ਬੜਾ ਅਜੀਬ ਸੁਭਾ ਸੀ ਸਰਦਾਰ ਹੁਰਾਂ ਦਾ..
ਗੁੱਸੇ ਹੁੰਦੇ ਤਾਂ ਪੂਰੇ ਭੱਠੇ ਤੇ ਪਰਲੋ ਆ ਜਾਂਦੀ ਤੇ ਜਦੋਂ ਨਰਮ ਪੈਂਦੇ ਤਾਂ ਪਿਘਲੀ ਹੋਈ ਮੋਮ ਵੀ ਸ਼ਰਮਿੰਦੀ ਹੋ ਜਾਇਆ ਕਰਦੀ!
ਉਸ ਦਿਨ ਸੁਵੇਰੇ ਅਜੇ ਕੰਮ ਸ਼ੁਰੂ ਕੀਤਾ ਹੀ ਸੀ ਕੇ ਘੱਟਾ ਉਡਾਉਂਦੀ ਕਾਰ ਵੇਖ ਮੈਂ ਛੇਤੀ ਨਾਲ ਕਾਗਜ ਪੱਤਰ ਸਵਾਰੇ ਕਰਨ ਲੱਗ ਪਿਆ!
ਕਾਰ ਵਿਚੋਂ ਉੱਤਰ ਸਿਧੇ ਕੱਚੀਆਂ ਇੱਟਾਂ ਦਾ ਢੇਰ ਲਾ ਰਹੀ ਲੇਬਰ ਵੱਲ ਨੂੰ ਹੋ ਤੁਰੇ..!
ਫੇਰ ਇੱਕ ਅਲੂਣੇ ਜਿਹੇ ਮੁੰਡੇ ਵੱਲ ਇਸ਼ਾਰਾ ਕਰ ਮੈਨੂੰ ਪੁੱਛਣ ਲੱਗੇ “ਇਹ ਮੁੰਡਾ ਕੌਣ ਏ”?
ਆਖਿਆ ਜੀ “ਤਾਰਾ ਸਿੰਘ ਦਾ ਨਿੱਕਾ ਮੁੰਡਾ ਏ ਓਹੀ ਤਾਰਾ ਜਿਸਤੇ ਪਿੱਛੇ ਜਿਹੇ ਕੱਚੀਆਂ ਇੱਟਾਂ ਦਾ ਪੂਰਾ ਠੇਲਾ ਮੂਧਾ ਹੋ ਗਿਆ ਸੀ”
ਮੱਥੇ ਤੇ ਤਿਉੜੀਆਂ ਪਾਉਂਦੇ ਹੋਏ ਪੁੱਛਣ ਲੱਗੇ “ਇਲਾਜ ਵਾਸਤੇ ਪੈਸੇ ਅਤੇ ਬਣਦੀ ਤਨਖਾਹ ਤਾਂ ਦੇ ਦਿੱਤੀ ਸੀ ਫੇਰ ਇਸਨੂੰ ਕੰਮ ਤੇ ਕਿਓਂ ਲਾਇਆ”?
ਅੱਗੋਂ ਆਖਿਆ “ਜੀ ਇਸਦਾ ਬਾਪ ਖਹਿੜੇ ਪੈ ਗਿਆ ਸੀ ਅਖ਼ੇ ਵੱਡੀ ਧੀ ਦਾ ਵਿਆਹ ਸਿਰ ਤੇ ਹੈ..ਇਸਨੂੰ ਮੇਰੇ ਥਾਂ ਕੁਝ ਦਿਹਾੜੀਆਂ ਲਾ ਲੈਣ ਦਿਓ..ਥੋੜਾ ਭਾਰ ਹੌਲਾ ਹੋ ਜੂ “!
ਸਰਦਾਰ ਹੁਰਾਂ ਸੈਨਤ ਮਾਰ ਕੋਲ ਸੱਦ ਲਿਆ..ਫੇਰ ਪੁੱਛਣ ਲੱਗੇ “ਕਾਕਾ ਸਕੂਲੇ ਜਾਨੈ?
ਆਖਣ ਲੱਗਾ “ਹਾਂਜੀ ਪਰ ਹੁਣ ਨਹੀਂ”..ਅਗਲਾ ਸਵਾਲ ਸੀ “ਪਹਾੜੇ ਆਉਂਦੇ ਨੇ”?
ਜਵਾਬ ਸੀ “ਹਾਂਜੀ ਆਉਂਦੇ ਨੇ”
ਲੱਕੜ ਦੀ ਨਿੱਕੀ ਜਿਹੀ ਸੋਟੀ ਫੜਾ ਥੱਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