ਸਾਡਾ ਤਿੰਨ ਸਹੇਲੀਆਂ ਦਾ ਪੱਕਾ ਜੁੱਟ ਹੁੰਦਾ ਸੀ..ਦੋ ਮੈਥੋਂ ਪਹਿਲਾਂ ਵਿਆਹੀਆਂ ਗਈਆਂ..!
ਜਦੋਂ ਵੀ ਮਿਲਦੀਆਂ ਘਰ ਦੇ ਰੋਣੇ ਰੋਈ ਜਾਂਦੀਆਂ..ਇੰਝ ਹੋ ਗਿਆ..ਉਂਝ ਹੋ ਗਿਆ..ਨਨਾਣ ਏਦਾਂ..ਸੱਸ ਓਦਾਂ..ਫੇਰ ਸਲਾਹ ਦਿੰਦੀਆਂ ਜੇ ਸੁਖੀ ਰਹਿਣਾ ਤਾਂ ਵਿਆਹ ਓਥੇ ਕਰਾਈਂ ਜਿੱਥੇ ਸੱਸ-ਸਹੁਰੇ ਵਾਲਾ ਚੱਕਰ ਹੀ ਨਾ ਹੋਵੇ..!
ਫੇਰ ਵਿਆਹ ਹੋਇਆ ਤਾ ਸੱਸ ਸਹੁਰਾ ਦੋਵੇਂ ਪੂਰੇ ਤੰਦਰੁਸਤ..ਸੁਵੇਰੇ ਸ਼ਾਮ ਬਿਨਾ ਨਾਗਾ ਸੈਰ..ਚੰਗੀ ਖੁਰਾਕ..ਐਨ ਫਿੱਟ-ਫਾਟ!
ਹੁਣ ਨਾਲਦੀਆਂ ਦਾ ਫੋਨ ਆਉਂਦਾ..ਆਖਦੀਆਂ ਹੁਣ ਕੋਈ ਚੱਕਰ ਚਲਾ ਕੇ ਛੇਤੀ ਵੱਖ ਹੋ ਜਾਵੀਂ ਨਹੀਂ ਤੇ ਜਿੰਦਗੀ ਨਰਕ ਬਣ ਜਾਊ..!
ਇੱਕ ਦਿਨ ਇਹਨਾਂ ਨੂੰ ਕਿਸੇ ਕੰਮ ਚੰਡੀਗੜ ਰੁਕਣਾ ਪੈ ਗਿਆ..ਮੇਰੇ ਦਫਤਰ ਦਾ ਆਡਿਟ ਵੀ ਸੀ..ਤਕਰੀਬਨ ਰਾਤ ਦੇ ਨੌ ਵੱਜ ਗਏ..ਘਰੇ ਫੋਨ ਕਰਨਾ ਭੁੱਲ ਗਈ..ਬਾਹਰ ਆਈ ਤਾਂ ਫੋਨ ਦੀ ਬੈਟਰੀ ਪੂਰੀ ਡੈਡ..ਉੱਤੋਂ ਅਸਮਾਨ ਤੇ ਕਾਲੀਆਂ ਘਟਾਵਾਂ..ਫਿਕਰ ਲੱਗ ਗਿਆ..ਘਰੇ ਪਹੁੰਚਣਾ ਕਿੱਦਾਂ..ਬੇਗਾਨਾ ਸ਼ਹਿਰ ਤੇ ਉੱਤੋਂ ਅਖਬਾਰ ਵਿਚ ਛਪਦੀਆਂ ਪੁਠੀਆਂ ਸਿੱਧੀਆਂ ਖਬਰਾਂ..!
ਅਜੇ ਸੋਚ ਹੀ ਰਹੀ ਸਾਂ ਕੇ ਗੇਟ ਮੇਂਨ ਆਖਣ ਲੱਗਾ ਜੀ ਉਹ ਸਾਮਣੇ ਕਾਰ ਵਿਚ ਕੋਈ ਤੁਹਾਨੂੰ ਉਡੀਕੀ ਜਾਂਦਾ..!
ਗਹੁ ਨਾਲ ਵੇਖਿਆ..ਕਾਰ ਤੇ ਆਪਣੀ ਹੀ ਸੀ..!
ਕੋਲ ਗਈ ਤਾਂ ਸਹੁਰਾ ਸਾਹਿਬ ਸਨ..ਨਾਲ ਹੀ ਮੰਮੀ ਨੇ ਬਾਹਰ ਨਿੱਕਲ ਕੇ ਆ ਜੱਫੀ ਪਈ..ਅਖੇ ਅੱਜ ਬੱਦਲ ਵੇਖ ਐਵੇਂ ਹੀ ਖਿਆਲ ਆ ਗਿਆ ਕੇ ਕਿਓਂ ਨਾ ਤੇਰੇ ਦਫਤਰ ਚਲਿਆ ਜਾਵੇ..ਇਥੇ ਆਏ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