More Punjabi Kahaniya  Posts
ਪ੍ਰਮੇਸ਼ਵਰ ਦੀ ਤਾਕਤ


ਕਨੇਡਾ ਵਿੱਚ ਆਪਣੀ ਪੜ੍ਹਾਈ ਦੇ ਨਾਲ-ਨਾਲ ਬ੍ਰਾਮਪਟਨ ਸ਼ਹਿਰ ਵਿਚ ਦੋਸਤਾਂ ਨਾਲ ਰਹਿ ਰਿਹਾ ਸੀ | ਤਕਰੀਬਨ ਮਹੀਨੇ ਕੁ ਤੱਕ ਮੈਂ ਇਸ ਸ਼ਹਿਰ ਵਿੱਚ ਕੰਮ ਲੱਭ ਲਿਆ | ਮੈਨੂੰ ਜੋ ਕੰਮ ਮਿਲਿਆ ਉਹ ਇਕ ਤਰਾਂ ਮਾਮੂਲੀ ਜਿਹਾ ਲੇਬਰ ਦਾ ਕੰਮ ਸੀ | ਉਹ ਇਕ ਐਮਾਜ਼ਾਨ ਦਾ ਗੋਦਾਮ ਜੋ ਕਿ ਘਰ ਤੋਂ ਤਕਰੀਬਨ ਵੀਹ ਕੁ ਮਿੰਟ ਦੀ ਦੂਰੀ ਤੇ ਸੀ | ਮੈਂ ਰੋਜ ਸਵੇਰਿਓਂ ਤਿਨ ਕੁ ਵਜੇ ਘਰ ਤੋਂ ਨਿਕਲਦਾ ਤੇ ਚਾਰ ਵਜੇ ਆਪਣਾ ਕੰਮ ਸ਼ੁਰੂ ਕਰ ਲੈਂਦਾ ਤੇ ਦੋ ਵਜੇ ਘਰ ਨੂੰ ਵਾਪਸੀ ਪਰਤ ਲੈਂਦਾ | ਉਸ ਵੇਅਰਹਾਉਸ ਵਿਚ ਮਜੂਦ ਅੱਧਖੜ ਉਮਰ ਦੇ ਭੋਲੇ-ਭਾਲੇ, ਡਰੇ-ਡਰੇ ਤੇ ਨਵੇਂ ਨਵੇਂ ਵਿਦਿਆਰਥੀ ਕੰਮ ਕਰਦੇ ਨੇ | ਜਿੰਨਾ ਕੁ ਕੰਮ ਤੋਂ ਆ ਕੇ ਸੌਂ ਲੈਂਦੇ ਸੀ, ਸਾਡੇ ਥੱਕੇ ਅੰਗਾਂ ਨੂੰ ਤਾਂ ਵੀ ਪੂਰਾ ਆਰਾਮ ਵੀ ਨਹੀਂ ਸੀ ਮਿਲਦਾ ਹੁੰਦਾ | ਮੂੰਹ-ਹਨੇਰੇ ਗੂੜ੍ਹੀ ਨੀਂਦ ਤੇ ਵੇਅਰਹਾਊਸ ਦੀ ਪੱਕੀ ਇਮਾਰਤ ਵਲ ਤੁਰ ਪੈਂਦੇ, ਜੋ ਨਿਰਮੋਹੀ ਅਤੇ ਬੇਫ਼ਿਕਰੀ ਕਿਰਤੀਆਂ ਦੀ ਉਡੀਕ ਕਰ ਰਹੀ ਹੁੰਦੀ |

ਅੱਜ ਸਵੇਰ ਵੇਲੇ ਮੈਂ ਫੈਕਟਰੀ ਦੇ ਅੰਦਰ ‘E’ ਲਾਈਨ ਤੇ ਖੜ ਗਿਆ ਜਿੱਥੇ ਮੇਰੀ ਕੰਮ ਦੀ ਸ਼ੁਰੂਆਤ ਹੋਣੀ ਸੀ | ਪਹਿਲਾਂ ਉਸ ਮਸ਼ੀਨ ਅੱਗੇ ਮੈਂ ਨਤਮਸਤਕ ਹੋਇਆ ਤੇ ਕਿਹਾ,” ਹੇ ਪਰਮਾਤਮਾ ਮਿਹਰ ਕਰੀਂ” ਇਹਨਾਂ ਕਹਿ ਆਪਣੇ ਕੰਮ ਵਿੱਚ ਰੁੱਝ ਗਿਆ | ਕੰਮ ਸ਼ੁਰੂ ਹੋਏ ਨੇ ਨੂੰ ਅਜੇ 15 ਮਿੰਟ ਹੀ ਹੋਏ ਸੀ ਕਿ ਜੋ ਮੇਨ ਲਾਈਨ (ਕੰਨਵੇਰ) ਸੀ, ਉਹ ਚੱਲਦੀ-ਚੱਲਦੀ ਇੱਕੋ ਦਮ ਰੁੱਕ ਗਈ | ਮੈਨੂੰ ਲਗਿਆ ਸ਼ਾਇਦ ਕੋਈ ਡੱਬਾ ਵਿੱਚ ਚਲਦੀ ਮਸ਼ੀਨ ਦੇ ਅੜ੍ਹ ਗਿਆ ਹੋਵੇਗਾ ਤਾਂ ਰੁੱਕ ਗਈ | ਇਹ ਆਮ ਗੱਲ ਸੀ ਕਿਉਂਕਿ ਐਮਾਜ਼ਾਨ ਦਾ ਆਡਰ ਬਹੁਤ ਜਿਆਦਾ ਹੁੰਦਾ ਹੈ | ਮੈਂ ਆਪਣੀ ‘E’ ਲਾਈਨ ਨੂੰ ਛੱਡ ‘F’ ਲਾਈਨ ਉੱਤੇ ਡੱਬਿਆਂ ਦੀ ਭੀੜ ਨੂੰ ਸਹੀ ਤਰਾਂ ਰੱਖ ਕੇ ਠੀਕ ਕਰ ਲਾਈਨ ਨੂੰ ਚਲਾ ਦਿੱਤਾ | ਅਜੇ ਪੰਝੀ ਮਿੰਟ ਹੀ ਲੰਘੇ ਕਿ ‘E’ ਲਾਈਨ ਵਾਲੀ ਮਸ਼ੀਨ ਵੀ ਚੱਲਦੀ-ਚੱਲਦੀ ਰੁੱਕ ਗਈ ਜਿਸ ਨੂੰ ਵੇਖ ਪਹਿਲਾਂ ਮੇਰਾ ਮੰਨ ਉਦਾਸ ਹੋਇਆ ਤੇ ਥਾਂ-ਥਾਂ ਲੱਗੇ ਬਟਨ ਦਬਾਉਣ ਲੱਗ ਪਿਆ |...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)