ਪਰਫਾਰਮੈਂਸ ਦਾ ਬੋਝ :-
((ਸੁਹਾਗਰਾਤ ਉੱਤੇ ))
“ਸਾਲਿਆ ਜੇ ਨਾ ਕੁਝ ਹੋਇਆ ਤਾਂ ਸਾਨੂੰ ਦੱਸ ਦਵੀਂ ਅਸੀਂ ਕਿਸ ਦਿਨ ਕੰਮ ਆਵਾਂਗੇ ,ਔਖੀ ਘੜੀ ਯਾਰ ਖੜਦੇ ਹੁੰਦੇ ” . ਉਸਦੇ ਇੱਕ ਆੜੀ ਨੇ ਕਿਹਾ ਤੇ ਪੂਰੀ ਢਾਣੀ ਚ ਹਾਸਾ ਮੱਚ ਗਿਆ । ਉਹ ਵੀ ਹੱਸ ਪਿਆ ਪਰ ਦਿਲ ਤੇ ਇੱਕ ਬੋਝ ਜਿਹਾ ਬੱਝ ਗਿਆ ਸੀ ।
“ਐਹਨੂੰ ਕਿੰਨੀ ਵਾਰ ਆਖਿਆ ਸੂ ਕਿ ਚੱਲ ਤੈਨੂੰ ਮੰਡੀ ਹੋਟਲ ਚ ਲੈ ਚਲਦੇ ਆ ਘੱਟੋ ਘੱਟ ਬੰਦਾ ਚੈੱਕ ਕਰਲੇ ਕਿ ਹਥਿਆਰਾਂ ਨੂੰ ਜਰ ਤਾਂ ਨਹੀਂ ਲੱਗ ਗਈ । ਪਤੰਦਰ ਮੰਨਿਆਂ ਨਹੀਂ ਕਦੇ”. ਦੂਜੇ ਨੇ ਕਿਸੇ ਨੇ ਗੱਲ ਛੱਡੀ ਪਰ ਉਹਨੂੰ ਕਦੇ ਇੰਝ ਮਜਬੂਰੀ ਚ ਕਿਸੇ ਦਾ ਫਾਇਦਾ ਚੁੱਕਣ ਚ ਹਮੇਸ਼ਾਂ ਸ਼ਰਮ ਮਹਿਸੂਸ ਹੀ ਹੁੰਦੀ ਸੀ। ਫਿਰ ਇਹ ਸਭ ਕਰਨ ਲਈ ਕਿਸੇ ਅਣਜਾਣ ਮੂਹਰੇ ਕੱਪੜੇ ਲਾਹੁਣੇ ਉਸਦੀਆਂ ਲੱਤਾਂ ਕੰਬ ਜਾਂਦੀਆਂ ਸੀ ਸੁਣਕੇ ਹੀ ।
ਉਹ ਚੁੱਪ ਰਿਹਾ ,ਢਾਣੀ ਚ ਗੱਲਾਂ ਚਲਦੀਆਂ ਰਹੀਆਂ ਉਹ ਸੁਣਦਾ ਰਿਹਾ ਬਹੁਤੀ ਗੱਲ ਦਾ ਜਵਾਬ ਨਾ ਦਿੰਦਾ । ਇੱਕ ਵਿਆਹ ਦੀ ਥਕਾਵਟ ਸੀ ਉੱਪਰੋਂ ਯਾਰਾਂ ਦੋਸਤਾਂ, ਚਾਚੇ ਤਾਏ ਦੇ ਮੁੰਡਿਆ ਤੇ ਭਾਬੀਆਂ ਦੀਆਂ ਗੁੱਝੀਆਂ ਗੱਲਾਂ ਤੇ ਇਸ਼ਾਰਿਆਂ ਨੇ ਮਨ ਤੇ ਇੱਕ ਹੌਲ ਜਿਹਾ ਸਿਰਜ ਦਿੱਤਾ ।
ਪਹਿਲ਼ਾਂ ਅਰਮਾਨ ਨੂੰ ਲਗਦਾ ਸੀ ਵਿਆਹ ਸਿਰੇ ਚੜਨਾ ਇੱਕ ਵੱਡਾ ਕੰਮ ਸੀ ਪਰ ਹੁਣ ਜਿਹੋ ਜਿਹਾ ਮਾਹੌਲ ਉਸਦੇ ਆਸ ਪਾਸ ਬਣਿਆ ਸੀ ਉਹਦੇ ਲਈ ਪਲ ਪਲ ਉੱਭਰਦੀ ਰਾਤ ਇੱਕ ਉਸਨੂੰ ਵੱਡਾ ਚੈਲੰਜ ਜਾਪ ਰਹੀ ਸੀ ।
