ਇੰਗਲੈਂਡ ਦੇ ਸਿੱਲੇ ਸਿਲੇ ਮੌਸਮ ਵਾਲੀ ਇੱਕ ਸੁਹਾਵਣੀ ਜਿਹੀ ਸ਼ਾਮ..
ਜਦੋਂ ਪਹਿਲੀ ਵਾਰ ਆਪਸੀ ਮਿਲਣੀ ਤਹਿ ਹੋਈ ਤਾਂ ਦੂਰੋਂ ਤੁਰੀ ਆਉਂਦੀ ਨੂੰ ਵੇਖ ਇੰਝ ਲੱਗਾ ਜਿੱਦਾਂ ਚਿਰਾਂ ਤੋਂ ਗੁਆਚੀ ਹੋਈ ਕੋਈ ਰੂਹਾਂ ਦੀ ਹਾਣ ਨਜਰੀ ਪੈ ਗਈ ਹੋਵੇ..!
ਫੇਰ ਨਿੰਮਾ-ਨਿੰਮਾਂ ਜਿਹਾ ਹੱਸਦੀ ਹੋਈ ਕੋਲ ਆਈ ਤਾਂ..ਅੱਗੇ ਥੋੜਾ ਚਿੱਕੜ ਸੀ..ਟੱਪਣ ਲੱਗੀ ਤਾਂ ਇੱਕ ਵਾਰ ਰੁੱਕ ਗਈ.. ਥੋੜਾ ਝਿਜਕ ਜਿਹੀ ਵੀ ਗਈ..ਮੁੜ ਦੋਬਾਰਾ ਨੈਣ ਮਿਲੇ ਤਾਂ ਪਿੱਪਲੀ ਦੇ ਪੱਤ ਵਰਗੀਆਂ ਨਾਜ਼ੁਕ ਜਿਹੀਆਂ ਦੋ ਉਂਗਲਾਂ ਅੱਗੇ ਵਧਾ ਦਿੱਤੀਆਂ ਤੇ ਆਖਣ ਲੱਗੀ “ਹੱਥ ਫੜ ਸਕਦਾਂ ਏ ਮੇਰਾ?”
ਏਨੀ ਗੱਲ ਸੁਣ ਤਰਨਤਾਰਨ ਕੋਲ ਭਰੋਵਾਲ ਪਿੰਡ ਵਿਚ ਜਨਮਿਆਾ ਸਿੱਧਾ-ਸਾਦਾ ਮਝੈਲ ਜੱਟ ਸ਼ਸ਼ੋਪੰਝ ਵਿਚ ਪੈ ਗਿਆ..ਹੋਰ ਤੇ ਕੁਝ ਸੁਝਿਆ ਨਹੀਂ ਬਸ ਕਿਸੇ ਵੇਲੇ ਮਾਂ ਦੀ ਆਖੀ ਦਿਮਾਗ ਵਿਚ ਆ ਗਈ ਕੇ “ਪੁੱਤ ਵਲੈਤ ਚਲਿਆਂ ਤੇ ਹੈਂ..ਜੇ ਕਿਸੇ ਬੇਗਾਨੀ ਦਾ ਹੱਥ ਇੱਕ ਵਾਰ ਫੜ ਲਿਆ ਤਾਂ ਮੁੜ ਛੱਡੀ ਨਾ”!
ਓਸੇ ਵੇਲੇ ਜੁਆਬ ਦੇ ਦਿੱਤਾ ਕੇ “ਫੜ ਤੇ ਲਊਂ ਪਰ ਫੇਰ ਸਾਰੀ ਉਮਰ ਛੁਡਾਉਣ ਨਹੀ ਦੇਣਾ”
ਅੰਨ੍ਹਾਂ ਕੀ ਮੰਗੇ ਦੋ ਅੱਖੀਆਂ..ਅਗਲੀ ਏਨੀ ਗੱਲ ਸੁਣ ਕਪਾਹ ਦੇ ਸੂਹੇ ਫੁੱਲ ਵਾਂਙ ਖਿੜ ਗਈ ਤੇ ਮੁੜ ਦਿੱਲਾਂ ਨੂੰ ਦਿੱਲਾਂ ਵਾਲੀ ਐਸੀ ਪੈੜ ਲੱਭ ਪਈ ਕੇ ਇਸ਼ਕ ਵਾਲੇ ਪੈਂਡੇ ਤੇ ਅਜ ਤੱਕ ਇੱਕਠੇ ਤੁਰੇ ਆ ਰਹੇ ਹਾਂ..!
