ਪ੍ਰਮਾਣ
ਇਸ ਕਹਾਣੀ ਦੇ ਪਾਤਰ ਅਸਲੀ ਨਹੀਂ ਹਨ, ਲੇਕਿਨ ਕਹਾਣੀ ਸੱਚ ਅਤੇ ਝੂਠ ਦਾ ਪਰਦਾ ਫ਼ਾਸ਼ ਕਰਦੀ ਹੈ ।
ਜੋ ਹਠ ਸਾਧਨਾ ਹੁੰਦੀ ਹੈ ਸਾਧੂ ਸੰਤ ਦੀ ਕੀਤੀ, ਬਹੁਤ ਔਖੀ ਹੁੰਦੀ ਹੈ।
ਉਨ੍ਹਾਂ ਨੂੰ ਕਈ ਦਿਨ ਭੁੱਖੇ ਪਿਆਸੇ ਰਹਿ ਕੇ, ਸੱਚ ਨੂੰ ਸਾਹਮਣੇ ਲਿਆਉਣਾ ਪੈਂਦਾ ਹੈ।
ਉਹ ਅਜਿਹੇ ਕੰਮ ਕਰ ਜਾਂਦੇ ਹਨ ਜੋ ਉਨ੍ਹਾਂ ਦੀ ਦੁਨੀਆਂ ਦੇ ਹੀ ਵਸ ਦੀ ਗੱਲ ਹੁੰਦੀ ਹੈ,
ਜੋ ਹਰ ਇਨਸਾਨ ਦੀ ਸੋਚ ਤੋਂ ਵੀ ਪਰੇ ਹੁੰਦੀ ਹੈ।
( ਇਹ ਭੁਲੇਖਾ ਨਹੀਂ ਸੱਚ ਹੈ ਨਾ ਹੀ ਕੋਈ ਅੰਧਵਿਸ਼ਵਾਸ ਹੈ )
ਆਉ ਪੜ੍ਹਦੇ ਹਾਂ, ਕਹਾਣੀ
– – – –
“ਅਰੁਣ ਜਾ ਜਾ ਕੇ ਵੇਖ, ਬਾਹਰ ਕੋਈ ਆਇਆ ਹੈ,
“ਮੰਮੀ ਕੋਈ ਸਾਧੂ ਹੈ, ਇਹ ਨੂੰ ਕੋਈ ਦਾਨ ਦਖਸ਼ਣਾ ਦੇ ਦੇਵੋਂ।”
“ਘਰ ਵਿੱਚ ਮੇਰੇ ਕੋਲ ਤਾਂ ਕੋਈ ਖੁੱਲਾ ਪੈਸਾ ਹੈ ਹੀ ਨਹੀਂ, ਤੂੰ ਉਸ ਨੂੰ ਕਹਿ, “ਫੇਰ ਕਦੇ ਆਵੀਂ ਤੇ ਦਾਨ ਲੈ ਜਾਵੀਂ।”
“ਬਾਬਾ ਫੇਰ ਕਦੇ ਆਵੀਂ, ਜਦੋਂ ਤੱਕ ਮੈਂ ਬਾਰਵੀਂ ਚੋਂ ਪਾਸ ਵੀ ਹੋ ਜਾਵਾਂਗਾ, ਮੈਂ ਤੈਨੂੰ ਖੁਸ਼ ਕਰ ਦੇਵਾਂਗਾ, ਤੁਸੀ ਮੇਰੀ ਰੱਬ ਅੱਗੇ ਇਹੀ ਦੁਆ ਕਰਿਓ, ਕੀ ਮੈਂ ਚੰਗੇ ਨੰਬਰਾਂ ਨਾਲ ਪਾਸ ਹੋ ਜਾਵਾ।”
” ਆ ਲੈ ਬੱਚਾ ਤੈਨੂੰ, ਮੈਂ ਗੁਰ ਮੰਤਰ ਦਿੰਦਾ ਹਾਂ, ਆਪਣਾ ਹੱਥ ਕਰ ਆਹ ਲੈ ਚਾਰ ਦਾਣੇ, ਹੁਣ ਮੁੱਠੀ ਬੰਦ ਕਰ ਲੈ, ਹੁਣ ਆਪਣੀ ਮੁੱਠੀ ਖੋਲ ਲੈ।”
