ਫੋਟੋ
ਹਰ ਰੋਜ਼ ਆਪਣੇ ਅੱਠ ਸਾਲਾ ਬੇਟੇ ਨੂੰ ਸਕੂਲ ਮੈਂ ਆਪ ਹੀ ਛੱਡਕੇ ਆਉਂਦਾ ਹਾਂ ਅਤੇ ਆਪ ਹੀ ਸਕੂਲ ਤੋਂ ਵਾਪਿਸ ਘਰ ਲੈਕੇ ਆਉਂਦਾ ਹਾਂ। ਘਰ ਤੋਂ ਸਕੂਲ ਦੇ ਰਸਤੇ ਵਿੱਚ, ਮੱਝਾਂ ਪਾਲਣ ਵਾਲੇ ਗੁੱਜਰਾਂ ਦਾ ਇਕ ਡੇਰਾ ਹੈ। ਅਕਸਰ ਇੱਕ ਗੁੱਜਰ ਅਤੇ ਉਸਦਾ ਤਕਰੀਬਨ ਮੇਰੇ ਬੇਟੇ ਕੁ ਜਿੱਡਾ ਬੇਟਾ,ਆਪਣੇ ਕੱਖਾਂ ਨਾਲ ਲੱਦੇ ਹੋਏ ਘੋੜਾ ਰੇਹੜੇ ਉੱਤੇ ਸਵਾਰ ਸਾਨੂੰ ਛੁੱਟੀ ਦੇ ਵਕਤ ਰਸਤੇ ਵਿੱਚ ਮਿਲਦੇ ਹਨ। ਇੱਕ ਦਿਨ ਮੈਂ ਵੇਖਿਆ ਕਿ ਗੁੱਜਰ ਆਪ ਅੱਜ ਦੂਸਰੀ ਸਾਈਡ ਬੈਠਾ ਹੈ ਅਤੇ ਉਸਦਾ ਬੇਟਾ ਖੜੵਾ ਹੋ ਕੇ ਘੋੜੇ ਦੀ ਲਗਾਮ ਫੜੀ, ਉਸਨੂੰ ਹੱਕਦਾ ਹੋਇਆ ਆ ਰਿਹਾ ਹੈ। ਬੱਚੇ ਨੂੰ ਇਸ ਤਰ੍ਹਾਂ ਖੜੵ ਕੇ ਲਗਾਮ ਫੜਨ ਦੇ ਚਿੱਤਰ ਨੇ ਮੇਰੇ ਦਿਮਾਗ ਵਿੱਚ ਆਪਣੀ ਛਾਪ ਜਿਹੀ ਛੱਡ ਦਿੱਤੀ । ਮੇਰੇ ਦਿਮਾਗ਼ ਵਿੱਚ ਇਹ ਖਿਆਲ ਆਇਆ ਕਿ ਕਿਉਂ ਨਾ ਆਪਣੇ ਬੇਟੇ ਦੀ ਇਸ ਅੰਦਾਜ਼ ਵਿੱਚ ਫੋਟੋ ਕਲਿੱਕ ਕੀਤੀ ਜਾਵੇ , ਫ਼ਿਰ ਸ਼ੋਸਲ ਮੀਡੀਆ ਉੱਤੇ ਪੋਸਟ ਕਰਕੇ ਧੂਮ ਮਚਾਈ ਜਾਵੇ । ਮੈਂ ਆਪਣੀ ਇਸ ਇੱਛਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਇੱਕ ਦਿਨ ਉਹ ਗੁੱਜਰਾਂ ਦਾ ਰੇਹੜਾ ਰੁਕਵਾ ਲਿਆ। ਮੈਂ ਉਹਨਾਂ ਨੂੰ ਫੋਟੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