ਸਾਂਝਾ ਅਕਾਉਂਟ ਸਾਂਝੀ ਜਿੰਦਗੀ..ਸਾਂਝੀਆਂ ਖੁਸ਼ੀਆਂ ਤੇ ਸਾਂਝੇ ਗਮ..ਗੱਲ ਕੀ ਬੀ ਦੁਨਿਆਵੀ ਵਜੂਦ ਤੋਂ ਇਲਾਵਾ ਕੋਈ ਵੀ ਚੀਜ ਵੱਖ ਵੱਖ ਨਹੀਂ ਏ..!
ਫੇਰ ਲਿਥੂਏਨਿਆ ਨਾਮ ਦੇ ਮੁਲਖ ਦੀ ਛੇ ਫੁੱਟ ਉਚੀ ਡੋਨਾਤਾ ਜਦੋਂ ਲਾਵਾਂ ਲੈ ਸਰਦਾਰਨੀ ਡੋਨਾਤਾ ਕੌਰ ਬਣ ਗਈ ਤਾਂ ਕਰਮਾਂ ਵਾਲੀ ਨੇ ਪਹਿਲੀ ਰਾਤ ਬੱਸ ਇੱਕੋ ਗੱਲ ਆਖੀ ਕੇ ਤੇਰੇ ਮੋਹ ਪਿਆਰ ਵਿਚ ਇਸ ਕਦਰ ਕਮਲੀ ਹੋ ਗਈ ਹਾਂ ਕੇ ਹੁਣ ਜਿੰਦਗੀ ਨੂੰ ਭਾਵੇਂ ਜਿਹੜੇ ਮਰਜੀ ਰੰਗ ਵਿਚ ਰੰਗ ਦੇ ਕੋਈ ਪ੍ਰਵਾਹ ਨਹੀਂ ਪਰ ਇੱਕ ਅਰਜੋਈ ਏ ਕੇ ਕਿਸੇ ਮੋੜ ਤੇ ਅੱਪੜ ਕੇ ਧੋਖਾ ਨਾ ਦੇ ਜਾਵੀਂ..!
ਅੱਗੋਂ ਅਚੇਤ ਮਨ ਆਪ ਮੁਹਾਰੇ ਹੀ ਗਾ ਉਠਿਆ ਕੇ..”ਯਾਰੀ ਜੱਟ ਦੀ ਤੂਤ ਦਾ ਮੋਛਾ..ਕਦੀ ਨਾ ਵਿਚਾਲੋਂ ਟੁੱਟਦਾ”
ਮਗਰੋਂ “ਦਿਲ ਦਰਿਆ ਸਮੁੰਦਰੋਂ ਡੂੰਗੇ..ਕੌਣ ਦਿਲਾਂ ਦੀਆਂ ਜਾਣੇ” ਵਾਲੀ ਕਰਾਮਾਤ ਅਸਲ ਜਿੰਦਗੀ ਵਿਚ ਵਾਪਰ ਗਈ ਅਤੇ ਵਲੈਤ ਦੀ ਠੰਡੀ ਸੀਤ ਕਾਇਨਾਤ ਨੇ ਮੋਹ ਪਿਆਰ ਨਾਲ ਲਬਰੇਜ ਸ਼੍ਰਿਸ਼ਟੀ ਨਾਲ ਐਸੀ ਗੂੜੀ ਭਿਆਲੀ ਪਾਈ ਕੇ ਛੇਤੀ ਹੀ ਵੇਹੜੇ ਵਿਚ ਮੁਹੱਬਤ ਵਾਲੇ ਦੋ ਬੂਟੇ ਵੀ ਉੱਗ ਆਏ..ਧੀ ਅੰਮ੍ਰਿਤ ਕੌਰ ਅਤੇ ਨਿੱਕਾ ਸਰਦਾਰ ਅਨੰਦ ਸਿੰਘ..!
ਫੇਰ ਜਦੋਂ ਅਨੰਦ ਸਿੰਘ ਨੂੰ ਪੱਗ ਬਨਾਉਣ ਦੀ ਗੱਲ ਚਲੀ ਤਾਂ ਡੋਨਾਤਾ ਕੌਰ ਨੇ ਮਿਹਣਾ ਜਿਹਾ ਮਾਰਿਆ ਕੇ ਪਹਿਲਾਂ ਆਪ ਤਾਂ ਸਿੰਘ ਸੱਜ ਜਾਓ..ਅਗਲੀ ਪੀੜੀ ਨੂੰ ਆਖਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