“ਆਹ ਕੀ ਬਾਬਾ ! ਚਾਰ ਤੋਂ ਵੀਹ ਦਾਣੇ ਬਣ ਗਏ।”
” ਇਹ ਬਾਬਿਆਂ ਨੇ ਖੁਸ਼ ਹੋ ਕੇ ਤੇਰੇ ਧੰਨ ਵਿੱਚ ਵਾਧਾ ਕੀਤਾ ਹੈ,
ਤੈਨੂੰ ਕੋਈ ਵੀ ਹੁਣ ਨਹੀਂ ਰੋਕ ਸਕਦਾ, ਪਾਸ ਹੋਣ ਤੋਂ।”
“ਬਾਬਾ, ਪਰ ਇੱਕ ਪੇਪਰ ਬੜਾ ਹੀ ਮਾੜਾ ਹੋਇਆ, ਉਹ ਪੇਪਰ ਮੈਨੂੰ ਕਿੱਧਰੇ ਦੁਆਰਾ ਨਾ ਪਾਉਣਾ ਪੈ ਜਾਵੇ,
“ਸੰਤਾਂ ਦੇ ਹੁੰਦੇ ਹੋਏ ‘ਤੂੰ ‘ ਉਸ ਵਿਚੋਂ ਵੀ ਚੰਗੇ ਨੰਬਰ ਲੈ ਜਾਵੇਗਾ।”
“ਹੁਣ ਤੂੰ ਬਾਬਿਆਂ ਨੂੰ ਕੋਲੀ, ਚਿੰਨੀ ਦੀ ਤਾਂ ਦੇਂਦੇ।”
ਥੋੜੇ ਸਮੇਂ ਬਾਅਦ…
ਅਰੁਣ ਬੇਟਾ, “ਅੱਜ ਤਾਂ ਚਿੰਨੀ ਵੀ ਨਹੀਂ, ਅਸੀਂ ਅੱਜ ਚਾਹ ਤੋਂ ਬਗੈਰ ਹੀ ਰਹਿ ਗਏ, ਪਤਾ ਨਹੀਂ ਚਿੰਨੀ ਥੋੜ੍ਹੀ ਜਿਹੀ ਸੀ, ਡੱਬੇ ਵਿੱਚ ਜਾ ਨਹੀਂ, ਸਵੇਰੇ ਬਚਦੀ ਤਾਂ ਸੀ।”
“ਪਿਤਾ ਜੀ ਅੱਜ ਦੀ ਗੱਲ ਦੱਸਾ,ਅੱਜ ਇੱਕ ਸੰਤ ਆਈਆਂ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਪਾਸ ਹੋ ਜਾਵੇਗਾ।”
“ਅਰੁਣ ਪੁੱਤਰ, ਇਸ ਤਰ੍ਹਾਂ ਦੇ ਬਾਬੇ ਤਾਂ ਪਾਖੰਡੀ ਹੁੰਦੇ ਨੇ, ਉਹ ਜਾਦੂਗਰ ਵਾਂਗ ਭੁਲੇਖਾ ਪਾ ਦਿੰਦੇ ਨੇ, ਮੈ ਤਾਂ ਇਹਨਾਂ ਨੂੰ ਕਦੇ – ਕਦੇ ਚਲੰਨਤਰੀ ਵੀ ਕਹਿ ਦਿੰਦਾ ਹਾਂ, ਬੇਟਾ, “ਇਹ ਰੰਗ ਵਰੰਗੀ ਹੈ ਦੁਨੀਆਂ ਇੱਥੇ ਸੱਚ ਵੀ ਹੈ ਅਤੇ ਝੂਠ ਵੀ।”
