ਪੇਕਿਆ ਦਾ ਚਾਅ
ਪੇਕੇ ਜਾਣ ਦਾ ਚਾਅ ਕਿਹੜੀ ਕੁੜੀ ਨੂੰ ਨੀ ਹੁੰਦਾ। ਕੱਲ੍ਹ ਹੀ ਦਿਨ ਗਿਣ ਕੇ ਹਟੀ ਆਂ ਅਜੇ ਤਾਂ ਦੋ ਮਹੀਨੇ ਪਏ ਨੇ ਗਰਮੀਆਂ ਦੀਆਂ ਛੁੱਟੀਆਂ ਹੋਣ ‘ਚ । ਐਨੀ ਗਰਮੀ ‘ਚ ਵੀ ਕਾਲਜਾ ਠਰ ਜਾਂਦਾ ਪੇਕਿਆਂ ਦਾ ਨਾਂ ਲੈਂਦੇ ਹੀ । ਕਿਵੇਂ ਮੰਮੀ ਸਵੇਰੇ 7 ਵਜੇ ਤਕ ਨੀ ਉਠਾਉਂਦੀ, ਸੋਚਦੀ ਹੋਣੀ ਸਹੁਰੀਂ ਤਾਂ ਰੋਜ਼ ਜਲਦੀ ਉੱਠਣਾ ਪੈਂਦਾ ਹੀ ਆ ਤੇ ਕਿਵੇਂ ਚੁਣ-ਚੁਣ ਓਹੀ ਸਬਜ਼ੀਆਂ ਬਣਾਊ ਜਿਹੜੀਆਂ ਮੈਨੂੰ ਪਸੰਦ ਹੁੰਦੀਆਂ। ਕਹੂ ਥੋਡੇ ਓਥੇ ਫਲੀਆਂ ਨੀ ਖਾਂਦੇ, ਤੈਨੂੰ ਤਾਂ ਕਿੰਨੀਆਂ ਪਸੰਦ ਹੁੰਦੀਆਂ ਸੀ ਤੇ ਅੱਜ ਆਪਾਂ ਫਲੀਆਂ ਹੀ ਬਣਾਵਾਂਗੇ ।
ਜਿਹੜਾ ਵੀਰਾ ਰਾਤ ਨੂੰ 9-10 ਵਜੇ ਤੱਕ ਘਰੇ ਨੀ ਆਉਂਦਾ ਓਹ ਵੀ ਸੱਤ ਵਜੇ ਤੋਂ ਪਹਿਲਾਂ ਆ ਜਾਂਦਾ, ਕਹੂ ਰੋਟੀ ਕੱਠੇ ਖਾਵਾਂਗੇ ਮਸੀ ਤਾਂ ਭੈਣ ਆਈ ਆ। ਰੋਜ਼ ਆਪਣੇ ਅੱਡ ਕਮਰੇ ‘ਚ ਸੌਣ ਵਾਲਾ ਫੇਰ ਹੌਲੀ-ਹੌਲੀ ਕਹੂ ਮੈਂ ਤਾਂ ਏਥੀ ਥੋਡੇ ਕੋਲ ਮੰਜਾ ਡਾਹ ਲੈਨਾ, ਉੱਤੇ ਕੱਲਾ ਕੀ ਕਰੂੰ । ਸੱਚੀਂ ਓਦੋਂ ਬਾਹਲਾ ਮੋਹ ਆਉਂਦਾ ਓਹਦਾ।
ਸਵੇਰੇ ਉੱਠ ਕੇ ਆਪਦੇ ਨਿੱਕੇ-ਨਿੱਕੇ ਕੰਮ ਗਿਣਾਊ , ਸੰਦੀਪ ਭੈਣ …!! ਮੇਰੀ ਅਲਮਾਰੀ ਸਾਫ ਕਰਕੇ ਸੈੱਟ ਕਰਦੀਂ ਜਦੋਂ ਟੈਮ ਲੱਗਿਆ, ਕਦੇ ਕਹੂ ਮੰਮੀ ਤੋਂ ਮੇਰੇ ਆਹ ਕੱਪੜੇ ਚੱਜ ਨਾਲ ਪ੍ਰੈਸ ਨੀ ਹੁੰਦੇ , ਤੂੰ ਕਰਕੇ ਧਰੀਂ ਦੁਬਾਰੇ । ਕਦੇ-ਕਦੇ ਤਾਂ ਕਮਲਾ ਨਹੁੰ ਕਟਾਉਣ ਬਹਿਜੂ ਮੈਥੋਂ ਤੇ ਕਦੇ ਕਹੂ ਤੇਲ ਲਾ ਦੇ ਮੇਰੇ ਸਿਰ ‘ਚ। ਮੈਂ ਵੀ ਚਾਈਂ-ਚਾਈਂ ਕਰੂੰ ਸਭ ਪਰ ਅੰਦਰ ਇਕ ਚੀਸ ਵੀ ਹੁੰਦੀ ਆ ਜੋ ਨਾ ਤਾਂ ਮੈਨੂੰ ਕਹਿਣੀ ਆਉਂਦੀ ਆ ਤੇ ਨਾ ਲਿਖਣੀ। ਦਿਨ ‘ਚ ਨੇੜੇ ਘਰਾਂ ਦੀਆਂ ਬੁੜ੍ਹੀਆਂ ਆਉਂਦੀਆਂ ਮਿਲਣ ਤਾਂ ਕਿੰਨਾ ਕਿੰਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Simran Studio Ghudda
all stories are so good 😊😊👍👍