ਅਜੇ ਉਹ ਬੈਠੇ ਸੀ ਕਿ ਉਸਦੇ ਤਾਏ ਦਾ ਮੁੰਡਾ ,ਮਨਦੀਪ ਆ ਗਿਆ । ਛੱਤ ਤੇ ਬੈਠਿਆ ਨੂੰ ਕਾਫੀ ਟਾਈਮ ਹੋ ਗਿਆ ਸੀ । ਉਹ ਦੱਸਣ ਤੇ ਸੱਦਣ ਆਇਆ ਸੀ । ਸੁਖਮਨ ਇਕੱਲੀ ਹੀ ਕਮਰੇ ਚ ਬੈਠੀ ਸੀ ਜਾਂ ਬਿਠਾ ਦਿੱਤੀ ਸੀ । ਕੱਲੀ ਡਰਦੀ ਹੋਊ ਉਸ ਕੋਲ ਜਾ ਕੇ ਹੀ ਬੈਠ ਜਾ । ਰੋਟੀ ਤੇਰੀ ਓਥੇ ਆਉਂਦੀ ਹੀ ਹੋਊ ।
ਯਾਰਾਂ ਦੀ ਢਾਣੀ ਬੈਠੀ ਰਹੀ । ਉਹ ਮਨਦੀਪ ਨਾਲ ਪੌੜੀਆਂ ਉੱਤਰ ਕੇ ਆਪਣੇ ਕਮਰੇ ਵੱਲ ਜਾਣ ਲੱਗਾ ।
ਉਹਨੇ ਪਿੱਛਿਓ ਹੌਲੀ ਜਹੀਵਾਜ ਮਾਰੀ ।
“ਗੱਲ ਸੁਣ ”
ਉਹ ਰੁਕਕੇ ਕੋਲ ਹੋ ਗਿਆ ।
ਬਾਹੋ ਫ਼ੜਕੇ ਉਸਨੂੰ ਨਾਲ ਦੀ ਬੈਠਕ ਚ ਲੈ ਗਿਆ ।
“ਲਾਈ ਨਹੀਂ ਘੁੱਟ” ?
ਜ਼ਿੰਦਗੀ ਚ ਪਹਿਲੀ ਵਾਰ ਮਨਦੀਪ ਨੇ ਨਸ਼ੇ ਦੀ ਗੱਲ ਕੀਤੀ ਸੀ ਨਹੀਂ ਤਾਂ ਸ਼ਰਾਬੀ ਕੋਲ ਉਸਨੂੰ ਖੜੇ ਵੇਖ ਕੇ ਅੱਖਾਂ ਕੱਢਣ ਲੱਗ ਜਾਂਦਾ ਸੀ ।
“ਨਹੀਂ ” ਊਹਨੇ ਡੋਲ ਵਾਂਗ ਸਿਰ ਹਿਲਾਤਾ ।
“ਅੱਛਾ,ਜੇ ਨਹੀਂ ਲਾਈ ਤਾਂ ਮੇਰੇ ਕੋਲ ਫ਼ੌਜੀ ਰੰਮ ਹੈਗੀ । ਦੋ ਪੈੱਗ ਲਾ ਲੈ ਦਿਲ ਨਹੀਂ ਘਾਬਰੂ । ”
ਅਰਮਾਨ ਨੂੰ ਲੱਗਾ ਜਿਵੇੰ ਉਹ ਜੰਗ ਤੇ ਜਾ ਰਿਹਾ ਹੋਵੇ ।
“ਨਹੀਂ ਸੁਖਮਨ ਨੂੰ ਸਮੇੱਲ ਆਊ, ਉਹਨੂੰ ਜਰਾ ਵੀ ਪਸੰਦ ਨਹੀਂ ”
ਉਸਨੇ ਕਿਹਾ ।
“ਕੁਝ ਨਹੀਂ ਹੁੰਦਾ ਦੋ ਪੈੱਗ ਲਾ ਕੇ ਪਿਛੋਂ ਲੈਚੀਆਂ ਚੱਬ ਲਵੀਂ ”
ਮਨਦੀਪ ਫਿਰ ਬੋਲਿਆ ।
ਪਰ ਅਰਮਾਨ ਨੇ ਫਿਰ ਸਿਰ ਹਿਲਾ ਦਿੱਤਾ । ਮਨਦੀਪ ਨੇ ਬਹੁਤਾ ਜ਼ੋਰ ਨਹੀਂ ਪਾਇਆ । #harjot
