ਐਤਵਾਰ ਦਾ ਦਿਨ ਸੀ। ਸਰਦੀਆਂ ਸੁਰੂ ਹੋਣ ਵਾਲੀਆਂ ਸੀ ਤਾ ਕਰਕੇ ਸਵੇਰ ਦੀ ਧੁੱਪ ਹੁਣ ਨਿੱਘੀ ਜਹੀ ਲਗਦੀ। ਮੈਂ ਉੱਠ ਕੇ ਸਵੇਰ ਦੇ ਕੰਮ ਨਿਬੇੜ ਲਏ ਸਨ ਤੇ ਕੇਸੀ ਨਹਾ ਕੇ ਧੁੱਪੇ ਬੈਠੀ ਸੀ। ਭਰਾ ਨੇ ਕਿਤੇ ਬਾਹਰ ਕੰਮ ਜਾਣਾ ਸੀ ਤਾਂ ਕਰਕੇ ਕਬੂਤਰ ਛੱਡਣ ਦੀ ਜਿੰਮੇਵਾਰੀ ਮੈਨੂੰ ਦੇ ਗਿਆ। ਮੈਂ ਖੁੱਡਾ ਖੋਲ੍ਹਿਆ ਸਾਰੇ ਕਬੂਤਰ ਇਕ ਦਮ ਬਾਹਰ ਆ ਗਏ। ਮੈਂ ਖੁੱਡੇ ਦੇ ਬਾਹਰ ਵਿਹੜੇ ਵਿੱਚ ਉਹਨਾਂ ਨੂੰ ਦਾਣੇ ਪਾਏ ਤੇ ਓਹਨਾਂ ਦਾ ਪਾਣੀ ਆਲਾ ਬਰਤਨ ਸਾਫ ਕਰਕੇ ਪੀਣ ਲਈ ਤਾਜ਼ਾ ਪਾਣੀ ਭਰ ਕੇ ਰੱਖ ਦਿੱਤਾ। 20-22 ਕਬੂਤਰ ਵਿਹੜੇ ਚ ਫਿਰਦੇ ਬੜੇ ਸੋਹਣੇ ਲੱਗ ਰਹੇ ਸਨ। ਓਹਨਾਂ ਵਿੱਚੋ ਕਈਆਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆ ਹੋਈਆ ਸਨ। ਓਹ ਵਿਹੜੇ ਵਿੱਚ ਛਣ – ਛਣ ਕਰਦੇ ਫਿਰ ਰਹੇ ਸਨ। ਸਾਰੇ ਕਬੂਤਰ ਦੁੱਧ ਵਰਗੇ ਚਿੱਟੇ ਸੀ। ਓਹਨਾਂ ਦੇ ਖੰਭਾਂ ਤੇ ਹਰਾ ਗੁਲਾਬੀ ਰੰਗ ਕੀਤਾ ਹੋਇਆ ਸੀ। ਓਹ ਚੋਗਾ ਚੁੱਗਦੇ , ਗੁੱਟਰ ਗੂੰ – ਗੁਟਰ ਗੂੰ ਕਰ ਰਹੇ ਸਨ । ਪਾਣੀ ਪੀਣ ਦੇ ਨਾਲ ਨਾਲ ਓਹ ਪਾਣੀ ਆਲੇ ਬਰਤਨ ਵਿੱਚ ਤਾਰੀ ਵੀ ਲਾ ਰਹੇ ਸੀ ਤੇ ਫਿਰ ਖੰਭ ਖਿਲਾਰ ਕੇ ਧੁੱਪੇ ਬਹਿ ਜਾਂਦੇ ਸੀ । ਜਿਵੇਂ ਆਪਣੇ ਆਪ ਨੂੰ ਸੁਕਾ ਰਹੇ ਹੋਣ। ਕਿਉਂਕਿ ਵੀਰਾ ਅੱਜ ਘਰ ਨਹੀਂ ਸੀ ਤਾਂ ਕਰਕੇ ਮੇਰੀ ਸਖਤ ਡਿਊਟੀ ਸੀ।ਕਿਤੇ ਕਿਧਰੋ ਬਿੱਲੀ ਦਾ ਹਮਲਾ ਨਾ ਹੋਜੇ।