ਤਮਿਲਨਾਡੂ ਦੇ ਇੱਕ ਸਕੂਲ ਨੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਤੇ ਕੋਈ ਕੰਮ ਨਹੀਂ ਦਿੱਤਾ ਗਿਆ ਸਗੋਂ ਘਰ ਦੇ ਕੰਮ ਦੀ ਇੱਕ ਵੱਡੀ ਲਿਸਟ ਬਣਾ ਕੇ ਬੱਚਿਆਂ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਤੇ ਨਾਲ ਹੀ ਇਹ ਆਖਿਆ ਕੇ ਅਸੀਂ ਤੁਹਾਡੇ ਨਿਆਣਿਆਂ ਦੀ ਪੂਰੇ ਦਸ ਮਹੀਨੇ ਸੇਵਾ ਸੰਭਾਲ ਕੀਤੀ ਹੈ ਤੇ ਤੁਸੀਂ ਗੌਰ ਕੀਤਾ ਹੋਵੇਗਾ ਕੇ ਤੁਹਾਡੇ ਬੱਚੇ ਸਕੂਲ ਆਉਣਾ ਪਸੰਦ ਵੀ ਕਰਿਆ ਕਰਦੇ ਸਨ!
ਦੋ ਮਹੀਨੇ ਦੀਆਂ ਛੁੱਟੀਆਂ ਵਿਚ ਅੱਗੇ ਦੱਸੀ ਲਿਸਟ ਦੇ ਸਾਰੇ ਪੁਆਇੰਟਾਂ ਤੇ ਗੌਰ ਕਰਨਾ ਹੁਣ ਤੁਹਾਡੀ ਜੁਮੇਵਾਰੀ ਹੋਵੇਗੀ..!
1.ਦਿਹਾੜੀ ਵਿਚ ਆਪਣੇ ਜੁਆਕਾਂ ਨਾਲ ਆਰਾਮ ਨਾਲ ਬੈਠ ਘਟੋ ਘੱਟ ਦੋ ਵਾਰ ਇੱਕਠਿਆਂ ਖਾਣਾ ਜਰੂਰ ਖਾਓ!
2.ਓਹਨਾ ਨੂੰ ਕਿਰਸਾਨੀ ਦਾ ਮਹੱਤਵ ਅਤੇ ਕਿਸਾਨਾਂ ਦੀ ਸਖਤ ਮੇਹਨਤ ਬਾਰੇ ਜਰੂਰ ਦੱਸੋ
ਅਤੇ ਇਹ ਵੀ ਦੱਸੋ ਕੇ ਏਨੀ ਮੇਹਨਤ ਨਾਲ ਪੈਦਾ ਕੀਤਾ ਅੰਨ ਬੇਕਾਰ ਨਾ ਸਿਟਿਆ ਜਾਵੇ!
3.ਖਾਣਾ ਖਾਣ ਮਗਰੋਂ ਨਿਆਣਿਆਂ ਨੂੰ ਆਪਣੀਆਂ ਜੂਠੀਆਂ ਪਲੇਟਾਂ ਖੁਦ ਧੋਣ ਬਾਰੇ ਉਤਸ਼ਾਹਿਤ ਕਰੋ ਅਤੇ ਹੱਥੀਂ ਕਾਰ ਕਰਨ ਦੇ ਮਹੱਤਵ ਤੋਂ ਵੀ ਜਾਣੂੰ ਕਰਾਉਂਦੇ ਰਿਹਾ ਕਰਿਓ!
4.ਰੋਟੀ ਤਿਆਰ ਕਰਦੇ ਹੋਏ ਓਹਨਾ ਨੂੰ ਆਪਣੀ ਮਦਦ ਲਈ ਆਪਣੇ ਨਾਲ ਖੜਾ ਜਰੂਰ ਕਰੋ..ਓਹਨਾ ਨੂੰ ਸਬਜ਼ੀ ਕੱਟਣੀ ਅਤੇ ਸੈਲਾਦ ਤਿਆਰ ਕਰਨਾ ਵੀ ਸਿਖਾਓ!
