ਚੰਡੀਗੜ ਜੰਮੀ ਪਲੀ ਦਾ ਮਾਝੇ ਰਿਸ਼ਤਾ ਤਹਿ ਹੋ ਗਿਆ ਤਾਂ ਬੜਾ ਮਜਾਕ ਉੱਡਿਆ..
ਸਹੇਲੀਆਂ ਆਖਣ ਲੱਗੀਆਂ ਲੋਕ ਤਰੱਕੀ ਕਰਦੇ ਨੇ ਤੇ ਤੂੰ ਅੰਨ੍ਹੇ ਖੂਹ ਵਿਚ ਜਾ ਡਿੱਗੀ ਏਂ..ਘਰਦੇ ਕੋਸ਼ਿਸ਼ ਕਰਦੇ ਤਾਂ ਦਿੱਲੀ ਗੁੜਗਾਓਂ ਵੱਲ ਸੋਹਣੇ ਰਿਸ਼ਤੇ ਮਿਲ ਜਾਣੇ ਸਨ!
ਇਹ ਓਹਨਾ ਦਿਨਾਂ ਵਿਚ ਬਟਾਲੇ ਕਾਲਜ ਪੜਾਇਆ ਕਰਦੇ ਸਨ..
ਸ਼ਹਿਰ ਦੇ ਨਾਲ ਜਮੀਨ ਜਾਇਦਾਤ ਵਾਹਵਾ ਸੀ..ਤੇ ਸੁਬਾਹ ਵੀ ਸਮੁੰਦਰ ਵਾਂਙ ਖੁੱਲ੍ਹਾ ਡੁੱਲ੍ਹਾ!
ਪਰ ਇੱਕ ਅਜੀਬ ਆਦਤ ਹੋਇਆ ਕਰਦੀ ਸੀ..ਸੁਵੇਰੇ ਸੈਰ ਤੇ ਜਾਂਦੇ ਤਾਂ ਹਰ ਸਬਜੀ ਅਤੇ ਰਿਕਸ਼ੇ ਵਾਲਾ ਇਹਨਾਂ ਨੂੰ ਫਤਹਿ ਬੁਲਾ ਕੇ ਲੰਘਦਾ..ਕਈਆਂ ਨਾਲ ਗੱਲਾਂ ਮਾਰਦੇ ਰਹਿੰਦੇ..ਕਿਸੇ ਦਾ ਔਲਾਦ ਦਾ ਮਸਲਾ..ਭਰਨ ਵਾਲਾ ਫਾਰਮ.. ਕੋਈ ਘਰੇਲੂ ਔਕੜ..ਹਰੇਕ ਦਾ ਦੁੱਖ ਸੁਖ ਪੁੱਛ ਕੇ ਕੇ ਅਗੇ ਤੁਰਦੇ!
ਮੈਨੂੰ ਅਕਸਰ ਮਹਿਸੂਸ ਹੁੰਦਾ ਕੇ ਇਨਸਾਨ ਨੂੰ ਆਪਣੀ ਹੈਸੀਅਤ ਦੇ ਬੰਦਿਆਂ ਨਾਲ ਹੀ ਮੇਲ ਜੋਲ ਰੱਖਣਾ ਚਾਹੀਦਾ ਏ..!
ਫੇਰ ਏਨੀ ਗੱਲ ਸੋਚ ਪ੍ਰੇਸ਼ਾਨ ਹੋ ਜਾਇਆ ਕਰਦੀ ਕੇ ਜੇ ਕਦੀ ਕੋਈ ਪੇਕਿਓਂ ਆਇਆ ਰਿਸ਼ਤੇਦਾਰ ਇਹਨਾਂ ਦਾ “ਇਹਨਾਂ ਛੋਟੇ ਲੋਕਾਂ” ਨਾਲ ਇੰਝ ਦਾ ਮੇਲ ਮਿਲਾਪ ਦੇਖ ਲਵੇ ਤਾਂ ਪਤਾ ਨੀ ਕੀ ਸੋਚੂ..!
ਕਈ ਵਾਰ ਗੱਲ ਵੀ ਕੀਤੀ ਪਰ ਇਹਨਾਂ ਦਾ ਹਮੇਸ਼ਾਂ ਏਹੀ ਜੁਆਬ ਹੁੰਦਾ ਕੇ ਸ੍ਰਦਾਰਨੀਏ ਕੋਈ ਆਪਣੀ ਹੈਸੀਅਤ ਕਰਕੇ ਛੋਟਾ ਵੱਡਾ ਨਹੀਂ ਹੁੰਦਾ ਸਗੋਂ ਉਸਦੇ ਕੀਤੇ ਕਰਮ ਹੀ ਉਸਨੂੰ ਉੱਚਾ-ਨੀਵਾਂ ਬਣਾਉਂਦੇ ਨੇ..ਪਤਾ ਨਹੀਂ ਕੌਣ ਕਦੋਂ ਕਿਥੇ ਅਤੇ ਕਿੱਦਾਂ ਰੱਬ ਬਣ ਬਹੁੜ ਆਵੇ..ਕੋਈ ਪਤਾ ਨੀ!
ਮਨ ਹੀ ਮਨ ਸੋਚਦੀ ਰਹਿੰਦੀ ਕੇ ਦੋ ਵੇਲੇ ਦੀ ਰੋਟੀ ਲਈ ਚੋਵੀ ਘੰਟੇ ਸੰਘਰਸ਼ ਕਰਦੇ ਇਹ ਛੋਟੀ ਪੱਧਰ ਦੇ ਆਮ ਜਿਹੇ ਲੋਕ ਭਲਾ ਸਾਡੀ ਕਾਹਦੀ ਮਦਦ ਕਰ ਸਕਦੇ ਨੇ!
ਉਸ ਦਿਨ ਵੀ ਸੈਰ ਤੋਂ ਮੁੜਦੇ ਹੋਏ ਇਹ ਆਪਣੀ ਆਦਤ ਮੁਤਾਬਿਕ ਕਿਸੇ ਸਾਈਕਲ ਵਾਲੇ ਦੇ ਕਾਗਜ ਪੱਤਰ ਵੇਖਣ ਸੜਕ ਤੇ ਹੀ ਖਲੋ ਗਏ..ਮੈਨੂੰ ਵੀ ਕੋਲ ਖਲੋਣਾ ਪੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
kahani suru krdeya he pta chl janda k ih jawanda sahab di he likht ho skdi hai,