਜਤ ਗੁਆਚੀ ਮੁਡ਼ ਵਾਪਸ ਨਹੀ ਆਉਦੀ ।
ਵੇ ਨਿੰਮਿਆ , ਛਟੀਆਂ ਦਾ ਲਿਆ ਥੱਬਾ ਚੱਕਕੇ ਰੋਟੀਆਂ ਪਕਾਵਾ ਫਿਰ । ਐਥੇ ਕਿਹਡ਼ਾ ਸਿਲੰਡਰ ਭਰਾਇਆ ਜਿਹਡ਼ਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