ਸ਼ਹਿਰੋਂ ਕਾਫੀ ਦੂਰ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ..
ਨਿੱਕੇ ਜਿਹੇ ਸੀਨ ਵਾਸਤੇ ਇੱਕ ਪੇਂਡੂ ਨੂੰ ਖਾਣਾ ਖੁਵਾਉਣ ਦਾ ਲਾਲਚ ਦੇ ਕੇ ਸੈੱਟ ਤੇ ਲਿਆਂਦਾ ਗਿਆ..!
ਮੈਲੇ ਕੁਚੇਲੇ ਕੱਪੜੇ ਪਵਾਏ ਤੇ ਪੂਰਾ ਸੀਨ ਸਮਝਾਇਆ ਗਿਆ..!
ਕੋਲੋਂ ਲੰਘਦੀਆਂ ਕੁੜੀਆਂ ਵੱਲ ਸੀਟੀ ਮਾਰ ਕੇ ਉਸਨੂੰ ਜ਼ੋਰ ਜ਼ੋਰ ਦੀ ਹੱਸਣਾ ਪੈਣਾ ਸੀ..!
ਸੀਨ ਪਹਿਲੀ ਵੇਰ ਵਿਚ ਹੀ ਓਕੇ ਹੋ ਗਿਆ..!
ਫੇਰ ਅਗਲੇ ਸੀਨ ਵਿਚ ਓਹਨਾ ਕੁੜੀਆਂ ਨੇ ਹੀ ਵਾਪਿਸ ਪਰਤ ਕੇ ਉਸਨੂੰ ਚੁਪੇੜ ਮਾਰਨੀ ਸੀ..ਤੇ ਮਗਰੋਂ ਉਸ ਨੂੰ ਉਚੀ ਉਚੀ ਰੋਣਾ ਪੈਣਾ ਸੀ..!
ਇਹ ਸੀਨ ਵੀ ਪਹਿਲੀ ਵਾਰ ਵਿਚ ਹੀ ਓਕੇ ਹੋ ਗਿਆ..!
ਡਾਇਰੈਕਟਰ ਬੜਾ ਹੈਰਾਨ..
ਪੇਂਡੂ ਨੂੰ ਪੁੱਛਣ ਲੱਗਾ ਕੇ ਏਨੇ ਵਧੀਆ ਤਰੀਕੇ ਨਾਲ ਕਿੱਦਾਂ ਹੱਸ ਰੋ ਸਕਦਾ..ਉਹ ਵੀ ਬਗੈਰ ਕਿਸੇ ਟਰੇਨਿੰਗ ਦੇ?
ਆਖਣ ਲੱਗਾ ਜੀ ਦੋ ਦਿਨਾਂ ਤੋਂ ਭੁੱਖਾ ਸਾਂ ਤੇ ਜਦੋਂ ਤੁਸਾਂ ਹੱਸਣ ਵਲੋਂ ਆਖਿਆ ਤਾਂ ਇਹ ਸੋਚ ਮੱਲੋ-ਮੱਲੀ ਹਾਸਾ ਨਿੱਕਲ ਗਿਆ..ਕੇ ਭਲਾ ਭੁੱਖੇ ਢਿੱਡ ਵੀ ਕਿਸੇ ਕੋਲੋਂ ਉੱਚੀ ਉਚੀ ਹੱਸਿਆ ਜਾ ਸਕਦਾ ਏ!
ਤੇ ਫੇਰ ਏਨਾ ਵਧੀਆ ਰੋ ਕਿੱਦਾਂ ਲਿਆ?
ਅਖ਼ੇ ਕੁਝ ਮਹੀਨੇ ਪਹਿਲਾਂ ਨਾਮੁਰਾਦ ਬਿਮਾਰੀ ਨਾਲ ਮਰੀ ਵਹੁਟੀ ਚੇਤੇ ਆ ਗਈ..
ਜਦੋਂ ਨਵੀਂ ਵਿਆਹੀ ਆਈ ਸੀ ਤਾਂ ਇਹਨਾਂ ਸਾਰੀਆਂ ਨਾਲੋਂ ਵੱਧ ਸੋਹਣੀ ਲੱਗਿਆ ਕਰਦੀ ਸੀ!
ਦੋਸਤੋ ਅਗਲੀ ਵੇਰ ਪਰਦੇ ਤੇ ਹੁੰਦੀ ਕਿਸੇ ਸਟੀਕ ਕਲਾਕਾਰੀ ਨੂੰ ਵੇਖ ਇਹ ਨਾ ਸਮਝ ਲੈਣਾ ਕੇ ਇਹ ਸਭ ਕੁਝ ਵਧੀਆ ਨਿਰਦੇਸ਼ਨ ਅਤੇ ਟਰੇਨਿੰਗ ਦਾ ਹੀ ਕਮਾਲ ਏ..ਹੋ ਸਕਦਾ ਅਗਲਾ ਕਿਸੇ ਆਪਣੇ ਨੂੰ ਯਾਦ ਕਰ ਅਸਲੀ ਖੂਨ ਦੇ ਹੰਝੂ ਵਹਾ ਰਿਹਾ ਹੋਵੇ..!
ਦੱਸਦੇ ਜਸਵੰਤ ਸਿੰਘ ਕੰਵਲ ਦਾ ਯਾਰ ਬਲਰਾਜ ਸਾਹਨੀ ਨੇ ਦੋ ਫ਼ਿਲਮਾਂ..ਪਵਿੱਤਰ ਪਾਪੀ ਅਤੇ ਹੰਸਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