ਇੱਕ ਵਾਰ ਦੀ ਗੱਲ ਹੈ…
“ਮੇਰੇ ਚਾਹ ਦੀ ਦੁਕਾਨ ਉੱਤੇ ਇਕ ਗੱਡੀ ਰੁਕੀ, ਜਿਸ ਵਿੱਚ ਪੰਜ ਸੱਤ ਸਾਧੂ ਉਤਰੇ, ਮੈਨੂੰ ਆਖਣ ਲੱਗੇ, “ਅਸੀਂ ਬੜੀ ਦੂਰ ਤੋਂ ਆਏ ਹਾਂ, ਸਾਨੂੰ ਬਹੁਤ ਭੁੱਖ ਲੱਗੀ ਹੈ ਰੋਟੀ ਖੁਆਹ ਦੇ ਬੱਚਾ।”
ਮੈਂ ਕਿਹਾ, “ਕਿਉ ਨਹੀਂ ਸੰਤ ਜੀ, ਤੁਸੀਂ ਪੰਗਤ ਲਗਾਓ, ਮੈ ਤਹਾਨੂੰ ਪਹਿਲਾਂ ਚਾਹ ਪਿਲਾਉਂਦਾ ਫੇਰ ਰੋਟੀ ਦਾ ਵੀ ਪ੍ਬੰਧ ਕਰ ਦਿੰਦਾ, ਤੁਸੀਂ ਬੈਠੋਂ ਬਸ ਥੋੜ੍ਹਾ ਜਿਹਾ ਇੰਤਜ਼ਾਰ ਕਰੋਂ। ”
“ਸੰਤਾਂ ਨੇ ਖੂਬ ਰੱਜ ਕੇ ਰੋਟੀ ਖਾਂਦੀ, ਕੋਲ ਲੱਗੀਆ ਤਾਜੀਆਂ ਮੁਲੀਆ ਵੀ ਰੋਟੀ ਨਾਲ ਬੜੇ ਸੁਆਦ ਨਾਲ ਖਾਧੀਆਂ, ਮੈਂ ਸੰਤਾ ਦੀ ਖੂਬ ਸੇਵਾ ਕੀਤੀ।”
ਕੁੱਝ ਸਮੇਂ ਅਰਾਮ ਕਰਨ ਬਾਅਦ ਵਿੱਚ ਮੈਨੂੰ ਕਿਹਾ, ” ਬੇਟਾ ਤੂੰ ਸਾਡੀ ਬਹੁਤ ਸੇਵਾ ਕੀਤੀ ਹੈ, ਅਸੀਂ ਤੈਨੂੰ ਕੁਝ ਦਿਖਾਉਣਾ ਚਹੁੰਦੇ ਹਾਂ, ਆਹ ਵੇਖ ਕੁਝ ਤਸਵੀਰਾਂ ਇਹ ਸਾਡੇ ਪਰਿਵਾਰ ਦੀਆਂ ਹਨ, ਮੈਂ ਵੇਖਿਆ ਉਹਨਾਂ ਨੇ ਕੁਝ ਤਸਵੀਰਾਂ ਸਾਧੂਆਂ ਦੀਆਂ ਇਕੱਠੀਆ ਕੀਤੀਆਂ ਹੋਈਆਂ ਸਨ, ਫਿਰ ਮੈਂਨੂੰ ਉਹਨਾਂ ਨੇ ਮੈਨੂੰ ਆਪਣੀਆ ਗੱਲਾਂ ਵਿੱਚ ਪਾ ਕੇ ਕਿਹਾ, “ਇਹ ਜੋ ਤੂੰ ਘੜੀ ਲਾਈ ਹੈ ਇਹ ਸਾਨੂੰ ਦੇਂ ਦੇ, ਇਹ ਬਾਬਿਆਂ...
...
