More Punjabi Kahaniya  Posts
ਪਟਿਆਲਾ ਤੋ ਪਠਾਨਕੋਟ


ਮੈ ਪਟਿਆਲੇ ਤੋ ਪਠਾਨਕੋਟ ਜਾਣ ਲਈ ਸਵੇਰੇ 5 ਵਜੇ ਤਿਆਰ ਹੋ ਗਿਆ। ਮੈ ਪਠਾਨਕੋਟ ਆਪਣੀ ਨੋਕਰੀ ਦੀ ਇੱਕ ਇਟਰਵਿਉ ਲਈ ਜਾਣਾ ਸੀ। ਇਸ ਕਰਕੇ ਮੈ ਸਵੇਰੇ ਜਲਦੀ ਉਠ ਕੇ ਗੁਰੂਦੁਆਰਾ ਸਾਹਿਬ ਮੱਥਾ ਟੇਕ ਕੇ ਘਰੋ 7 ਵਜੇ ਪਟਿਆਲੇ ਬੱਸ ਅੱਡੇ ਤੇ ਪਹੁੰਚ ਗਿਆ।ਵੀਹ ਮਿੰਟ ਦੀ ਉਡੀਕ ਕਰਨ ਪਿਛੋ ਪੀ ਟੀ ਸੀ ਦੀ ਬੱਸ ਆਈ ਤੇ ਮੈ ਸੱਜੇ ਪਾਸੇ ਦੋ ਸੀਟਾ ਵਾਲੀ ਇੱਕ ਸੀਟ ਤੇ ਬੈਠ ਗਿਆ।ਦੋ ਮਿੰਟ ਵਿਚ ਬੱਸ ਤਕਰੀਬਨ ਭਰ ਗਈ ਤੇ ਮੇਰੇ ਨਾਲ ਵਾਲੀ ਸੀਟ ਅਜੇ ਵੀ ਖਾਲੀ ਸੀ। ਬੱਸ ਆਪਣੇ ਨਿਸਚਿਤ ਸਮੇ ਤੇ ਅੱਡੇ ਤੋ ਤੁਰ ਪਈ।ਅੱਗੇ ਦੁਖਨਿਵਾਰਨ ਸਾਹਿਬ ਤੋ ਇੱਕ ਬਜੁਰਗ ਮਾਤਾ ਬੱਸ ਵਿੱਚ ਚੜੀ ਤੇ ਉਸਨੇ ਆਪਣਾ ਝੋਲਾ ਉਪਰ ਰੱਖਿਆ ਤੇ ਮੇਰੇ ਨਾਲ ਸੀਟ ਤੇ ਬੈਠ ਗਈ।ਜਿਸਦੀ ਉਮਰ ਸੱਠ ਸਾਲ ਤੋ ਉਪਰ ਹੀ ਲੱਗਦੀ ਸੀ।ਉਥੋ ਬੱਸ ਚੱਲੀ ਤੇ ਕਡੰਕਟਰ ਟਿਕਟਾ ਕੱਟਦਾ ਅੱਗੇ ਤੋ ਪਿਛੇ ਵੱਲ ਆ ਰਿਹਾ ਸੀ।