“ਚੱਲ ਮੈਨੂੰ ਟਾਂ ਤੇਰੇ ਬਾਪੂ ਨੇ ਕਿਹਾ ਸੀ ਕਿ ਪੁੱਛ ਲਈ ਜੁਆਨ ਨੂੰ ਐਵੇਂ ਮਨ ਚ ਕੋਈ ਡਰ ਨਾ ਹੋਵੇ ਕਿਤੇ ਖਾਨਦਾਨ ਦਾ ਨੱਕ ਹੀ ਡੋਬ ਦਵੇ ।ਦਿਲ ਤਕੜਾ ਕਰ ਦਵੀਂ ਉਹਦਾ “।
ਉਹ ਮਨਦੀਪ ਵੱਲ ਅੱਖਾਂ ਪਾੜਕੇ ਝਾਕਣ ਲੱਗਾ । ਉਸਦੇ ਚਿਹਰੇ ਤੇ ਉੱਡੇ ਰੰਗ ਨੂੰ ਡਰ ਸਮਝਦੇ ਹੋਏ ਮਨਦੀਪ ਨੇ ਫਿਰ ਆਖਿਆ ,” ਭੋਰਾ ਅਫ਼ੀਮ ਖਾ ਲੈ ,ਜੇ ਰੰਮ ਨਹੀਂ ਪੀਣੀ । ”
“ਨਹੀਂ ਵੀਰੇ ,ਮੇਰਾ ਇਹ ਸਭ ਖਾਣ -ਪੀਣ ਦਾ ਕੋਈ ਮਨ ਨਹੀਂ “. ਕਹਿਕੇ ਉਹ ਚੁਪਕੇ ਜਿਹੇ ਅਪਣੇ ਕਮਰੇ ਵੱਲ ਖਿਸਕ ਗਿਆ ।
ਕਮਰੇ ਚ ਸੁਖਮਨ ਕੱਲੀ ਹੀ ਬੈਠੀ ਸੀ । ਉਹਦੇ ਸਾਹਮਣੇ ਥਾਲ ਚ ਰੋਟੀ ਪਾ ਕੇ ਰੱਖ ਗਿਆ ਸੀ । ਤੇ ਉਹ ਉਸਦੀ ਹੀ ਉਡੀਕ ਕਰ ਰਹੀ ਸੀ ।
ਹੱਥ ਧੋ ਕੇ ਤੌਲੀਏ ਨਾਲ ਪੂੰਝ ਕੇ ਉਸਨੇ ਕੁਰਸੀ ਤੇ ਸੁੱਟ ਦਿੱਤਾ । ਬੈਠਕੇ ਦੋਂਵੇਂ ਰੋਟੀ ਖਾਣ ਲੱਗੇ ।
ਫੋਨ ਤੇ ਤਾਂ ਹੁਣ ਤੱਕ ਕਿੰਨੀਆਂ ਹੀ ਗੱਲਾਂ ਕਰ ਲੈਂਦੇ ਸੀ ਪਰ ਇੱਥੇ ਅਜੇ ਵੀ ਬੋਲ ਸਕਣ ਦਾ ਹੀਆ ਨਹੀਂ ਸੀ ।
ਰੋਟੀ ਖਾਂਦੇ ਰਹੇ ,ਇੱਕ ਦੂਸਰੇ ਵੱਲ ਚੋਰੀ ਚੋਰੀ ਤੱਕਦੇ ਰਹੇ । ਕਿੰਨੀ ਵਾਰ ਦੋਵਾਂ ਦੇ ਹੱਥ ਛੂਹੇ ਗਏ । ਹੱਥਾਂ ਤੇ ਲੱਗੀ ਮਹਿੰਦੀ ,ਬਾਂਹੀ ਪਾਇਆ ਚੂੜਾ ਤੇ ਲਾਲ ਸੂਹੀ ਫੁਲਕਾਰੀ ਤੇ ਉਸ ਦੇ ਥੱਲੇ ਪਾਏ ਉਸੇ ਰੰਗ ਦੇ ਸੂਟ ਚ ਸੁਖਮਨ ਵਾਹਵਾ ਜੱਚ ਰਹੀ ਸੀ । #harjotdikalam
ਇਸ਼ਕ ਤੇ ਪਿਆਰ ਦੇ ਰੰਗ ਚ ਬੱਝੀ ਹੋਈ ਸੀ ਰੰਗਾਂ ਦੇ ਉਸ ਖੇਲ੍ਹ ਚ ਬੰਦੇ ਦੇ ਜਜ਼ਬਾਤ ਆਪਣੇ ਆਪ ਜਗਣ ਲੱਗ ਜਾਂਦੇ ਹਨ । ਪੂਰੇ ਕਮਰੇ ਚ ਹੀ ਗੂੜੇ ਰੰਗ ਵਿਖਰੇ ਹੋਏ ਸੀ । ਕੰਧਾਂ ਤੇ ਰੰਗ ਬਰੰਗੇ ਸਜਾਵਟ ,ਫਰਸ਼ ਦੇ ਲਾਲ ਗੁਲਾਬ ,ਤੇ ਬੈੱਡ ਸੀਟ ਵੀ ਪੂਰੀ ਭਰੀ ਹੋਈ ।
