ਦਸਾਂ ਕੂ ਸਾਲਾਂ ਦਾ ਉਹ ਜਵਾਕ ਮੇਰੀ ਅਕੈਡਮੀਂ ਵਿਚ ਸਭ ਤੋਂ ਵਧੀਆ ਭੰਗੜਾ ਪਾਇਆ ਕਰਦਾ..!
ਜਿਹੜਾ ਸਟੈੱਪ ਵੀ ਸਿਖਾਉਂਦਾ..ਸਭ ਤੋਂ ਪਹਿਲਾਂ ਓਸੇ ਨੂੰ ਸਮਝ ਆਇਆ ਕਰਦਾ..!
ਹੈਰਾਨ ਸਾਂ ਕੇ ਪੰਜਾਬੀ ਚੱਜ ਨਾਲ ਬੋਲੀ ਨਹੀਂ ਜਾਂਦੀ ਪਰ ਏਡੇ ਔਖੇ ਐਕਸ਼ਨ ਕਿੱਦਾਂ ਸਿੱਖ ਜਾਂਦਾ..!
ਅਕਸਰ ਆਪਣੀ ਮਾਂ ਨਾਲ ਆਇਆ ਕਰਦਾ..ਪੰਘੂੜੇ ਵਿਚ ਪਈ ਉਸਦੀ ਨਿੱਕੀ ਜਿਹੀ ਭੈਣ ਵੀ ਉਸ ਵੱਲ ਵੇਖਦੀ ਰਹਿੰਦੀ..!
ਲੇਟ ਹੋ ਜਾਂਦਾ ਤਾਂ ਦਲੀਲ ਹੁੰਦੀ ਕੇ ਮਾਂ ਕੰਮ ਤੋਂ ਬਾਅਦ ਨਿੱਕੀ ਭੈਣ ਨੂੰ ਡੇ-ਕੇਅਰ ਚੁੱਕਣ ਗਈ ਲੇਟ ਹੋ ਗਈ ਸੀ!
ਇੱਕ ਦਿਨ ਉਚੇਚਾ ਦੱਸਣ ਆਇਆ..ਕੇ ਫਲਾਣੇ ਦਿਨ ਮੇਰੇ ਡੈਡ ਨੇ ਆਉਣਾ..ਉਸ ਦਿਨ ਮੈਂ ਪਹਿਲਾਂ ਕੱਲਾ ਭੰਗੜਾ ਪਾਊਂ ਫੇਰ ਗਰੁੱਪ ਦੇ ਨਾਲ!
ਮਨਪਸੰਦ ਗੀਤਾਂ ਦੀ ਲਿਸਟ ਪਹਿਲਾਂ ਹੀ ਫੜਾ ਦਿੱਤੀ..ਅਤੇ ਹੋਰ ਵੀ ਜੋਰਾਂ ਸ਼ੋਰਾਂ ਨਾਲ ਭੰਗੜਾ ਸਿੱਖਣਾ ਸ਼ੁਰੂ ਕਰ ਦਿੱਤਾ..!
ਨਾਲਦਿਆਂ ਨੂੰ ਵੀ ਅਕਸਰ ਬੜੇ ਚਾਅ ਨਾਲ ਦੱਸਿਆ ਕਰੇ ਕੇ ਫਲਾਣੇ ਦਿਨ ਮੇਰੇ ਪਿਓ ਨੇ ਆਉਣਾ..ਉਸ ਦਿਨ ਕੋਈ ਵੀ ਗਲਤੀ ਬਿਲਕੁਲ ਵੀ ਨਾ ਕਰਿਓ!
ਮਿੱਥੇ ਦਿਨ ਪੂਰੇ ਉਤਸ਼ਾਹ ਨਾਲ ਆਇਆ..!
ਮੈਂ ਵੀ ਧਿਆਨ ਨਾਲ ਇੰਨ-ਬਿੰਨ ਉਂਝ ਹੀ ਕੀਤਾ ਜਿੱਦਾਂ ਦੀ ਤਿਆਰੀ ਕੀਤੀ ਸੀ..!
ਪਰ ਕਾਰੋਬਾਰੀ ਜਿਹਾ ਦਿਸਦਾ ਉਸਦਾ ਬਾਪ ਸਾਰੇ ਟਾਈਮ ਹੱਥ ਵਿਚ ਫੜੇ ਮੋਬਾਈਲ ਤੇ ਹੀ ਰਿਹਾ..ਚੱਲਦੇ ਭੰਗੜੇ ਵਿਚ ਵੀ ਕਦੀ ਬਾਹਰ ਚਲਾ ਜਾਇਆ ਕਰਦਾ..ਕਦੇ ਵੱਜਦੀਆਂ ਉਂਗਲਾਂ ਨਾਲ ਫੋਨ ਵੱਲ ਵੇਖਦਾ ਹੋਇਆ ਇਹ ਗੱਲ ਭੁੱਲ ਜਾਂਦਾ ਕੇ ਉਹ ਇਥੇ ਆਇਆ ਕਿਸਨੂੰ ਵੇਖਣ ਸੀ..!
ਅਜੇ ਸਾਰਾ ਕੁਝ ਪੂਰਾ ਵੀ ਨਹੀਂ ਹੋਇਆ ਸੀ ਕੇ ਅਚਾਨਕ ਮੇਰੇ ਕੋਲ ਆਇਆ..ਆਖਣ ਲੱਗਾ ਇਸਦੀ ਮਾਂ ਨੂੰ ਭੇਜਦਾ ਹਾਂ..ਮੈਨੂੰ ਕੋਈ ਜਰੂਰੀ ਕੰਮ ਆਣ ਪਿਆ ਏ..!
ਡੈਡ ਨੂੰ ਇੰਝ ਬਾਹਰ ਜਾਂਦੇ ਨੂੰ ਵੇਖ ਉਹ ਚੱਲਦੇ ਭੰਗੜੇ ਵਿਚੋਂ ਹੀ ਬਾਹਰ ਆ ਗਿਆ..ਫੇਰ ਮੇਰੇ ਕੋਲ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