ਮੈ ਆਪਣੀ ਪਠਾਨਕੋਟ ਦੀ ਟਿਕਟ ਕਟਾਈ ਤੇ ਨਾਲ ਵਾਲੇ ਬਜੁਰਗ ਮਾਤਾ ਆਪਣੇ ਕੁੜਤੇ ਦੀ ਜੇਬ ਵਿੱਚੋ ਪੈਸੇ ਕੱਢਦੇ ਬੋਲੇ ਵੇ ਭਾਈ ਮੈਨੂੰ ਵੀ ਇੱਕ ਟਿੱਕਟ ਜਲੰਧਰ ਦੀ ਦਈ  ਪੁੱਤ ।ਬਜੁਰਗ ਮਾਤਾ ਨੇ ਆਪਣੀ ਜੇਬ ਵਿੱਚੋ ਕਿਰਾਏ ਲਈ  ਕੁੱਝ ਨੋਟ ਦਸ ਦੇ ਕੁੱਝ ਵੀਹ ਦੇ ਤੇ ਕੁੱਝ ਭਾਨ ਕੱਢੀ। ਕਡੰਕਟਰ ਪੈਸੇ ਗਿਣਦਾ ਬੋਲ ਰਿਹਾ ਸੀ ਮਾਤਾ ਐਨੀ ਭਾਨ ਕਿਥੋ ਕੱਠੀ ਕਰਕੇ ਲਿਆਈ ਏ ਮੈ ਕਡੰਕਟਰ ਵੱਲ ਹੀ ਦੇਖ ਰਿਹਾ ਸੀ।ਉਸਨੇ ਬਜੁਰਗ ਮਾਤਾ ਨੂੰ ਟਿਕਟ ਦਿੱਤੀ ਤੇ ਅੱਗੇ ਲੰਘ ਗਿਆ।ਟਿਕਟ ਤੋ ਪਹਿਲਾ  ਮੈ ਸੋਚ ਰਿਹਾ ਸੀ ਕਿ ਬਜੁਰਗ ਮਾਤਾ ਨੇ ਸਾਇਦ ਕਿਤੇ ਰਸਤੇ ਵਿੱਚ ਹੀ ਉਤਰਨਾ ਹੋਣਾ ਪਰ  ਟਿਕਟ ਤੋ ਬਾਅਦ ਪਤਾ ਲੱਗਾ ਉਸ ਬਜੁਰਗ ਨੇ ਜਲੰਧਰ ਜਾਣਾ ਹੈ।ਉਸ ਬਜੁਰਗ ਮਾਤਾ ਦੀ ਕਿਰਾਏ ਵਾਲੀ  ਦਿੱਤੀ ਭਾਨ ਨੇ ਤੇ ਬਜੁਰਗ ਮਾਤਾ ਦੇ ਕੱਲੇਪਣ ਨੇ ਅਤੇ ਉਤੇ ਐਨੀ ਦੂਰ ਜਾਣ ਦੀਆ ਗੱਲਾ ਨੇ ਮੈਨੂੰ ਸੋਚਾ ਵਿੱਚ ਪਾ ਦਿੱਤਾ। ਤੇ ਸੋਚਿਆ ਚੱਲ ਗਲਾ ਵਿਚ ਮਾਤਾ ਦਾ ਹਾਲ ਚਾਲ ਪੁੱਛਦੇ ਆ ਤੇ ਨਾਲੇ ਪਤਾ ਲੱਗਜੂ ਐਨੇ ਬੁਢਾਪੇ ਵਿੱਚ ਕੱਲੇ ਮਾਤਾ ਜੀ ਐਨੀ ਦੂਰ ਕੀ ਕਰਨ ਚੱਲੇ ਨੇ।