ਜਿਵੇੰ ਦੋਵਾਂ ਦੇ ਸਾਹਾਂ ਚ ਗਰਮੀ ਲਈ ਇਹ ਕਾਫੀ ਸੀ । ਮਸਾਂ ਹੀ ਅਰਮਾਨ ਦੇ ਮੂੰਹੋ ਬੁਰਕੀ ਅੰਦਰ ਜਾ ਰਹੀ ਸੀ । ਉਸਨੂੰ ਹੁੱਥੂ ਆ ਗਿਆ । ਉਹ ਖੰਘਣ ਲੱਗਾ ਤਾਂ ਪਾਣੀ ਵੇਖਣ ਲੱਗਾ । ਉਸਦੀ ਨਿਗ੍ਹਾ ਪਾਣੀ ਤੱਕ ਪਹੁੰਚਦੀ ਉਸ ਤੋਂ ਪਹਿਲਾਂ ਗਿਲਾਸ ਉਸਦੇ ਬੁੱਲਾਂ ਨੂੰ ਲੱਗ ਗਿਆ ।
“ਅਰਮਾਨ ਪਾਣੀ ਪੀ ਲਵੋ ” ਹੁਣ ਤੱਕ ਦੀ ਗੱਲ ਚ ਸੁਖਮਨ ਪਹਿਲੀ ਵਾਰ ਬੋਲੀ ਸੀ । ਉਸਦੀਆਂ ਅੱਖਾਂ ਬੁੱਲ੍ਹਾ ਨਾਲ ਛੂਹੇ ਗਿਲਾਸ ਦੇ ਉੱਪਰੋਂ ਸੁਖਮਨ ਦੀਆਂ ਅੱਖਾਂ ਚ ਧੱਸ ਗਈਆਂ ਸੀ । ਸੰਗਦਿਆ ਸੁਖਮਨ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਉਸਦੇ ਚਿਹਰੇ ਤੇ ਲਾਲੀ ਫੈਲ ਗਈ ਸੀ ।
ਰੋਟੀ ਮੁਕਾਈ ਹੀ ਸੀ ਕਿ ਭਾਬੀ ਬਰਤਨ ਲੈਣ ਲਈ ਆ ਗਈ ਸੀ ਤੇ ਨਾਲ ਹੀ ਦੁੱਧ ਵੀ ਰੱਖ ਗਈ । ਤੇ ਦੋਵਾਂ ਨੂੰ ਯਾਦ ਨਾਲ ਪੀ ਲੈਣ ਤੇ ਦਰਵਾਜ਼ਾ ਬੰਦ ਕਰਨ ਲਈ ਆਖ ਗਈ ਸੀ ।
ਪਰ ਅਰਮਾਨ ਦੇ ਦਿਲ ਚ ਡਰ ਹਲੇ ਵੀ ਘਟਿਆ ਨਹੀਂ ਸੀ । ਅਜੇ ਮਸੀਂ ਕੱਤਕ ਦੇ ਸ਼ੁਰੂ ਹੋਣ ਦੇ ਦਿਨ ਸੀ ।ਰਾਤ ਨੂੰ ਥੋੜੀ ਗਰਮੀ ਦਾ ਅਹਿਸਾਸ ਅਜੇ ਤੱਕ ਬਾਕੀ ਸੀ । ਪੱਖੇ ਨੂੰ ਛੱਡ ਕੇ ਉੱਪਰ ਕੰਬਲ ਪਾ ਕੇ ਲੇਟਿਆ ਜਾ ਸਕਦਾ ਸੀ ।ਉਹ ਬੈੱਡ ਨੂੰ ਢੋਅ ਲਾ ਕੇ ਟੇਢਾ ਜਿਹਾ ਲੇਟ ਗਿਆ ਸੀ । ਸੁਖਮਨ ਅਜੇ ਵੀ ਉਸ ਕੋਲ਼ੋਂ ਥੋੜਾ ਦੂਰ ਸਿਮਟੀ ਜਹੀ ਬੈਠੀ ਸੀ ।
