ਕਰੋਨਾ ਦੇ ਸਮੇ ਤੋਂ ਬਾਅਦ ਦੀ ਗੱਲ ਆ। ਪਿੰਡ ਦੀ ਉੱਪਰਲੀ ਫਿਰਨੀ ਵਾਲ਼ੀ ਭੈਣ ਜੀ ਆਈ ਹੋਈ ਸੀ। ਗੁਰਦੁਆਰੇ ਸੰਗਰਾਂਦ ਦਾ ਮੇਲ਼ਾ ਲੱਗਦਾ ਹੁੰਦਾ ਤੇ ਘਰ ਦੂਰ ਹੋਣ ਤੇ ਸੋਚਿਆ ਕਿ ਜਰਾ ਅਰਾਮ ਕਰਕੇ ਚੱਲਦੀ ਹਾਂ। ਏਨੇ ਨੂੰ ਗੱਲਾਂ ਵਿੱਚ ਈ ਚੱਲਦਿਆਂ ਪੁੱਛਣ ਲੱਗੀ..
ਹਾਏ ਨੀ ਭੈਣੇ, ਤੇਰਾ ਮੁੰਡਾ ਹਾਲੇ ਏਥੇ ਈ ਆ? ਨੀ ਮੁੜ ਗਿਆ ਨੀ ਨੀਜੀਲੈਂਡ ਨੂੰ ? ਹੁਣ ਤਾਂ ਕਰੋਨਾ ਕਦੋਂ ਦਾ ਚਲਿਆ ਗਿਆ। ਜਹਾਜ਼ ਤਾਂ ਭਰ ਭਰ ਜਾਂਦੇ ਕਨੇਡੇ ਅਮਰੀਕਾ ਨੂੰ। ਨੀ ਏਹਦੇ ਵੱਲ ਕਿੱਦਾਂ ਦਾ ਕਰੋਨਾ ਜਿਹੜਾ ਹਾਲੇ ਤੱਕ ਖਤਮ ਹੋਣ ਦਾ ਨਾਂ ਈ ਨੀ ਲੈਂਦਾ?
ਹੌਂਕਾ ਜਿਹਾ ਲੈਂਦੇ.. ਹਾਂਜੀ ਭੈਣ ਜੀ ਇਨ੍ਹਾਂ ਦੀ ਪ੍ਰਧਾਨਮੰਤਰੀ ਬਾਕੀ ਮੁਲਕਾਂ ਨਾਲੋਂ ਜਿਆਦਾ ਈ ਸਖਤ ਆ। ਖਬਰੇ ਕੀ ਨਾਂ ਓਹਦਾ ‘ਸਿੰਡਾ’ ਸਾਨੂੰ ਤਾਂ ਲੈਣਾ ਵੀ ਨੀ ਆਉਂਦਾ ਕਹਿੰਦੀ ਆ ਦੇਸ਼ ਚ’ ਬਿਮਾਰੀ ਨੀ ਆਉਣ ਦੇਣੀ, ਤਾਂ ਕਰਕੇ ਹਾਲੇ ਬਾਡਰ ਨੀ ਖੋਲਦੀ। ਉਂਝ ਤਾਂ ਖਬਰਾਂ ਪੜ੍ਹਦਾ ਰਹਿੰਦਾ ਫੋਨ ਤੇ, ਹਾਲੇ ਕੋਈ ਖਬਰ ਸਾਰ ਆਈ ਨੀ ਖੁੱਲਣ ਦੀ। ਹੌਂਸਲੇ ਜਿਹੇ ਨਾਲ ਜਵਾਬ ਦਿੱਤਾ।
ਨੀ ਭੈਣੇ ਏਹ ਤਾਂ ਸਭ ਅੰਨ ਜਲ਼ ਦੀ ਖੇਡ ਆ। “ਜਿੱਥੇ ਦਾਣੇ ਉੱਥੇ ਖਾਣੇ”। ਹੋਊ ਏਹਦਿਆਂ ਭਾਗਾਂ ਚ’ ਹਾਲੇ ਤੁਹਾਡੇ ਡਰੰਮ ਵਾਲ਼ੇ ਦਾਣੇ। ਸਾਨੂੰ ਤਾਂ ਏਹੀ ਸੀ ਬਈ ਮੁੰਡਾ ਚੰਗਾ ਭਲਾ ਕਮਾਉਂਦਾ ਘਰ ਆਣ ਕੇ ਬੈਠ ਗਿਆ। ਚਲੋ ਘਰ ਦਾ ਖਰਚ ਪਾਣੀ ਵਧੀਆ ਚੱਲੀ ਜਾਂਦਾ ਸੀ। ਤੇ ਭਾਈ ਜਿਹੜੀ ਕਿੱਲਾ ਵੇਚ ਕੇ ਗਿਆ ਸੀ ਓਹ ਕਿਹੜਾ ਪੈਸੇ ਪੂਰੇ ਹੋਗੇ ਹੋਣੇ ਹਾਲ਼ੇ?
ਨੀ ਚੱਲ ਓਹ ਤਾਂ ਹੁੰਦੇ ਰਹਿਣਗੇ ਮੇਰਾ ਪੁੱਤ ਬਥੇਰਾ ਮਿਹਨਤੀ ਆ। ਦੇਰ ਤਾਂ ਬਸ ਏਹਦਾ ਬਾਡਰ ਖੁੱਲਣ ਦੀ ਆ।
ਨੀ ਭੈਣੇ ਜੇ ਗੁੱਸਾ ਨਾ ਕਰੇ ਤਾਂ ਦੱਸ ਤੁਹਾਨੂੰ ਕੀ ਲੋੜ ਪਈ ਸੀ ਮੁੰਡੇ ਨੂੰ ਬੁਲਾਉਣ ਦੀ? ਪਿਓ ਤਾਂ ਓਹਦਾ ਜਹਾਨੋ ਚਲੇ ਹੀ ਗਿਆ ਸੀ ਕਿਹੜਾ ਮੁੜ ਆਉਣਾ ਸੀ?...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