ਸੋ ਓਹਨਾਂ ਦੇ ਬਚਾ ਲਈ ਮੈ ਉੱਥੇ ਹੀ ਮੰਜਾ ਡਾਹ ਲਿਆ। ਤੇ ਬੈਠੀ ਕਿੰਨਾ ਚਿਰ ਉਹਨਾਂ ਵੱਲ ਵੇਖਦੀ ਰਹੀ। ਮੇਰਾ ਮਨ ਚ ਖਿਆਲ ਆਇਆ ਵੀ ਵੀਰੇ ਨੇ ਇਹਨਾਂ ਨੂੰ ਕੈਦ ਕਿਉਂ ਕੀਤਾ ?? ਮੈਂ ਸੋਚ ਰਹੀ ਸੀ ਵੀ ਬਾਕੀ ਸਾਥੀਆਂ ਵਾਂਗ ਇਹਨਾਂ ਦਾ ਵੀ ਦਿਲ ਕਰਦਾ ਹੋਣਾ ਖੁੱਲ੍ਹੇ ਅਸਮਾਨ ਚ ਉੱਡਣ ਦਾ। ਉੱਡ ਤਾਂ ਓਹ ਹੁਣ ਵੀ ਜਾਂਦੇ ਸੀ ਪਰ ਸ਼ਾਮ ਹੋਣ ਤਕ ਵਾਪਸ ਘਰ ਆ ਜਾਂਦੇ ਸੀ। ਪਤਾ ਨੀ ਕਿਉਂ?? ਮੇਰਾ ਦਿਲ ਕਰਦਾ ਸੀ ਵੀ ਓਹਨਾਂ ਤੋਂ ਸਵਾਲ ਕਰਾ ਵੀ ਤੁਸੀਂ ਵਾਪਸ ਕਿਉਂ ਆ ਜਾਣੇ ਓ ਹਰ ਦਿਨ??ਇਹ ਸਭ ਸੋਚਦੀ ਸੋਚਦੀ ਨੇ ਮੈਂ ਓਹਨਾ ਨੂੰ ਤਾੜੀਆ ਮਾਰ ਕੇ ਉਡਾ ਦਿੱਤਾ। ਇਕ ਵਾਰ ਤਾਂ ਸਾਰੇ ਉੱਡ ਗਏ। ਮਾਤਾ ਭੱਜੀ ਆਈ ਓਹਨੂੰ ਲੱਗਿਆ ਸਾਇਦ ਬਿੱਲੀ ਦੇ ਡਰ ਨਾਲ ਉੱਡ ਗਏ। ਜਦੋਂ ਓਹਨੂੰ ਪਤਾ ਲਗਿਆ ਵੀ ਮੈਂ ਜਾਣਬੁੱਝ ਕੇ ਉਡਾਏ ਨੇ ਤਾਂ ਉਹਨੇ ਮੈਨੂੰ ਝਿੜਕਿਆ ਤੇ ਕਿਹਾ ਵੀ ਹੁਣ ਵੀਰੇ ਨੂੰ ਆਪੇ ਜਵਾਬ ਦੇਈਂ। ਸਾਡੇ ਮਾਵਾਂ ਧੀਆਂ ਦੀ ਗੱਲ ਕਰਦੇ ਕਰਦੇ ਕੁਝ ਕੂ ਕਬੂਤਰ ਵਾਪਸ ਆ ਕੇ ਬਨੇਰੇ ਤੇ ਬਹਿ ਵੀ ਗਏ ਸਨ। ਤੇ ਬਾਕੀ ਬਚੇ ਸਾਡੇ ਘਰ ਉਪਰ ਹੀ ਘੇਰਾ ਬਣਾ ਕੇ ਉੱਡ ਰਹੇ ਸਨ। ਕਿਤੇ ਦੂਰ ਜਾ ਹੀ ਨਹੀਂ ਰਹੇ ਸੀ। ਮੈਂ ਮਾਂ ਨਾਲ ਬਹਿਸ ਕਰ ਰਹੀ ਸੀ ਵੀ ਤੁਸੀਂ ਇਹਨਾਂ ਨੂੰ ਕੈਦ ਕੀਤਾ। ਇਹਨਾਂ ਦਾ ਵੀ ਦਿਲ ਕਰਦਾ ਹੋਣਾ ਉੱਡਣ ਦਾ। ਆਪਣੇ ਬਾਕੀ ਸਾਥੀਆਂ ਵਾਂਗ। ਮਾਂ ਕਹਿੰਦੀ ਆਪਾਂ ਤਾਂ ਇਹਨਾਂ ਨੂੰ ਘਰ ਦਿੱਤਾ। ਖਾਣ ਨੂੰ ਦਾਣੇ ਦਿੱਤੇ। ਹੁਣ ਸਰਦੀਆਂ ਚ ਇਹ ਬੇਚਾਰੇ ਕਿੱਥੇ ਚੋਗਾ ਚੁੱਗਦੇ ਫਿਰਦੇ। ਨਾਲੇ ਜੇ ਇਹਨਾਂ ਦਾ ਉੱਡਣ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gagandeep kaur
thnkeww rekha raani nd tejinder kaur ji …
Rekha Rani
very nice👍👍👍👍👍 ✍👌👌👌👌good luck
Tajinder Kaur
greattt story👍..keep it up