“ਪੈਰ ਠੰਡੇ ਹੋ ਰਹੇ ਹੌਣਗੇ ਕੰਬਲ ਵਿਚੋਂ ਕਰ ਲਓ । ”
ਅਰਮਾਨ ਨੇ ਕਿਹਾ ਤਾਂ ਸੁਖਮਨ ਉਂਝ ਹੀ ਢੋਅ ਲਾ ਕੇ ਬੈਠ ਗਈ ਤੇ ਪੈਰਾਂ ਤੇ ਕੰਬਲ ਵੀ ਦੇ ਲਿਆ ।
ਅਰਮਾਨ ਨੂੰ ਹੈਰਾਨੀ ਸੀ ਕਿ ਫੋਨ ਤੇ ਕਿੰਨਾ ਹੀ ਬੋਲਣ ਵਾਲੀ ਉਹ ਅੱਜ ਐਨੀ ਖਾਮੋਸ਼ ਬੈਠੀ ਸੀ ਜਿਵੇੰ ਬੋਲਣਾ ਹੀ ਭੁੱਲ ਗਈ ਹੋਵੇ । ਇਹ ਨਹੀਂ ਸੀ ਕਿ ਉਹਨਾਂ ਚ ਗੱਲ ਨਹੀਂ ਹੋਈ ਸੀ । ਕਿੰਨੀਆਂ ਰੁਮਾਂਟਿਕ ਤਰ੍ਹਾਂ ਦੇ ਸੁਪਨੇ ਦੋਂਵੇਂ ਦੇਖ ਕੇ ਗੱਲਾਂ ਉਹ ਕਰ ਚੁੱਕੇ ਸੀ ਪਰ ਅੱਜ ਤਾਂ ਜਿਵੇੰ ਸਭ ਕਾਸੇ ਤੇ ਸਿਕਰੀ ਜੰਮ ਗਈ ਹੋਵੇ ।
ਸ਼ਰਮ ਹਯਾ ਕਿੱਡੀ ਵੱਡੀ ਚੀਜ਼ ਏ ਡਰ ਤੋਂ ਵੱਡੀ !
ਅਰਮਾਨ ਨੂੰ ਖੁਦ ਦਾ ਯਾਦ ਆਇਆ ਕਲਾਸ ਚ ਆਮ ਹੀ ਗਾ ਲੈਣ ਚ ਉਹ ਮਸਹੂਰ ਸੀ ਪਰ ਜਦੋਂ ਪਹਿਲੀ ਵਾਰ ਸਟੇਜ ਤੇ ਗਾਉਣ ਚੜ੍ਹਿਆ ਸੀ ਤਾਂ ਲੱਤਾਂ ਕੰਬ ਗਈਆਂ ਜ਼ੁਬਾਨ ਥਥਲਾਉਂਣ ਲੱਗੀ ਤੇ ਉਹ ਬਿਨਾਂ ਗਾਏ ਹੀ ਥੱਲੇ ਉੱਤਰ ਆਇਆ ਸੀ । ਕਈ ਦਿਨ ਉਦਾਸ ਰਿਹਾ । ਕਿੱਡੇ ਵੱਡੇ ਵੱਡੇ ਭਾਰ ਬਣ ਜਾਂਦੇ ਹਨ ਜਦੋਂ ਤੁਹਾਡੇ ਮਨ ਤੇ ਕੁਝ ਕਰਨ ਦੀ ਮੰਗ ਥੋਪਕੇ ਮਾਮੂਲ਼ੀ ਗੱਲ ਨੂੰ ਹਊਆ ਬਣਾ ਦਿੱਤਾ ਜਾਂਦਾ ਹੈ ।
ਪਹਿਲੀ ਰਾਤ ਦਾ ਇਹੀ ਹਊਆ ਦੋਵਾਂ ਤੇ ਭਾਰੂ ਸੀ । ਅਰਮਾਨ ਤੇ ਕੁਝ ਜਿਆਦਾ ਹੀ ਸੀ । ਜਦੋਂ ਤੋਂ ਵਿਆਹ ਦੀ ਡੇਟ ਫਿਕਸ ਹੋਈ ਸੀ ਸਭ ਦੀਆਂ ਨਜਰਾਂ ,ਇਸ਼ਾਰੇ ਗੱਲਾਂ ਉਸ ਦੇ ਵੱਲ ਹੀ ਸੀ । ਤੇ ਅੱਜ ਦੀ ਰਾਤ ਉਸਦੇ ਮਨ ਤੇ ਦਿਮਾਗ ਚ ਇੱਕ ਭਾਰ ਬਣ ਗਿਆ ਸੀ ।
