ਜੱਜ …….ਭਾਈ ਆਖਰੀ ਵਾਰ ਕਿਸਨੂੰ ਮਿਲਣਾ ਚਾਹੇਂਗਾ ?
ਮੁਜਰਿਮ ..ਜੀ ਮੇਰੀ ਵਹੁਟੀ ਨੂੰ ਮਿਲਾ ਦਿਓ !
ਜੱਜ …….ਕਿਓਂ ਜੰਮਣ ਵਾਲਿਆਂ ਕਿ ਗੁਨਾਹ ਕੀਤਾ ..ਮਾਂ ਪਿਓ ਨੂੰ ਨਹੀਂ ਮਿਲਣਾ ?
ਮੁਜਰਿਮ …ਉਹ ਤੇ ਜੀ ਫਾਂਸੀ ਮਗਰੋਂ ਜਦੋਂ ਦੋਬਾਰਾ ਜੰਮਿਆ ਤਾਂ ਓਸੇ ਵੇਲੇ ਫੇਰ ਮਿਲ ਹੀ ਜਾਣੇ ਪਰ ਵਹੁਟੀ ਲਈ ਤਾਂ
ਪੰਝੀ ਸਾਲ ਹੋਰ ਉਡੀਕ ਕਰਨੀ ਪਊ
ਫੇਰ ਇੱਕ ਚੰਗੀ ਨੌਕਰੀ ਲੱਭਣੀ ਪਊ
ਫੇਰ ਕੋਠੀ ਵੀ ਪਾਉਣੀ ਪੈਣੀ ..ਜਨਾਬ ਕਲਜੁਗ ਵਿਚ ਰਿਸ਼ਤੇ ਬੰਦਿਆਂ ਨੂੰ ਨਹੀਂ ਕੋਠੀਆਂ ਜਮੀਨਾਂ ਨੂੰ ਹੁੰਦੇ ਆ
ਫੇਰ ਕਾਰ ਵੀ ਮੁੱਲ ਲੈਣੀ ਪੈਣੀ ਆਉਣ ਜਾਣ ਨੂੰ
ਫੇਰ ਅਖਬਾਰ ਵਿਚ ਇਸ਼ਤਿਹਾਰ
ਫੇਰ ਦੇਖਾ ਦਿਖਾਈ
ਫੇਰ ਠਾਕਾ ਕੱਪੜਾ ਲੱਤਾ ਤੇ ਹੋਰ ਨਿੱਕ ਸੁੱਕ
ਫੇਰ ਪਾਰਟੀਆਂ
ਫੇਰ ਪਾਰਟੀਆਂ ਵਿਚ ਦਾਰੂ ਤੇ ਫਿਰ ਓਹੀ ਬਾਰਾਂ ਬੋਰ ਵਾਲਾ ਕੁੱਤ ਖ਼ਾਨਾ.!
ਫੇਰ ਠਾਣੇ ,ਕਚਹਿਰੀਆਂ ,ਪੁਲਸ ਵਕੀਲ ਤੇ ਅਦਾਲਤਾਂ
ਫੇਰ ਏਨਾ ਕੁਝ ਹੋਣ ਮਗਰੋਂ ਭਾਨੀ ਵੀ ਪੱਕੀ ਵੱਜੂ ..ਸਾਡਾ ਤੇ ਪਿੰਡ ਹੀ ਭਾਨੀ ਮਾਰਾਂ ਕਰਕੇ ਮਸ਼ਹੂਰ ਹੈ !
ਫੇਰ ਜੇ ਰਿਸ਼ਤਾ ਟੁੱਟਣੋਂ ਬਚ ਵੀ ਗਿਆ ਤਾਂ ਫੇਰ ਭਾਨੀ ਮਾਰਾਂ ਨਾਲ ਕਪੱਤ..ਕਲੇਸ਼ ਵੱਖਰਾ
ਫੇਰ ਪਿੰਡ ਦੀ ਰੋਟੀ
ਫੇਰ ਹਲਵਾਈਆਂ ਦਾ ਚੱਕਰ
ਫੇਰ ਮੰਜੇ ਬਿਸਤਰੇ ਤੇ ਗਾਉਣ ਵਜਾਉਣ
ਫੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Karandeep soni
ਬਹੁਤ ਵਧੀਆ ਕਹਾਣੀ ਹੈ ਜੀ,,,ਅਗਰ ਨਸ਼ਾ, ਕਿਸਾਨੀ, ਆਦਿ ਵਿਸ਼ੇ ਉੱਪਰ ਇਸੇ ਤਰ੍ਹਾਂ ਦੀ ਸਟੋਰੀ (script type) ਹੈ ਤਾਂ ਕਿਰਪਾ ਕਰਕੇ ਮੇਨੂ ਜ਼ਰੂਰ ਸੈਂਡ ਕਰ ਦੇਣੀ ਜੀ।
ਕਰਨਦੀਪ ਸੋਨੀ
8437884150
Rekha Rani
very simple idea court jaoo love marriage Karo kharcha BCHAOO
Seema Goyal
lt is a funny and a lovely story. 🤗🤗🤗