ਬਚਪਨ ਵਿੱਚ ਸੁਣਨਾ ਫਲਾਣਿਆਂ ਨੇ ਟੋਆ ਪੁੱਟਿਆ ਤਾਂ ਗਿੱਠ ਮੁੱਠੀਆ ਨਿਕਲਿਆ ।
ਕਦੇ ਕਿਸੇ ਨੇ ਗੱਲ ਸੁਣਾਉਣੀ ਕੇ ਫਲਾਣੇ ਪਿੰਡ ਖੂਹ ਪੁੱਟਦੇ ਸੀ ਤਾਂ ਗਿੱਠਮੁੱਠੀਆ ਨਿਕਲਿਆ ।ਉਸ ਨੂੰ ਜਦੋਂ ਬਾਹਰ ਕੱਢਿਆ ਤਾਂ ਹਵਾ ਲੱਗ ਕੇ ਮਰ ਗਿਆ ।
ਬੇਬੇ ਹੁਰਾਂ ਨੂੰ ਬੜੀ ਉਤਸੁਕਤਾ ਨਾਲ ਪੁੱਛਣਾ ਉਹ ਕੀ ਹੁੰਦਾ ਹੈ ?ਤਾ ਉਹਨਾਂ ਨੇ ਦੱਸਣਾ , “ਧਰਤੀ ਹੇਠ ਵੀ ਲੋਕ ਵੱਸਦੇ ਹਨ , ਜਿਹੜੇ ਗਿੱਠਾਂ ਦੇ ਅਕਾਰ ਦੇ ਹੁੰਦੇ ਹਨ ਪਰ ਉਹ ਹਵਾ ਲੱਗਣ ਨਾਲ ਮਰ ਜਾਂਦੇ ਹਨ ।”
ਬੇਬੇ ਹੁਰਾਂ ਦੇ ਵਿਗਿਆਨ ਨੂੰ ਸੱਚ ਮੰਨ ਲੈਣਾ ਤੇ ਬੜੀ ਨੀਝ ਲਾ ਕੇ ਸੁਣਨਾ .. ਕਦੇ ਵੇਖਿਆ ਕਿਸੇ ਨੇ ਨਹੀਂ ਸੀ ਹੁੰਦਾ ?
ਸਕੂਲ ਬੱਚਿਆਂ ਤੋਂ ਵੀ ਇਹੀ ਸੁਣਨਾ ਕੇ ਮੇਰੇ ਮਾਮੇ ਕੇ ਪਿੰਡ ਗਿੱਠ ਮੁੱਠੀਆ ਨਿਕਲਿਆ ਖੇਤ ਰੋਟੀ ਲਿਜਾ ਰਿਹਾ ਸੀ …!!
ਕਦੇ ਉਹਨਾਂ ਪਰੀਆਂ ਦੀਆਂ ਕਹਾਣੀਆਂ ਸੁਣਾਉਣੀਆਂ ਤੇ ਦੱਸਣਾ
ਪਰੀਆਂ ਦਾ ਵੱਖਰਾ ਦੇਸ਼ ਹੁੰਦਾ ਹੈ ।
ਉਹ ਜਵਾਕਾਂ ਨੂੰ ਚੁੱਕ ਕੇ ਉੱਡ ਜਾਂਦੀਆਂ ਹਨ .. ਬਹੁਤ ਸੋਹਣੀਆਂ ਹੁੰਦੀਆਂ ਹਨ .. ਕਦੇ ਬਾਤਾਂ ਵਿੱਚ ਸੁਣਨਾ ਕੇ ਇੱਕ ਪਰੀ ਨੇ ਅਮਲੀ ਨਾਲ ਵਿਆਹ ਕਰਵਾ ਲਿਆ ਤੇ ਰਾਤ ਨੂੰ ਆਉਦੀ ਹੈ ਦਿਨ ਚੜ੍ਹਨ ਸਾਰ ਉੱਡ ਜਾਂਦੀ ਹੈ ..!
ਜਿਉ-ਜਿਉ ਵੱਡੇ ਹੋਏ ਪੁਰਖੇ ਬਿਰਧ ਹੋ ਕੇ ਜਹਾਨ ਨੂੰ...
ਛੱਡ ਗਏ ਤੇ ਉਹ ਗਿੱਠ ਮੁੱਠੀਆਂ ਦਾ ਜੀਵਨ ਅਤੇ ਪਰੀਆਂ ਦੇ ਦੇਸ਼ ਵੀ ਉਹਨਾਂ ਨਾਲ ਹੀ ਖਤਮ ਹੋ ਗਏ … ਹੁਣ ਜਦੋਂ ਕਦੇ ਧਿਆਨ ਉਹਨਾਂ ਬਾਤਾਂ , ਕਲਪਨਾਵਾਂ ਤੇ ਅਫਵਾਹਾਂ ਵੱਲ ਜਾਂਦਾ ਹੈ ਫਿਰ ਮੁੜ ਉਹਨਾਂ ਬਾਰੇ ਸੁਣਨ ਨੂੰ ਮਨ ਕਰਦਾ ਹੈ .. !
ਪਰ ਕਿੱਥੇ ?
ਬਹੁਤ ਪਿੱਛੇ ਰਹਿ ਗਿਆ ਵਕਤ ,ਬਸ
ਯਾਦਾਂ ਦਾ ਹਲੂਣਾ ਦੇ ਕੇ ਗਮਾਂ ਵਿੱਚ ਡੁਬੋ ਧਰਦਾ ਹੈ .. ਭੋਲੀਆਂ , ਮਾਵਾਂ , ਦਾਦੀਆਂ ਦੀਆਂ ਰੌਚਕ ਗੱਲਾਂ ,ਬਾਤਾਂ , ਕਹਾਣੀਆਂ ਸੱਚੀਂ ,ਅੱਜ ਵੀ ਸੁਣਨ ਨੂੰ ਦਿਲ ਕਰਦਾ ਹੈ .. ਹੁੰਗਾਰੇ ਭਰਨ ਨੂੰ ਦਿਲ ਕਰਦਾ ਹੈ । ਕਿੰਨਾ ਆਨੰਦ ਦਿੰਦੀਆਂ ਸਨ ਉਹ ਗੱਲਾਂ ..??
ਜਿੰਦਗੀ ਦੀਆਂ ਉਲਝਣਾਂ ਨੇ ਸਮੇਟ ਕੇ ਰੱਖ ਦਿੱਤਾ ਸਭ ਕੁਝ ਤੇ ਭੁੱਲ ਬੈਠੇ ਹਾਂ ਪਰੀਆਂ ਦੇ ਦੇਸ਼ .. !
ਉਹ ਬਿਰਧ ਬਿਰਖ ਅਲੋਪ ਹੋ ਗਏ …ਆਪਣੇ ਸਫਰ ਤਹਿ ਕਰਕੇ…ਜਿਹਨਾਂ ਦਾ ਕਦੇ ਅਨੋਖਾ ਵਿਗਿਆਨ ਹੁੰਦਾ ਸੀ …ਭਰ ਦਿੰਦੇ ਸਨ ਖੁਸ਼ੀਆਂ ਆਪਣੀਆਂ ਮਿੱਠੀਆਂ ਗੱਲਾਂ ਦੇ ਨਾਲ !!
(ਰਾਜਵਿੰਦਰ ਕੌਰ ਵਿੜਿੰਗ)
Access our app on your mobile device for a better experience!