ਪੰਧ ਜ਼ਿੰਦਗੀ ਦਾ
ਬਹੁਤ ਕੁਛ ਲੂਟ ਚੁੱਕਾ ਆਪਣਾ, ਭਾਵੇਂ ਹੁਣ ਇਕ ਤਿਣਕਾ ਹੀ ਸਹੀ, ਇਹੀ ਸੰਭਲ ਜਾਵੇ ਤਾਂ ਜ਼ਿੰਦਗੀ ਗੁਜਾਰਨ ਲਈ ਕਾਫ਼ੀ ਹੈ।
ਇਕ ਮਹੀਨਾ ਹੀ ਵਿਆਹੁਤਾ ਜੀਵਨ ਜੀਉਣ ਨੂੰ ਮਿਲਿਆ। ਘਰੋਂ ਛੁੱਟੀ ਕਟ ਕੇ ਗਏ, ਪੰਜਵੇਂ ਦਿਨ ਹੀ ਬਾਡਰ ਤੇ ਘੁਸਪੈਠੀਆ ਦੀ ਮੁਠਭੇੜ ਵਿੱਚ ਮੇਰਾ ਪਤੀ ਗੁਰਪਾਲ ਸਿੰਘ ਸ਼ਹੀਦ ਹੋ ਗਿਆ। ਲਾਸ਼ ਘਰ ਆਈ, ਸਰਕਾਰੀ ਸਨਮਾਨ ਨਾਲ ਸੰਸਕਾਰ ਵੀ ਹੋ ਗਿਆ। ਮੇਰੀ ਤਾਂ ਦੁਨੀਆ ਉੱਜੜ ਗਈ। ਸਰਕਾਰ ਵਲੋਂ ਵਧੇਰਾ ਪੈਸਾ ਮਿਲਿਆ ਜੌ ਕਿ ਮੇਰੇ ਸੋਹੁਰੀਆਂ ਨੇ ਸਾਂਭ ਲਿਆ।
ਆਪਣੀ ਜ਼ਿੰਦਗੀ ਮੈਨੂੰ ਇਵੇਂ ਜਾਪਣ ਲੱਗੀ ਜਿਵੇਂ ਸਮੇਂ ਦੇ ਵਗਦੇ ਝੱਖੜਾਂ ਨੇ ਕੋਈ ਹਰਿਆ ਭਰਿਆ ਦਰਖ਼ਤ ਰੁੰਡ ਮੁੰਡ ਕਰ ਦਿੱਤਾ ਹੋਵੇ। ਸਹੁਰੇ ਮੈਨੂੰ ਘਰ ਵਿੱਚ ਫਾਲਤੂ ਸਮਝ ਕੇ ਤੰਗ ਕਰਨ ਲਗ ਪਏ । ਜਦੋਂ ਕਿਸੇ ਲੜਕੀ ਉਤੇ ਜੁਲਮ ਹਦ ਟਪ ਜਾਵੇ ਫਿਰ ਉਹ ਪੇਕਿਆਂ ਨੂੰ ਯਾਦ ਕਰਦੀ ਹੈ, ਮੈਂ ਵੀ ਆਪਣੇ ਪੇਕਿਆਂ ਘਰ ਆ ਗਈ। ਪੇਕੇ ਮਾਪਿਆਂ ਨਾਲ ਹੀ ਹੁੰਦੇ ਹਨ, ਇਹ ਸੁਣਿਆ ਸੀ ਪਰ ਹੁਣ ਸਾਬਿਤ ਵੀ ਹੋ ਗਿਆ। ਪਿਤਾ ਜੀ ਮੇਰੇ ਵਿਵਾਹ ਤੋਂ ਦੋ ਸਾਲ ਪਹਿਲਾਂ ਹੀ ਸ਼ਰੀਰ ਛੱਡ ਗਏ ਸਨ, ਮਾਂ ਬੀਮਾਰ ਰਹਿੰਦੀ ਹੈ। ਕੁਛ ਮਹੀਨੇ ਬਿਤ ਗਏ ਤਾਂ ਭਰਾ ਭਰਜਾਈ ਕਹਿਣ ਲਗ ਪਏ ” ਨਿਰਮਲ ਜ਼ਿੰਦਗੀ ਦਾ ਸਫ਼ਰ ਬਹੁਤ ਲਮਾਂ ਹੈ, ਤੇਰਾ ਕੀਤੇ ਰਿਸ਼ਤਾ ਕਰ ਦਿੰਦੇ ਹਾਂ “। ਇਹ ਗੱਲ ਮੈਨੂੰ ਸ਼ੂਲ ਵਾਂਗ ਚੁੱਭ ਗਈ। ਮੈਂ ਇਕ ਹੌਕਾ ਲਿਆ, ਅੰਦਰੋਂ ਆਵਾਜ਼ ਆਈ ” ਨਿਰਮਲ ਤੂੰ ਸ਼ਹੀਦ ਤੂੰ ਦੀ ਪਤਨੀ ਏ ਕਿਸੇ ਹੋਰ ਦੀ ਹੋ ਕੇ ਕਿਵੇਂ ਜਿਵੇਂਗੀ, ਇਹ ਤਾਂ ਸ਼ਹੀਦ ਦੀ ਨਿਰਾਦਰੀ ਹੋਵੇਗੀ। ਮੈਂ ਕਦੇ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