ਕੋਈ 2014 ਦੀ ਗੱਲ ਆ ਗਰਮੀਆਂ ਦੇ ਦਿਨ ਸੀ ਮੈਂ ਪਿੰਡ ਦੇ ਸਕੂਲ ਵਿੱਚ ਪੜ੍ਹਦਾ ਹੁੰਦਾ ਸੀ ਮੈਨੂੰ ਮੇਰੇ ਸਾਰੇ ਯਾਰ ਮੈਨੂੰ ਮਨਪ੍ਰੀਤ ਨਾਮ ਨਾਲ ਜਾਂਣਦੇ ਸੀ ਤੇ ਮੈ 8 ਵੀ ਕੁ ਕਲਾਸ਼ ਵਿੱਚ ਪੜ੍ਹਦਾ ਸੀ।
ਓਹਨਾਂ ਦਿਨਾਂ ਵਿੱਚ ਨਵੇਂ ਦਾਖਲੇ ਸੁਰੂ ਹੋਏ ਸੀ ਮੈਨੂੰ ਇਕ ਨਵੀਂ ਦਾਖਲ ਹੋਈ ਕੁੜੀ ਬਹੁਤ ਪਸੰਦ ਆਈ ਜਦ ਮੈ ਓਹਨੂੰ ਪਿਹਲੀ ਵਾਰ ਦੇਖਿਆ ਸੀ ਉਹ ਵੀ ਮੇਰੇ ਵਾਂਗੂ ਹਸਮੁੱਖ ਜੇ ਸੁਭਾਅ ਦੀ ਸੀ ਇਕ ਹਫ਼ਤਾ ਤਾਂ ਮੈਨੂੰ ਓਹਦਾ ਨਾਮ ਨੀ ਕਿਸੇ ਤੋ ਪਤਾ ਚੱਲਿਆ ਉਹਦਾ ਨਾਮ ਹਰਪ੍ਰੀਤ ਸੀ ਮੈਨੂੰ ਓਹਦਾ ਨਾਮ ਬਹੁਤ ਵਧਿਆ ਲਗਦਾ ਹੁੰਦਾ ਸੀ ਓਹਨੂੰ ਹਸਦੀਆ ਦੇਖ ਮੈਨੂੰ ਬਹੁਤ ਖੁਸੀ ਹੁੰਦੀ ਸੀ ਉਹ ਦਾ ਭੋਲ਼ਾ ਜਾ ਚਿਹਰਾ ਸੀ ਤੇ ਉਹ ਅੱਖਾਂ ਬੰਦ ਕਰਕੇ ਹਸਦੀ ਸੀ ਉਹ ਮੋਟੀ ਜੀ ਗੋਲੋ ਮੋਲੋ ਜੀ ਮੈਨੂੰ ਬਹੁਤ ਪਿਆਰੀ ਲਗਦੀ ਹੁੰਦੀ ਸੀ ਓਹਨੂੰ ਦੇਖਦੇ ਦੇਖਦੇ ਚਲੋ ਟਾਇਮ ਲਗਦਾ ਗਿਆ ਪੜਾਈ ਤੋਂ ਵੀ ਦਿਲ ਉਠ ਗਿਆ ਜਦ ਉਹ ਮੈਨੂੰ ਥੋੜਾ ਥੋੜਾ ਬਲਾਉਣ ਲੱਗ ਗਈ। ਮੇਰੀ ਮਾੜੀ ਕਿਸਮਤ ਓਸ ਟਾਇਮ ਸੁਰੂ ਹੋਈ ਜਦ ਉਹਨੇ ਮੇਰੀ ਭੈਣ ਨਾਲ ਦੋਸਤੀ ਕਰ ਲਈ ਪਹਿਲਾ ਮੈਨੂੰ ਪਤਾ ਨਹੀਂ ਕਿ ਪਸੰਦ ਉਹ ਵੀ ਮੈਨੂੰ ਕਰਦੀ ਆ ਜਦ ਹੋਲੀ ਹੋਲੀ ਓਹਦੀ ਮੇਰੇ ਨਾਲ ਗੱਲ ਬਾਤ ਜਾਦਾ ਹੋਣ ਲੱਗ ਗਈ ਤਾਂ ਓਹਨੇ ਮੈਨੂੰ ਆਪ ਦੀ ਕਿਸੇ ਸਹੇਲੀ ਦੇ ਹੱਥ ਦੋਸਤੀ ਕਰਨ ਵਾਰੇ ਮੇਰਾ ਜਬਾਬ ਮੰਗਿਆ ਮੇਰੀ ਜ਼ਿੰਦਗੀ ਵਿੱਚ ਉਹ ਪਿਹਲੀ ਕੁੜੀ ਸੀ ਜਿਹਨੂੰ ਮੈ ਵੀ ਪਸੰਦ ਕੀਤਾ ਸੀ ਤੇ ਮੈ ਓਹਦੇ ਨਾਲ ਦੋਸਤੀ ਕਰਨਾ ਵੀ ਚਾਉਂਦਾ ਸੀ ਪਰ ਉਹਦੀ ਮੇਰੀ ਭੈਣ ਨਾਲ ਦੋਸਤੀ ਹੋਣ ਦੇ ਕਾਰਨ ਮੈ ਓਹਨੂੰ ਨਾਹ ਕਰ ਦਿੱਤੀ ਹੋਲੀ ਹੋਲੀ ਸਮਾ ਲਗਦਾ ਗਿਆ ਤੇ ਓਹਨੂੰ ਕੋਈ ਹੋਰ ਮੁੰਡਾ ਵੀ ਪਸੰਦ ਕਰਦਾ ਸੀ ਪਰ ਪਿਹਲੀ ਵਾਰ ਦੋਸਤੀ ਦਾ ਸਨੇਹਾ ਓਹਨੇ ਮੈਨੂੰ ਭੇਜਿਆ ਸੀ। ਓਹਦੀ ਦੋਸਤੀ ਨੂੰ ਨਾਹ ਕਰਕੇ ਮੈਨੂੰ ਬਹੁਤ ਬੂਰਾ ਲਗਿਆ ਪਰ ਮੈ ਮਜਬੂਰ ਸੀ ਮੈ ਆਪਣੀ ਭੈਣ ਕਰਕੇ ਓਹਦੇ ਨਾਲ ਦੋਸਤੀ ਨਾ ਕਰ ਸਕਿਆ। ਮੈ ਸੋਚਦਾ ਸੀ ਜੇ ਮੇਰੀ ਭੈਣ ਨੂੰ ਪਤਾ ਲਗਿਆ ਤਾਂ ਓਹਨੇ ਘਰ ਜਾਕੇ ਦਸ ਦੇਣਾ। ਮੈਂ ਇਹਨਾਂ ਗੱਲਾਂ ਤੋਂ ਬਹੁਤ ਡਰਦਾ ਹੁੰਦਾ ਸੀ । ਓਹਦੇ ਤੋ ਦੂਰ ਹੋਕੇ ਵੀ ਅਸੀਂ ਇਕ ਦੂਜੇ ਨੂੰ ਚੋਰੀ ਚੋਰੀ ਦੇਖਦੇ ਰਹਿਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