ਉਸ ਕੁੜੀ ਨਾਲ ਉਸਨੇ ਹੁਣ ਤੱਕ ਕੱਲੇ ਕੁਝ ਮਿੰਟ ਬਿਤਾਏ ਸੀ । ਥੋੜੀਆਂ ਬਹੁਤ ਬੱਸ ਫੋਨ ਦੀਆਂ ਗੱਲਾਂ ਸੀ । ਪਰ ਉਸਤੇ ਵੀ ਕੀ ਕੁਝ ਹੋ ਸਕਦਾ ਸੀ ਕੁਝ ਕੁ ਸੁਪਨਈ ਗੱਲਾਂ ਤੋਂ ਬਿਨਾ ਕੁਝ ਜਿਆਦਾ ਨਹੀਂ ਸੀ ।
ਉਸਨੇ ਜੋ ਪੜ੍ਹਿਆ ਸੀ ਸੁਣਿਆ ਸੀ ਉਹ ਇਹੋ ਸੀ ਕਿ ਪਹਿਲੀ ਰਾਤ ਬੱਸ ਝਪਟ ਪੈਣਾ ਹੈ ਕੁੜੀ ਤੇ ਸਿਰਫ ਉਸੇ ਕੰਮ ਲਈ ਹੁੰਦੀ ਹੈ ਰਾਤ । ਬਾਕੀ ਗੱਲਾਂ ਲਈ ਤਾਂ ਸਾਰੀ ਉਮਰ ਪਈ ਹੈ ।
ਪਰ ਉਸਦਾ ਮਨ ਨਹੀਂ ਸੀ ਮੰਨਦਾ , ਪਰ ਇਹ ਡਰ ਸੁ ਜਾਂ ਉਸਦੇ ਅੰਦਰ ਦੀ ਕੋਈ ਕਮੀ ਉਹ ਅਜੇ ਵੀ ਦੁਚਿੱਤੀ ਸੀ ਕੀ ਕਰੇ ਕੀ ਨਾ ਕਰੇ । #harjotdikalam
ਨਾ ਚਾਹੁੰਦੇ ਹੋਏ ਵੀ ਉਸਨੇ ਢੋ ਲਗਾ ਕੇ ਬੈਠੀ ਸੁਖਮਨ ਕੋਲ ਖੁਦ ਨੂੰ ਖਿਸਕਾ ਲਿਆ ।
ਥੋੜ੍ਹਾ ਕੁ ਨੀਵਾਂ ਹੋ ਕੇ ਤੇ ਟੇਢਾ ਜਿਹਾ ਹੋਕੇ ਆਪਣੇ ਸਿਰ ਨੂੰ ਉਸਦੀ ਗੋਦ ਚ ਟਿਕਾ ਕੇ ਉੰਝ ਹੀ ਲੇਟ ਗਿਆ ।
ਪਰ ਗੱਲਾਂ ਤਾਂ ਜਿਵੇਂ ਖ਼ਤਮ ਹੀ ਹੋ ਗਈਆਂ ਹੋਣ । ਫਿਰ ਉਸਨੂੰ ਯਾਦ ਆਇਆ ਕਿ ਪਹਿਲੀ ਰਾਤ ਦਾ ਤੋਹਫ਼ਾ ਦੇਣਾ ਤਾਂ ਅਜੇ ਬਾਕੀ ਸੀ । ਉਸਨੇ ਆਪਣੀ ਜੇਬ ਚ ਹੱਥ ਮਾਰਿਆ ਤੇ ਇੱਕ ਗਿਫ਼੍ਟ ਬਾਕਸ ਚ ਪੈਕ ਮੁੰਦੀ ਬਾਹਰ ਕੱਢੀ ਜਿਸ ਦੇ ਉੱਪਰ ਬਹੁਤ ਹੀ ਨਿੱਕੇ ਚ ਦੋਵਾਂ ਦੇ ਨਾਮ ਦਾ ਪਹਿਲਾ ਅੱਖਰ ਖੁਣਿਆ ਹੋਇਆ ਸੀ ।
ਮੁੰਦੀ ਪਾਉਂਦੇ ਹੋਏ ਉਸਨੂੰ ਉਂਗਲੀਆਂ ਤੇ ਲੱਗੀ ਮਹਿੰਦੀ ਬੜੀ ਪਿਆਰੀ ਲੱਗੀ ਸੀ । ਉਸਨੇ ਉਂਝ ਹੀ ਬਹਾਨੇ ਨਾਲ ਪਹਿਲ਼ਾਂ ਮੁੰਦੀ ਨੂੰ ਫਿਰ ਸੁਖਮਨ ਦੇ ਹੱਥ ਨੂੰ ਚੁੰਮ ਲਿਆ । ਤੇ ਅੱਖਾਂ ਉੱਪਰ ਕਰਕੇ ਉਸਦੇ ਚਿਹਰੇ ਵੱਲ ਤੱਕਿਆ ਪਲਾਂ ਲਈ ਨਜ਼ਰ ਮਿਲੀ ਤੇ ਸੁਖਮਨ ਨੇ ਅੱਖਾਂ ਫਿਰ ਝੁਕਾ ਲਈਆਂ ।
