ਲੇਖਕ- ਗੁਰਪ੍ਰੀਤ ਕੌਰ
ਅਸੀਂ ਪਰਦੇਸੀਂ ਬੈਠੇ ਚਾਹੇ ਕਿੰਨੇ ਵੀ ਆਪਣੀ ਜ਼ਿੰਦਗੀ ਚ ਰੁੱਝੇ ਹੋਈਏ, ਪਰ ਸੋਚਾਂ ਦੀ ਇੱਕ ਕੜੀ ਹਮੇਸ਼ਾ ਮਾਪਿਆਂ ਤੇ ਭੈਣ ਭਰਾਵਾਂ ਨਾਲ ਜੁੜੀ ਰਹਿੰਦੀ ਹੈ। ਨਾਲ ਰਹਿੰਦੇ ਜਾਂ ਕੰਮ ਕਰਦੇ ਕਿਸੇ ਦੇ ਇੰਡੀਆ ਰਹਿੰਦੇ ਮਾਪੇ ਜਾਂ ਭੈਣ ਭਰਾਵਾਂ ਬਾਰੇ ਕੋਈ ਚੰਗੀ ਮਾੜੀ ਗੱਲ ਸੁਣ ਲਈਏ ਤਾਂ ਤੁਰੰਤ ਆਪਣਿਆਂ ਦੀ ਯਾਦ ਆ ਜਾਂਦੀ ਹੈ। ਜਦੋਂ ਤੱਕ ਘਰ ਸਭ ਦੀ ਸੁੱਖ ਸਾਂਦ ਦਾ ਪਤਾ ਨੀ ਲੱਗਦਾ ਉਦੋਂ ਤੱਕ ਮਨ ਨੂੰ ਧੁੜਕੂ ਲੱਗਿਆ ਰਹਿੰਦਾ ਹੈ। ਉਦੋਂ ਵੀ ਇੰਝ ਹੀ ਹੋਇਆ ਸੀ। ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਈ। ਅਜੀਬ ਜਿਹੇ ਖਿਆਲ ਆਈ ਜਾਣ। ਰਾਤ ਮਗਰੋਂ ਦਿਨ ਵੀ ਲੰਘ ਗਿਆ। ਸ਼ਾਮ ਹੋਈ ਤਾਂ ਘਰ ਵੀਰ ਨੂੰ ਫੋਨ ਕੀਤਾ। ਉਸਨੇ ਚੱਕਿਆ ਨਾ। ਫੇਰ ਨਿੱਕੀ ਭੈਣ ਨੂੰ ਫੋਨ ਕੀਤਾ। ਉਸਨੇ ਵੀ ਨਾ ਚੱਕਿਆ। ਮਨ ਚ ਕਈ ਤਰ੍ਹਾਂ ਦੇ ਖਿਆਲ ਆਏ। ਫੇਰ ਅਖੀਰ ਨਿੱਕੀ ਦਾ ਫੋਨ ਆਇਆ। ਕਹਿੰਦੀ ਮੈਂ ਘਰ ਨਹੀਂ, ਕਿਸੇ ਸਹੇਲੀ ਦੇ ਘਰ ਆਈ ਹੋਈ ਹਾਂ, ਇੱਥੇ ਨੈੱਟਵਰਕ ਘੱਟ ਨੇ। ਮੈਂ ਪੁੱਛਿਆ ਕਿ ਘਰ ਸਭ ਠੀਕ ਹੈ, ਕਿਸੇ ਨੇ ਫੋਨ ਨੀ ਚੱਕਿਆ, ਤਾਂ ਉਹਨੇ ਜਵਾਬ ਦਿੱਤਾ ਕਿ ਸਭ ਠੀਕ ਨੇ, ਬੱਸ ਕੰਮ ਕਾਰ ਚ ਰੁੱਝੇ ਹੋਏ ਹੋਣਗੇ। ਮੈਂ ਉਸਨੂੰ ਵੀਡੀਓ ਕਾਲ ਲਈ ਕਿਹਾ ਤਾਂ ਉਸਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਘਰ ਜਾ ਕੇ ਕਰਾਂਗੀ। ਮੈਂ ਉਸਦੀ ਗੱਲ ਮੰਨ ਤਾਂ ਲਈ ਪਰ ਦਿਲ ਕਿਤੇ ਨਾ ਕਿਤੇ ਮੰਨਣਾ ਨਹੀਂ ਸੀ ਚਾਹੁੰਦਾ। ਮੈਂ ਫੇਰ ਨਿੱਕੇ ਵੀਰ ਨੂੰ ਫੋਨ ਕੀਤਾ। ਇਸ ਵਾਰ ਵੀ ਉਹਨੇ ਨਾ ਚੱਕਿਆ।
