ਸਾਡੇ ਪਿੰਡ ਆਲੇ ਘਰ ਨਾਲ ਇੱਕ ਪਾਸੇ ਤਾਏ ਮਾੜੂ ਯਾਨੀ ਕੌਰ ਸਿੰਘ ਕੀ ਕੰਧ ਲਗਦੀ ਸੀ ਤੇ ਦੂਜੇ ਪਾਸੇ ਤਾਏ ਚਤਰੇ ਕੇ ਘਰ ਦੀ ਪਿੱਠ ਲਗਦੀ ਸੀ। ਓਹਨਾ ਦਾ ਮੂਹਰਲਾ ਦਰਵਾਜ਼ਾ ਬਾਬਾ ਬਲਬੀਰ ਸਿੰਘ ਆਲੀ ਗਲੀ ਵਿਚ ਸੀ। ਤਾਏ ਚਤਰੇ ਕਿਆਂ ਨਾਲ ਵੀ ਸਾਡੀ ਦਾਲ ਕੌਲੀ ਦੀ ਪੂਰੀ ਸਾਂਝ ਸੀ। ਉਂਜ ਤਾਈ ਸੁਰਜੀਤ ਕੁਰ ਦਾ ਸੁਭਾਅ ਵੀ ਵਧੀਆ ਸੀ। ਤਾਈ ਦੀਆਂ ਦੋਂਨੋ ਕੁੜੀਆਂ ਛੰਨੋ ਤੇ ਛੋਟੀ ਜਿਸ ਨੂੰ ਘਰੇ ਗੰਜੀ ਆਖਦੇ ਸਨ ਘਰ ਦੇ ਕੰਮਾਂ ਵਿਚ ਪੂਰੀਆਂ ਨਿਪੁੰਨ ਸਨ। ਖੇਸ ਦਰੀਆਂ ਚਾਦਰਾਂ ਝੋਲੇ ਨਾਲੇ ਬੁਣਨ ਵਿੱਚ ਮਾਹਿਰ ਸਨ। ਵੱਡਾ ਮੁੰਡਾ ਬਿੱਲੂ ਜੋ ਗਰੀਬੀ ਵਿੱਚ ਬੀ ਏ ਕਰ ਗਿਆ ਤੇ ਛੋਟਾ ਮਿਸ਼ਰੀ ਨਿਰੋਲ ਅਨਪੜ੍ਹ। ਪਰਿਵਾਰ ਨਾਲ ਸਾਡੀ ਪੂਰੀ ਨੇੜਤਾ।
ਤਾਏ ਚਤਰੇ ਕੀ ਕੰਧ ਨਾਲ ਸਾਡੇ ਵੱਡਾ ਦਰਵਾਜ਼ਾ ਬਣਿਆ ਸੀ ਜਿਥੇ ਅਸੀਂ ਆਪਣੀ ਇਕਲੌਤੀ ਮੱਝ ਬੰਨਦੇ ਹੁੰਦੇ ਸੀ। ਮੱਝ ਦਾ ਕਿੱਲਾ ਜਵਾਂ ਤਾਏ ਕੀ ਕੰਧ ਨਾਲ ਗੱਡਿਆ ਹੋਇਆ ਸੀ। ਇੱਕ ਦਿਨ ਮੱਝ ਨੇ ਸਿੰਗਾਂ ਦੀ ਅੱਚਵੀ ਜਿਹੀ ਮੰਨਦੀ ਨੇ ਕੰਧ ਨਾਲ ਸਿੰਗ ਰਗੜ ਦਿੱਤੇ। ਕੁਦਰਤੀ ਉਸੇ ਜਗ੍ਹਾ ਤੇ ਹੀ ਤਾਈ ਸੁਰਜੀਤ ਕੁਰ ਕੇ ਹਾਰੇ ਬਣੇ ਹੋਏ ਸਨ। ਗੱਲ ਕੀ ਕੱਚੀ ਕੰਧ ਬਹਾਨਾ ਹੀ ਭਾਲਦੀ ਸੀ ਹਾਰਿਆਂ ਵਿਚ ਵੱਡਾ ਸਾਰਾ ਮੋਗਰਾ ਹੋ ਗਿਆ। ਕੱਚੀ ਕੰਧ ਦੀ ਮਿੱਟੀ ਓਹਨਾ ਦੇ ਹਾਰੇ ਵਿਚ ਡਿੱਗ ਪਈ। ਦੁੱਧ ਦੀ ਕਾਹੜਨੀ ਤੇ ਵੀ ਮਿੱਟੀ ਡਿਗ ਪਈ। ਸ਼ੁਕਰ ਦਾਤੇ ਦਾ ਕਾਹੜਨੀ ਤੇ ਚੱਪਣੀ ਹੋਣ ਕਰਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