ਸੁਖਮਨ ਦੇ ਚਿਹਰੇ ਨੂੰ ਕੰਬਦੇ ਹੱਥਾਂ ਨਾਲ ਹੇਠਾਂ ਨੂੰ ਝੁਕਾਉਣ ਲੱਗਾ । ਕੁਦਰਤੀ ਜੋ ਮਨ ਦਿਮਾਗ ਤੇ ਭਾਰੂ ਸੀ ਸੁਖਮਨ ਚਿਹਰੇ ਨੂੰ ਪਿਛਾਂਹ ਨੂੰ ਖਿੱਚ ਲਿਆ । ਪਿਆਸਾ ਜਿਵੇੰ ਖੂਹ ਤੋਂ ਪਿਛਾਂਹ ਤਿਲਕ ਗਿਆ ਹੋਵੇ ਉਸਦੇ ਹੱਥੋਂ ਸੁਖਮਨ ਦਾ ਚਿਹਰਾ ਪਰਾਂ ਖਿਸਕ ਗਿਆ ।
“ਲਾਈਟ ਆਫ ਕਰ ਲਵੋ ” ਸੁਖਮਨ ਬੋਲੀ,ਬੰਦ ਕਮਰੇ ਚ ਵੀ ਜਿਵੇੰ ਕਿਸੇ ਦੇ ਦੇਖਣ ਦਾ ਡਰ ਸਤਾ ਰਿਹਾ ਹੋਵੇ। ਹਨੇਰੇ ਚ ਡਰ ਸਭ ਨੂੰ ਲਗਦਾ ਹੈ ਪਰ ਇਹ ਅਜਿਹਾ ਪਲ ਸਨ ਜਿੱਥੇ ਦੋਵੇਂ ਹੀ ਚਾਨਣ ਤੋਂ ਡਰ ਰਹੇ ਸੀ ।
ਪਰ ਉਸ ਤੋਂ ਪਹਿਲ਼ਾਂ ਦੁੱਧ ਪੀਣਾ ਸੀ । ਤੇ ਗਹਿਣਿਆਂ ਨਾਲ ਲੱਦੀ ਸੁਖਮਨ ਦੇ ਪਾਏ ਸਭ ਗਹਿਣੇ ਵੀ ਉਤਾਰਨੇ ਸੀ । ਕਿਤੇ ਵੀ ਡਿੱਗ ਸਕਦੇ ਸੀ ਮਗਰੋਂ ਕੋਈ ਵਾਲ਼ੀ, ਕਾਂਟਾ ਕਿਥੋਂ ਥਿਉਣਾ ਸੀ ।
ਅਰਮਾਨ ਨੂੰ ਦੁੱਧ ਵਾਲਾ ਗਿਲਾਸ ਚੁੱਕ ਮੂੰਹ ਨੂੰ ਲਾਇਆ । ਇੱਕ ਘੁੱਟ ਭਰਕੇ ਸੁਖਮਨ ਦੇ ਬੁੱਲਾਂ ਨੂੰ ਛੁਹਾ ਦਿੱਤਾ । ਤੇ ਇੰਝ ਹੀ ਘੁੱਟ ਘੁੱਟ ਕਰਕੇ ਦੋਂਵੇਂ ਪੀਂਦੇ ਰਹੇ ਜਦੋਂ ਤੱਕ ਗਿਲਾਸ ਖਾਲੀ ਨਾ ਹੋ ਗਿਆ ।
“ਗਹਿਣੇ ਉਤਾਰ ਕੇ ਰੱਖ ਦਵੋ ਸੁੱਤੇ ਕੋਈ ਡਿੱਗ ਜਾਵੇਗਾ ” ਅਰਮਾਨ ਨੇ ਕਿਹਾ ।
ਉਸ ਦੀ ਆਗਿਆ ਦਾ ਇੰਨ ਬਿੰਨ ਪਾਲਣਾ ਕਰਦੇ ਸੁਖਮਨ ਨੇ ਇੱਕ ਇੱਕ ਕਰਕੇ ਸਭ ਗਹਿਣੇ ਉਤਾਰ ਕੇ ਦਰਾਜ ਚ ਰੱਖ ਦਿੱਤੇ ।
ਉਸਦੇ ਮੂੰਹੋ ਸਹਿਜ ਸੁਭਾਅ ਨਿਕਲਿਆ “ਤੇ ਕੱਪਡ਼ੇ? “.