ਨੂੰ ਪਸੰਦ ਆ ਗਈ ਹੈ, ਮੈ ਘੜੀ ਖੋਲ ਤਾਂ ਦਿੱਤੀ, ਪਰ ਮੇਰਾ ਦਿਲ ਨਹੀਂ ਸੀ ਕਰਦਾ, ਮੈਂ ਇਹ ਕਿਮਤੀ ਘੜੀ ਉਹਨਾਂ ਨੂੰ ਦੇ ਦੇਵਾਂ।”
ਉਹਨਾਂ ਨੇ ਮੈਨੂੰ ਤੇਰੀ ਕਸਮ ਖੁਆ ਲਈ, “ਤੂੰ ਆਪਣੇ ਇਕ ਬੇਟੇ ਦੀ ਕਸਮ ਖਾਂ, ਤੂੰ ਸਾਨੂੰ ਇਹ ਘੜੀ ਦੇਣ ਤੋਂ ਇਨਕਾਰ ਨਹੀ ਕਰੇਗਾ।”
ਮੈਂ ਘੜੀ ਉਹਨਾਂ ਨੂੰ ਖੋਲ ਕੇ ਦੇ ਦਿੱਤੀ, ਬਾਬਿਆਂ ਨੇ ਜੀਪ ਨੂੰ ਚਾਲੂ ਕੀਤਾ ਤੇ ਚਲਦੇ ਬਣੇ।”
ਮੈਨੂੰ ਬਾਅਦ ‘ਚ’ ਅਹਿਸਾਸ ਹੋਇਆ ਕਿ ਉਹ ਸਾਧੂਆਂ ਦੇ ਭੇਸ਼ ਵਿੱਚ ਆਮ ਬੰਦੇ ਹੀ ਸਨ , ਜੋ ਮੈਂਨੂੰ ਲੁੱਟ ਕੇ ਲੈ ਗਏ ।
ਉਸ ਸਮੇਂ ਮੈਨੂੰ ਉਸ ਵੇਲੇ ਦੀ ਯਾਦ ਆਈ, ਜਦੋਂ ਮੈਨੂੰ ਇੱਕ ਅਸਲੀ ਸੰਤ ਮਿਲਿਆ, ਸੰਤ ਬਣਨ ਲਈ ਵੀ ਮਿਹਨਤ ਕਰਨੀ ਪੈਂਦੀ ਹੈ ਭੁੱਖੇ ਪਿਆਸ ਰਹਿ ਕੇ ਰੱਬ ਦਾ ਨਾ ਜੱਪਣਾ ਪੈਂਦਾ।
ਅੱਤਵਾਦ ਦਾ ਪੰਜਾਬ ਵਿੱਚ ਪੂਰਾ ਜੋਰ ਸੀ, ਹਰ ਪਾਸੇ ਅਖਬਾਰਾਂ ਵਿੱਚ ਵੱਸ ਅੱਵਾਦ ਦੀਆਂ ਖਬਰਾਂ ਨਾਲ ਲੋਕ ਸਹਿਮੇ ਹੋਏ ਸਨ।
“ਆਹ ਲੈ ਬਾਬਾ ” ਮੈਂ ਚਾਹ ਲੈ ਕੇ ਆਇਆ, ਤੇਰੇ ਲਈ,
“ਬਾਬਾ ਕੁਝ ਨਾ ਬੋਲਿਆ”
ਮੈਂ ਰੋਜ ਉਸ ਸਖਸ਼ ਲਈ ਇਕ ਕੱਪ ਕਦੇ ਕਦਾਈ ਚਾਹ ਲੈ ਜਾਦਾ, ਆਲੇ ਦੁਆਲੇ ਜੰਗਲ ਉਹ ਕਦੇ ਕਿਤੇ ਪਿਆ ਹੁੰਦਾ ਕਦੇ ਕਿੱਧਰੇ ਬੈਠਾ ਹੁੰਦਾ, ਲੋਕ ਉਸ ਨੂੰ ਕਈ ਮਸਤ ਆਖਦੇ ਕਈ ਸੰਤ ਕਹਿੰਦੇ !
