ਰੋਟੀ ਵਾਲਾ ਡੱਬਾ ਖੋਲਿਆ..ਅੰਦਰ ਅੱਜ ਫੇਰ ਬੱਸ ਓਹੋ ਕੁਝ ਹੀ ਸੀ..
ਅੰਬ ਦਾ ਅਚਾਰ..ਪੁਦੀਨੇ ਦੀ ਚਟਨੀ..ਅਤੇ ਸੁੱਕੇ ਪੱਤਿਆਂ ਵਾਂਙ ਆਕੜੇ ਹੋਏ ਦੋ ਫੁਲਕੇ..!
ਰੋਸ ਜਿਹਾ ਜਾਗਿਆ ਕੇ ਅੱਜ ਘਰੇ ਜਾ ਕੇ ਜਰੂਰ ਆਖਾਂਗਾ ਕੇ ਬੇਹੇ ਫੁਲਕੇ ਪੈਕ ਨਾ ਕਰਿਆ ਕਰੋ!
ਪਹਿਲੀ ਬੁਰਕੀ ਮੂੰਹ ਵਿਚ ਪਾਉਣ ਹੀ ਲੱਗਾ ਸਾਂ ਕੇ ਅਚਾਨਕ ਅੰਦਰੋਂ ਸਰਦਾਰ ਜੀ ਦਾ ਸੁਨੇਹਾ ਆ ਗਿਆ..ਅਖ਼ੇ ਫਰਲਾਂਘ ਕੂ ਦੂਰ ਵਾਕਿਫ ਦੀ ਕੋਠੀ ਵਿਚ ਪਾਰਟੀ ਏ..ਓਥੇ ਆਏ ਗਏ ਦੀਆਂ ਗੱਡੀਆਂ ਦੀ ਪਾਰਕਿੰਗ ਦਾ ਬੰਦੋਬਸਤ ਕਰਨਾ ਏ..!
ਵੱਡੇ ਲੋਕਾਂ ਦੀਆਂ ਮਹਿਫ਼ਿਲਾਂ ਵਿਚ ਪਈਆਂ ਖਾਣ-ਪੀਣ ਦੀਆਂ ਅਨੇਕਾਂ ਵੰਨਗੀਆਂ ਅੱਖਾਂ ਅੱਗੇ ਘੁੰਮ ਗਈਆਂ..
ਉਹ ਸਾਰਾ ਕੁਝ ਸੋਚ ਆਪਣਾ ਰੋਟੀ ਵਾਲਾ ਡੱਬਾ ਹੋਰ ਵੀ ਭੱਦਾ ਜਿਹਾ ਲੱਗਣ ਲੱਗਾ..ਫੇਰ ਉਂਝ ਦਾ ਉਂਝ ਹੀ ਵਾਪਿਸ ਝੋਲੇ ਵਿਚ ਪਾ ਝੋਲਾ ਵਾਪਿਸ ਸਾਈਕਲ ਦੇ ਹੈਂਡਲ ਨਾਲ ਟੰਗ ਦਿੱਤਾ..!
ਓਥੇ ਪੁੱਜਾ..
ਪਾਰਟੀ ਕਾਹਦੀ ਬੱਸ ਕਾਰਾਂ ਮੋਟਰਾਂ ਦੀ ਸੁਨਾਮੀ ਹੀ ਸੀ..ਇੱਕ ਆਉਂਦੀ ਤੇ ਇੱਕ ਜਾਂਦੀ..ਕਮਲੇ ਹੋਏ ਨੂੰ ਪਤਾ ਹੀ ਨਾ ਲੱਗਾ ਕਦੋਂ ਰਾਤ ਦਾ ਇੱਕ ਵੱਜ ਗਿਆ..!
ਫੇਰ ਕੱਲੀ ਕੱਲੀ ਕਾਰ ਵਾਪਿਸ ਵੀ ਤੋਰਨੀ ਪਈ..
ਪ੍ਰਾਹੁਣਿਆਂ ਤੋਂ ਫਾਰਗ ਹੋ ਕੇ ਮਚੀ ਹੋਈ ਭੁੱਖ ਨੂੰ ਲੈ ਕੇ ਜਦੋਂ ਅੰਦਰ ਪੁੱਜਾ ਤਾਂ ਖਾਣ ਪੀਣ ਦਾ ਸਾਰਾ ਸਮਾਨ ਚੁੱਕਿਆਂ ਜਾ ਚੁਕਾ ਸੀ..ਤੇ ਬਾਕੀ ਦਾ ਬਚਿਆ ਖੁਚਿਆ ਓਥੋਂ ਦਾ ਸਟਾਫ ਖਤਮ ਕਰ ਚੁੱਕਾ ਸੀ..ਤੇ ਲਾਗੇ ਪਏ ਵੱਡੇ ਸਾਰੇ ਢੇਰ ਨੂੰ ਕੁੱਤਿਆਂ ਦਾ ਝੁੰਡ ਟੱਕਰਿਆ ਹੋਇਆ ਸੀ!
ਗੁਜਾਰਿਸ਼ ਜਿਹੀ ਕੀਤੀ ਕੇ ਜੇ ਕੁਝ ਹੈ ਤਾਂ ਦੇ ਦਿਓ..ਪਰ ਬਾਹਰੋਂ ਆਏ ਕੇਟ੍ਰਿੰਗ ਵਾਲਿਆਂ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ!
ਖੈਰ ਬੜੀ ਮੁਸ਼ਕਿਲ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sandeep rehal
ryttttt
Dilpreet ber
👌