ਅਜੀਬ ਸੁਭਾ ਸੀ ਸਰਦਾਰ ਹੁਰਾਂ ਦਾ..
ਗੁੱਸੇ ਹੁੰਦੇ ਤਾਂ ਪੂਰੇ ਭੱਠੇ ਤੇ ਪਰਲੋ ਆ ਜਾਂਦੀ ਤੇ ਜਦੋਂ ਨਰਮ ਪੈਂਦੇ ਤਾਂ ਪਿਘਲੀ ਹੋਈ ਮੋਮ ਵੀ ਸ਼ਰਮਿੰਦੀ ਹੋ ਜਾਇਆ ਕਰਦੀ!
ਉਸ ਦਿਨ ਸੁਵੇਰੇ ਅਜੇ ਕੰਮ ਸ਼ੁਰੂ ਹੋਇਆ ਹੀ ਸੀ ਕੇ ਘੱਟਾ ਉਡਾਉਂਦੀ ਕਾਰ ਵੇਖ ਮੈਂ ਛੇਤੀ ਨਾਲ ਕਾਗਜ ਪੱਤਰ ਸਵਾਰੇ ਕਰਨ ਲੱਗ ਪਿਆ!
ਉਹ ਕਾਰ ਵਿਚੋਂ ਉੱਤਰ ਸਿਧੇ ਕੱਚੀਆਂ ਇੱਟਾਂ ਦਾ ਢੇਰ ਲਾ ਰਹੀ ਲੇਬਰ ਵੱਲ ਨੂੰ ਹੋ ਤੁਰੇ..
ਫੇਰ ਇੱਕ ਅਲੂਣੇ ਜਿਹੇ ਮੁੰਡੇ ਵੱਲ ਇਸ਼ਾਰਾ ਕਰ ਮੈਨੂੰ ਪੁੱਛਣ ਲੱਗੇ “ਇਹ ਮੁੰਡਾ ਕੌਣ ਏ”..?
ਆਖਿਆ ਜੀ “ਤਾਰੇ ਦਾ ਨਿੱਕਾ ਮੁੰਡਾ ਏ ਜਿਸਤੇ ਪਿੱਛੇ ਜਿਹੇ ਕੱਚੀਆਂ ਇੱਟਾਂ ਦਾ ਪੂਰਾ ਠੇਲਾ ਮੂਧਾ ਹੋ ਗਿਆ ਸੀ”..!
ਮੱਥੇ ਤੇ ਤਿਉੜੀਆਂ ਪਾਉਂਦੇ ਹੋਏ ਪੁੱਛਣ ਲੱਗੇ “ਇਲਾਜ ਵਾਸਤੇ ਪੈਸੇ ਅਤੇ ਬਣਦੀ ਤਨਖਾਹ ਤਾਂ ਦੇ ਦਿੱਤੀ ਸੀ ਫੇਰ ਇਸਨੂੰ ਕੰਮ ਤੇ ਕਿਓਂ ਲਾਇਆ”?
ਆਖਿਆ “ਜੀ ਇਸਦਾ ਬਾਪ ਖਹਿੜੇ ਪੈ ਗਿਆ ਸੀ ਕੇ ਵੱਡੀ ਧੀ ਦਾ ਵਿਆਹ ਸਿਰ ਤੇ ਹੈ..ਇਸਨੂੰ ਕੁਝ ਦਿਹਾੜੀਆਂ ਲਾ ਲੈਣ ਦਿਓ”!
ਉਸਨੂੰ ਸੈਨਤ ਮਾਰ ਕੋਲ ਸੱਦ ਲਿਆ..ਫੇਰ ਪੁੱਛਣ ਲੱਗੇ “ਕਾਕਾ ਸਕੂਲੇ ਜਾਨੈ?
ਆਖਣ ਲੱਗਾ “ਹਾਂਜੀ ਪਰ ਹੁਣ ਨਹੀਂ”..ਅਗਲਾ ਸਵਾਲ ਸੀ “ਪਹਾੜੇ ਆਉਂਦੇ ਨੇ”?
ਅੱਗੋਂ ਜਵਾਬ ਸੀ “ਹਾਂਜੀ ਆਉਂਦੇ ਨੇ”
ਫੇਰ ਉਸਨੂੰ ਲੱਕੜ ਦੀ ਸੋਟੀ ਫੜਾ ਥੱਲੇ ਭੋਏਂ ਵੱਲ ਇਸ਼ਾਰਾ ਕਰਦੇ ਹੋਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sanju Rani
very nice story kaash sary he ida sochan ty baal mazduri khatam ho jaye
Rekha Rani
very nice👍👍👍👍 paji story hai