ਇੰਜ ਜਾਪਦਾ ਜਿਵੇ, ਉਸ ਲਈ ਆਪਣਾ ਹੀ ਸੰਸਾਰ ਸਭ ਕੁਝ ਹੋਵੇ, ਕੋਈ ਰੋਟੀ ਦੇ ਗਿਆ ਤਾਂ ਠੀਕ ਨਹੀਂ ਤਾਂ ਘੁੰਮ ਕੇ ਖਾ ਲੈਂਦਾ, ਅਗਰ ਕੋਈ ਦੇ ਦੇਵੇਂ ਤਾਂ ਠੀਕ ਨਹੀਂ ਉਸ ਨੂੰ ਕੋਈ ਫਰਕ ਨਾ ਪੈਂਦਾ, ਇੰਜ ਜਾਪਦਾ ਉਸ ਲਈ ਧਰਤੀ ਅੰਬਰ ਇੱਕ ਹੋਣ,
ਇਕ ਵਾਰ ਦੀ ਗੱਲ ਹੈ ਸੂਰਜ ਡੁੱਬਣ ਵਾਲਾ ਹੀ ਸੀ, ਮੈਂ ਚਾਹ ਲੈ ਕੇ ਚਲਾ ਗਿਆ।
ਸੰਤ ਆਖਣ ਲੱਗਾ,” ਤੂੰ ਚਾਹ ਲੈ ਕੇ ਆਇਆ ਹੈ ਰੱਖਦੇ, ਮੇਰੀ ਗੱਲ ਸੁਣ, ” ਕੱਲ੍ਹ ਅੱਤਵਾਦੀ ਆਉਣਗੇ ਤੇਰੀ ਦੁਕਾਨ ਉੱਤੇ ਜਾ ਤੂੰ ਦੁਕਾਨ ਛੱਡ ਕੇ ਕਿੱਧਰੇ ਦੂਰ ਚਲਾ ਜਾਹ !
ਕੱਲ੍ਹ ਦੇ ਦਿਨ ਲਈ, ਚਲਾ ਜਾਹ… ਦੂਰ ਚਲਾ ਜਾਹ…।
ਮੈਂ ਆ ਕੇ, ਇਹ ਗੱਲ ਨਾਲ ਦੀ ਦੁਕਾਨ ਵਾਲੇ ਨੂੰ ਦੱਸੀ, ਮੈ ਕਿਹਾ ” ਜੰਗਲ ਵਿੱਚ ਜੋ ਸਾਧ ਫਿਰਦਾ ਹੈ, ਉਹ ਮੈਨੂੰ ਇੰਜ ਕਹਿ ਰਿਹਾ, ਮੇਰੀ ਗੱਲ ਮੰਨ ਆਪਾ ਕੱਲ੍ਹ ਦੋਵੇਂ ਦੁਕਾਨ ਨਹੀਂ ਖੋਲਦੇ ਹਾਂ।”
“ਮੈ ਤਾਂ ਨਹੀਂ ਬੰਦ ਕਰਨੀ, ਦੁਕਾਨ’ ਮੈਂ ਕਿਉ ਉਸ ਪਾਗਲ ਬੰਦੇ ਦੇ ਮਗਰ ਲੱਗਾ, ਉਸ ਨੂੰ ਆਪਣੀ ਤਾਂ ਸੁਰਤ ਨਹੀਂ, ਆਉਣਗੇ ਅੱਤ !!!