5.ਆਪਣੇ ਨਿਆਣਿਆਂ ਨੂੰ ਆਪਣੇ ਓਹਨਾ ਤਿੰਨ ਗੁਆਂਢੀਆਂ ਦੇ ਘਰ ਜਰੂਰ ਲੈ ਕੇ ਜਾਵੋ ਜਿਹਨਾਂ ਨੂੰ ਤੁਸੀਂ ਅੱਗੇ ਕਿਸੇ ਕਾਰਨ ਨਹੀਂ ਮਿਲ ਸਕੇ..ਓਹਨਾ ਨਾਲ ਗੱਲਾਂ ਕਰੋ ਅਤੇ ਓਹਨਾ ਦੇ ਨਾਲ ਨੇੜਤਾ ਵਧਾਓ!
6.ਨਿਆਣਿਆਂ ਨੂੰ ਦਾਦਾ-ਦਾਦੀ ਅਤੇ ਨਾਨਾ-ਨਾਨੀ ਕੋਲ ਲੈ ਕੇ ਜਰੂਰ ਜਾਓ ਅਤੇ ਇਹ ਵੀ ਆਖੋ ਕੇ ਓਹਨਾ ਕੋਲ ਬੈਠ ਓਹਨਾ ਦੀਆਂ ਗੱਲਾਂ ਸੁਣੋ ਅਤੇ ਓਹਨਾ ਨੂੰ ਆਪਣੇ ਬਾਰੇ ਵੀ ਦੱਸਣ..ਹੋ ਸਕੇ ਤਾਂ ਓਹਨਾ ਦੀਆਂ ਆਪਣੇ ਨਾਲ ਤਸਵੀਰਾਂ ਵੀ ਖਿੱਚੀਆਂ ਜਾਣ!
7.ਓਹਨਾ ਨੂੰ ਆਪਣੇ ਕੰਮ ਵਾਲੀ ਜਗਾ ਤੇ ਵੀ ਲੈ ਕੇ ਜਰੂਰ ਜਾਵੋ ਤਾਂ ਕੇ ਓਹਨਾ ਨੂੰ ਵੀ ਪਤਾ ਲੱਗ ਸਕੇ ਕੇ ਅਸਲ ਜਿੰਦਗੀ ਵਿਚ ਰੋਟੀ ਕਮਾਉਣ ਲਈ ਕੀ ਕੀ ਪਾਪੜ ਵੇਲਣੇ ਪੈਂਦੇ ਨੇ!
8.ਆਪਣੇ ਘਰ ਦੇ ਬਾਹਰ ਸਬਜੀਆਂ ਅਤੇ ਫੁੱਲ-ਬੂਟਿਆਂ ਦੀਆਂ ਕਿਆਰੀਆਂ ਵਿਚ ਬੀਜ ਆਪਣੇ ਨਿਆਣਿਆਂ ਦੇ ਹੱਥੀਂ ਬਿਜਵਾਓ ਤਾਂ ਕੇ ਓਹਨਾ ਨੂੰ ਫੁੱਲ ਬੂਟਿਆਂ ਦੇ ਮਹੱਤਵ ਬਾਰੇ ਪਤਾ ਲੱਗ ਸਕੇ..!
9.ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਿਕ ਪਿਛੋਕੜ ਬਾਰੇ ਜਰੂਰ ਦੱਸੋ ਅਤੇ ਭੂਤ-ਕਾਲ ਵਿਚ ਕੀਤੀ ਮੇਹਨਤ ਅਤੇ ਹੱਥੀਂ ਕੀਤੇ ਹੋਏ ਸਾਰੇ ਕਾਰ ਵਿਹਾਰਾਂ ਬਾਰੇ ਵੀ ਜਰੂਰ ਜਾਣੂੰ ਕਰਵਾਓ!
10.ਆਪਣੇ ਜੁਆਕਾਂ ਨੂੰ ਕਦੀ ਕਦਾਈਂ ਬਾਹਰ ਕੱਲੇ ਖੇਡਣ ਦਿਓ..ਮਿੱਟੀ ਵਿਚ ਲਿੱਬੜਨ ਦਿਓ..ਕਿਓੰਕੇ ਕਦੇ ਕਦਾਈਂ ਚਿੱਕੜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