ਉਸ ਦਿਨ ਵੀ ਸਵਖਤੇ ਉਠਦਿਆਂ ਹੀ ਦੋਹਾਂ ਵਿਚ ਜੰਮ ਕੇ ਲੜਾਈ ਹੋਈ..
ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿੱਕਲ ਗਿਆ..ਫੇਰ ਨਾਲਦੀ ਨੂੰ ਬੁਰਾ ਭਲਾ ਆਖਦਾ ਹੋਇਆ ਨੁੱਕਰ ਤੇ ਬਣੇ ਚਾਹ ਵਾਲੇ ਖੋਖੇ ਤੇ ਆਣ ਬੈਠਾ..!
ਓਥੋਂ ਤਾਜੀ ਬਣਾਈ ਚਾਹ ਦੇ ਕੱਪ ਦਾ ਘੁੱਟ ਭਰਦੇ ਹੋਏ ਨੇ ਕੋਲ ਪਿਆ ਅਖਬਾਰ ਚੁੱਕ ਲਿਆ ਤੇ ਫੇਰ ਪਏ ਕਲੇਸ਼ ਬਾਰੇ ਸੋਚ ਬਿਨਾ ਕੋਈ ਖਬਰ ਪੜੇ ਹੀ ਪਰਾਂ ਵਗਾਹ ਮਾਰਿਆ..
“ਏਨੀ ਠੰਡ ਵਿਚ ਵੀ ਬਾਹਰ ਚਾਹ ਪੀ ਰਿਹਾ ਏਂ ਪੁੱਤ”..ਕਿਧਰੋਂ ਅਵਾਜ ਆਈ
ਧੋਣ ਘੁਮਾਂ ਕੇ ਦੇਖਿਆ..ਪਿਛਲੇ ਬੇਂਚ ਤੇ ਬੈਠੇ ਚਿੱਟੀ ਦਾਹੜੀ ਵਾਲੇ ਬਾਬਾ ਜੀ ਉਸ ਨੂੰ ਮੁਖਾਤਿਬ ਸਨ!
“ਤੁਸੀਂ ਵੀ ਤੇ ਪੀ ਹੀ ਰਹੇ ਓ..ਇਸ ਵਿਚ ਕਿਹੜੀ ਅਜੀਬ ਗੱਲ ਏ”?
“ਜੁਆਨਾਂ ਮੈਂ ਰਿਹਾ ਕੱਲਾ ਕਾਰਾ..ਨਾ ਕੋਈ ਅੱਗੇ ਤੇ ਨਾ ਕੋਈ ਪਿੱਛੇ..ਪਰ ਤੂੰ ਤੇ ਵਿਆਹਿਆ ਵਰਿਆ ਪਰਿਵਾਰ ਵਾਲਾ ਲੱਗਦਾ ਏਂ “?
“ਕੀ ਦੱਸਾਂ ਬਾਬਿਓ..ਘਰਦੀ ਜੀਣ ਨੀ ਦਿੰਦੀ..ਹਰ ਵੇਲੇ ਨਿੱਕੀ-ਨਿੱਕੀ ਗੱਲ ਤੇ ਕਲਾ ਕਲੇਸ਼..ਚੋਵੀ ਘੰਟੇ ਦੀ ਕਿਚ-ਕਿਚ..ਬਾਹਰ ਨਾ ਪੀਵਾਂ ਤਾਂ ਹੋਰ ਕੀ ਕਰਾਂ..ਤੁਸੀਂ ਆਪ ਹੀ ਦੱਸੋ”?
ਇਸ ਵਾਰ ਬਜ਼ੁਰਗ ਥੋੜਾ ਸੰਜੀਦਾ ਜਿਹੇ ਹੋ ਗਏ..ਫੇਰ ਆਖਣ ਲੱਗੇ “ਜਿਉਣ ਨਹੀਂ ਦਿੰਦੀ?..ਕਮਲਿਆਂ ਜਿੰਦਗੀ ਹੁੰਦੀ ਹੀ ਨਾਲਦੀ ਨਾਲ ਏ..ਦੁੱਖ-ਸੁਖ ਵੇਲੇ ਹੋਰ ਕੋਈ ਭਾਵੇਂ ਲਾਗੇ ਲੱਗੇ ਜਾਂ ਨਾ..ਇਹ ਹਮੇਸ਼ਾ ਸਿਰਹਾਣੇ ਆਣ ਖਲੋਇਆ ਕਰਦੀ ਏ”
ਏਧਰ ਵੇਖ ਮੇਰੇ ਵੱਲ..ਪੂਰੇ ਅੱਠ ਵਰੇ ਹੋ ਗਏ ਨੇ ਗਈ ਨੂੰ..ਜਦੋਂ ਕੋਲ ਸੀ..ਕਦੇ ਕਦਰ ਨੀ ਪਾਈ..ਹੁਣ ਚਲੀ ਗਈ ਏ ਤਾਂ ਕਰਮਾ ਵਾਲੀ ਦਾ ਚੇਤਾ ਆਉਣੋਂ ਈ ਨੀ ਹੱਟਦਾ..ਖਾਲੀ ਘਰ ਖਾਣ ਨੂੰ ਪੈਂਦਾ..ਧੀਆਂ ਪੁੱਤ ਸਾਕ ਸਬੰਦੀ ਸਭ ਆਪੋ ਆਪਣੀ ਜਿੰਦਗੀ ਵਿਚ ਮਸਤ ਹੋ ਗਏ..
ਕਿਸੇ ਕੋਲ ਦੋ ਘੜੀਆਂ ਕੋਲ ਬੈਠ ਗੱਲ ਕਰਨ ਦਾ ਵੀ ਟਾਈਮ ਹੈਨੀ..ਆਪਣਾ ਘਰ ਏ..ਪੈਸੇ ਧੇਲੇ ਦੀ ਵੀ ਕੋਈ ਕਮੀਂ ਨਹੀਂ..ਪਰ ਫੇਰ ਵੀ ਸਾਰੀ ਦਿਹਾੜੀ ਮਨ ਟਿਕਦਾ ਹੀ ਨਹੀਂ..ਉਸਦੇ ਜਾਣ ਮਗਰੋਂ ਹੀ ਇਹ ਇਹਸਾਸ ਹੋਇਆ ਕੇ ਧੜਕਣ ਸੀ ਉਹ ਮੇਰੀ ਵੀ ਤੇ ਮੇਰੇ ਰੈਣ ਬਸੇਰੇ ਦੀ ਵੀ..ਉਸਦੇ ਜਾਣਂ ਮਗਰੋਂ ਆਲ੍ਹਣੇ ਤੱਕ ਵੀ ਸੁੰਨੇ ਹੋ ਗਏ ਨੇ ਮੇਰੇ ਵੇਹੜੇ ਦੇ ਰੁੱਖਾਂ ਦੇ..ਸਾਰਾ ਕੁਝ ਬੱਸ ਇੱਕੋ ਝਟਕੇ ਵਿਚ ਬੇਜਾਨ ਜਿਹਾ ਕਰ ਗਈ ਕਰਮਾ ਵਾਲੀ..!
ਬਜ਼ੁਰਗ ਦੇ ਦਿਲ ਦੀ ਬਿਰਹੋ ਦੇ ਸੁਲਤਾਨ ਵਾਲੀ ਵੇਦਨਾ ਸਮੁੰਦਰ ਬਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Anu dhillon
👍🏻👍🏻nyc story nd goof msg