ਮੈਂ ਉਸ ਦਿਨ ਦੁਕਾਨ ਨਾ ਖੋਲੀ, ਅੱਤਵਾਦੀ ਆਏ ਮੇਰੀ ਦੁਕਾਨ ‘ਚ’ ਭੰਨਤੋੜ ਕਰ ਗਏ, ਸ਼ਾਮੇ ਨੂੰ ਮੇਰੀ ਦੁਕਾਨ ਵਾਰੇ ਪੁੱਛਣ ਲੱਗੇ ਸ਼ਾਮੇ ਨੇ ਕਿਹਾ, “ਉਸ ਨੂੰ ਪਤਾ, ਇਸ ਦੁਕਾਨ ਦੇ ਮਾਲਕ ਵਾਰੇ ਉਹ ਜੋ ਪਿਆ।”
( ਉਸ ਸੰਤ ਵੱਲ ਇਸ਼ਾਰਾ ਕਰ ਦਿੱਤਾ )
ਅੱਤਵਾਦੀਆਂ ਨੇ ਉਸ ਬਾਬੇ ਕੋਲੋਂ ਥੋੜਾ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ, ਜਦੋਂ ਕੁੱਝ ਬੋਲਿਆ ਨਾ, ਜਾਂਦੇ ਹੋਏ ਉਹ ਸ਼ਾਮੇ ਨੂੰ ਹੀ ਗੋਲੀਆਂ ਨਾਲ ਭੁੰਨ ਗਏ।”
ਦੂਜੇ ਦਿਨ ਆਸ-ਪਾਸ ਸ਼ਨਾਟਾ ਛਾਇਆ ਹੋਇਆ ਸੀ।
ਅਖ਼ਬਾਰ ਵਾਲਾ ਆਇਆ, ਅਖਬਾਰ ਸੁੱਟ ਕੇ ਚਲਾ ਗਿਆ।
ਜਦੋਂ ਮੈ ਅਖ਼ਬਾਰ ਚੁੱਕ ਕੇ ਪੜ੍ਹੀ ਤਾਂ ਮੈਂ ਮੁਹਰਲੇ ਪੰਨੇ ਉੱਤੇ ਲੱਗੀ ਖਬਰ ਪੜ੍ਹੀ।”
ਭਿਆਨਕ ਸੜਕ ਹਾਦਸੇ ਵਿੱਚ ਅੱਤਵਾਦੀਆਂ ਦੀ ਹੋਈ ਮੌਤ, ਜਿਹਨਾਂ ਨੇ ਪ੍ਰਸਿੱਧ ਸ਼ਾਮੇ ਦੁਕਾਨਦਾਰ ਨੂੰ ਚਾੜਿਆ ਸੀ ਮੋਤ ਦੇ ਘਾਟ !!!
————-
ਸੰਦੀਪ ਕੁਮਾਰ ਨਰ ਬਲਾਚੌਰ
ਮੋਬਾਈਲ : 9041543692
ਈ -ਮੇਲ sandeepnar22@yahoo.com
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
sandeep kumar narUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
*ਮਿੰਨੀ ਕਹਾਣੀ* *ਨੂੰਹ ਨਾਲ ਸੌਦਾ* ਅੱਜ ਫਿਰ ਲਾਡੋ ਦੀ ਸਹੁਰੇ ਪਰਿਵਾਰ ਵਲੋਂ ਕੁੱਟ ਮਾਰ ਕੀਤੀ ਗਈ। ਪਹਿਲਾ ਵੀ ਕਈ ਵਾਰ ਲਾਡੋ ਨੂੰ ਕੁੱਟਿਆ ਜਾਂਦਾ ਸੀ ! ਲਾਡੋ ਚੁੱਪ ਚਾਪ ਆਪਣੇ ਸਰੀਰ ਤੇ ਜ਼ਖਮ ਸਹਿੰਦੀ ! ਪੇਕੇ ਘਰ ਵਿੱਚ ਬਜ਼ੁਰਗ ਬਾਪ ਸੀ ਤੇ ਮਾਂ ਦਾ ਸਿਰ ਤੇ ਨਹੀਂ ਸੀ। ਲਾਡੋ ਆਪਣਾ Continue Reading »