ਅਰਮਾਨ ਦੇ ਮੂੰਹੋ ਤੁਰੰਤ ਨਿੱਕਲਿਆ ,” ਉਹ ਮੈਂ ਖੁਦ ਹੀ ਉਤਾਰ ਦਿਆਂਗਾ ।”
ਸੁਖਮਨ ਦਾ ਚਿਹਰਾ ਸ਼ਰਮ ਨਾਲ ਚਮਕ ਗਿਆ ।ਚਿਹਰਾ ਝੁਕ ਗਿਆ ਆਪਣੇ ਸਵਾਲ ਤੇ ਸ਼ਰਮ ਸੀ ਜਾਂ ਅਰਮਾਨ ਦੇ ਉੱਤਰ ਤੇ ਉਸਨੂੰ ਕੁਝ ਵੀ ਪਤਾ ਨਹੀਂ ਸੀ ।
ਅਰਮਾਨ ਨੇ ਵੀ ਉੱਤਰ ਪਤਾ ਨਹੀਂ ਕਿਵੇਂ ਦਿੱਤਾ ਸੀ । ਉੰਝ ਉਹ ਸ਼ਰਮੀਲਾ ਤੇ ਜ਼ਬਤ ਵਾਲਾ ਸੀ । ਆਪਣੇ ਯਾਰਾਂ ਦੇ ਲੱਖ ਜ਼ੋਰ ਦੇ ਬਾਵਜ਼ੂਦ ਵਿਆਹ ਤੋਂ ਪਹਿਲ਼ਾਂ ਊਹਨੇ ਕਿਤੇ ਕੁਝ ਨਹੀਂ ਕੀਤਾ । ਕੁਝ ਸਮੇਂ ਲਈ ਰਿਲੇਸ਼ਨ ਚ ਵੀ ਰਿਹਾ । ਪਰ ਉਹਦੇ ਦਿਲ ਚ ਇੱਕ ਧਾਰਨਾ ਜਹੀ ਬਣ ਗਈ ਸੀ ਕਿ ਜਿੰਦਗ਼ੀ ਭਰ ਸਿਰਫ ਇੱਕੋ ਪਾਰਟਨਰ ਨਾਲ ਸਭ ਕੁਝ ਕਰਨਾ । ਇਹ ਉਸਦੀ ਆਪਣੀ ਇੱਛਾ ਸੀ ਉਸਦੀ ਆਪਣੀ ਸੋਚ ਸੀ । ਪਰ ਯਾਰਾਂ ਚ ਮਜ਼ਾਕ ਬਣ ਗਈ ਸੀ ।
“ਇੰਝ ਤਾਂ 20 ਸਾਲ ਪਹਿਲ਼ਾਂ ਕੁਡ਼ੀਆਂ ਸੋਚਦੀਆਂ ਸੀ ,ਅੱਜ ਕੱਲ੍ਹ ਉਹ ਵੀ ਮੁੰਡਿਆਂ ਵਾਂਗ ਸੋਚਣ ਲੱਗ ਪਈਆਂ ਤੇ ਤੂੰ ਪੁਰਾਣੀਆਂ ਬੁਢੀਆਂ ਦੀ ਸੋਚ ਲਈ ਬੈਠਾ , ਫਿਰ ਤੇਰੇ ਅਰਗਾ ਸੁਹਾਗਰਾਤ ਨੂੰ ਸੋਚੀ ਜਾਂਦਾ ਕੀ ਕਰਾਂ ।”ਉਹਦੇ ਯਾਰ ਮਜਾਕ ਉਡਾਉਂਦੇ । ਸੰਤ ਉਸਦੀ ਅੱਲ ਹੀ ਪੈ ਗਈ ਸੀ । ਉਸਨੂੰ ਹੈਰਾਨੀ ਸੀ ਕਿ ਗੱਲ ਗੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