ਮੈ‌ : ਮਾਤਾ ਜੀ ਸੱਤ ਸ੍ਰੀ ਅਕਾਲ ਜੀ  ।
ਬਜੁਰਗ ਮਾਤਾ ਜੀ : ਸੱਤ ਸ੍ਰੀ ਅਕਾਲ ਬੇਟਾ ।

ਮੈ : ਮਾਤਾ ਜੀ ਤੁਸੀ ਜਲੰਧਰ ਕੀ ਕਿਵੇ ਜਾ ਰਹੇ ਹੋ ?

ਬਜੁਰਗ ਮਾਤਾ ਜੀ : ਜਲੰਧਰ ਮੇਰੀ ਕੁੜੀ ਵਿਆਹੀ ਹੋਈ ਹੈ ।ਉਦੇ ਕੋਲ ਚੱਲੀ ਹਾ ਪੱਤ ।

ਮੈ : ਐਨੀ ਦੂਰ ਕੱਲੇ ਜਾ ਰਹੇ ਹੋ ਬਾਪੂ ਜੀ ਹੋਰਾ ਨੂੰ  ਜਾ ਆਪਣੇ ਬੇਟੇ ਨੂੰ ਨਾਲ ਲੈ ਆਉਦੇ।

ਬਜੁਰਗ ਮਾਤਾ ਜੀ : ਪੁੱਤ ਘਰਵਾਲਾ ਤੇ ਮੇਰਾ ਤਿੰਨ ਸਾਲ ਪਹਿਲਾ ਪੂਰਾ ਹੋਗਿਆ ਸੀ।

ਮੈ : ਔਹੋ  ਮਾਤਾ ਜੀ ਕੀ ਹੋਇਆ ਸੀ ਉਹਨਾ ਨੂੰ ?

ਬਜੁਰਗ ਮਾਤਾ ਜੀ: ਪੁੱਤ ਸੂਗਰ ਹੋ ਗਈ ਸੀ ਦਵਾਈ ਬੂਟੀ ਨਾਲ ਇਲਾਜ ਨਹੀ ਹੋਇਆ ਤੇ ਕੁੱਝ ਮੈ ਕੱਲੀ ਸੀ ਕਿਧਰ ਕਿਧਰ ਲੈ ਕੇ ਜਾਦੀ ਇਸ ਉਮਰ ਵਿੱਚ ਹੁਣ ।

ਮੈ : ਕਿਉ ਮਾਤਾ ਜੀ ਤੁਹਾਡਾ ਕੋਈ ਮੁੰਡਾ ਨਹੀ ਹੈ?

ਬਜੁਰਗ ਮਾਤਾ ਜੀ  : ਹਾ ਹੈ ਤਾ ਸਹੀ  ਉਹ ਵਿਆਹ ਤੋ ਮਗਰੋ  ਸਾਡੇ ਤੋ ਅਲੱਗ ਹੋ ਗਏ ਸਨ। ਮੁੰਡਾ ਮੇਰਾ ਸਰਕਾਰੀ ਨੋਕਰੀ ਕਰਦਾ ਹੈ ਉਸਦਾ ਵਿਆਹ ਚੰਗੇ ਘਰ ਹੋਇਆ ਸੀ ।ਉਸਦੀ ਘਰਵਾਲੀ ਵੀ ਪੜੀ ਲਿਖੀ ਹੈ। ਬਸ ਕੋਈ ਘਰੇਲੂ ਮਸਲੇ ਨੂੰ ਲੈਕੇ ਘਰ ਲੜਾਈ ਹੋ ਗਈ ਸੀ ਤੇ ਉਹਦੀ ਘਰਵਾਲੀ ਮੁੰਡੇ ਨੂੰ ਆਖਣ ਲੱਗੀ ਜਾ ਤਾ ਤੂੰ ਮੇਰੇ ਨਾਲ ਰਹਿ ਜੇ ਤੂੰ ਆਪਣੇ ਮਾ ਪਿਉ ਨਾਲ ਰਹਿਣਾ ਹੈ ਤਾ ਮੈਨੂੰ ਤਲਾਕ ਚਾਹੀਦਾ ਤੇ ਮੁੰਡਾ ਵੀ ਸਾਨੂੰ ਮਾੜਾ ਚੰਗਾ ਬੋਲਕੇ ਆਪਣੀ ਘਰਵਾਲੀ ਨੂੰ ਲੈਕੇ ਵੱਖ ਹੋ ਗਿਆ।ਮਗਰੋ ਮੈਨੂੰ ਛੱਡਕੇ ਮੇਰਾ ਘਰਵਾਲਾ ਵੀ ਚੱਲਿਆ ਗਿਆ।ਤੇ ਮੇਰੇ ਮੁੰਡੇ ਨੂੰਹ ਨੇ ਘਰਵਾਲੇ ਦੇ ਭੋਗ ਤੋ ਬਾਅਦ ਮੇਰਾ ਹਾਲ ਵੀ ਨਹੀ ਪੁਛਿਆ ਤੇ ਮੈ ਉਦੋ ਦੀ ਹੀ ਆਪਣੀ ਕੁੜੀ ਕੋਲ ਜਲੰਧਰ ਰਹਿਨੀ ਹਾ।