ਕੌੜਾ ਸੱਚ ਸੱਤਰਾਂ ਨੂੰ ਢੁੱਕਿਆ ਬਾਬਾ ਬੰਤਾ ਆਪਣੀ ਜ਼ਿੰਦਗੀ ਦੇ ਅਖੀਰਲੇ ਸਫਿਆਂ ਤੇ ਪਹੁੰਚਿਆ ,ਬੜਾ ਹੀ ਉਦਾਸ ਚਿੱਤ ਕੁਝ ਗਲਿਓਂ ਅੱਗੇ ਨਾ ਲੰਘੇ । ਉਸਦੀ ਬੇਚੈਨੀ ਦੇਖਦੇ ਹੋਏ ਪੋਤੇ ਨੇ ਆਪਣੇ ਕੰਨਾ ਵਿਚੋਂ headphone ਉਤਾਰੇ ਤੇ ਬਾਬੇ ਨੂੰ ਮਜਾਕੀਏ ਲਹਿਜੇ ਵਿੱਚ ਸੁਆਲ ਕਰ ਦਿੱਤਾ । grandpa ਕੀ ਹੋ ਗਿਆ ? Continue Reading »
((( ਮੈਨੂੰ ਪੜ੍ਹ ਲੈਣਦੋ ਮੇਰਾ ਵਿਆਹ ਨਾ ਕਰੋ ))) ਇਕ ਬੇਟੀ ਦੇ ਆਪਣੇ ਪਿਓ ਨੂੰ ਕਹੇ ਬੋਲ। ਪਿਤਾ ਜੀ ਮੈਂ ਹਾਲੇ ਵਿਆਹ ਨਹੀਂ ਕਰਵਾਉਣਾ, ਮੈਨੂੰ ਪੜ੍ਹ ਲੈਣਦੋ। ਮੇਰੀ ਹਜੇ 13-14 ਸਾਲ ਦੀ ਤਾਂ ਉਮਰ ਹੈ। ਮੈਂ ਪੜ੍ਹ ਲਿਖ ਕੇ ਵੱਡੀ ਅਫਸਰ ਬਣਨਾ ਹੈ। ਪਿਤਾ ਜੀ ਮੈਂ ਵੀ ਆਪਣੇ ਪੈਰਾਂ ਤੇ Continue Reading »
ਆਪਣੇ ਇੱਕ ਖਾਸ ਮਿੱਤਰ ਦਾ ਇੰਤਜਾਰ ਕਰਦੇ ਅਚਾਨਕ ਧਿਆਨ ਸੜਕ ਤੇ ਆਉਦੇ ਦੋ ਭਰਾਵਾ ਤੇ ਗਿਆ ਬੜਾ ਗਹਿਰਾ ਪਿਆਰ ਲੱਗਿਆ। ਜਦੋ ਕਰੀਬ ਦੀ ਲੰਘਣ ਲੱਗੇ ਤਾ ਹਾਕ ਮਾਰ ਕੇ ਬੁਲਾ ਲਿਆ…। ਕਾਕਾ ਜੀ ਭਰਾ ਇਹ ਸੋਡਾ”.? ਅੱਗੋ ਛੋਟੇ ਨਾਲੋ ਪਹਿਲਾ ਹੀ ਵੱਡਾ ਬੋਲਿਆ ਹਾਜੀ ਅੰਕਲ ਜੀ ਮੇਰਾ ਛੋਟਾ ਭਰਾ ਕਿਉ Continue Reading »
