ਕਹਾਣੀ — ਪੀੜਤਾ ਦੀ ਜੁਬਾਨੀ
ਐਮ ਏ ਪਾਸ ਹੋਣ ਤੋਂ ਬਾਅਦ ਬੀ ਐਡ ਕਰਨ ਦੀ ਸੋਚ ਰਹੀ ਸੀ। ਕਿ ਘਰ ਦਿਆ ਨੂੰ ਕਿਵੇ ਕਿਹਾ ਜਾਵੇ ਬਾਪੂ ਜੀ ਮੈਂ ਅੱਗੇ ਹੋਰ ਪੜ੍ਹਨਾ ਹੈ।ਤਿੰਨ ਦਿਨ ਹੋ ਗਏ ਏਸੇ ਗੱਲ ਨੇ ਸਿਰ ਭਾਰਾ ਕੀਤਾ ਹੋਇਆ ਸੀ।ਮਨ ਜੇਹਾ ਕੇੜਾ ਕੀਤਾ ਕਿ ਅੱਜ ਬਾਪੂ ਜੀ ਖੇਤੋਂ ਜਦੋਂ ਵਾਪਿਸ ਆਉਣ ਗਏ ਓਦੋਂ ਆਪਣੇ ਮਨ ਦੀ ਗੱਲ ਦੱਸ ਦੂ।
ਬਾਪੂ ਜੀ ਨੂੰ ਖੇਤ ਚ ਹੀ ਬਾਗ਼ਾਂ ਆਲੀ (ਮੋਰਿੰਡਾ)ਭੂਆ ਦਾ ਫੋਨ ਆਉਂਦਾ ਹੈ ,ਤੇ ਹਾਲ ਚਾਲ ਪੁੱਛਣ ਤੋਂ ਬਾਅਦ ਆਖਦੀ ਦੇਖ ਭਾਨ ਸਿੰਹਾਂ ਕੁੜੀ ਦਾ ਵਿਆਹ ਕਰਨਾ ਕਿ ਨਹੀਂ। ਝੱਟ ਹੀ ਕਹਿੰਦਾ ਆਹੋ ਕਰਨਾ ਈ ਐ,ਕੋਈ ਮੁੰਡਾ ਨਿਗ੍ਹਾ ਚ ਹੈ ਤਾਂ ਦੱਸ, ਆਹੋ ਮੁੰਡਾ ਤਾਂ ਹੈ ਉਹ ਵੀ ਬਿਜਲੀ ਮਹਿਕਮੇ ਚ ਲੱਗਿਆ ਪੱਕਾ ਨੌਕਰ ਤੇ ਜ਼ਮੀਨ ਵੀ ਪੰਜ ਛੇ ਖੇਤ ਆਉਂਦੇ ਨੇ,
ਤੇ ਆਪਣੀ ਗੁੱਡੋ ਵੀ ਰਾਜ ਕਰੂ, ਬਹੁਤਾ ਵੱਡਾ ਟੱਬਰ ਵੀ ਨਹੀਂ।
ਅੱਛਾ..
ਚੱਲ ਘਰੇ ਜਾ ਕੇ ਸੁਲਾਹ ਕਰ ਕੇ ਦਸਦੇ ਹਾਂ। ਚੱਲ ਠੀਕ ਹੈ ਦੱਸਿਓ ਫਿਰ …ਚੰਗਾ ਫਿਰ ਫੋਨ ਕੱਟਦਾ ਮੈਂ।
ਖੇਤੋਂ ਬਾਪੂ ਘਰ ਵੱਲ ਨੂੰ ਤੁਰ ਪੈਂਦਾ ਹੈ, ਗਲੀ ਚ ਆਉਂਦੇ ਨੂੰ ਵੇਖ ਗੁੱਡੋ ਦਾ ਚਿਹਰਾ ਖਿੜ ਜਾਂਦਾ ਹੈ। ਬਾਪੂ ਵੀ ਘਰੇ ਵੜ ਦੇ ਹੀ ਸਾਰ ਅਖੇ ਗੁੱਡੋ ਤੇਰੀ ਬੀਬੀ ਕਿੱਥੇ ਐ,ਬਾਪੂ ਜੀ ਬੀਬੀ ਅੰਦਰ ਬੈਠਕ ਚ ਬੈਠੀ ਹੈ।
ਬੈਠਕ ਚ ਜਾ ਬੈਠੇ ਬਾਪੂ ਜੀ ਨੂੰ ਲੱਸੀ ਲੈ ਆਉਂਦੀ ਨੂੰ ਆਵਾਜ਼ ਕੰਨਾਂ ਵਿੱਚ ਪੈਂਦੀ ਏ ਅਖੇ ਆਪਣੀ ਗੁੱਡੋ ਨੂੰ ਰਿਸ਼ਤਾ ਆਇਆ ਮੁੰਡਾ ਪੱਕਾ ਨੌਕਰ ਬਿਜਲੀ ਮਹਿਕਮੇ ਚ ਲੱਗਿਆ।
ਗੁੱਡੋ … ਲੈ ਹੋ ਗਈ ਬੀ ਐਡ ਹੁਣ … ਹਾਏ ਰੱਬਾ।
ਕਰਦੇ ਕਰਾਉਂਦੇ ਗੱਲ ਬਾਤ ਅੱਗੇ ਤੁਰਦੀ ਐ ਬਿਨਾਂ ਗੁੱਡੋ ਦੀ ਪੁੱਛ ਦੇ ਰਿਸ਼ਤਾ ਹੋ ਜਾਂਦਾ ਹੈ,ਵਿਆਹ ਦੀ ਤਰੀਕ ਰੱਖ ਦਿੱਤੀ ਜਾਂਦੀ ਐ।
ਗੁੱਡੋ ਦਾ ਸੁਪਨਾ ਵੀ ਵਿਚਾਲੇ ਹੀ ਰਹਿ ਜਾਂਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