ਅਗਲੇ ਦਿਨ ਵੀ ਸ਼ਾਮ ਨੂੰ ਕੰਮ ਤੋਂ ਵਾਪਸ ਆ ਕੇ ਮੈਂ ਫੇਰ ਘਰ ਫੋਨ ਕੀਤਾ। ਇਸ ਵਾਰ ਨਿੱਕੇ ਨੇ ਫੋਨ ਤਾਂ ਚੱਕਿਆ, ਪਰ ਮੇਰੇ ਨਾਲ ਉਸਨੇ ਚੱਜ ਨਾਲ ਗੱਲ ਹੀ ਨਾ ਕੀਤੀ, ਕੰਮ ਚ ਬਿਜੀ ਹੋਣ ਦਾ ਕਹਿ ਕੇ ਫੋਨ ਕੱਟ ਦਿੱਤਾ। ਮੈਂ ਫੇਰ ਨਿੱਕੀ ਨੂੰ ਫੋਨ ਕੀਤਾ ਤਾਂ ਉਸਨੇ ਕਹਿ ਦਿੱਤਾ ਕਿ ਮੈਂ ਪੜਾਈ ਚ ਬਿਜੀ ਹਾਂ, ਫੇਰ ਗੱਲ ਕਰੂੰ। ਮੇਰੇ ਦਿਲ ਚ ਅਣਜਾਣ ਜਿਹਾ ਡਰ ਭਰਦਾ ਜਾ ਰਿਹਾ ਸੀ, ਜਿਵੇਂ ਕੋਈ ਅਣਹੋਣੀ ਹੋ ਗਈ ਹੋਵੇ ਤੇ ਇਹ ਸਭ ਮੈਥੋਂ ਲੁਕੋ ਰਹੇ ਹੋਣ। ਡੈਡੀ ਦਾ ਖਿਆਲ ਆਇਆ, ਫੇਰ ਸੋਚਿਆ ਡੈਡੀ ਨੂੰ ਕੀ ਹੋ ਸਕਦਾ, ਉਹ ਤਾਂ ਬਿਲਕੁਲ ਠੀਕ ਨੇ, ਕੋਈ ਬਿਮਾਰੀ ਵੀ ਨਹੀਂ। ਨਾਲੇ ਪਿਛਲੇ ਐਤਵਾਰ ਮੈਂ ਸਭ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਸੀ, ਉਦੋਂ ਡੈਡੀ ਤਾਂ ਬਿਲਕੁਲ ਤੰਦਰੁਸਤ ਨਜ਼ਰ ਆ ਰਹੇ ਸੀ। ਫੇਰ ਮੰਮੀ ਦਾ ਖਿਆਲ ਆਇਆ, ਮੰਮੀ ਨੂੰ ਨਾ ਕੁਝ ਹੋ ਗਿਆ ਹੋਵੇ, ਮੰਮੀ ਬਿਮਾਰ ਵੀ ਮਿੰਟ ਚ ਹੋ ਜਾਂਦੀ ਹੈ। ਫੇਰ ਇੱਕ ਦਮ ਖੁਦ ਨੂੰ ਝੰਜੋੜਿਆ, ਕਿ ਕੀ ਸੋਚੀ ਜਾ ਰਹੀ ਹਾਂ। ਬਾਬਾ ਜੀ ਕੋਲ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਸਭ ਕੁਝ ਠੀਕ ਹੋਵੇ, ਮੇਰਾ ਵਹਿਮ ਹੀ ਹੋਵੇ ਇਹ। ਪਰ ਚੈਨ ਕਿੱਥੇ ਮਿਲ ਰਿਹਾ ਸੀ, ਫੇਰ ਥੋੜੀ ਦੇਰ ਮਗਰੋਂ ਮੈਂ ਆਪਣੀ ਇੱਕ ਸਹੇਲੀ ਨੂੰ ਫੋਨ ਲਾ ਲਿਆ, ਉਸਦਾ ਤੇ ਉਸਦੀ ਮੰਮੀ ਦਾ ਸਾਡੇ ਘਰ ਬਹੁਤ ਆਉਣ ਜਾਣ ਹੈ। ਉਸ ਨਾਲ ਗੱਲ ਕਰਕੇ ਲੱਗਿਆ ਕਿ ਸਭ ਕੁਝ ਠੀਕ ਹੈ। ਜੇ ਕੁਝ ਵੀ ਹੋਇਆ ਹੁੰਦਾ ਤਾਂ ਮੈਨੂੰ ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