ਅੰਬੋ ਕਿੱਧਰ ਗਈ…………… ਉਸੇ ਰੂਟ ਤੇ ਦੌੜਦੀ ਇੱਕ ਰੇਲ ਗੱਡੀ ਦੇ ਇੱਕ ਡੱਬੇ ਦਾ ਦ੍ਰਿਸ਼ ਹੈ ਜਿੱਥੇ ਸਵਾਰੀਆਂ ਬੈਠੀਆਂ-ਬਿਠਾਈਆਂ ਦੂਰ ਪਰਲੇ ਸਿਰੇ ਤੇ ਖੜ੍ਹੀ ਮੰਜ਼ਿਲ ਨੂੰ ਜਾ ਮਿਲਦੀਆਂ ਹਨ ।ਇੱਕ ਚੁੱਪ ਦੇ ਲਿਬਾਸ ਪਾਰ ਇੱਕ ਅਣਦਿਸਦੇ ਸ਼ੋਰ ਦਾ ਇੱਕ ਖਿਲਾਰਾ ਮਹਿਸੂਸ ਹੁੰਦਾ ਹੈ ਜਿਵੇਂ ਲੱਕੜ ਦੇ ਕੁੱਝ ਬੁੱਤ ਹੋਣ, ਜਿਉਂਦੇ-ਜਾਗਦੇ,ਸਾਹ Continue Reading »
ਬਹੁਤ ਕੁਝ ਪੜ੍ਹਿਆ ਸੀ ਕਿ 1978 ਚ ਇੰਝ ਹੁੰਦਾ ਸੀ ਇੰਝ ਹੁੰਦਾ ਸੀ ਪਰ ਅੱਜ ਓਹੀ ਸਮਾਂ ਦੁਬਾਰਾ ਅੱਖਾਂ ਅੱਗੇ ਵੇਖ ਰਹੇ ਹਾਂ….ਤੇ ਜਿਸ ਤਰਾਂ ਨਾਲ ਉਦੋਂ ਸਿੱਖ ਨੌਜਵਾਨਾਂ ਨੂੰ ਸਰਕਾਰਾਂ ਤੰਗ ਕਰਦੀਆਂ ਸੀ…ਉਹਨਾਂ ਦੇ ਸ਼ਿਕਾਰ ਖੇਡਦੀਆਂ ਸੀ…ਓਹੀ ਕੁਛ ਅੱਜ ਹੋ ਰਿਹਾ ਹੈ… ਨਾ ਉਦੋਂ ਏਨਾ ਦੇ ਹੱਕ ਚ ਮੀਡੀਆ Continue Reading »
ਓਦਣ ਸ਼ਨਿਚਰਵਾਰ ਸੀ, ਸ਼ਾਇਦ! ਹਾਂ, ਸ਼ਨਿਚਰਵਾਰ ਹੋਵੇਗਾ। ਛੁੱਟੀ ਸੀ ਨਾ। ਨਹੀਂ ਸੱਚ; ਦਿੱਤੀ ਗਈ ਸੀ। ਨਹੀਂ ਤਾਂ ਇਹ ਘਟਨਾ ਕਿਉਂ ਵਾਪਰਦੀ। ਮੈਨੂੰ ਤਾਂ ਚਿੱਤ ਚੇਤਾ ਵੀ ਨਹੀਂ ਸੀ ਕਿ ਇਉਂ ਹੋ ਜਾਵੇਗਾ। ਮੈਂ ਡਰਿਆ ਨਹੀਂ, ਬੌਂਦਲ ਜ਼ਰੂਰ ਗਿਆ ਸਾਂ। ਤੇ ਬੌਂਦਲੇ ਹੋਏ ਬੰਦੇ ਨੂੰ ਤਿਥ-ਵਾਰ ਦਾ ਚੇਤਾ ਕਿੱਥੇ ਰਹਿੰਦੈ। ਹਾਲਾਤ Continue Reading »
ਅੱਜ ਘਰੇ ਬੈਠੇ ਦੇ ਇਕ ਗੱਲ ਦਿਮਾਗ ਵਿੱਚ ਅੜ ਗਈ ।ਮੈ ਆਪਣੇ ਆਪ ਨੂੰ ਹੀ ਸਵਾਲ ਕਰਨ ਲੱਗਾਂ?ਯਾਰ ਸਰਬੀ ਲਈ ਤੇਰੇ ਅੰਦਰ ਫਿਲਿੰਗ ਕਿਉ ਨਹੀਂ ਉਠਦੀ? ਸਰਬੀ ਮੇਰੀ ਧਰਮਪਤਨੀ ਸੀ । ਜੋ ਕਦੇ ਪ੍ਰੀਤ ਨੂੰ ਪਾਉਣ ਦੀ ਫਿਲਿੰਗ ਹੁੰਦੀ ਸੀ । ਕੀ ਉਹ ਤੇਰਾ ਸੱਚਾ ਪਿਆਰ ਸੀ। ਜੇ ਉਹ ਤੇਰਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)