ਮੈ: ਮੈ ਫੇਰ ਉਦਾਸ ਜਿਹਾ ਹੋ ਕੇ ਪੁਛਿਆ ਤੁਸੀ ਇਥੇ ਪਟਿਆਲੇ  ਕਿਵੇ ਆਏ ਸੀ?

ਬਜੁਰਗ ਮਾਤਾ ਜੀ : ਬੇਟਾ ਇਥੇ ਪਟਿਆਲੇ ਮੇਰਾ ਮੁੰਡਾ ਰਹਿੰਦਾ ਹੈ। ਉਹਨੇ ਪੱਥਰੀ ਦਾ ਉਪਰੇਸਨ ਕਰਵਾਇਆ ਸੀ ਤੇ ਮੈ ਉਸਦਾ ਪਤਾ ਲੈਣ ਆਈ ਸੀ। ਮੈ ਉਥੇ ਵਾਪਸ ਜਾ ਰਹੀ ਹਾ ।ਐਨੀ ਗੱਲ ਸੁਣਦੇ ਮੇਰਾ ਦਿਲ ਰੋਣ ਲੱਗ ਗਿਆ ਮੈ ਸੋਚਣ ਲੱਗਾ ਜਿਸ ਮੁੰਡੇ ਨੇ ਆਪਣੀ ਮਾ ਨੂੰ ਘਰੋ ਕੱਢ ਦਿਤਾ ਉਸਦੇ ਨਿੱਕੇ ਜਹੇ ਦੁੱਖ ਤੇ ਉਸਦੀ ਮਾ ਉਸਦਾ ਫੇਰ ਵੀ ਪਤਾ ਲੈਣ ਆਈ ਹੈ।ਮਾ ਤਾ ਮਾ ਹੁੰਦੀ ਹੈ।

“ਐਨੇ ਨੂੰ ਗੱਲਾ ਕਰਦੇ ਕਰਦੇ ਅਸੀ ਲੁਧਿਆਣੇ ਪਾਹੁੰਚ...

