ਵੱਡੀ ਭੈਣ ਨੂੰ ਰੁੱਖਾਂ ਦੇ ਉੱਚੇ ਟਾਹਣਾਂ ਤੇ ਚੜਨਾ..
ਟੀਸੀ ਦੇ ਬੇਰ ਤੋੜਨੇ..ਗੇੜਨ ਵਾਲੇ ਟੋਕੇ ਦੀ ਚੀਰਨੀ ਲਾਉਣੀ..ਦਾਤਰੀ ਨਾਲ ਸ਼ਟਾਲਾ ਵੱਢਣਾ..ਟਰੈਕਟਰ ਭਜਾਉਣ ਵਰਗੇ ਕੰਮ ਬੜੇ ਹੀ ਚੰਗੇ ਲਗਿਆ ਕਰਦੇ ਸਨ..!
ਅਸੀਂ ਅਕਸਰ ਹੀ ਰਾਤੀ ਕੋਠੇ ਤੇ ਪਏ-ਪਏ ਕਿੰਨੀ ਦੇਰ ਤੱਕ ਗੱਲਾਂ ਮਾਰਦੇ ਰਹਿੰਦੇ..ਨਾਲਦੇ ਕੋਠੇ ਤੇ ਸੁੱਤੇ ਪਏ ਗਵਾਂਢੀਆਂ ਨੂੰ ਢੇਮਾਂ ਮਾਰ ਸੋਂ ਜਾਣ ਦਾ ਡਰਾਮਾਂ ਕਰਨਾ ਅਤੇ ਅੱਧੀ ਰਾਤ ਭੂਤਾਂ ਪ੍ਰੇਤਾਂ ਦੀਆਂ ਵਾਜਾਂ ਕੱਢਣ ਵਿਚ ਉਸਦਾ ਕੋਈ ਸਾਨੀ ਨਹੀਂ ਸੀ..!
ਕਈ ਵਾਰ ਆਪਸ ਵਿਚ ਲੜਾਈ ਵੀ ਹੋ ਜਾਂਦੀ..
ਫੇਰ ਸਿਰਹਾਣਿਆਂ ਦੀ ਸ਼ਾਮਤ ਆਉਂਦੀ..ਮੇਰੇ ਯਾਰਾਂ ਦੋਸਤਾਂ ਵਿਚ ਭੈਣ ਜੀ ਦੀ ਬੜੀ ਜਿਆਦਾ ਦਹਿਸ਼ਤ ਹੁੰਦੀ..ਇੱਕ ਦੋ ਵਾਰ ਪੰਗਾ ਪੈ ਗਿਆ..ਬੜਿਆਂ ਨੂੰ ਅੱਗੇ ਲਾ ਨਸਾ-ਨਸਾ ਕੇ ਕੁੱਟਿਆ..ਕਈ ਵੇਰ ਸਕੂਲ ਦਾ ਕੰਮ ਵੀ ਓਹੀ ਕਰ ਦਿਆ ਕਰਦੀ..!
ਮਗਰੋਂ ਵਿਆਹੀ ਗਈ..
ਪਹਿਲੀ ਵਾਰ ਸਹੁਰੇ ਘਰ ਉਸਨੂੰ ਮਿਲਣ ਚਲਿਆਂ..!
ਮਾਂ ਨੇ ਕਿੰਨੀਆਂ ਪੱਕੀਆਂ ਕੀਤੀਆਂ..ਓਥੇ ਉਚੀ ਨੀ ਬੋਲਣਾ..ਐਵੇਂ ਨੀ ਹੱਸੀ ਜਾਣਾ..ਭਾਂਡੇ ਨੀ ਖੜਕਾਉਣੇ..ਜਿਆਦਾ ਰੋਟੀ ਵੀ ਨੀ ਖਾਣੀ..ਹਰੇਕ ਦੇ ਗੋਡਿਆਂ ਨੂੰ ਹੱਥ ਲਾਉਣਾ..ਅਤੇ ਸਭ ਤੋਂ ਵੱਧ ਕੁੜੀਆਂ ਨੂੰ ਅਦਬ ਸਤਿਕਾਰ ਨਾਲ ਪੇਸ਼ ਆਉਣਾ..!
ਪੱਕੀ ਕੀਤੀ ਕੇ ਅਗਲੇ ਦਿਨ ਹਰ ਹਾਲਤ ਵਿਚ ਵਾਪਿਸ ਮੁੜ ਹੀ ਆਉਣਾ..!
ਬਰਫ਼ੀ ਸੂਟ ਭਾਜੀ ਅਤੇ ਹੋਰ ਕਿੰਨਾ ਨਿੱਕ ਸੁੱਕ ਕਾਰ ਦੀ ਡਿੱਕੀ ਵਿਚ ਰੱਖਦਿਆਂ ਮਹਿਸੂਸ ਹੋ ਰਿਹਾ ਸੀ ਭੈਣ ਨੂੰ ਮਿਲਣ ਨਹੀਂ ਸਗੋਂ ਇੱਕ ਔਖੇ ਇਮਿਤਿਹਾਨ ਲਈ ਜਾ ਰਿਹਾ ਹੋਵਾਂ..!
ਓਥੇ ਅੱਪੜ ਵੇਹੜੇ ਵਿਚ ਬੈਠਿਆਂ ਕਿੰਨੀ ਦੇਰ ਹੋ ਗਈ..ਚਾਹ ਪਾਣੀ ਵੀ ਪੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