ਜੇਠ ਦੀ ਪਿੰਡਾ ਲੂਹ ਲੈਣ ਵਾਲੀ ਗਰਮੀ ਵਿੱਚ ਚੰਦਰੀ ਨੀਂਦ ਵੀ ਬਹੁਤੀ ਸੋਹਣੀ ਆਉਦੀ ਆ। ਸਾਝਰੇ ਸਾਝਰੇ ਕੰਮ ਨਿਬੇੜ, ਮੈਂ ਬਾਹਰਲੀ ਬੈਠਕ ਦਾ ਬੂਹਾ ਖੋਲ ਅੰਦਰ ਪੈ ਗਈ। ਬੱਤੀ ਤਾਂ ਅੱਜ ਫੇਰ ਗੁੱਲ ਸੀ, ਨਿੱਤ ਦਾ ਹੀ ਕੰਮ ਹੋ ਗਿਆ ਹੁਣ ਤਾਂ। ਸ਼ੁਕਰ ਆ ਹਵਾ ਸੋਹਣੀ ਚੱਲਦੀ ਪਈ ਸੀ ਤੇ ਸਾਹ ਸੌਖਾ ਆ ਰਿਹਾ। ਸੂਤੀ ਚੁੰਨ੍ਹੀ ਨਾਲ ਮੂੰਹ ਸਿਰ ਢੱਕ ਅਜੇ ਪਈ ਹੀ ਸੀ ਕਿ ਨੀਂਦ ਨੇ ਘੇਰਾ ਪਾ ਲਿਆ। ਥੌੜੀ ਚਿਰ ਬਾਅਦ ਹਵਾ ਵੀ ਰੁਕ ਗਈ। ਮੈਂ ਵੀ ਪਾਸਾ ਵੱਟ ਘੇਸਲ ਮਾਰ ਕੇ ਪਈ ਹੀ ਰਹੀ। ਸਾਰਾ ਸਰੀਰ ਮੁੜ੍ਹਕੋ-ਮੁੱੜਕੀ ਹੋਣ ਲੱਗਾ। ਫੇਰ ਕਿੱਧਰੋ ਇੱਕ ਬੁੱਲਾ ਆਇਆ ਤੇ ਸਾਰਾ ਸਰੀਰ ਠੰਡਾ ਸਾਰ ਕਰ ਦਿੱਤਾ। ਸੋਚਿਆਂ ਸ਼ਾਇਦ ਕਿਸੇ ਨੇਕ ਬੰਦੇ ਦੀ ਰੱਬ ਨੇ ਡਿਊਟੀ ਲਾ ਦਿੱਤੀ ਆ।
ਕੁੱਝ ਚਿਰ ਬਾਅਦ ਬਲਦਾਂ ਦੀਆਂ ਟੱਲੀਆਂ ਅਤੇ ਗੱਡੇ ਦੀ ਆਵਾਜ ਆਉਣ ਲੱਗੀ। ਮੈਂ ਮਨ ਹੀ ਮਨ ਸੋਚਿਆ ਕਿ ਬਿੰਦਰੀ ਹੋਊ, ਅੱਜ ਪੱਠਿਆਂ ਨੂੰ ਕੁਵੇਲਾ ਕਰ ਬੈਠਾ ਹੋਣਾ। ਤੇ ਫੇਰ ਬਿੰਦਰੀ ਤੇ ਤਾਈ ਪ੍ਰਸ਼ਿੰਨੀ ਦੇ ਉੱਚੀ ਉੱਚੀ ਹੱਸਣ ਦੀਆਂ ਆਵਾਜਾਂ ਆਉਣ ਲੱਗੀਆਂ। ਤਾਈ ਵੀ ਕਿਹੜਾ ਕਦੇ ਟਿਕਦੀ ਆ ਤੇ ਨਾ ਕੁੜੀ ਨੂੰ ਟਿਕਣ ਦਿੰਦੀ ਆ। ਹੁਣ ਨਿੱਕੀ ਡੱਬੀ ਵਾਲੇ ਖੇਸ ਲਾਈ ਬੈਠੀਆਂ। ਤਾਈ ਜਦੋਂ ਨਾਲ ਵਗਾਉਦੀ ਆ ਤਾਂ ਇੰਜ ਲੱਗਦਾ ਜਿਵੇਂ ਬੇੜੀ ਪਾਣੀ ਉੱਤੇ ਤਰ ਰਹੀ ਹੋਵੇ। ਬਿੰਦਰੀ ਤਾਂ ਲੱਗਾ ਤੁਰ ਗਿਆ ਸੀ ਪਰ ਤਾਈ ਦੀ ਖੱਡੀ ਦੀ ਚੱਕ-ਨੱਪ ਦੀ ਆਵਾਜ ਅਤੇ ਹੱਥੇ ਨਾਲ ਬੰਨ੍ਹੇ ਘੁੰਗਰੂ, ਟਿਕੀ ਦੁਪਹਿਰ ਵਿੱਚ ਇੱਕ ਵੱਖਰਾ ਹੀ ਸੰਗੀਤ ਪੇਸ਼ ਕਰ ਰਹੇ ਸਨ।
ਹੁਣ ਕੁੱਤੇ ਪਤਾ ਨਹੀ ਕਿੱਥੋਂ ਟਊਂ-ਟਊਂ ਕਰਨ ਲੱਗ ਪਏ ਆ। ਜ਼ਰੂਰ ਕਿਸੇ ਅਣਜੱਕੇ ਜਵਾਕ ਨੇ ਰੋੜਾ ਮਾਰਿਆ ਹੋਊ। ਪਤਾ ਨਹੀ ਕੀ ਮਿਲਦਾ ਜਵਾਕਾਂ ਨੂੰ ਵੀ ਦਰਵੇਸ਼ਾ ਨੂੰ ਦੁੱਖੀ ਕਰ ਕੇ। ਫੇਰ ਕੁੱਝ ਚਿਰ ਬਾਅਦ ਭੌਕਦੇ ਭੌਕਦੇ ਕੁੱਤੇ ਚੁੱਪ ਕਰ ਗਏ। ਜ਼ਰੂਰ ਹੀ ਸੱਥ ਵਿੱਚ ਤਾਸ਼ ਖੇਡਦਾ ਬਾਬਾ ਰੋਡੂ ਉੱਠਿਆ ਹੋਊ। ਉਹਨੇ ਆਵਦੇ ਡੋਲੂ ਵਿੱਚੋਂ ਬੱਚੀ-ਖੁੱਚੀ ਲੱਸੀ ਪਾ ਦਿੱਤੀ ਹੋਊ। ਕੀ ਪਤਾ ਇੱਕ ਅੱਧੀ ਰੋਟੀ ਵੀ ਹੋਵੇ। ਬਾਬੇ ਦਾ ਵੀ ਪੱਕਾ ਨੇਮ ਆ, ਸਵੇਰੇ ਹੀ ਸੱਥ ਵਿੱਚ ਆ ਬੈਠਦਾ ਤੇ ਆਥਣੇ ਰੋਟੀ ਵੇਲੇ ਘਰੇ ਵੜਦਾ। ਹਰ ਸਵੇਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