ਗਏ।ਉਥੇ ਬਸ ਨੇ ਦਸ ਮਿੰਟ ਰੁਕਨਾ ਸੀ ।ਬਸ ਵਿੱਚ ਇੱਕ ਪਾਣੀ ਵਾਲਾ ਚੜਿਆ ਮੈਨੂੰ ਬਹੁਤ ਪਿਆਸ ਲੱਗੀ ਹੋਈ ਸੀ।ਮੈ ਦੋ ਬੋਤਲਾ ਪਾਣੀ ਦੀਆ ਲਈਆ ਇੱਕ ਮੈ ਪੀਕੇ ਅਧੀ ਆਪਣੇ ਬੈਗ ਵਿਚ ਪਾ ਲਈ ਤੇ ਦੂਸਰੀ ਮਾਤਾ ਜੀ ਨੂੰ ਦੇ ਦਿਤੀ ਉਹਨਾ ਨੇ ਦੋ ਘੁੱਟ ਮਸਾ ਹੀ ਪਾਣੀ ਪੀਤਾ ਤੇ ਦੇਖਕੇ ਲੱਗ ਰਿਹਾ ਸੀ ਜਿਵੇ ਐਨੇ ਦੁਖਾ ਵਿੱਚ  ਉਹਨਾ ਦੇ ਗਲ‌ ਵਿਚੋ ਪਾਣੀ ਦਾ ਘੁੱਟ ਵੀ ਲੰਘਣਾ ਮੁਸਕਿਲ ਲੱਗ ਰਿਹਾ ਸੀ।ਮੈ ਮਾਤਾ ਜੀ ਨੂੰ ਪੁਛਿਆ ਭੁੱਖ ਤੇ ਨਹੀ ਲੱਗੀ ਤੁਹਾਨੂੰ ? ਮਾਤਾ ਜੀ ਨੇ ਨਾ ਵਿੱਚ ਜਵਾਬ ਦਿੰਦਿਆ ਹੋਇਆ ਕਿਹਾ ਨਹੀ ਪੁੱਤ ਬਸ ਇਥੋ ਜਲੰਧਰ ਹੁਣ ਇੱਕ ਡੇਢ ਘੰਟੇ ਦਾ ਰਾਹ ਹੈ ਫੇਰ ਅਰਾਮ ਨਾਲ ਕੁੜੀ ਕੋਲ ਜਾਕੇ ਖਾਵਾਗੀ ਕੁੱਝ ।ਇਸ ਉਮਰ ਵਿੱਚ ਸਫਰ ਕਰਨਾ ਔਖਾ ਲੱਗਦਾ ਹੈ ਮੈਨੂੰ ਤਾ ਥਕਾਵਟ ਹੋਈ ਪਈ ਹੈ ।ਵੈਸੇ ਨਾਲ  ਤੇ ਮੇਰੀ ਕੁੜੀ ਅਤੇ ਜਵਾਈ ਨੇ ਵੀ ਆਉਣਾ ਸੀ ਪਰ ਬੱਚਿਆ ਦੇ ਪੇਪਰ ਚੱਲ ਰਹੇ ਸੀ ਤੇ  ਜਵਾਈ ਨੂੰ ਵੀ ਕਿਤੇ ਬਾਹਰ ਜਾਣਾ ਪੈ ਗਿਆ ਸੀ ਆਪਣੇ  ਕੰਮ ਕਰਕੇ।ਤੇ ਉਹਨਾ ਨੂੰ ਅਜੇ ਕਾਫੀ ਦਿਨ ਲੱਗਣੇ ਸੀ ਆਉਣ ਲਈ।ਮੇਰੇ ਮਨ ਵਿੱਚ ਮੁੰਡੇ ਨੂੰ ਮਿਲਣ ਦੀ ਤੜਫ ਜਿਹੀ ਸੀ ਤੇ ਫੇਰ ਮੈ ਕੱਲੀ ਆ ਗਈ ਸੀ।
ਗੱਲਾ ਕਰਦੇ ਕਰਦੇ ਪਤਾ ਹੀ ਨਹੀ ਲੱਗਿਆ ਕਿ  ਬੱਸ ਕਦੋ ਤੁਰ ਪਈ ਸੀ।
ਮੈਨੂੰ ਸਮਝ ਨਹੀ ਆ ਰਹੀ ਸੀ ਮੈ ਮਾਤਾ ਜੀ ਨਾਲ ਹੋਰ ਕੀ ਗੱਲਾ ਕਰਾ ।
ਐਨੇ ਵਿੱਚ ਹੀ ਹੁਣ ਮਾਤਾ ਜੀ ਮੈਨੂੰ ਪੁੱਛਣ ਲੱਗੇ ਤੂੰ ਦਸ ਪੁੱਤ ਤੁੰ ਕਿਥੇ ਜਾਣਾ ਹੈ ?

ਮੈ: ਮਾਤਾ ਜੀ ਪਠਾਨਕੋਟ ਮੇਰੀ ਨੋਕਰੀ ਲਈ ਇੰਟਰਵਿਉ ਹੈ ।ਇਸ ਲਈ ਮੈ ਪਠਾਨਕੋਟ ਜਾ ਰਿਹਾ ਹਾ।

ਬਜੁਰਗ ਮਾਤਾ ਜੀ: ਰੱਬ ਤਰੱਕੀਆ ਦਵੇ ।

ਮੈ : ਧੰਨਵਾਦ ਜੀ

ਫੇਰ ਮੈ ਪੁਛਿਆ ਤੁਸੀ ਜਲੰਧਰੋ ਉਤਰਕੇ ਅੱਗੇ ਕਿਨੀ  ਕੁ ਦੂਰ  ਜਾਣਾ ਹੈ ਤੇ ਪੈਦਲ ਜਾਉਗੇ ?

