ਯੂ ਪੀ ਤੋਂ ਹੋਣ ਕਰਕੇ ਅਕਸਰ ਸਕੂਲ ਵਿੱਚ ਨਾਲ ਦੇ ਵਿਦਿਆਰਥੀ ਭਇਆ, ਚੌਲ ਖਾਣਾ ਬੁਲਾ ਕੇ ਛੇੜਦੇ ਸਨ ਤੇ ਮੈਨੂੰ ਜਿੰਨੀ ਵਾਰ ਵੀ ਕੋਈ ਪੁੱਛਦਾ ਸੀ ਵੀ ਮੇਰਾ ਪਿਛੋਕੜ ਕਿਥੋਂ ਦਾ ਹੈ ਤਾਂ ਮੈਨੂੰ ਕਦੇ ਗੁਰੇਜ ਨਹੀਂ ਹੋਇਆ ਦੱਸਣ ਵਿੱਚ ਵੀ ਅਸੀਂ ਯੂ ਪੀ ਤੋਂ ਹਾਂ
ਪੰਜਵੀ ਕਲਾਸ ਵਿੱਚ ਮੈਂ ਗੱਲਾਂ ਸਮਝਣ ਲੱਗ ਚੁੱਕਾ ਸੀ ਤੇ ਇਹ ਸਫ਼ਰ ਤਦ ਤੋਂ ਹੀ ਸ਼ੁਰੂ ਹੋ ਚੁੱਕਾ ਸੀ, ਖੈਰ ਇਹ ਗੱਲ ਵੀ ਕਿਸੇ ਹੱਦ ਤੱਕ ਸਹੀ ਹੈ ਕਿ ਬੱਚੇ ਜੋ ਸਮਾਜ ਵਿਚ ਦੇਖਦੇ ਜਾਂ ਸੁਣਦੇ ਹਨ ਉਹੀ ਦੁਹਰਾਉਂਦੇ ਹਨ ਵਰਨਾ ਪੰਜਵੀ ਕਲਾਸ ਦੇ ਬੱਚੇ ਨੂੰ ਕਿ ਪਤਾ ਵੀ ਭਇਆ ਕਿਊ ਬੋਲ ਰਹੇ ਹਾਂ। ਅਕਸਰ ਮੇਰੇ ਦੋਸਤਾਂ ਨੇ ਮੈਨੂੰ ਛੇੜਨਾ ਵੀ ਹੋਰ ਕਿ ਹਾਲ ਹੈ ਭਇਆ, ਚੌਲ ਖਾਦੇ ਕਿ ਨਹੀਂ। ਮੈਨੂੰ ਬੁਰਾ ਵੀ ਲਗਦਾ ਸੀ ਵੀ ਇਸ ਤਰ੍ਹਾਂ ਨਾਲ ਮੈਨੂੰ ਕਿਊ ਛੇੜੀਆ ਜਾਂਦਾ ਹੈ। ਇਹ ਸਿਲਸਿਲਾ ਦਸਵੀਂ ਤੱਕ ਏਦਾਂ ਹੀ ਚਲਦਾ ਰਿਹਾ। ਮੇਰੇ ਸਕੂਲ ਦਾ ਨਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਸੀ। ਗੁਰਬਾਣੀ, ਸਿੱਖ ਧਰਮ ਦਾ ਜਿਨ੍ਹਾਂ ਗਿਆਨ ਮੈਨੂੰ ਉਸ ਸਕੂਲ ਨੇ ਦਿੱਤਾ ਸ਼ਾਇਦ ਹੋਰ ਕੀਤੋ ਨਹੀਂ ਮਿਲਿਆ।
ਦਸਵੀਂ ਤੱਕ ਮੈਂ ਚੀਜ਼ਾਂ ਨੂੰ ਸਮਝਣ ਲੱਗ ਗਿਆ ਸੀ, ਗੁਰਬਾਣੀ ਦੇ ਬਹੁਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