ਬਜੁਰਗ ਮਾਤਾ ਜੀ: ਮੇਰੇ ਕੋਲ ਕੁੜੀ ਦਾ ਫੋਨ ਨੰਬਰ ਹੈ।ਮੈ ਕਿਸੇ ਦੇ ਫੋਨ ਤੋ ਉਤਰਕੇ ਫੋਨ ਕਰ ਲਵਾਗੀ ਤੇ ਆਕੇ ਲੈ ਜਾਣਗੇ।

ਇਹ ਗੱਲ ਸੁਣਕੇ ਮੇਰੀ ਅੱਖ ਵਿਚੋ ਪਾਣੀ ਆ ਗਿਆ ਤੇ ਮਾਤਾ ਜੀ  ਦੀਆ ਦੋ ਘੰਟੇ  ਗੱਲਾ ਸੁਣਕੇ ਮਾਤਾ  ਜੀ ਨਾਲ ਆਪਣਾ ਪਣ ਮਹਿਸੂਸ ਹੋਣ ਲੱਗਾ।ਤੇ ਹੁਣ ਨੂੰ ਮਾਤਾ ਜੀ ਵੀ ਜਲੰਧਰ ਪਹੁਚਣ ਵਾਲੇ ਸੀ।ਮੈ ਮਾਤਾ ਜੀ ਨੂੰ ਕਿਹਾ ਤੁਸੀ ਮੇਰੇ ਨੰਬਰ ਤੋ ਕੜੀ ਨੂੰ ਫੋਨ ਕਰਕੇ ਸੱਦ ਲਵੋ ਅੱਜਕੱਲ ਦੁਨੀਆ ਦਾ ਕੀ ਪਤਾ ਐਵੇ ਦੀ ਹੈ ਕੋਈ ਫੋਨ ਕਰਨ ਲਈ ਦਵੇ ਜਾ ਨਾ
ਮਾਤਾ ਜੀ ਨੇ ਮੇਰੇ ਫੋਨ ਤੋ ਆਪਣੀ ਕੁੜੀ ਨੂੰ ਫੋਨ ਲਾਇਆ ਤੇ ਕਿਹਾ ਪੁੱਤ ਮੈ ਤੇਰੀ ਮਾ ਬੋਲਦੀ ਹਾ  ਮੈ ਦਸ ਮਿੰਟ ਤੱਕ ਜਲੰਧਰ ਪਹੁੰਚ ਜਾਵਾਗੀ। ਤੇ ਪੁਲ ਚੜਨ ਤੋ ਪਹਿਲਾ ਉਤਰ ਜਾਵਾਗੀ ਤੁੰ ਲੈਣ ਆਜੀ ਤੇ ਕਾਲ ਕੱਟ ਕੇ ਫੋਨ ਮੈਨੂੰ ਫੜਾ ਦਿੱਤਾ। ਤੇ ਮਾਤਾ ਜੀ ਨੇ ਉਪਰੋ ਆਪਣਾ  ਝੋਲਾ ਲਾਇਆ ਤੇ ਚੰਗਾ ਪੁੱਤ ਕਹਿਕੇ ਬਸ ਦੀ ਟਾਕੀ ਕੋਲ ਜਾਕੇ ਖੜਗੇ।ਮਾਤਾ ਨੇ ਟਾਕੀ ਕੋਲ ਜਾਕੇ ਕਡੰਕਟਰ ਨੂੰ ਕਿਹਾ ਪੁੱਤ ਲਾਦੀ ਏਥੇ।ਮਾਤਾ ਜੀ ਬਸ ਚ ਉਤਰ ਗਏ ।ਮੈ ਜੋ ਸਵੇਰੇ ਚਾਵਾ ਨਾਲ ਪਟਿਆਲੇ ਤੋ ਤੁਰਿਆ ਸੀ ।ਜਲੰਧਰ ਤੱਕ ਦੇ ਸਫਰ ਚ ਮੇਰਾ ਹਾਸਾ ਹੀ ਮੁੱਖ ਤੋ ਲਹਿ ਗਿਆ।ਜਲੰਧਰ ਤੋ ਪਠਾਨਕੋਟ ਦਾ ਰਸਤਾ ਮੇਰੇ ਲਈ ਜਿੰਦਗੀ ਦਾ ਸਭ ਤੋ ਔਖਾ ਰਸਤਾ ਸੀ।ਜਿਸ ਵਿੱਚ ਮੈ ਉਸ ਬਜੁਰਗ ਮਾਤਾ ਦੀਆ ਗੱਲਾ ਹੀ ਨਾ ਭੁੱਲ ਸਕਿਆ।
ਪਰ ਇਹ ਕਹਾਣੀ ਲਿਖਕੇ ਇਹ ਗੱਲ ਤਾ ਮੈਨੂੰ ਵੀ ਸਮਝ ਆ ਗਈ ਕਿ ਮਾਂ ਤਾ ਮਾਂ ਹੁੰਦੀ ਹੈ।ਮਾ ਦਾ ਬੱਚਾ ਆਪਣੇ ਪਾ ਨਾਲ ਕੁੱਝ ਵੀ ਕਰੇ ਪਰ ਮਾੜੇ ਟਾਈਮ ਵਿਚ ਉਹਦੇ ਨਾਲ ਫੇਰ ਵੀ ਆਕੇ ਖੜ ਜਾਦੇ ਨੇ ਤੇ ਮਾ ਪਿਉ ਦੀ ਦਿਲ ਵਿੱਚ ਬੱਚਾ ਮਾ ਪਿਉ ਲਈ ਬੱਚਾ ਹੀ ਹੁੰਦਾ ਹੈ।ਮੇਰੀ ਇਸ ਕਹਾਣੀ ਨੂੰ ਲਿਖਣ ਦਾ ਮਕਸਦ ਇਹੋ ਸੀ ਵੀ ਜੋ ਪੜੇ ਉਹ ਆਪਣੇ ਮਾ,ਪਿਉ ਨਾਲ ਜੁੜਿਆ ਰਹੇ।

ਨੋਟ ਇਹ ਕਹਾਣੀ ਇੱਕ ਕਾਲਪਨਿਕ ਹੈ। ਕਿਸੇ ਦੀ ਭਾਵਨਾਵਾ ਨੂੰ ਠੇਸ ਪਹੁੰਚਾਉਣਾ ਮੇਰਾ ਕੋਈ ਇਰਾਦਾ ਨਹੀ ਸੀ। ਪਰ ਇਹੋ ਜਿਹੀਆ ਗੱਲਾ ਵੀ ਆਮ ਹੁੰਦੀਆ ਰਹਿੰਦੀਆ ਹਨ।
ਤੁਸੀ ਆਪਣੇ ਸੁਝਾਅ ਵੀ ਦੇ ਸਕਦੇ ਹੋ

ਤਹਿਸੀਲ -ਡਾਕ ਸਮਾਣਾ   ਲੇਖਕ ਸੁੱਖ ਸਿੰਘ ਮੱਟ
ਜਿਲਾ ਪਟਿਆਲਾ
ਵਾਟਸਐਪ ਨੰ: 95691-33888
Insta id: sukh_singh_matt
              

...
...

Access our app on your mobile device for a better experience!



Related Posts

Leave a Reply

Your email address will not be published. Required fields are marked *

4 Comments on “ਪਟਿਆਲਾ ਤੋ ਪਠਾਨਕੋਟ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)